ਜਾਮਿਆ ਮਸਜਿਦ (ਹਾਂਗਕਾਂਗ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਮਿਆ ਮਸਜਿਦ
些利街清真寺
ਧਰਮ
ਮਾਨਤਾਸੁੰਨੀ ਇਸਲਾਮ
ਟਿਕਾਣਾ
ਟਿਕਾਣਾ30 ਸ਼ੇਲੀ ਸਟਰੀਟ, ਮਿੱਡ-ਲੈਵਲ, ਹਾਂਗਕਾਂਗ
ਆਰਕੀਟੈਕਚਰ
ਕਿਸਮਮਸਜਿਦ
ਮੁਕੰਮਲ1890 (ਮੂਲ ਇਮਾਰਤ)
1905 (ਵਰਤਮਾਨ ਇਮਾਰਤ)[1]
ਵਿਸ਼ੇਸ਼ਤਾਵਾਂ
ਸਮਰੱਥਾ400
Minaret(s)1
ਜਾਮਿਆ ਮਸਜਿਦ ਪ੍ਰਾਰਥਨਾ ਹਾਲ
ਜਾਮਿਆ ਮਸਜਿਦ ਪ੍ਰਵੇਸ਼

ਜਾਮਿਆ ਮਸਜਿਦ (ਚੀਨੀ: 些利街清真寺, lit. ਸ਼ੇਲੀ ਸਟਰੀਟ ਮਸਜਿਦ, ਜਾਂ 回教清真禮拜總堂) ਮਿੱਡ-ਲੈਵਲ, ਹਾਂਗਕਾਂਗ, ਚੀਨ ਵਿਚ ਇੱਕ ਮਸਜਿਦ ਹੈ।[2] ਇਹ ਮਸਜਿਦ ਹਾਂਗਕਾਂਗ ਦੀ ਸਭ ਤੋਂ ਪੁਰਾਣੀ ਮਸਜਿਦ ਹੈ। ਇਸ ਮਸਜਿਦ ਦੇ ਨਾਂਅ ਉੱਤੇ ਹੀ ਗੁਆਂਢੀ ਸੜਕਾਂ ਮਸਜਿਦ ਸਟਰੀਟ ਅਤੇ ਮਸਜਿਦ ਜੰਕਸ਼ਨ ਦਾ ਨਾਮ ਰੱਖਿਆ ਗਿਆ ਹੈ। ਮੁਫਤੀ ਅਬਦੁੱਲ ਜ਼ਮਾਨ ਇਸ ਮਸਜਿਦ ਦਾ ਮੁੱਖ ਇਮਾਮ ਹੈ ਅਤੇ ਉਹ ਰਮਜ਼ਾਨ ਦੇ ਮਹੀਨੇ ਵਿੱਚ ਨਮਾਜ ਅਤੇ ਤਰਵੀਹ ਦੀ ਅਗਵਾਈ ਕਰਦਾ ਹੈ।[3]

ਇਤਿਹਾਸ[ਸੋਧੋ]

ਬ੍ਰਿਟਿਸ਼ ਹਾਂਗਕਾਂਗ ਸਰਕਾਰ ਦੁਆਰਾ ਪਟੇ ਤੇ ਦਿੱਤੀ ਜ਼ਮੀਨ ਦੇ ਇੱਕ ਹਿੱਸੇ ਤੇ 1890 ਵਿੱਚ ਇਹ ਮਸਜਿਦ ਬਣਾਈ ਗਈ ਸੀ।[4] ਜ਼ਮੀਨ ਲਈ ਸੰਧੀ 23 ਦਸੰਬਰ 1850 ਨੂੰ ਦਿੱਤੀ ਗਈ ਸੀ। ਸ਼ੁਰੂ ਵਿਚ, ਮਸਜਿਦ ਦਾ ਨਾਂ ਮੁਹੰਮਦਨੀ ਮਸਜਿਦ ਰੱਖਿਆ ਗਿਆ ਸੀ। ਇਮਾਰਤ ਦੀ ਵਿਸਥਾਰ 1915 ਵਿੱਚ ਹੋਇਆ ਜਿਸ ਤਹਿਤ ਮਸਜਿਦ ਨੂੰ ਇੱਕ ਵੱਡੀ ਇਮਾਰਤ ਵਿੱਚ ਬਣਾਇਆ ਗਿਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਸਜਿਦ ਦਾ ਨਾਂ ਜਾਮਿਆ ਮਸਜਿਦ ਰੱਖਿਆ ਗਿਆ ਸੀ.[5] ਇਸ ਨੂੰ ਲੈਸਾਰ ਮੰਦਿਰ ਵੀ ਕਿਹਾ ਜਾਂਦਾ ਹੈ।[6]

