ਸਮੱਗਰੀ 'ਤੇ ਜਾਓ

ਮਧੂਬਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਧੂਬਾਲਾ
ਜਨਮ
ਮੁਮਤਾਜ਼ ਜਹਾਂ ਬੇਗਮ ਦੇਹਲਵੀ

(1933-02-14)14 ਫਰਵਰੀ 1933
ਦਿੱਲੀ, ਭਾਰਤ
ਮੌਤ23 ਫਰਵਰੀ 1969(1969-02-23) (ਉਮਰ 36)
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ1942–1960
ਜੀਵਨ ਸਾਥੀਕਿਸ਼ੋਰ ਕੁਮਾਰ (1960-1969)

ਮਧੂਬਾਲਾ (ਅੰਗਰੇਜ਼ੀ: Madhubala; 19331967) ਦੇ ਨਾਮ ਨਾਲ਼ ਜਾਣੀ ਜਾਂਦੀ ਮੁਮਤਾਜ਼ ਜਹਾਂ ਬੇਗਮ ਦੇਹਲਵੀ ਇੱਕ ਭਾਰਤੀ ਹਿੰਦੀ ਫ਼ਿਲਮੀ ਅਭਿਨੇਤਰੀ ਸੀ।[1] ਉਸਨੇ ਫ਼ਿਲਮ ਬਸੰਤ (1942) ਵਿੱਚ ਇੱਕ ਬਾਲ ਕਿਰਦਾਰ ਨਾਲ਼ ਆਪਣੀ ਅਦਾਕਾਰੀ ਦੀ ਸੁਰੂਆਤ ਕੀਤੀ ਅਤੇ ਫਿਰ ਮਹਿਲ (1949), ਮਿਸਟਰ ਐਂਡ ਮਿਸਿਜ਼ 55 (1955), ਚਲਤੀ ਕਾ ਨਾਮ ਗਾੜੀ (1958) ਅਤੇ ਮੁਗ਼ਲ-ਏ-ਆਜ਼ਮ (1960) ਆਦਿ ਫ਼ਿਲਮਾਂ ਨਾਲ਼ ਉਹ ਫ਼ਿਲਮੀ ਪਰਦੇ ਦੀ ਉੱਘੀ ਅਦਾਕਾਰਾ ਬਣ ਗਈ।

ਆਰੰਭਕ ਜੀਵਨ

[ਸੋਧੋ]

