ਸਮੱਗਰੀ 'ਤੇ ਜਾਓ

ਅਖ਼ਤਰ ਹੁਸੈਨ (ਸੰਗੀਤਕਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਖ਼ਤਰ ਹੁਸੈਨ ਖਾਨ (1900 – 1960) ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪ੍ਰਮੁੱਖ ਵੋਕਲ ਘਰਾਣਿਆਂ (ਸੰਗੀਤ ਪਰੰਪਰਾਵਾਂ) ਵਿੱਚੋਂ ਇੱਕ - ਪਟਿਆਲਾ ਘਰਾਣਾ ਨਾਲ ਸਬੰਧਤ ਇੱਕ ਸ਼ਾਸਤਰੀ ਗਾਇਕ ਅਤੇ ਸੰਗੀਤਕਾਰ ਸੀ। ਉਹ ਪਟਿਆਲਾ ਘਰਾਣੇ ਦੇ ਬਾਨੀ ਅਲੀ ਬਖਸ਼ ਜਰਨੈਲ (1850-1920) ਦਾ ਇਕਲੌਤਾ ਪੁੱਤਰ ਹੋਣ ਦੇ ਨਾਲ-ਨਾਲ ਵਿਦਿਆਰਥੀ ਵੀ ਸੀ। ਆਪਣੇ ਪਿਤਾ ਤੋਂ ਇਲਾਵਾ, ਖਾਨ ਨੇ ਸਿਆਲਕੋਟ ਦੇ ਮੀਆਂ ਕਾਦਿਰ ਬਖਸ਼ II ਤੋਂ ਵੀ ਸੰਗੀਤ ਦੀ ਤਾਲੀਮ ਲੀਤੀ ਸੀ।[1]

ਉਹ ਉਸਤਾਦ ਫਤਿਹ ਅਲੀ ਖਾਨ ਅਤੇ ਉਸਤਾਦ ਅਮਾਨਤ ਅਲੀ ਖਾਨ ਦੇ ਪਿਤਾ ਅਤੇ ਉਸਤਾਦ ਸਨ, ਜੋ ਕਿ ਪਾਕਿਸਤਾਨ ਦੀ ਮਸ਼ਹੂਰ ਸ਼ਾਸਤਰੀ ਸੰਗੀਤ ਜੋੜੀ ਸੀ। ਉਹਨਾਂ ਦੇ ਹੋਰ ਪ੍ਰਸਿੱਧ ਵਿਦਿਆਰਥੀਆਂ ਵਿੱਚ ਗ਼ੁਲਾਮ ਹੁਸੈਨ ਖ਼ਾਨ, ਗੁਲਾਮ ਰਸੂਲ, ਉਸਤਾਦ ਤਾਲਿਬ ਹੁਸੈਨ, ਕਾਜ਼ੀ ਹਬੀਬ ਉੱਲਾ, ਅਤੇ ਤਾਹਿਰਾ ਸੱਯਦ ਸ਼ਾਮਲ ਹਨ।[2]

ਇੱਕ ਸ਼ਾਸਤਰੀ ਗਾਇਕ ਹੋਣ ਤੋਂ ਇਲਾਵਾ, ਅਖ਼ਤਰ ਹੁਸੈਨ ਖਾਨ ਨੇ ਰੇਡੀਓ ਪਾਕਿਸਤਾਨ, ਲਾਹੌਰ ਵਿੱਚ ਇੱਕ ਸੁਪਰਵਾਈਜ਼ਰ ਵਜੋਂ ਵੀ ਕੰਮ ਕੀਤਾ।

ਅਖ਼ਤਰ ਹੁਸੈਨ ਖਾਨ ਦੀ 1960 ਵਿੱਚ ਲਹੌਰ, ਪਾਕਿਸਤਾਨ ਵਿੱਚ 60 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।[3]

ਹਵਾਲੇ

[ਸੋਧੋ]
  1. Sheikh, Majid (2015-10-24). "Harking back: Story of a 'classical music' corner of old Lahore". DAWN.COM (in ਅੰਗਰੇਜ਼ੀ). Retrieved 2022-02-21.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named :0
  3. Lodhi, Adnan (2018-09-17). "Remembering Ustad Amanat Ali Khan on his 44th death anniversary". The Express Tribune (in ਅੰਗਰੇਜ਼ੀ). Retrieved 2022-02-14.