ਮੁਹੰਮਦ ਮੁਹਸਿਨ
ਮੁਹੰਮਦ ਮੁਹਸਿਨ | |
---|---|
മുഹമ്മദ് മുഹ്സിന് | |
ਵਿਧਾਨ ਸਭਾ ਮੈਂਬਰ | |
ਦਫ਼ਤਰ ਸੰਭਾਲਿਆ 2 ਜੂਨ 2016 | |
ਤੋਂ ਪਹਿਲਾਂ | ਸੀ ਪੀ ਮੁਹੰਮਦ |
ਹਲਕਾ | ਪੱਟੰਬੀ |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ |
ਮੁਹੰਮਦ ਮੁਹਸਿਨ (ਜਨਮ 17 ਫਰਵਰੀ 1986) [1] ਕੇਰਲ ਤੋਂ ਇੱਕ ਭਾਰਤੀ ਕਮਿਊਨਿਸਟ ਪਾਰਟੀ ਨਾਲ਼ ਜੁੜਿਆ ਸਿਆਸਤਦਾਨ ਹੈ ਅਤੇ ਪਲੱਕੜ ਜ਼ਿਲ੍ਹੇ ਦੇ ਪੱਟੰਬੀ ਹਲਕੇ ਤੋਂ 14ਵੀਂ ਕੇਰਲ ਵਿਧਾਨ ਸਭਾ ਦਾ ਮੈਂਬਰ ਹੈ। [2] ਉਹ 14ਵੀਂ ਕੇਰਲ ਵਿਧਾਨ ਸਭਾ ਦਾ ਸਭ ਤੋਂ ਨੌਜਵਾਨ ਵਿਧਾਇਕ ਹੈ। ਉਸਨੇ 2016 ਦੀਆਂ ਕੇਰਲ ਵਿਧਾਨ ਸਭਾ ਚੋਣ ਵਿੱਚ ਤਿੰਨ ਵਾਰ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਵਿਧਾਇਕ ਸੀ ਪੀ ਮੁਹੰਮਦ ਨੂੰ 7404 ਵੋਟਾਂ ਦੇ ਫਰਕ ਨਾਲ ਹਰਾਇਆ ਸੀ। [3]
ਸਿੱਖਿਆ
[ਸੋਧੋ]ਮੁਹਸਿਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਰਿਸਰਚ ਸਕਾਲਰ ਹੈ। ਉਸਨੇ ਐਚ.ਐਮ ਕਾਲਜ ਮੰਜੇਰੀ ਤੋਂ ਇਲੈਕਟ੍ਰੋਨਿਕਸ ਅਤੇ ਕੰਪਿਊਟਰ ਐਪਲੀਕੇਸ਼ਨਾਂ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਅਮ੍ਰਿਤਾ ਵਿਸ਼ਵ ਵਿਦਿਆਪੀਠਮ, ਕੋਇੰਬਟੂਰ ਤੋਂ ਸਮਾਜਿਕ ਕਾਰਜ ਵਿੱਚ ਮਾਸਟਰ ਅਤੇ ਮਦਰਾਸ ਯੂਨੀਵਰਸਿਟੀ ਤੋਂ ਐਮਫਿਲ ਕੀਤੀ।
ਪਰਿਵਾਰ
[ਸੋਧੋ]ਮੁਹਸਿਨ ਓਂਗਲੂਰ ਪੰਚਾਇਤ ਦੇ ਪੁਤੇਨ ਪੀਡੀਆਕਲ ਅਬੂਬੇਕਰ ਹਾਜੀ ਅਤੇ ਜਮੀਲਾ ਬੇਗਮ ਦੇ ਸੱਤ ਬੱਚਿਆਂ ਵਿੱਚੋਂ ਦੂਜਾ ਹੈ ਅਤੇ ਉਹ ਇਸਲਾਮੀ ਵਿਦਵਾਨ ਕਰੱਕੜ ਮਨੂ ਮੁਸਲਿਆਰ ਦਾ ਪੋਤਰਾ ਹੈ।
ਮੁਹਸੀਨ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਸਕੂਲ ਆਫ਼ ਸੋਸ਼ਲ ਸਾਇੰਸ ਦਾ ਵਿਦਿਆਰਥੀ, ਯੂਨੀਵਰਸਿਟੀ ਵਿੱਚ ਏਆਈਐਸਐਫ ਦਾ ਉਪ ਪ੍ਰਧਾਨ ਰਿਹਾ, ਅਤੇ ਜੇਐਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦਾ ਕਾਲਜ ਵੇਲ਼ੇ ਦਾ ਸਾਥੀ ਹੈ।
ਹਵਾਲੇ
[ਸੋਧੋ]- ↑ "Niyamasabha" (PDF).
- ↑ "Kerala polls: Left is still right in this old bastion". Business Standard. Retrieved 3 June 2016.
- ↑ "Muhammed Muhsin's win is azadi for Pattambi". Malayala Manorama. Retrieved 3 June 2016.