ਮਹਿਮੂਦ ਗਜ਼ਨਵੀ
ਮਹਿਮੂਦ ਗਜ਼ਨਵੀ | |||||
---|---|---|---|---|---|
ਗਜ਼ਨੀ ਦਾ ਸੁਲਤਾਨ | |||||
ਸ਼ਾਸਨ ਕਾਲ |
| ||||
ਪੂਰਵ-ਅਧਿਕਾਰੀ | ਇਸਮਾਈਲ ਗਜ਼ਨੀ | ||||
ਵਾਰਸ | ਮੁਹੰਮਦ ਗਜ਼ਨੀ | ||||
ਜਨਮ | 2 ਨਵੰਬਰ 971 ਗਜ਼ਨੀ, ਅਫਗਾਨਿਸਤਾਨ | ||||
ਮੌਤ | 30 ਅਪ੍ਰੈਲ 1030 ਗਜ਼ਨੀ, ਅਫਗਾਨਿਸਤਾਨ | (ਉਮਰ 58)||||
ਦਫ਼ਨ | |||||
ਔਲਾਦ |
| ||||
| |||||
ਪਿਤਾ | ਸਬੁਕਤਗੀਨ | ||||
ਧਰਮ | ਸੁੰਨੀ |
ਮਹਮੂਦ ਗਜ਼ਨਵੀ (ਫ਼ਾਰਸੀ: محمود غزنوی) ਸੁਬਕਤਗੀਨ ਦਾ ਪੁੱਤਰ ਅਤੇ ਗਜ਼ਨੀ ਦਾ ਬਾਦਸ਼ਾਹ ਸੀ, ਜੋ 997 ਈਸਵੀ ਵਿੱਚ ਤਖ਼ਤ 'ਤੇ ਬੈਠਿਆ ਸੀ। ਇਸ ਨੇ ਭਾਰਤ ਉੱਪਰ 17 ਹਮਲੇ ਕੀਤੇ ਅਤੇ ਬੇਅੰਤ ਧਨ ਲੁੱਟਿਆ। ਸਭ ਤੋਂ ਪਹਿਲਾ ਹਮਲਾ ਉਸਨੇ 1001 ਵਿੱਚ ਲਹੌਰ ਅਤੇ ਬਠਿੰਡਾ ਤੇ ਕੀਤਾ। ਮਾਰਚ 1024 ਵਿੱਚ ਇਸ ਨੇ ਸੋਮਨਾਥ ਦਾ ਜਗਤ-ਪ੍ਰਸਿੱਧ ਮੰਦਿਰ ਬਰਬਾਦ ਕੀਤਾ ਅਤੇ ਸ਼ਿਵਮੂਰਤੀ ਨੂੰ ਚੂਰਣ ਕਰ ਕੇ ਬੇਅੰਤ ਧਨ ਲੁੱਟਿਆ। ਮਹਿਮੂਦ ਦਾ ਦੇਹਾਂਤ 1030 ਨੂੰ ਗਜ਼ਨੀ ਵਿਖੇ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤੀਸਤੰਭ ਬਣਿਆ ਹੋਇਆ ਹੈ। ਮਹਿਮੂਦ ਗਜ਼ਨਵੀ ਨੇ ਲਹੌਰ ਜਿੱਤ ਕੇ ਉਸ ਦਾ ਨਾਮ ਮਹਮੂਦਪੁਰ ਰੱਖਿਆ ਸੀ, ਜੋ ਉਸ ਦੇ ਸਿੱਕਿਆਂ ਵਿੱਚ ਦੇਖਿਆ ਜਾਂਦਾ ਹੈ। ਪਰ ਮਹਮੂਦ ਪਿੱਛੋਂ ਪੁਰਾਣਾ ਨਾਮ ਲਹੌਰ ਹੀ ਪ੍ਰਸਿੱਧ ਰਿਹਾ। ਮਹਿਮੂਦ ਗਜ਼ਨਵੀ ਭਾਰਤ ਉੱਤੇ ਕੀਤੇ ਆਪਣੇ 17ਵੇਂ ਹਮਲੇ ਸਮੇਂ 1025 ਈਸਵੀ ਵਿੱਚ ਸੋਮਨਾਥ ਮੰਦਰ ਦੇ ਦਰਵਾਜ਼ੇ ਲੈ ਗਿਆ ਸੀ। ਪਰੰਪਰਾ ਅਨੁਸਾਰ ਉਸ ਦੇ ਮਰਨ ਉੱਪਰੰਤ ਉਹ ਦਰਵਾਜ਼ੇ ਗਜ਼ਨੀ ਵਿਖੇ ਉਸਾਰੇ ਉਸ ਦੇ ਮਕਬਰੇ ਵਿੱਚ ਲਾ ਦਿੱਤੇ ਗਏ ਸਨ।
