ਸਮੱਗਰੀ 'ਤੇ ਜਾਓ

ਮਿਆਂਮਾਰ ਦਾ ਭੂਗੋਲ

ਗੁਣਕ: 22°00′N 98°00′E / 22.000°N 98.000°E / 22.000; 98.000
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਆਂਮਰ ਦਾ ਭੂਗੋਲ
ਮਹਾਦੀਪਏਸ਼ੀਆ
ਖੇਤਰਦੱਖਣ-ਪੂਰਬੀ ਏਸ਼ੀਆ
Coordinates22°00′N 98°00′E / 22.000°N 98.000°E / 22.000; 98.000
ਖੇਤਰਫ਼ਲਦਰਜਾ 40ਵਾਂ
 • Total676,578 km2 (261,228 sq mi)
 • Land96.94%
 • ਜਲ3.06%
ਤੱਟ1,930 km (1,200 mi)
ਸਰਹੱਦਭੂਮੀ ਸਰਹੱਦ:
6,522 km (4,053 mi)
ਬੰਗਲਾਦੇਸ਼:
271 km (168 mi)
ਚੀਨ:
2,129 km (1,323 mi)
ਭਾਰਤ:
1,468 km (912 mi)
ਲਾਓਸ
238 km (148 mi)
ਥਾਈਲੈਂਡ:
2,416 km (1,501 mi)
ਉੱਚੀ ਥਾਂਹਕਾਕਬੋ ਰਾਜ਼ੀ
5881 m (19,294.62 ft)
ਹੇਠਲੀ ਥਾਂਅੰਡੇਮਾਨ ਸਮੁੰਦਰ
0 m (0 ft)
(ਸਮੁੰਦਰੀ ਪੱਧਰ)
ਲੰਬੀ ਨਦੀਇਰਾਵਦੀ ਨਦੀ
ਵੱਡੀ ਝੀਲਇੰਦਾਵਗੀ ਝੀਲ
ਮਿਆਂਮਾਰ ਦੇ ਰਾਜ ਅਤੇ ਮੰਡਲ
ਮਿਆਂਮਾਰ (ਬਰਮਾ) ਦੇ ਜਲਵਾਯੂ ਨੂੰ ਦਰਸਾਉਂਦਾ ਨਕਸ਼ਾ

ਮਿਆਂਮਾਰ (ਬਰਮਾ ਵੀ ਕਿਹਾ ਜਾਂਦਾ ਹੈ) ਦੱਖਣ-ਪੂਰਬੀ ਏਸ਼ੀਆ ਦਾ ਇੱਕ ਦੇਸ਼ ਹੈ। ਮਿਆਂਮਾਰ ਦਾ ਕੁੱਲ ਖੇਤਰ 6,76,578 ਕਿਲੋਮੀਟਰ ਹੈ ਜੋ ਕਿ ਦਰਜਾਬੰਦੀ ਪੱਖੋਂ 40ਵੇਂ ਸਥਾਨ 'ਤੇ ਆਉਂਦਾ ਹੈ। ਇਸ ਦੇਸ਼ ਦਾ ਜ਼ਿਆਦਾਤਰ ਖੇਤਰ ਚਿਨ ਪਹਾੜੀਆਂ ਅਤੇ ਕਚਿਨ ਪਰਬਤੀ ਖੇਤਰ ਨੇ ਘੇਰਿਆ ਹੋਇਆ ਹੈ। ਇਹ ਦੇਸ਼ ਭਾਰਤ ਦੇ ਬਿਲਕੁਲ ਨਜ਼ਦੀਕ ਹੈ।

ਜਲਵਾਯੂ

[ਸੋਧੋ]