ਮਧੂਬਾਲਾ ਦਾ ਜਨਮ ਬਰਤਾਨਵੀ ਭਾਰਤ ਵਿੱਚ ਦਿੱਲੀ ਵਿਖੇ 14 ਫ਼ਰਵਰੀ 1933 ਨੂੰ ਪਠਾਣ ਪਿਛੋਕੜ ਵਾਲ਼ੇ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ।[1] ਉਸ ਦੇ ਬਚਪਨ ਦਾ ਨਾਮ ਮੁਮਤਾਜ਼ ਬੇਗ਼ਮ ਜਹਾਂ ਦੇਹਲਵੀ ਸੀ। ਉਹ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ। ਉਸ ਦੇ ਪਿਤਾ ਦਾ ਨਾਮ ਅਤਾਉੱਲਾ ਖ਼ਾਨ ਸੀ। ਉਹ ਆਪਣੇ ਮਾਤਾ ਪਿਤਾ ਦੇ 11 ਬੱਚਿਆਂ ਵਿੱਚੋਂ 5ਵੀਂ ਸੰਤਾਨ ਸੀ। ਉਸ ਦੇ ਪਿਤਾ ਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਦਿੱਲੀ ਤੋਂ ਮੁੰਬਈ ਆ ਗਏ। ਉਸ ਦੇ ਪਰਿਵਾਰ ਨੂੰ ਕਾਫ਼ੀ ਸੰਘਰਸ਼ ਦੇ ਦੌਰ ’ਚੋਂ ਲੰਘਣਾ ਪਿਆ। ਮਧੂਬਾਲਾ ਤੇ ਉਸ ਦਾ ਪਿਤਾ ਅਕਸਰ ਬੰਬੇ ਫ਼ਿਲਮ ਸਟੂਡੀਓ ਵਿੱਚ ਕੰਮ ਲੱਭਣ ਜਾਂਦੇ ਸਨ। ਬਾਲੀਵੁੱਡ ਦੀ ਮਾਰਲਿਨ ਮੁਨਰੋ ਵਜੋਂ ਜਾਣੀ ਜਾਂਦੀ ਮਧੂਬਾਲਾ ਨੇ ਬਾਲ ਕਲਾਕਾਰ ਵਜੋਂ 9 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਫ਼ਿਲਮ ਬਸੰਤ (1942) ਵਿੱਚ ਕੰਮ ਕੀਤਾ। ਉਸ ਨੇ ਕਈ ਹੋਰ ਫ਼ਿਲਮਾਂ ਵੀ ਬਾਲ ਕਲਾਕਾਰ ਵਜੋਂ ਕੀਤੀਆਂ। ਦੇਵਿਕਾ ਰਾਣੀ ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਗਈ ਅਤੇ ਉਸ ਨੇ ਉਸ ਦਾ ਨਾਮ ਮੁਮਤਾਜ਼ ਬੇਬੀ ਤੋਂ ਬਦਲ ਕੇ ਮਧੂਬਾਲਾ ਰੱਖ ਦਿੱਤਾ। ਉਸ ਨੂੰ ਡਾਂਸ, ਸੰਗੀਤ ਦੀ ਸਿੱਖਿਆ ਬਚਪਨ ਵਿੱਚ ਹੀ ਦਿੱਤੀ ਗਈ। ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਉਹ ਕਾਰ ਚਲਾਉਣ ਲੱਗ ਪਈ ਸੀ। 1947 ਵਿੱਚ ਕੇਦਾਰ ਸ਼ਰਮਾ ਨੇ ਫ਼ਿਲਮ ‘ਨੀਲ ਕਮਲ’ ਬਣਾਈ ਜਿਸ ਵਿੱਚ ਰਾਜ ਕਪੂਰ ਦੇ ਨਾਲ ਮਧੂਬਾਲਾ ਨੇ ਮੁੱਖ ਭੂਮਿਕਾ ਨਿਭਾਈ। ਇਸ ਫ਼ਿਲਮ ਵਿੱਚ ਉਸ ਨੇ ਸ਼ਾਨਦਾਰ ਅਦਾਕਾਰੀ ਕੀਤੀ।

ਕੰਮ

[ਸੋਧੋ]

ਮਧੂਬਾਲਾ ਨੇ ਆਪਣੀ ਅਦਾਕਾਰੀ ਸ਼ੁਰੂਆਤ 1942 ਵਿੱਚ ਫ਼ਿਲਮ ਬਸੰਤ ਵਿੱਚ ਇੱਕ ਬਾਲ ਕਿਰਦਾਰ ਨਾਲ਼ ਕੀਤੀ। ਉਹਨਾਂ ਨੇ ਪਹਿਲਾ ਮੁੱਖ ਕਿਰਦਾਰ 1947 ਵਿੱਚ ਫ਼ਿਲਮ ਨੀਲ ਕਮਲ ਵਿੱਚ ਨਿਭਾਇਆ ਜਿਸ ਵਿੱਚ ਉਹਨਾਂ ਨਾਲ ਰਾਜ ਕੁਮਾਰ ਸਨ। ਇਹ ਫ਼ਿਲਮ ਕੁਝ ਖ਼ਾਸ ਨਹੀਂ ਕਰ ਸਕੀ। ਇਸ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜਿਹਨਾਂ ਵਿੱਚ ਅਮਰ ਪ੍ਰੇਮ, ਦੇਸ਼ ਸੇਵਾ, ਪਰਾਈ ਆਗ ਅਤੇ ਲਾਲ ਦੁਪੱਟਾ ਸ਼ਾਮਲ ਸਨ ਪਰ ਇਹ ਵੀ ਕੁਝ ਖ਼ਾਸ ਕਾਮਯਾਬ ਨਹੀਂ ਹੋਈਆਂ। ਉਹਨਾਂ ਨੂੰ ਪਹਿਲੀ ਕਾਮਯਾਬੀ ਫ਼ਿਲਮ ਮਹਿਲ (1949) ਤੋਂ ਮਿਲੀ[1] ਜਿਸ ਵਿੱਚ ਉਹਨਾਂ ਦੇ ਨਾਲ਼ ਅਸ਼ੋਕ ਕੁਮਾਰ ਸਨ। ਮਧੂਬਾਲਾ ਨੇ ਫ਼ਿਲਮ ਜਵਾਲਾ, ਸ਼ਰਾਬੀ, ਹਾਫ ਟਿਕਟ, ਬੁਆਏਫਰੈਂਡ, ਪਾਸਪੋਰਟ, ਜਾਅਲੀ ਨੋਟ, ਮਹਿਲੋਂ ਕੇ ਖ਼ਵਾਬ, ਬਰਸਾਤ ਕੀ ਰਾਤ, ਦੋ ਉਸਤਾਦ, ਇਨਸਾਨ ਜਾਗ ਉਠਾ, ਕਲ੍ਹ ਹਮਾਰਾ ਹੈ, ਬਾਗ਼ੀ ਸਿਪਾਹੀ, ਹਾਵੜਾ ਬ੍ਰਿਜ, ਪੁਲੀਸ, ਕਾਲਾ ਪਾਣੀ, ਚਲਤੀ ਕਾ ਨਾਮ ਗਾਡੀ, ਫਾਗੁਨ, ਗੇਟਵੇ ਆਫ਼ ਇੰਡੀਆ, ਏਕ ਸਾਲ, ਯਹੂਦੀ ਕੀ ਲੜਕੀ, ਅਮਰ, ਰੇਲ ਕਾ ਡਿੱਬਾ, ਅਰਮਾਨ, ਸੰਗਦਿਲ, ਸਾਕੀ, ਖ਼ਜ਼ਾਨਾ, ਆਰਾਮ, ਨਾਦਾਨ, ਬਾਦਲ, ਤਰਾਨਾ, ਨਿਰਾਲਾ, ਮਧੂਬਾਲਾ, ਬੇਕਸੂਰ, ਨਿਸ਼ਾਨਾ, ਪਰਦੇਸ, ਅਪਰਾਧੀ ਤੇ ਹੋਰ ਅਨੇਕਾਂ ਫ਼ਿਲਮਾਂ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ।

ਦਿਲਚਸਪ ਕਿੱਸੇ

[ਸੋਧੋ]

ਮਸ਼ਹੂਰ ਸੰਗੀਤਕਾਰ ਐੱਸ ਮਹਿੰਦਰ ਲਿਖਦੇ ਹਨ ਕਿ ਉਸ ਵੇਲ਼ੇ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਮੌਕਾ ਮਿਲਦੇ ਹੀ ਪਰਸ ਵਿਚੋਂ ਨਿੱਕੀ ਜਿਹੀ ਕਿਤਾਬ ਕੱਢਦੀ ਤੇ ਸਿਰ ਢੱਕ ਕੁਝ ਪੜ੍ਹਦੀ ਰਹਿੰਦੀ। ਇੱਕ ਵੇਰ ਕਿਤਾਬ ਖੁੱਲੀ ਰਹਿ ਗਈ ਤਾਂ ਵੇਖਿਆ ਫਾਰਸੀ ਵਿਚ ਜਪੁਜੀ ਸਾਹਿਬ ਸੀ। ਪੁੱਛਿਆ ਤਾਂ ਆਖਣ ਲੱਗੀ ਇੱਕ ਵੇਰ ਭਾਰੀ ਭੀੜ ਬਣ ਗਈ। ਕੋਈ ਰਾਹ ਨਾ ਲੱਭੇ। ਕਿਸੇ ਆਖਿਆ ਨਾਨਕ ਦੀ ਬਾਣੀ ਪੜਿਆ ਕਰ। ਕਿਰਪਾ ਹੋਵੇਗੀ। ਫੇਰ ਵਾਕਿਆ ਹੀ ਕਿਰਪਾ ਹੋਈ ਤੇ ਹੋਰ ਵੀ ਕਿੰਨਾ ਕੁਝ ਮਿਲਿਆ।