ਸ਼ੁਰੂਆਤੀ ਜੀਵਨ
[ਸੋਧੋ]ਮਹਿਮੂਦ ਗਜ਼ਨਵੀ ਦਾ ਜਨਮ 971 ਈਸਵੀ ਵਿੱਚ ਹੋਇਆ ਸੀ। ਉਸਦਾ ਪੂਰਾ ਨਾਮ ਅਬੁਲ ਕਾਸਿਮ ਮਹਿਮੂਦ ਸੀ। ਉਸਦਾ ਪਿਤਾ ਸੁਬੁਕਤਗੀਨ ਗਜ਼ਨੀ ਦਾ ਹਾਕਮ ਸੀ। ਉਸਦੀ ਮਾਤਾ ਜ਼ਬੁਲਸਤਾਨ ਦੇ ਅਮੀਰ ਦੀ ਪੁੱਤਰੀ ਸੀ। ਇਸ ਲਈ ਮਹਿਮੂਦ ਗਜ਼ਨਵੀ ਨੂੰ 'ਮਹਿਮੂਦ ਜ਼ਬੁਲੀ' ਵੀ ਕਿਹਾ ਜਾਂਦਾ ਹੈ।
ਭਾਰਤ ਤੇ ਹਮਲੇ
[ਸੋਧੋ]ਮਹਿਮੂਦ ਗਜ਼ਨਵੀ ਨੇ ਭਾਰਤ ਤੇ ਲਗਾਤਾਰ ਸੰਨ 1001 ਈ: ਤੋਂ ਲੈ ਕੇ 1025 ਈ: ਤੱਕ 17 ਹਮਲੇ ਕੀਤੇ ਅਤੇ ਭਾਰਤ ਦੀ ਬੇਸ਼ੁਮਾਰ ਦੌਲਤ ਹਰ ਵਾਰ ਲੁੱਟ ਕੇ ਲੈ ਜਾਂਦਾ। ਜਿੱਥੇ ਉਸ ਦੀਆਂ ਜਿੱਤਾਂ ਦਾ ਕਾਰਨ ਉਸਦਾ ਬਹਾਦੁਰ ਹੋਣਾ ਤੇ ਫੌਜੀ ਸੂਝ ਬੂਝ ਸੀ, ਉੱਥੇ ਭਾਰਤ ਦਾ ਸਮਾਜਕ ਤਾਣਾ ਬਾਣਾ ਵੀ ਜਿੰਮੇਵਾਰ ਸੀ। ਉਸ ਸਮੇਂ ਭਾਰਤ ਦੇ ਰਾਜਿਆਂ ਦੁਆਰਾ ਮੰਦਰਾਂ ਦੀ ਉਸਾਰੀ ਤੇ ਉਸਤੇ ਸੋਨਾ ਲਾਉਣ ਤੇ ਧੰਨ ਪਾਣੀ ਦੀ ਤਰਾਂ ਵਹਾਇਆ ਜਾਂਦਾ, ਜਦਕਿ ਮਹਿਮੂਦ ਗਜ਼ਨਵੀ ਆਪਣਾ ਧੰਨ ਆਪਣੀ ਫੌਜੀ ਸ਼ਕਤੀ ਵਧਾਉਣ ਲਈ ਵਰਤਦਾ ਸੀ। ਇਸ ਤੋਂ ਇਲਾਵਾ ਉਸ ਸਮੇਂ ਜਾਤ ਪਾਤ ਦਾ ਬੰਧਨ ਬਹੁਤ ਜਿਆਦਾ ਸੀ ਖੱਤਰੀ ਤੋਂ ਬਿਨਾ ਕੋਈ ਜੰਗ ਨਹੀਂ ਲੜ ਸਕਦਾ ਸੀ। ਕਿਸੇ ਹੋਰ ਜਾਤੀ ਦਾ ਆਦਮੀ ਚਾਹੇ ਕਿੰਨਾ ਵੀ ਬਹਾਦਰ ਹੋਵੇ ਫੌਜ ਵਿਚ ਭਰਤੀ ਦੀ ਉਸਨੂੰ ਮਨਾਹੀ ਸੀ। ਇਸਤੇ ਉਲਟ ਮਹਿਮੂਦ ਦੀ ਫੌਜ ਵਿਚ ਬਹੁਤ ਸਾਰੇ ਉਹ ਭਾਰਤੀ ਭਰਤੀ ਹੋ ਗਏ ਜਿਨ੍ਹਾਂ ਨੂੰ ਭਾਰਤੀ ਸਮਾਜ ਨੇ ਅਖੌਤੀ 'ਨਵੀਂ ਜਾਤੀ' ਜਾਂ ਅਸ਼ੂਤ ਕਹਿ ਕੇ ਅਖੌਤੀ ਉਚ ਜਾਤੀਆਂ ਤਰਾਂ-ਤਰਾਂ ਦੇ ਜੁਲਮ ਕਰਦੀਆਂ। ਮਹਿਮੂਦ ਗਜ਼ਨਵੀ ਨੇ ਐਲਾਨ ਕੀਤਾ ਕਿ ਜੋ ਵੀ ਭਾਰਤੀ ਹਿੰਦੂ ਮੁਸਲਮਾਨ ਹੋ ਜਾਵੇਗਾ ਤਾਂ ਉਹ ਪੱਖ ਬੰਨ੍ਹਾ ਸਕੇਗਾ, ਘੋੜੇ ਤੇ ਵੀ ਚੜ੍ਹ ਸਕੇਗਾ, ਕੋਈ ਵੀ ਹਥਿਆਰ ਰੱਖ ਸਕੇਗਾ ਅਤੇ ਸਮਾਜ ਵਿਚ ਉਸਨੂੰ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ। ਆਪਣੀ ਯੋਗਤਾ ਦੇ ਬਲਬੂਤੇ ਉਹ ਫੌਜ ਵਿਚ ਭਰਤੀ ਹੋ ਕਿ ਸੈਨਾਪਤੀ ਜਾਂ ਸੁਲਤਾਨ ਤੱਕ ਵੀ ਬਣ ਸਕਦਾ ਹੈ।
ਬਾਹਰੀ ਕੜੀਆਂ
[ਸੋਧੋ]- UCLA website
- Mahmud of Ghazna Columbia Encyclopedia (Sixth Edition)
- Mahmud Encyclopædia Britannica (Online Edition)
- Ghaznavid Dynasty Encyclopædia Britannica (Online Edition)
- Ghaznavids and Ghurids Encyclopædia Britannica (Online Edition)
- Mahmud Ghazni
- History of Iran: Ghaznevid Dynasty
- Rewriting history and Mahmud of Ghazni
- [1] Online Copy:Last Accessed 11 October 2007 Elliot, Sir H. M., Edited by Dowson, John. The History of India, as Told by Its Own Historians. The Muhammadan Period
- Tarikh Yamini, or Kitabu-l Yami of Abu Nasr Muhammad ibn Muhammad al Jabbaru-l 'Utbi. Archived 2009-08-03 at the Wayback Machine.
ਹਵਾਲੇ
[ਸੋਧੋ]- ↑ "Maḥmūd | king of Ghazna". ArchNet (in ਅੰਗਰੇਜ਼ੀ).