ਬਰਮਾ ਵਿੱਚ ਤਿੰਨ ਪ੍ਰਕਾਰ ਦੀਆਂ ਰੁੱਤਾਂ ਹਨ- ਗਰਮ ਰੁੱਤ, ਸਰਦ ਰੁੱਤ ਅਤੇ ਵਰਖਾ ਰੁੱਤ। ਇਰਾਵਦੀ ਨਦੀ ਦੀ ਉੱਪਰੀ ਘਾਟੀ ਭਾਵ ਕਿ ਖੁਸ਼ਕ ਖੇਤਰ ਗਰਮ ਰੁੱਤ ਵਿੱਚ ਬਹੁਤ ਗਰਮ ਅਤੇ ਸਰਦ ਰੁੱਤ ਵਿੱਚ ਬਹੁਤ ਠੰਡਾ ਹੋ ਜਾਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਇਹ ਖੇਤਰ ਸਮੁੰਦਰੀ ਤੱਟ ਦੇ ਨੇੜੇ ਹੈ। ਇਥੇ ਬਰਫ਼ੀਲੀ ਵਰਖਾ ਨਹੀਂ ਹੁੰਦੀ ਪਰੰਤੂ ਕਚਿਨ ਦੀਆਂ ਪਹਾੜੀਆਂ ਦੇ ਉੱਤਰ ਵਿੱਚ ਕੁਝ ਚੋਟੀਆਂ ਲਗਭਗ ਅੱਠ ਮਹੀਨੇ ਤੱਕ ਬਰਫ਼ ਨਾਲ ਢਕੀਆਂ ਰਹਿੰਦੀਆਂ ਹਨ। ਵਰਖਾ ਰੁੱਤ ਇੱਥੇ ਅੱਧੀ ਮਈ ਤੋਂ ਸ਼ੁਰੂ ਅਤੇ ਮੱਧ-ਅਕਤੂਬਰ ਤੱਕ ਸਮਾਪਤ ਹੋ ਜਾਂਦੀ ਹੈ। ਅੰਤਿਮ ਸਮੇਂ ਕੁਝ ਤੂਫ਼ਾਨ ਵੀ ਆਉਂਦੇ ਰਹਿੰਦੇ ਹਨ। ਅਰਾਕਾਨ ਅਤੇ ਤਿਨਾਸਿਰਿਮ ਪਰਬਤ-ਸ਼੍ਰੇਣੀਆਂ ਦੇ ਤਟੀ ਭਾਗ ਵਿੱਚ ਸਾਲ ਵਿੱਚ ਵਰਖਾ ਲਗਭਗ 200 ਤੋਂ 250 ਇੰਚ, ਯਾਂਗੋਨ ਦੇ ਖੇਤਰ ਵਿੱਚ ਲਗਭਗ 100 ਇੰਚ ਅਤੇ ਖੁਸ਼ਕ ਭਾਗ ਵਿੱਚ ਕੇਵਲ 30 ਇੰਚ ਤੱਕ ਹੀ ਹੁੰਦੀ ਹੈ। ਸਰਦ ਰੁੱਤ ਦੇ ਅੰਤਿਮ ਸਮੇਂ ਕਚਿਨ ਪਹਾੜੀਆਂ ਵਿੱਚ ਵਰਖਾ ਹੁੰਦੀ ਹੈ ਪਰੰਤੂ ਮੱਧ ਦਾ ਖੁਸ਼ਕ ਖੇਤਰ ਫਿਰ ਵੀ ਖੁਸ਼ਕ ਹੀ ਰਹਿੰਦਾ ਹੈ।[1]

ਮੋਨ ਰਾਜ ਦਾ ਇੱਕ ਦ੍ਰਿਸ਼

ਨਦੀਆਂ ਅਤੇ ਨਹਿਰਾਂ

[ਸੋਧੋ]