ਆਰਕੀਟੈਕਚਰ[ਸੋਧੋ]

ਮਸਜਿਦ ਦੀ ਆਇਤਾਕਾਰ ਸ਼ਕਲ ਹੈ ਅਤੇ ਇਸਦਾ ਇੱਕ ਡਾਟਦਾਰ ਮੁੱਖ ਦੁਆਰ ਅਤੇ ਸਾਰੇ ਪਾਸਿਆਂ ਤੇ ਅਰਬੀ-ਸਟਾਈਲ ਦੀਆਂ ਡਾਟਦਾਰ ਖਿੜਕੀਆਂ ਲੱਗੀਆਂ ਹੋਈਆਂ ਹਨ।[7]

ਸੰਭਾਲ[ਸੋਧੋ]

ਇਹ ਇਮਾਰਤ ਮਈ 2010 ਵਿੱਚ ਹਾਂਗਕਾਂਗ ਦੀ ਸਰਕਾਰ ਦੁਆਰਾ ਗਰੇਡ 1 ਦੇ ਤੌਰ 'ਤੇ ਵਰਗੀਕ੍ਰਿਤ ਕੀਤੀ ਗਈ ਹੈ ਅਤੇ ਬਿਆਨ ਕੀਤਾ ਗਿਆ ਹੈ ਕਿ ਇਸ ਦੇ ਵਧੀਆ ਗੁਣਾਂ ਨੂੰ ਜੇ ਸੰਭਵ ਹੋਵੇ ਸੁਰੱਖਿਅਤ ਰੱਖਣ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।[8]

ਇਮਾਰਤ ਦੇ ਭਵਿੱਖ ਵਿੱਚ ਵਿਸਥਾਰ[ਸੋਧੋ]

ਭਵਿੱਖ ਵਿੱਚ ਇਸਦੇ ਕੋਲ ਇੱਕ ਇਸਲਾਮੀ ਸੱਭਿਆਚਾਰਕ ਕੇਂਦਰ ਉਸਾਰਨ ਦੀ ਯੋਜਨਾ ਹੈ।

ਆਵਾਜਾਈ[ਸੋਧੋ]

ਮਸਜਿਦ ਐਮਟੀਆਰ ਦੇ ਕੇਂਦਰੀ ਸਟੇਸ਼ਨ ਤੋਂ ਦੱਖਣ-ਪੱਛਮ ਵੱਲ ਪੈਦਲ ਚੱਲਣ ਦੀ ਦੂਰੀ ਤੇ ਹੈ।

ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Ho, W.Y. (2013). Islam and China's Hong Kong: Ethnic Identity, Muslim Networks and the New Silk Road. Taylor & Francis. p. 30. ISBN 9781134098071. Retrieved 2015-04-05.
  2. "Masjids / Islamic Centres in Hong Kong". islam.org.hk. Retrieved 2015-04-05.
  3. Wordie, Jason (2002). Streets: exploring Hong Kong Island. Hong Kong University Press. p. 57. ISBN 978-962-209-563-2. {{cite book}}: Cite has empty unknown parameter: |coauthors= (help)
  4. "History of Muslim in Hong Kong". islam.org.hk. Archived from the original on 2018-10-05. Retrieved 2015-04-05. {{cite web}}: Unknown parameter |dead-url= ignored (help)
  5. "Sheung Wan Route A - Central and Western Heritage Trail - Antiquities and Monuments Office: Muslim Mosque". amo.gov.hk. Archived from the original on 2012-09-23. Retrieved 2015-04-05. {{cite web}}: Unknown parameter |dead-url= ignored (help)
  6. Saeed Saeed (11 July 2013). "Explore Hong Kong's muslim enclave". The National. Retrieved 17 February 2016.
  7. "Jamia Mosque | Hong Kong Tourism Board". discoverhongkong.com. Retrieved 2015-04-05.
  8. "Opening Hours of Historic Buildings - Antiquities and Monuments Office – Definition of the Gradings of Historical Buildings". amo.gov.hk. Archived from the original on 2015-05-06. Retrieved 2015-04-05. {{cite web}}: Unknown parameter |dead-url= ignored (help)