ਸਮੱਗਰੀ 'ਤੇ ਜਾਓ

ਵਿਸ਼ਵ ਵਪਾਰ ਸੰਗਠਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਸਾਰ ਵਪਾਰ ਜਥੇਬੰਦੀ
World Trade Organization (en)
Organisation mondiale du commerce (ਫ਼ਰਾਂਸੀਸੀ)
Organización Mundial del Comercio (ਸਪੇਨੀ)
ਨਿਰਮਾਣ1 ਜਨਵਰੀ, 1995
ਮੁੱਖ ਦਫ਼ਤਰਸੈਂਟਰਵਿਲੀਅਮ ਰੈਪਰਡ, ਜੇਨੇਵਾ, ਸਵਿਟਜ਼ਰਲੈਂਡ
ਮੈਂਬਰhip
160 ਮੈਂਬਰ ਦੇਸ਼
ਅਧਿਕਾਰਤ ਭਾਸ਼ਾ
ਅੰਗਰੇਜ਼ੀ, ਫਰੈਂਚ, ਸਪੈਨਿਸ਼[1]
ਮਹਾ ਨਿਦੇਸ਼ਕ
Roberto Azevêdo
ਵੈੱਬਸਾਈਟwww.wto.int

ਸੰਸਾਰ ਵਪਾਰ ਜਥੇਬੰਦੀ ਸੰਸਾਰ ਭਰ ਦੀ ਸਾਂਝੀ ਮੁਦਰਾਈ ਜਥੇਬੰਦੀ ਹੈ। ਇਸ ਦੇ 160 ਮੈਂਬਰ ਦੇਸ਼ ਹਨ। ਇਹ ਜਥੇਬੰਦੀ ਕੌਮਾਂਤਰੀ ਵਪਾਰ ਦੇ ਨਿਯਮ ਨਿਰਧਾਰਤ ਕਰਦੀ ਹੈ ਅਤੇ ਲੋੜ ਪੈਣ ਤੇ ਸਮੇਂ-ਸਮੇਂ ਨਿਯਮਾਂ ਵਿੱਚ ਫੇਰਬਦਲ ਕਰਦੀ ਹੈ। ਇਸ ਸਥਾਪਨਾ 1 ਜਨਵਰੀ 1995 ਨੂੰ ਕੀਤੀ ਗਈ। ਡਬਲਿਊ ਟੀ ਓ(WTO) ਇਹ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜੋ ਕਿ ਕੌਮਾਤਰੀ ਵਪਾਰ ਨੂੰ ਦਲੇਰ ਬਣਾਉਣ ਤੇ ਉਸ ਦੀ ਨਿਗਰਾਨੀ ਕਰਨ ਲਈ ਬਣਾਈ ਗਈ ਹੈ। ਇਹ ਸੰਸਥਾ 1 ਜਨਵਰੀ 1995 ਵਿੱਚ ਹੌਂਦ ਵਿੱਚ ਆਈ ਅਤੇ ਇਹ ਗੈਟ ਸਮਝੌਤੇ ਦੀ ਉਤਰਾਧਿਕਾਰੀ ਸੰਸਥਾ ਹੈ।

ਡਬਲਿਊ ਟੀ ਓ (WTO) ਇੱਕ ਮਿਨਿਸਟੀਰੀਅਲ ਜਲਸੇ ਦੁਆਰਾ ਨਿਯੋਜਿਤ ਕੀਤਿ ਜਾਂਦੀ ਹੈ ਜੋ ਕਿ ਹਰ ਦੋ ਸਾਲ ਬਾਦ ਬੁਲਾਇਆ ਜਾਂਦਾ ਹੈ।ਇਕ ਆਮ ਪ੍ਰੀਸ਼ਦ ਇਸ ਜਲਸੇ ਦੀਆਂ ਨੀਤੀਆਂ ਤੇ ਫੈਸਲਿਆਂ ਨੂੰ ਦਿਨ ਪ੍ਰਤੀਦਿਨ ਲਾਗੂ ਕਰਵਾਉਣ ਲਈ ਜ਼ਿਮੇਵਾਰ ਹੈ। ਡਬਲਿਊ ਟੀ ਓ ਦੇ ਮੁੱਖ ਦਫਤਰ ਜਨੇਵਾ,ਸਵਿਟਜ਼ਰਲੈਂਡ ਵਿੱਚ ਹਨ।

ਖੇਤੀਬਾੜੀ ਸਬੰਧੀ ਸਮਝੌਤਾ

[ਸੋਧੋ]

ਇਸ ਸਮਝੌਤੇ ਦੇ ਤਿੰਨ ਮੁਨਾਰੇ ਜਾਂ ਪੱਖ ਹਨ। ਘਰੇਲੂ ਆਸਰਾ-ਇਹ ਪਹਿਲਾ ਮੁਨਾਰਾ ਤਿੰਨ ਤਰ੍ਹਾਂ ਦੇ ਅਨੁਦਾਨਾਂ ਬਾਰੇ ਹੈ।