ਮਧੂ ਬਾਲਾ ਦੀ ਇੱਕ ਸ਼ਰਤ ਹੁੰਦੀ, "ਸ਼ੂਟਿੰਗ ਲਈ ਭਾਵੇਂ ਜਿਥੇ ਮਰਜੀ ਲੈ ਜਾਵੋ ਪਰ ਬਾਬੇ ਨਾਨਕ ਦੇ ਜਨਮ ਵਾਲੇ ਦਿਨ ਬੰਬਈ ਅੰਧੇਰੀ ਗੁਰੂ ਘਰ ਹਾਜਰੀ ਜਰੂਰ ਲਵਾਉਣੀ ਏ।" ਲੰਗਰਾਂ ਵਿਚ ਵੀ ਤਿਲ ਫੁੱਲ ਭੇਟਾ ਕਰਦੀ। ਉਸਦੀ ਮੌਤ ਮਗਰੋਂ ਅੱਬਾ ਆਇਆ ਕਰਦਾ। ਅਖ਼ੇ ਆਹ ਲਵੋ ਮੇਰੀ ਧੀ ਵੱਲੋਂ ਬਣਦਾ ਹਿੱਸਾ। ਧੀ ਦੇ ਨਾਮ ਤੇ ਪੂਰੇ ਸੱਤ ਸਾਲ ਸੇਵਾ ਕਰਦਾ ਰਿਹਾ ਫੇਰ ਉਹ ਵੀ ਨਾ ਰਿਹਾ। ਅੰਧੇਰੀ ਦੀ ਸੰਗਤ ਅੱਜ ਤੱਕ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਪਿਓ ਧੀ ਦੀ ਅਰਦਾਸ ਕਰਨੀ ਨਹੀਂ ਭੁੱਲਦੀ।