ਮਿਆਂਮਾਰ ਦੀ ਸਭ ਤੋਂ ਪ੍ਰਸਿੱਧ ਨਦੀ ਇਰਾਵਦੀ ਹੈ। ਇਹ ਲਗਭਗ 2,170 ਕਿਲੋਮੀਟਰ (1,348 ਮੀਲ) ਲੰਬੀ ਨਦੀ ਹੈ ਅਤੇ ਇਹ ਕਚਿਨ ਪਹਾੜੀਆਂ ਦੇ ਉੱਤਰ ਵਿੱਚੋਂ ਨਿਕਲਦੀ ਹੈ। ਇਸਦੀ ਸਹਾਇਕ ਨਦੀ ਚਿੰਦਵਿਨ ਮਿੰਗਯਾਂਗ ਦੇ ਸਥਾਨ 'ਤੇ ਆ ਕੇ ਸੰਗਮ ਬਣਾਉਂਦੀ ਹੈ।[2] ਡੈਲਟਾ ਦੇ ਭਾਗ ਵਿੱਚ ਇਸਦੀਆਂ ਸ਼ਾਖਾਵਾਂ ਲਗਭਗ 200 ਮੀਲ ਦੀ ਚੌੜਾਈ ਤੱਕ ਫ਼ੈਲੀਆਂ ਹੋਈਆਂ ਹਨ। ਮਿਆਂਮਾਰ ਲਈ ਇਹ ਨਦੀ ਓਨਾਂ ਹੀ ਮਹੱਤਵ ਰੱਖਦੀ ਹੈ ਜਿੰਨਾਂ ਕਿ ਗੰਗਾ ਉੱਤਰੀ ਭਾਰਤ ਲਈ। ਇੱਥੋਂ ਦੀ ਦੂਸਰੀ ਪ੍ਰਸਿੱਧ ਨਦੀ ਸਾਲਵੀਨ ਹੈ ਜੋ ਕਿ 2,815 ਕਿਲੋਮੀਟਰ (1749 ਮੀਲ) ਲੰਬੀ ਹੈ ਅਤੇ ਇਹ ਸ਼ਾਨ ਦੇ ਉੱਤਰ ਵਿੱਚ ਯੂਨਾਨ ਦੀਆਂ ਪਰਬਤ-ਸ਼੍ਰੇਣੀਆਂ ਵਿੱਚੋਂ ਨਿਕਲ ਕੇ ਦੱਖਣ ਵਿੱਚ ਮੋਲਮੀਨ ਦੇ ਸਥਾਨ 'ਤੇ ਜਾ ਡਿਗਦੀ ਹੈ।[3] [4]

ਮਿਆਂਮਾਰ ਵਿੱਚ ਕੁਝ ਪ੍ਰਸਿੱਧ ਨਹਿਰਾਂ ਵੀ ਪਾਈਆਂ ਜਾਂਦੀਆਂ ਹਨ। ਸਭ ਤੋਂ ਮਹੱਤਵਪੂਰਨ ਮਾਂਡਲੇ ਨਹਿਰ ਹੈ। ਇਸ ਨਹਿਰ ਦੀ ਖੁਦਾਈ 1902 ਵਿੱਚ ਕੀਤੀ ਗਈ ਸੀ। ਦੂਸਰੀ ਸਵੀਬੋ ਨਹਿਰ ਅਤੇ ਤੀਸਰੀ ਮਹੱਤਵਪੂਰਨ ਮੋਨ ਨਹਿਰ ਹੈ। ਇਹਨਾਂ ਨਹਿਰਾਂ ਰਾਹੀਂ ਸਿੰਜਾਈ ਵੀ ਕੀਤੀ ਜਾਂਦੀ ਹੈ।

