ਸਮੱਗਰੀ 'ਤੇ ਜਾਓ

ਉਦੈ ਪ੍ਰਕਾਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਦੈ ਪ੍ਰਕਾਸ਼
ਜਨਮ (1952-01-01) 1 ਜਨਵਰੀ 1952 (ਉਮਰ 72)
ਮਧ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਸਿੱਖਿਆਐਮ ਏ, ਬੀ ਐਸ ਸੀ
ਸ਼ੈਲੀਨਾਵਲ, ਕਵਿਤਾ, ਲੇਖ

ਉਦੈ ਪ੍ਰਕਾਸ਼ (ਜਨਮ 1 ਜਨਵਰੀ 1952) ਭਾਰਤ ਦਾ ਇੱਕ ਹਿੰਦੀ ਕਵੀ, ਵਿਦਵਾਨ,[1] ਪੱਤਰਕਾਰ, ਅਨੁਵਾਦਕ ਅਤੇ ਨਿੱਕੀ ਕਹਾਣੀ ਲੇਖਕ ਹੈ। ਉਸ ਦੀਆਂ ਕੁੱਝ ਲਿਖਤਾਂ ਦੇ ਅੰਗਰੇਜ਼ੀ, ਜਰਮਨ, ਜਾਪਾਨੀ ਅਤੇ ਹੋਰ ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਮਿਲਦੀਆਂ ਹਨ। ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਉਸ ਦੀਆਂ ਰਚਨਾਵਾਂ ਦੇ ਅਨੁਵਾਦ ਮਿਲਦੇ ਹਨ। ਉਨ੍ਹਾਂ ਦੀਆਂ ਕਈ ਕਹਾਣੀਆਂ ਦੇ ਨਾਟ ਰੂਪਾਂਤਰ ਅਤੇ ਸਫਲ ਮੰਚਨ ਹੋਏ ਹਨ। ਉੱਪਰਾਂਤ ਅਤੇ ਮੋਹਨ ਦਾਸ ਦੇ ਨਾਮ ਦੀਆਂ ਉਨ੍ਹਾਂ ਦੀਆਂ ਕਹਾਣੀਆਂ ਉੱਤੇ ਫੀਚਰ ਫਿਲਮਾਂ ਵੀ ਬਣ ਚੁੱਕੀਆਂ ਹਨ, ਜਿਹਨਾਂ ਨੂੰ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ। ਉਦੈ ਪ੍ਰਕਾਸ਼ ਆਪ ਵੀ ਕਈ ਟੀ ਵੀ ਧਾਰਾਵਾਹਿਕਾਂ ਦੇ ਨਿਰਦੇਸ਼ਕ-ਪਟਕਥਾਕਾਰ ਰਹੇ ਹਨ। ਉਸਨੇ ਪ੍ਰਸਿੱਧ ਰਾਜਸਥਾਨੀ ਕਥਾਕਾਰ ਵਿਜੈਦਾਨ ਦੇਥਾ ਦੀਆਂ ਕਹਾਣੀਆਂ ਤੇ ਬਹੁ ਚਰਚਿਤ ਲਘੂ ਫਿਲਮਾਂ ਪ੍ਰਸਾਰ ਭਾਰਤੀ ਲਈ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ ਅਤੇ ਭਾਰਤੀ ਖੇਤੀਬਾੜੀ ਦੇ ਇਤਹਾਸ ਬਾਰੇ ਮਹੱਤਵਪੂਰਣ ਪੰਦਰਾਂ ਕੜੀਆਂ ਦਾ ਸੀਰਿਅਲ ਖੇਤੀਬਾੜੀ=ਕਥਾ ਰਾਸ਼ਟਰੀ ਚੈਨਲ ਲਈ ਨਿਰਦੇਸ਼ਤ ਕੀਤਾ ਹੈ।

ਨਿੱਜੀ ਜੀਵਨ

[ਸੋਧੋ]

ਪਿਛੋਕੜ

[ਸੋਧੋ]

ਪ੍ਰਕਾਸ਼ ਦਾ ਜਨਮ 1 ਜਨਵਰੀ 1952,[2] ਨੂੰ ਸੀਤਾਪੁਰ, ਅਨੂਪਪੁਰ, ਮੱਧ ਪ੍ਰਦੇਸ਼, ਭਾਰਤ ਦੇ ਪਿਛੜੇ ਪਿੰਡ ਵਿੱਚ ਹੋਇਆ ਸੀ।[3] ਉਸ ਦਾ ਪਾਲਣ-ਪੋਸ਼ਣ ਅਤੇ ਮੁੱਢਲੀ ਸਿੱਖਿਆ ਉੱਥੇ ਇੱਕ ਅਧਿਆਪਕ ਦੁਆਰਾ ਦਿੱਤੀ ਗਈ ਸੀ।[4][5] ਉਸਨੇ ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਹਿੰਦੀ ਸਾਹਿਤ ਵਿੱਚ ਆਪਣੀ ਮਾਸਟਰ ਡਿਗਰੀ ਪ੍ਰਾਪਤ ਕੀਤੀ, 1974 ਵਿੱਚ ਸੌਗਰ ਯੂਨੀਵਰਸਿਟੀ ਤੋਂ ਗੋਲਡ ਮੈਡਲ ਪ੍ਰਾਪਤ ਕੀਤਾ।[3]

ਰਚਨਾਵਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਦਰਿਆਈ ਘੋੜਾ
  • ਤਿਰਿਛ
  • ਔਰ ਅੰਤ ਮੇਂ ਪ੍ਰਾਰਥਨਾ
  • ਪਾੱਲਗੋਮਰਾ ਕਾ ਸਕੂਟਰ
  • ਅਰੇਬਾ
  • ਪਰੇਬਾ
  • ਮੋਹਨ ਦਾਸ''
  • ਮੈਂਗੋਸਿਲ
  • ਪੀਲੀ ਛਤਰੀ ਵਾਲੀ ਲੜਕੀ

ਨਿਬੰਧ ਤੇ ਅਲੋਚਨਾ ਸੰਗ੍ਰਹਿ

[ਸੋਧੋ]
  • ਈਸ਼ਵਰ ਕੀ ਆਂਚ
  • ਨਯੀ ਸਦੀ ਕਾ ਪੰਚਤੰਤ੍ਰ

ਨਾਵਲਿੱਟ

[ਸੋਧੋ]
  • ਪੀਲੀ ਛਤਰੀ ਵਾਲੀ ਲੜਕੀ

ਅਨੁਵਾਦ

[ਸੋਧੋ]
  • ਇੰਦਰਾ ਗਾਂਧੀ ਕੀ ਆਖ਼ਿਰੀ ਲੜਾਈ
  • ਕਲਾ ਅਨੁਭਵ
  • ਲਾਲ ਘਾਸ ਪਰ ਨੀਲੇ ਘੋੜੇ
  • ਰੋਮਾਂ ਰੋਲਾਂ ਕਾ ਭਾਰਤ

ਉਨ੍ਹਾਂ ਦੀਆਂ ਕੁਝ ਲਿਖਤਾਂ ਦੇ ਅੰਗਰੇਜ਼ੀ ਅਨੁਵਾਦ ਵੀ ਹੋ ਚੁੱਕੇ ਹਨ। ਪੰਜਾਬੀ ਵਿੱਚ ਵੀ ਕਾਫੀ ਕੁਝ ਅਨੁਵਾਦ ਮਿਲਦਾ ਹੈ।

ਹੋਰ ਭਾਸ਼ਵਾ ਵਿੱਚ ਅਨੁਵਾਦ

[ਸੋਧੋ]

ਅੰਗਰੇਜ਼ੀ ਵਿੱਚ

[ਸੋਧੋ]
  • Short Shorts Long Shots
  • Rage Revelry and Romance
  • The Girl with Golden Parasol
  • Mohan Das

ਜਰਮਨ ਵਿੱਚ

[ਸੋਧੋ]
  • Das Maedchen mit dem gelben Schirm
  • Und am Ende ein Gebet
  • Der golden Gurtel

ਸਨਮਾਨ

[ਸੋਧੋ]
  • ਭਾਰਤਭੂਸ਼ਣ ਅਗ੍ਰਵਾਲ ਪੁਰਸਕਾਰ
  • ਓਮ ਪ੍ਰਕਾਸ਼ ਸਨਮਾਨ
  • ਸ਼੍ਰੀਕਾਂਤ ਵਰਮਾ ਪੁਰਸਕਾਰ
  • ਮੁਕਤਿਬੋਧ ਸਨਮਾਨ
  • ਸਾਹਿਤਕਾਰ ਸਨਮਾਨ

ਹਵਾਲੇ

[ਸੋਧੋ]
  1. Arnab Chakladar. "A Conversation with Uday Prakash, part 4". Another Subcontinent. Uday Prakash: Basically, I see myself as a poet first.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named JobSearch
  3. 3.0 3.1 "Language is a Means of Existence". www.anothersubcontinent.com. Another Subcontinent. 6 September 2007. Retrieved 24 May 2010. in 1970 I saw electricity first come to my village—at the time I was quite grown up. Before that we lived in a situation where modernity had no meaning
  4. Rahul Soni. "Exiled from Poetry and Country: Uday Prakash". p. 3. Retrieved 24 May 2010.
  5. Kumar, Ashok (13 December 1999). "Uday Prakash, 47". India Today. Archived from the original on 24 ਸਤੰਬਰ 2015. Retrieved 4 ਅਕਤੂਬਰ 2022. {{cite journal}}: Unknown parameter |dead-url= ignored (|url-status= suggested) (help) (from Faces of the Millennium Archived 11 August 2010 at the Wayback Machine..)