  • ਪਹਿਲਾ ਹਰਾ ਡੱਬਾ ਵਾਤਾਵਰਨ ਬਾਰੇ ਉਤਪਾਦਕਾਂ ਨੂੰ ਸਥਾਈ ਭੁਗਤਾਨ ਦੇਣ ਬਾਰੇ।
  • ਦੂਜਾ ਭੂਰਾ ਡੱਬਾ ਘਰੇਲੂ ਅਨੁਦਾਨ ਜੋ ਵਖ ਵਖ ਸਰਕਾਰਾਂ ਘੱਟ ਕਰਨ ਬਾਰੇ ਵਚਨਬੱਧ ਹੋਈਆਂ ਹਨ ਅਤੇ
  • ਤੀਜਾ ਨੀਲਾ ਡੱਬਾ ਜੋ ਕਿ ਉਨ੍ਹਾਂ ਅਨੁਦਾਨਾਂ ਬਾਰੇ ਹੈ ਜੋ ਕਿ ਕਿਸੇ ਵੀ ਹਦਬੰਦੀ ਤੌਂ ਬਿਨ੍ਹਾਂ ਵਧਾਏ ਜਾ ਸਕਦੇ ਹਨ, ਜੋ ਕਿ ਭੁਗਤਾਨਾਂ ਦੇ ਪੈਦਾਵਾਰ ਦੇ ਅਨੁਪਾਤ ਵਿੱਚ ਹੋਣ ਬਾਰੇ ਹਨ।

ਇਹ ਪ੍ਰਨਾਲੀ ਅਜੋਕੀ ਸੂਰਤ ਵਿੱਚ ਯੂਰਪ ਤੇ ਅਮਰੀਕਾ ਨੂੰ ਹਰ ਸਾਲ ਖੇਤੀ ਬਾੜੀ ਅਨੁਦਾਨਾਂ ਉੱਤੇ 380 ਬਿਲਿਅਨ ਡਾਲਰ ਖਰਚ ਕਰਨ ਦੀ ਇਜਾਜਤ ਦੇਂਦੀ ਹੈ।ਵਰਲਡ ਬੈਂਕ ਦਾ ਕਹਿਣਾ ਹੈ ਕਿ ਯੂਰੋਪੀਅਨ ਯੂਨੀਅਨ ਦੇ ਅਨੁਦਾਨ 1% ਉਤਪਾਦਕਾਂ ਨੂੰ ਉਪਲਬਧ ਹਨ ਜਦ ਕਿ ਅਮਰੀਕਾ ਦੇ 70% ਅਨੁਦਾਨ ਮੁਖ ਤੌਰ ਤੇ 10% ਖੇਤੀਬਾੜੀ ਉਤਪਾਦਕਾਂ ਨੂ ਜਾਂਦੇ ਹਨ।ਇਸ ਦਾ ਅਸਰ ਦੁਨੀਆ ਭਰ ਦੀਆਂ ਮੰਡੀਆਂ ਵਿੱਚ ਲਾਗਤ ਤੌਂ ਘਟ ਕੀਮਤ ਤੇ ਵਸਤਾਂ ਉਪਲਬਧ ਕਰਵਾਂਦਾ ਹੈ ਜਿਸ ਨੂੰ ਡੰਪਿਗ ਪ੍ਰਥਾ ਕਹਿੰਦੇ ਹਨ।

ਦੋਹਾ ਜਰਮਨੀ ਵਿੱਚ -ਜੂਨ 2007-ਜੀ-4 ਦੇਸ਼ਾਂ (ਅਮਰੀਕਾ,ਯੂਰੋਪੀਅਨ ਯੂਨੀਅਨ, ਭਾਰਤ ਤੇ ਬਰਾਜੀਲ ਜੋ ਕਿ ਉਦਯੋਗਿਕ ਤੌਰ ਤੇ ਉੱਨਤ ਅਤੇ ਉਭਰ ਰਹੇ ਦੇਸ਼ ਦੋਵਾਂ ਪਾਸਿਆਂ ਦੀ ਪ੍ਰਤਿਨਿਧਤਾ ਕਰ ਰਹੇ ਸਨ) ਦੀ, ਖੇਤੀ ਬਾੜੀ ਵਿੱਚ ਅਨੁਦਾਨਾਂ ਬਾਰੇ ਅਮਰੀਕਾ ਦੇ ਅੜੀਅਲ ਰਵੱਈਏ ਕਾਰਨ, ਵਪਾਰਕ ਗਲਬਾਤ ਅਸਫਲ ਹੋਣ ਤੌਂ ਬਾਦ ਹੁਣ ਪੂਰੇ ਸਾਰੇ ਦੇਸ਼ਾਂ ਦੇ ਵਡੇ ਜਲਸੇ ਵਿੱਚ ਵਿਚਾਰਾਂ ਕਰਨ ਤੌਂ ਬਿਨਾ ਹੋਰ ਕੋਈ ਵਿਕਲਪ ਨਹੀਂ ਰਹਿ ਗਿਆ।

ਮੰਡੀਆਂ ਵਿੱਚ ਪਹੁੰਚ-ਦੂਸਰਾ ਮੁਨਾਰਾ

ਨਿਰਯਾਤ ਅਨੁਦਾਨ-ਤੀਸਰਾ ਮੁਨਾਰਾ

  1. General Information on Recruitment in the World Trade Organization, World Trade Organization