ਮਿਆਂਮਾਰ ਦੀਆਂ ਮੁੱਖ ਚੋਟੀਆਂ

[ਸੋਧੋ]
  • ਹਕਾਕਬੋ ਰਾਜ਼ੀ, 5,881 ਮੀ.
  • ਗਮਲਾਂਗ ਰਾਜ਼ੀ, 5,870 ਮੀ.
  • ਸਾਰਾਮਤੀ, 3,826 ਮੀ.
  • ਹਕਾਰੂ ਬਮ, 3,677 ਮੀ.
  • ਬੁੰਪਾ ਬਮ, 3,411 ਮੀ.
  • ਹਕਾਂਗਰੀ ਬਮ, 3,388 ਮੀ.
  • ਸ਼ਾਨ-ਨਗਾਅ ਬਮ, 3,328 ਮੀ.
  • ਲਾਂਗਤਮ ਰਾਜ਼ੀ, 3,221 ਮੀ.
  • ਨਿਨ-ਗੰਨ ਬਮ, 3,162 ਮੀ.
  • ਮੋਲ ਲੈੱਨ, 3,088 ਮੀ.
  • ਅਬਾਮ ਬਮ, 3,082 ਮੀ.
  • ਸਾਹਤੋਨ ਬਮ, 3,069 ਮੀ.
  • ਨਾਤ ਮਾ ਤੌਂਗ, 3,053 ਮੀ.
  • ਕਾਹਤੌਂਗ ਬਮ, 2,890 ਮੀ.
  • ਹਕਾਅਕ ਬਮ, 2,822 ਮੀ.
  • ਵਾਪਾਨੌਂਗ ਬਮ, 2,769 ਮੀ.
  • ਕਾਨੀਕਾਨਾ ਬਮ, 2,742 ਮੀ.
  • ਕੈਨੇਡੀ ਚੋਟੀ, 2,703 ਮੀ.
  • ਸਾਪਾ ਬਮ, 2,702 ਮੀ.
  • ਸਾਂਗਪਾਂਗ ਬਮ, 2,692 ਮੀ..
  • ਲੌਂਗਾਦਾਂਗ ਬਮ, 2,680 ਮੀ.
  • ਤਾਮੀਹਕਤ ਰਾਜ਼ੀ, 2,678 ਮੀ.
  • ਲੋਇ ਲੈਂਗ, 2,673 ਮੀ.
  • ਮੌਂਗ ਲਿੰਗ ਸ਼ਾਨ, 2,641 ਮੀ.
  • ਨਾਤੌਂਗ, 2,623 ਮੀ.
  • ਹਕਾਮੋਨ ਬਮ, 2,566 ਮੀ.
  • ਲਿਇ ਪਾਂਗਨਾਓ, 2,563 ਮੀ.
  • ਸ਼ਿੰਗਰੁਪ ਬਮ, 2,555 ਮੀ.
  • ਸੇਨਾਮ ਬਮ, 2,543 ਮੀ.
  • ਪੁਆਇੰਟ 2519, 2,519 ਮੀ.
  • ਜ਼ੁੰਗੋਨ ਰਾਜ਼ੀ, 2,510 ਮੀ.
  • ਕੇਯੁੰਘਾਂਗ ਬਮ, 2,495 ਮੀ.
  • ਨਾਕਥਾਰ ਰਾਜ਼ੀ, 2,353 ਮੀ.
  • ਨੋਇ ਹਕਾਮ, 2,244 ਮੀ.
  • ਕਾਕਮਾ ਬਮ, 2,225 ਮੀ.
  • ਤਾਂਘੂ ਬਮ, 2,150 ਮੀ.
  • ਲੋਇ ਲਾਨ, 2,131 ਮੀ.
  • ਚਿਕਾਚੀ ਬਮ, 2,128 ਮੀ.
  • ਮੇਲਾ ਤੌਂਗ, 2,080 ਮੀ.
  • ਮਯੀਨਮੋਲੇਕਾਤ ਤੌਂਗ, 2,072 ਮੀ.
  • ਮੁਲਾਇਤ ਤੌਂਗ, 2,005 ਮੀ.
  • ਲੋਇ ਹਕੀਲੇਕ, 1,973 ਮੀ.
  • ਨਾਨਘੋਈ, 1,936 ਮੀ.
  • ਮਾਅਪੁੰਗ ਬਮ, 1,874 ਮੀ.
  • ਲੋਇ ਉਨ-ਅਵਮ, 1,816 ਮੀ.
  • ਨਾਉਪੁ ਪਮ, 1,767 ਮੀ.
  • ਸ਼ਾਰੋਂਗ ਬਮ, 1,703 ਮੀ.
  • ਪੋਪਾ ਪਹਾੜੀ, 1,518 ਮੀ.
  • ਕਯਾਇਤੀਯੋ ਪਹਾੜੀ, 1,075 ਮੀ.
  • ਮੋਦੋਕ ਮੁਆਲ, 1,052 ਮੀ.
  • ਜ਼ਵੈਕਾਬਿਨ ਤੌਂਗ, 343 ਮੀ.

ਹਵਾਲੇ

[ਸੋਧੋ]