ਰਜ਼ਾ ਜਮਾਲੀ
ਰਜ਼ਾ ਜਮਾਲੀ | |
---|---|
ਜਨਮ | ਤਬਰੀਜ਼, ਇਰਾਨ | 19 ਨਵੰਬਰ 1977
ਕਿੱਤਾ | ਕਵੀ |
ਰਾਸ਼ਟਰੀਅਤਾ | ਇਰਾਨੀ |
ਅਲਮਾ ਮਾਤਰ | ਹੁਨਰ ਦੀ ਤਹਿਰਾਨ ਯੂਨੀਵਰਸਿਟੀ, ਤਹਿਰਾਨ ਯੂਨੀਵਰਸਿਟੀ |
ਰਜ਼ਾ ਜਮਾਲੀ ( Persian: رزا جمالی ) ; ਤਬਰੀਜ਼ ਵਿੱਚ 1977 ਵਿੱਚ ਪੈਦਾ ਹੋਈ) ਇੱਕ ਈਰਾਨੀ ਕਵਿਤਰੀ, ਅਨੁਵਾਦਕ, ਸਾਹਿਤਕ ਆਲੋਚਕ ਅਤੇ ਨਾਟਕਕਾਰ ਹੈ।
ਸਿੱਖਿਆ ਅਤੇ ਕੈਰੀਅਰ
[ਸੋਧੋ]ਉਸਨੇ ਹੁਨਰ ਦੀ ਤਹਿਰਾਨ ਯੂਨੀਵਰਸਿਟੀ ਵਿੱਚ ਨਾਟਕੀ ਸਾਹਿਤ ਦਾ ਅਧਿਐਨ ਕੀਤਾ ਅਤੇ ਬਾਅਦ ਵਿੱਚ ਤਹਿਰਾਨ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮਏ ਦੀ ਡਿਗਰੀ ਪ੍ਰਾਪਤ ਕੀਤੀ।
ਉਸਨੇ ਆਪਣਾ ਸਾਹਿਤਕ ਜੀਵਨ ਦਾ ਆਗਾਜ਼ 1930 ਦੇ ਦਹਾਕੇ ਦੇ ਸ਼ੁਰੂ ਵਿੱਚ ਕੀਤਾ। ਉਸਨੂੰ ਇੱਕ ਨਿਰਾਲੀ ਕਵਿਤਰੀ ਕਿਹਾ ਗਿਆ ਹੈ ਜੋ ਨਵੀਂ ਭਾਸ਼ਾ ਅਤੇ ਸਪੇਸ ਦੀ ਸਿਰਜਣਾ ਕਰਦੀ ਹੈ। ਉਸਦਾ ਪਹਿਲਾ ਕਾਵਿ-ਸੰਗ੍ਰਹਿ, «این مرده سیب نیست یا خیار است یا گلابی» (ਈਨ ਮੁਰਦਾ ਸੀਬ ਨੀਸਤ, ਯਾ ਖਿਆਰ ਅਸਤ ਯਾ ਗਲਾਬੀ), (ਇਹ ਮੁਰਦਾ ਕੋਈ ਸੇਬ ਨਹੀਂ, ਇਹ ਜਾਂ ਤਾਂ ਖੀਰਾ ਹੈ ਜਾਂ ਨਾਸ਼ਪਾਤੀ), 1997 ਵਿੱਚ ਪ੍ਰਕਾਸ਼ਤ ਹੋਇਆ ਸੀ ਅਤੇ ਈਰਾਨੀ ਕਵਿਤਾ ਵਿੱਚ ਇੱਕ ਵੱਡੀ ਨਵੀਂ ਆਵਾਜ਼ ਦਾ ਐਲਾਨ ਕੀਤਾ ਗਿਆ ਸੀ। ਕਿਤਾਬ ਨੇ ਫ਼ਾਰਸੀ ਕਵਿਤਾ ਸਾਮ੍ਹਣੇ ਨਵੀਆਂ ਰਚਨਾਤਮਕ ਸੰਭਾਵਨਾਵਾਂ ਉਜਾਗਰ ਕੀਤੀਆਂ।
ਉਸਦੀਆਂ ਕਵਿਤਾਵਾਂ ਦਾ ਅੰਗਰੇਜ਼ੀ, ਫਰਾਂਸੀਸੀ, ਇਤਾਲਵੀ, ਤੁਰਕੀ, ਅਰਬੀ, ਬੰਗਾਲੀ, ਹਿੰਦੀ, ਚੈੱਕ, ਸਵੀਡਿਸ਼, ਜਰਮਨ, ਐਸਪੇਰਾਂਤੋ, ਕੁਰਦਿਸ਼ ਆਦਿ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਵਿਸ਼ਵ ਦੀਆਂ ਪ੍ਰਮੁੱਖ ਕਵਿਤਾਵਾਂ ਦੇ ਸਭ ਤੋਂ ਵੱਕਾਰੀ ਸਾਹਿਤਕ ਸੰਗ੍ਰਹਿਆਂ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਉਸ ਦੀਆਂ ਕਿਤਾਬਾਂ ਉਨ੍ਹਾਂ ਕੁਝ ਟਾਈਟਲਾਂ ਵਿੱਚੋਂ ਹਨ ਜੋ ਮੁੜ ਮੁੜ ਛਾਪੀਆਂ ਗਈਆਂ ਹਨ ਅਤੇ ਭਾਰੀ ਗਿਣਤੀ ਵਿੱਚ ਵਿਕੀਆਂ ਹਨ। ਸਾਹਿਤਕ ਆਲੋਚਕ ਉਸ ਨੂੰ ਪਿਛਲੇ ਤਿੰਨ ਦਹਾਕਿਆਂ ਦੇ ਸਭ ਤੋਂ ਮਹੱਤਵਪੂਰਨ, ਪ੍ਰਭਾਵਸ਼ਾਲੀ, ਅਤੇ ਨਵੀਆਂ ਪੈੜਾਂ ਪਾਉਣ ਵਾਲ਼ੇ ਕਵੀਆਂ ਵਿੱਚੋਂ ਇੱਕ ਮੰਨਦੇ ਹਨ।