ਜ਼ੈੱਡ. ਏ. ਅਹਿਮਦ
ਜ਼ੈੱਡ ਏ ਅਹਿਮਦ
| |
---|---|
</img> | |
ਜ਼ੈੱਡ ਏ ਅਹਿਮਦ (29 ਅਕਤੂਬਰ 1908 – 22 ਫਰਵਰੀ 1999 [1] ) ਉੱਤਰ ਪ੍ਰਦੇਸ਼ ਤੋਂ ਇੱਕ ਖੱਬੇ ਪੱਖੀ ਸਿਆਸਤਦਾਨ ਸੀ, ਜੋ ਭਾਰਤੀ ਕਮਿਊਨਿਸਟ ਪਾਰਟੀ ਨਾਲ਼ ਜੁੜਿਆ ਹੋਇਆ ਸੀ। 1930 ਦੇ ਦਹਾਕੇ ਵਿੱਚ, ਸੀ.ਪੀ.ਆਈ. ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦੇ ਹੋਏ, ਉਹ ਕਾਂਗਰਸ ਸੋਸ਼ਲਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਜਿਸ ਵਿੱਚ ਉਹ ਆਲ ਇੰਡੀਆ ਸੰਯੁਕਤ ਸਕੱਤਰ ਰਿਹਾ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਹ ਸੀਪੀਆਈ ਦੀ ਉੱਤਰ ਪ੍ਰਦੇਸ਼ ਕਮੇਟੀ ਦਾ ਸਕੱਤਰ ਬਣ ਗਿਆ। ਬਾਅਦ ਵਿੱਚ ਚਾਰ ਵਾਰ ਰਾਜ ਸਭਾ ਦਾ ਮੈਂਬਰ ਰਿਹਾ। ਉਸਦਾ ਆਖਰੀ ਕਾਰਜਕਾਲ 1994 ਵਿੱਚ ਖ਼ਤਮ ਹੋਇਆ।
ਵਿਦਿਆਰਥੀ ਸਾਲ ਅਤੇ ਕਾਂਗਰਸੀ ਆਗੂ
[ਸੋਧੋ]ਜ਼ੈੱਡ ਏ ਅਹਿਮਦ ਨੇ 1930 ਦੇ ਦਹਾਕੇ ਵਿੱਚ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। [2] ਬਰਤਾਨੀਆ ਵਿੱਚ ਉਸਨੇ ਸੱਜਾਦ ਜ਼ਹੀਰ ਅਤੇ ਕੇ.ਐਮ. ਅਸ਼ਰਫ਼ ਨਾਲ ਉਸਦੀ ਦੋਸਤੀ ਹੋ ਗਈ ਸੀ। ਭਾਰਤ ਵਾਪਸ ਆ ਕੇ ਉਹ ਤਿੰਨੋਂ ਜ਼ਮੀਨਦੋਜ਼ ਸੀਪੀਆਈ ਦੀਆਂ ਹਦਾਇਤਾਂ ਅਨੁਸਾਰ ਕਾਂਗਰਸ ਸੋਸ਼ਲਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ। [3] [4] ਅਹਿਮਦ 1937-1938 ਦੇ ਆਸਪਾਸ ਕਾਂਗਰਸ ਸੋਸ਼ਲਿਸਟ ਪਾਰਟੀ ਦਾ ਆਲ ਇੰਡੀਆ ਸੰਯੁਕਤ ਸਕੱਤਰ ਵੀ ਰਿਹਾ। [5] ਸੱਜਾਦ ਜ਼ਹੀਰ ਦੇ ਨਾਲ, ਅਹਿਮਦ ਨੇ ਜਦੋਂ ਜਵਾਹਰ ਲਾਲ ਨਹਿਰੂ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ ਇਲਾਹਾਬਾਦ ਵਿੱਚ ਨਹਿਰੂ ਨਾਲ ਵੀ ਕੰਮ ਕੀਤਾ। [2]
ਅਹਿਮਦ ਸੰਯੁਕਤ ਪ੍ਰਾਂਤਾਂ ਵਿੱਚ ਸੀਪੀਆਈ ਦੇ ਇੱਕ ਪ੍ਰਮੁੱਖ ਆਗੂ ਵਜੋਂ ਉਭਰਿਆ। [2] ਕਈ ਹੋਰ ਮੁਸਲਿਮ ਸੀਪੀਆਈ ਨੇਤਾਵਾਂ ਦੇ ਉਲਟ, ਅਹਿਮਦ ਨੇ ਕਲਕੱਤਾ ਵਿੱਚ 1948 ਦੀ ਦੂਜੀ ਸੀਪੀਆਈ ਕਾਂਗਰਸ ਤੋਂ ਬਾਅਦ ਪਾਕਿਸਤਾਨ ਜਾਣ ਦੀ ਚੋਣ ਨਹੀਂ ਕੀਤੀ। [2] ਉਸਦਾ ਨਜ਼ਦੀਕੀ ਦੋਸਤ ਸੱਜਾਦ ਜ਼ਹੀਰ, ਪਾਕਿਸਤਾਨ ਚਲਾ ਗਿਆ ਸੀ ਅਤੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਬਣ ਗਿਆ ਸੀ। [2] ਅਹਿਮਦ ਨੂੰ ਵੀ ਸੀਪੀਆਈ ਨੇ ਪਾਕਿਸਤਾਨ ਵਿੱਚ ਪਾਰਟੀ ਬਣਾਉਣ ਵਿੱਚ ਮਦਦ ਕਰਨ ਲਈ ਜਾਣ ਲਈ ਕਿਹਾ ਸੀ, ਪਰ ਉਸਨੇ ਇਨਕਾਰ ਕਰ ਦਿੱਤਾ। [2]
ਬਾਅਦ ਵਿੱਚ, ਭਾਰਤ ਵਿੱਚ ਉਸਦੇ ਨਾਮ 'ਤੇ ਗ੍ਰਿਫਤਾਰੀ ਵਾਰੰਟ ਨਿੱਕਲਣ ਕਰਕੇ ਉਹ ਲਾਹੌਰ ਚਲਾ ਗਿਆ। [2] ਉਸ ਵੇਲ਼ੇ ਉਹ ਸੀਪੀਆਈ ਦੇ ਅੰਦਰ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ ਕਿਉਂਕਿ ਉਹ ਦੂਜੀ ਪਾਰਟੀ ਕਾਂਗਰਸ ਵਿੱਚ ਅਪਣਾਈ ਗਈ ਬੀਟੀ ਰਣਦੀਵੇ ਲਾਈਨ ਦੀ ਪਾਲਣਾ ਕਰਨ ਲਈ ਰਾਜੀ ਨਹੀਂ ਸੀ। [2] ਲਾਹੌਰ ਵਿਖੇ ਉਹ ਕੁਝ ਹਫ਼ਤਿਆਂ ਲਈ ਆਪਣੇ ਭਰਾ ਡਬਲਯੂ ਜ਼ੈਡ ਅਹਿਮਦ (ਇੱਕ ਉੱਘੇ ਫ਼ਿਲਮਸਾਜ਼) ਕੋਲ ਰਿਹਾ। ਜਦੋਂ ਲਾਹੌਰ ਵਿਚ ਵੀ ਉਸਦੇ ਗ੍ਰਿਫਤਾਰੀ ਵਾਰੰਟ ਕੱਢ ਦਿੱਤੇ ਗਏ ਤਾਂ ਉਹ ਕਰਾਚੀ ਚਲਾ ਗਿਆ ਜਿੱਥੇ ਉਹ ਆਪਣੇ ਭਰਾ ਜ਼ਫਰੂਦੀਨ ਅਹਿਮਦ ਕੋਲ਼ ਰਿਹਾ। ਜ਼ਫਰੂਦੀਨ ਕਰਾਚੀ ਵਿੱਚ ਪੁਲਿਸ ਦਾ ਡਿਪਟੀ ਇੰਸਪੈਕਟਰ ਜਨਰਲ ਸੀ, ਅਤੇ ਅਹਿਮਦ ਨੂੰ ਅਧਿਕਾਰੀਆਂ ਦੇ ਹਵਾਲੇ ਕਰਨ ਲਈ ਦਬਾਅ ਵਿੱਚ ਆਇਆ ਪਰ ਉਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਕਰਾਚੀ ਵਿੱਚ ਕਰੀਬ ਇੱਕ ਮਹੀਨਾ ਰਹਿਣ ਤੋਂ ਬਾਅਦ ਅਹਿਮਦ ਭਾਰਤ ਪਰਤ ਆਇਆ। [2]
ਸੰਸਦ ਮੈਂਬਰ
[ਸੋਧੋ]ਉਹ ਚਾਰ ਵਾਰ ਰਾਜ ਸਭਾ ਦੇ ਮੈਂਬਰ ਰਿਹਾ: 1958-1962, 1966-1972, 1972-1978, ਅਤੇ 1990-1994। [1]
ਹਵਾਲੇ
[ਸੋਧੋ]- ↑ 1.0 1.1 "Rajya Sabha Members' Biographical Sketches 1952 – 2003" (PDF). Rajya Sabha Secretariat, Parliament House, New Delhi. ਹਵਾਲੇ ਵਿੱਚ ਗ਼ਲਤੀ:Invalid
<ref>
tag; name "Rajya Sabha" defined multiple times with different content - ↑ 2.0 2.1 2.2 2.3 2.4 2.5 2.6 2.7 2.8 Ali 2015.
- ↑ Dhulipala 2015.
- ↑ Menon 2003a.
- ↑ Roy 1997.