ਮਾਈ-ਬ੍ਰਿਤ ਮੂਸਰ
ਦਿੱਖ
ਮਾਈ-ਬ੍ਰਿਤ ਮੂਸਰ May-Britt Moser | |
---|---|
ਜਨਮ | 4 ਜਨਵਰੀ 1963 (51 ਦੀ ਉਮਰ) ਵੌਸਨਾਵਾਕ, ਨਾਰਵੇ |
ਰਾਸ਼ਟਰੀਅਤਾ | ਨਾਰਵੇਈ |
ਲਈ ਪ੍ਰਸਿੱਧ | ਜਾਲ ਕੋਸ਼ਾਣੂ, ਦਿਮਾਗ਼ੀ ਤੰਤੂ |
ਜੀਵਨ ਸਾਥੀ | ਐਦਵਾਤ ਮੂਸਰ |
ਪੁਰਸਕਾਰ | ਸਰੀਰ-ਵਿਗਿਆਨ ਅਤੇ ਦਵਾਈ ਵਿੱਚ ਨੋਬਲ ਇਨਾਮ (2014) |
ਵਿਗਿਆਨਕ ਕਰੀਅਰ | |
ਖੇਤਰ | ਤੰਤੂ-ਵਿਗਿਆਨ |
ਅਦਾਰੇ | ਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਯਾਦਦਾਸ਼ਤ ਵਿਗਿਆਨ ਕੇਂਦਰ |
ਮਾਈ-ਬ੍ਰਿਤ ਮੂਸਰ (4 ਜਨਵਰੀ 1963 ਦਾ ਜਨਮ) ਇੱਕ ਨਾਰਵੇਈ ਮਨੋਵਿਗਿਆਨੀ, ਤੰਤੂ-ਵਿਗਿਆਨੀ ਅਤੇ ਤਰਾਂਦਹਾਈਮ, ਨਾਰਵੇ ਵਿਚਲੀ ਨਾਰਵੇਈ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਪ੍ਰਬੰਧਕੀ ਕਾਵਲੀ ਤੰਤੂ-ਵਿਗਿਆਨ ਅਦਾਰਾ ਅਤੇ ਤੰਤੂ-ਹਿਸਾਬ ਕੇਂਦਰ ਦੀ ਬਾਨੀ ਸੰਚਾਲਕ ਹੈ। ਮੂਸਰ ਅਤੇ ਇਹਦੇ ਘਰਵਾਲ਼ੇ ਐਦਵਾਤ ਮੂਸਰ ਨੇ ਦਿਮਾਗ਼ ਦੀ ਖ਼ਲਾਅ ਦਰਸਾਉਣ ਵਾਲ਼ੀ ਬਣਤਰ ਉੱਤੇ ਘੋਖ ਕਰਨ ਵਿੱਚ ਅਗਵਾਈ ਕੀਤੀ ਹੈ।
ਮਾਈ-ਬ੍ਰਿਤ ਮੂਸਰ 2014 ਵਿੱਚ ਜਾਨ ਓਕੀਫ਼ ਅਤੇ ਐਦਵਾਤ ਮੂਸਰ ਸਮੇਤ ਸਰੀਰ-ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।
ਵਿਕੀਮੀਡੀਆ ਕਾਮਨਜ਼ ਉੱਤੇ ਮਾਈ-ਬ੍ਰਿਤ ਮੂਸਰ ਨਾਲ ਸਬੰਧਤ ਮੀਡੀਆ ਹੈ।