ਇਤਿਹਾਸਕ ਪਦਾਰਥਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਤਿਹਾਸਕ ਭੌਤਿਕਵਾਦ (ਅੰਗਰੇਜ਼ੀ: Historical materialism) ਸਮਾਜ ਅਤੇ ਉਸਦੇ ਇਤਹਾਸ ਦੇ ਅਧਿਐਨ ਵਿੱਚ ਵਿਰੋਧਵਿਕਾਸੀ ਭੌਤਿਕਵਾਦ ਦੇ ਸਿਧਾਂਤਾਂ ਦਾ ਪ੍ਰਸਾਰਣ ਹੈ। ਆਧੁਨਿਕ ਕਾਲ ਵਿੱਚ ਹਾਲਾਂਕਿ ਇਤਹਾਸ ਨੂੰ ਸਿਰਫ ਵਿਵਰਣਾਤਮਕ ਨਾ ਮੰਨ ਕੇ ਵਿਆਖਿਆਤਮਕ ਜਿਆਦਾ ਮੰਨਿਆ ਜਾਂਦਾ ਹੈ ਅਤੇ ਉਹ ਹੁਣ ਕੇਵਲ ਬੇਤੁਕੀਆਂ ਘਟਨਾਵਾਂ ਦਾ ਪੁੰਜ ਮਾਤਰ ਨਹੀਂ ਰਹਿ ਗਿਆ ਹੈ, ਇਤਿਹਾਸਕ ਭੌਤਿਕਵਾਦ ਨੇ ਇਤਿਹਾਸਕ ਵਿਚਾਰਧਾਰਾ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ।

ਇਸਦੇ ਅਨੁਸਾਰ ਕੁਦਰਤ ਵਾਂਗ ਹੀ ਸਮਾਜ ਵਿੱਚ ਵੀ ਬਾਹਰਮੁਖੀ ਨਿਯਮਾਂ ਦੇ ਅਨੁਸਾਰ ਵਿਕਾਸ ਹੁੰਦਾ ਹੈ। ਸਮਾਜ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਮਨੁੱਖਾਂ ਦੀਆਂ ਚੇਤਨ ਸਰਗਰਮੀਆਂ ਦਾ ਨਤੀਜਾ ਹੁੰਦਾ ਹੈ। ਪਰ ਇਨ੍ਹਾਂ ਸਰਗਰਮੀਆਂ ਦੇ ਸਿੱਟਾ ਉਨ੍ਹਾਂ ਦੀਆਂ ਇਛਾਵਾਂ ਅਨੁਸਾਰ ਨਹੀਂ ਹੁੰਦੇ, ਅੰਤਿਮ ਤੌਰ ਤੇ ਆਰਥਿਕ ਵਿਕਾਸ ਦੇ ਨਿਯਮਾਂ ਦੇ ਅਧੀਨ ਹੁੰਦੇ ਹਨ।

17 ਮਾਰਚ 1883 ਨੂੰ ਕਾਰਲ ਮਾਰਕਸ ਦੀ ਸਮਾਧੀ ਦੇ ਕੋਲ ਉਨ੍ਹਾਂ ਦੇ ਮਿੱਤਰ ਅਤੇ ਸਾਥੀ ਏਂਗਲਜ਼ ਨੇ ਕਿਹਾ ਸੀ, ਠੀਕ ਜਿਸ ਤਰ੍ਹਾਂ ਜੀਵ ਜਗਤ ਵਿੱਚ ਡਾਰਵਿਨ ਨੇ ਵਿਕਾਸ ਦੇ ਨਿਯਮ ਦੀ ਖੋਜ ਕੀਤੀ ਸੀ, ਉਸੇ ਤਰ੍ਹਾਂ ਮਨੁੱਖ ਦੇ ਇਤਹਾਸ ਵਿੱਚ ਮਾਰਕਸ ਨੇ ਵਿਕਾਸ ਦੇ ਨਿਯਮ ਦੀ ਖੋਜ ਕੀਤੀ। ਉਨ੍ਹਾਂ ਨੇ ਇਸ ਆਮ ਸੱਚ ਨੂੰ ਖੋਜ ਕੱਢਿਆ (ਜੋ ਅੱਜ ਤੱਕ ਆਦਰਸ਼ਵਾਦ ਦੇ ਮਲਬੇ ਦੇ ਹੇਠਾਂ ਦਬਿਆ ਸੀ) ਕਿ ਇਸਦੇ ਪਹਿਲਾਂ ਕਿ ਉਹ ਰਾਜਨੀਤੀ, ਵਿਗਿਆਨ, ਕਲਾ, ਧਰਮ ਅਤੇ ਇਸ ਪ੍ਰਕਾਰ ਦੀਆਂ ਗੱਲਾਂ ਵਿੱਚ ਰੁਚੀ ਲੈ ਸਕੇ, ਮਨੁੱਖ ਨੂੰ ਸਭ ਤੋਂ ਪਹਿਲਾਂ ਰੋਟੀ, ਕਪੜਾ ਅਤੇ ਮਕਾਨ ਮਿਲਣਾ ਚਾਹੀਦਾ ਹੈ। ਇਸਦਾ ਮਤਲਬ ਇਹ ਹੈ ਕਿ ਜੀਵਨ ਧਾਰਨ ਲਈ ਆਸੰਨ ਜ਼ਰੂਰੀ ਭੌਤਿਕ ਸਾਧਨਾਂ ਦੇ ਨਾਲ-ਨਾਲ ਰਾਸ਼ਟਰ ਅਤੇ ਯੁਗ ਵਿਸ਼ੇਸ਼ ਦੇ ਤਤਕਾਲੀਨ ਆਰਥਕ ਵਿਕਾਸ ਦੀ ਸਥਿਤੀ ਉਸ ਆਧਾਰ ਦਾ ਨਿਰਮਾਣ ਕਰਦੀ ਹੈ ਜਿਸ ਉੱਪਰ ਰਾਜਕੀ ਸੰਸਥਾਵਾਂ, ਵਿਧੀਮੂਲਕ ਦ੍ਰਿਸ਼ਟੀਕੋਣ ਅਤੇ ਸਬੰਧਤ ਲੋਕਾਂ ਦੇ ਕਲਾਤਮਕ ਅਤੇ ਧਾਰਮਿਕ ਵਿਚਾਰ ਤੱਕ ਨਿਰਮਿਤ ਹੁੰਦੇ ਹਨ।[1]

ਹਵਾਲੇ[ਸੋਧੋ]