ਵਰਗਹੀਣ ਸਮਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਰਗਹੀਣ ਸਮਾਜ ਇੱਕ ਅਜਿਹਾ ਸਮਾਜ ਹੁੰਦਾ ਹੈ, ਜਿਸ ਵਿੱਚ ਕੋਈ ਵੀ ਕਿਸੇ ਸਮਾਜਿਕ ਜਮਾਤ ਵਿੱਚ ਪੈਦਾ ਨਹੀਂ ਹੁੰਦਾ। ਸਮਾਜਵਾਦੀ ਵਿਵਸਥਾ ਵਿੱਚ ਜਾਇਦਾਦ ਦੀ ਮਾਲਕੀ ਅਤੇ ਵੰਡ ਸਮਾਜ ਦੇ ਨਿਅੰਤਰਣ ਦੇ ਅਧੀਨ ਰਹਿੰਦੇ ਹਨ। ਇਹ ਉਹ ਸਮਾਜ ਹੁੰਦਾ ਹੈ ਜੋ ਉਤਪਾਦਨ ਦੇ ਮੁੱਖ ਸਾਧਨਾਂ ਦੇ ਸਮਾਜੀਕਰਨ ਉੱਤੇ ਆਧਾਰਿਤ ਵਰਗਰਹਿਤ ਸਮਾਜ ਸਥਾਪਤ ਕਰਦਾ ਹੈ।

ਮਾਰਕਸਵਾਦੀ ਪਰਿਭਾਸ਼ਾ[ਸੋਧੋ]

ਮਾਰਕਸਵਾਦੀ ਥਿਊਰੀ ਅਨੁਸਾਰ, ਆਰੰਭਿਕ ਕਮਿਊਨਿਜ਼ਮ ਦੇ ਜ਼ਮਾਨੇ ਵਿੱਚ ਕਬਾਇਲੀ ਸਮਾਜ ਵਰਗਹੀਣ ਸੀ। ਹਰ ਕੋਈ ਕਬੀਲੇ ਦੇ ਇੱਕ ਮੈਂਬਰ ਦੇ ਤੌਰ ਤੇ ਬੁਨਿਆਦੀ ਅਰਥ ਵਿੱਚ ਬਰਾਬਰ ਸੀ।