ਪ੍ਰਮੁੱਖ ਫ਼ਿਲਮਾਂ

[ਸੋਧੋ]
ਵਰਸ਼ ਫ਼ਿਲਮ ਚਰਿਤਰ ਟਿੱਪਣੀ
1971 ਜਵਾਲਾ
1964 ਸ਼ਰਾਬੀ ਕਮਲਾ
1962 ਹਾਫ ਟਿਕਟ ਰਜਨੀ ਦੇਵੀ/ਆਸ਼ਾ
1961 ਬੋਆਏਫ੍ਰੈਂਡ ਸੰਗੀਤਾ
1961 ਝੁਮਰੂ ਅੰਜਨਾ
1961 ਪਾਸਪੋਰਟ ਰੀਟਾ ਭਗਵਾਨਦਾਸ
1960 ਜਾਲੀ ਨੋਟ ਰੇਨੂ
1960 ਮਹਲੋਂ ਕੇ ਖ਼੍ਵਾਬ ਆਸ਼ਾ
1960 ਮੁਗਲ-ਏ-ਆਜ਼ਮ ਅਨਾਰਕਲੀ
1960 ਬਰਸਾਤ ਕੀ ਰਾਤ ਸ਼ਬਨਮ
1959 ਦੋ ਉਸਤਾਦ ਮਧੁਸ਼ਰਮਾ/ਅਬ੍ਦੁਲ ਰਹਮਾਨ ਖਾੰ
1959 ਇੰਸਾਨ ਜਾਗ ਉਠਾ ਗੌਰੀ
1959 ਕਲ ਹਮਾਰਾ ਹੈ ਮਧੁ/ਬੇਲਾ
1958 ਬਾਗੀ ਸਿਪਾਹੀ
1958 ਹਾਵੜਾ ਬ੍ਰਿਜ ਏਦਨਾ
1958 ਪੁਲਿਸ
1958 ਕਾਲਾ ਪਾਨੀ ਆਸ਼ਾ
1958 ਚਲਤੀ ਕਾ ਨਾਮ ਗਾੜੀ ਰੇਨੂ
1958 ਫਾਗੁਨ
1957 ਗੇਟਵੇ ਆਫ ਇੰਡੀਆ ਅੰਜੂ
1957 ਏਕ ਸਾਲ ਊਸ਼ਾ ਸਿਨਹਾ
1957 ਯਹੂਦੀ ਕੀ ਲੜਕੀ
1956 ਢਾਕੇ ਕੀ ਮਲਮਲ
1956 ਰਾਜ ਹਠ
1956 ਸ਼ੀਰੀਂ ਫ਼ਰਹਾਦ
1955 ਮਿਸਟਰ ਐਂਡ ਮਿਸੇਜ਼ 55 ਅਨੀਤਾ ਵਰਮਾ
1955 ਨਾਤਾ
1955 ਨਕਾਬ
1955 ਤੀਰੰਦਾਜ਼
1954 ਅਮਰ ਅੰਜੂ ਰਾਯ
1954 ਬਹੁਤ ਦਿਨ ਹੁਏ
1953 ਰੇਲ ਕਾ ਡਿੱਬਾ
1953 ਅਰਮਾਨ
1952 ਸੰਗਦਿਲ
1952 ਸਾਕੀ
1951 ਖ਼ਜਾਨਾ
1951 ਨਾਜ਼ਨੀਨ
1951 ਆਰਾਮ
1951 ਨਾਦਾਨ
1951 ਬਾਦਲ
1951 ਸੈਂਯਾ
1951 ਤਰਾਨਾ
1950 ਨਿਰਾਲਾ
1950 ਮਧੂਬਾਲਾ
1950 ਬੇਕਸੂਰ
1950 ਹੰਸਤੇ ਆਂਸੂ
1950 ਨਿਸ਼ਾਨਾ
1950 ਪਰਦੇਸ
1949 ਅਪਰਾਧੀ
1949 ਦੌਲਤ
1949 ਦੁਲਾਰੀ
1949 ਇਮਤਹਾਨ
1949 ਮਹਲ
1949 ਨੇਕੀ ਔਰ ਬਦੀ
1949 ਪਾਰਸ
1949 ਸਿੰਗਾਰ
1949 ਸਿਪਹੈਯਾ
1948 ਅਮਰ ਪ੍ਰੇਮ
1948 ਦੇਸ਼ ਸੇਵਾ
1948 ਲਾਲ ਦੁਪੱਟਾ
1948 ਪਰਾਈ ਆਗ
1947 ਨੀਲਕਮਲ
1947 ਚਿਤੌੜ ਵਿਜਯ
1947 ਦਿਲ ਕੀ ਰਾਨੀ
1947 ਖੂਬਸੂਰਤ ਦੁਨੀਆ
1947 ਮੇਰੇ ਭਗਵਾਨ
1947 ਸਾਤ ਸਮੁੰਦਰੋਂ ਕੀ ਮੱਲਿਕਾ
1946 ਫੂਲਵਰੀ
1946 ਪੁਜਾਰੀ
1946 ਰਾਜਪੂਤਾਨੀ
1945 ਧੰਨਾ ਭਗਤ
1944 ਮੁਮਤਾਜ਼ ਮਹਲ
1942 ਬਸੰਤ

ਮੌਤ

[ਸੋਧੋ]

ਮਧੂਬਾਲਾ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਪਹਿਲਾਂ ਤਾਂ ਉਸ ਨੇ ਆਪਣੀ ਬਿਮਾਰੀ ਫ਼ਿਲਮ ਵਾਲਿਆਂ ਤੋਂ ਲੁਕਾਈ ਰੱਖੀ, ਪਰ ਬਾਅਦ ਵਿੱਚ ਸਭ ਨੂੰ ਪਤਾ ਚੱਲ ਗਿਆ। ਕਈ ਵਾਰ ਤਾਂ ਸ਼ੂਟਿੰਗ ਕਰਦੇ ਸਮੇਂ ਹੀ ਉਸ ਦੀ ਹਾਲਤ ਖ਼ਰਾਬ ਹੋ ਜਾਂਦੀ ਸੀ। ਆਪਣੀ ਜ਼ਿੰਦਗੀ ਦੇ ਆਖਰੀ 7 ਸਾਲ ਉਸ ਨੇ ਬਿਸਤਰ ’ਤੇ ਹੀ ਲੰਘਾਏ। ਅੰਤ 23 ਫਰਵਰੀ 1969 ਨੂੰ ਬਿਮਾਰੀ ਦੇ ਕਾਰਨ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 "Madhubala". ILoveIndia.com. Retrieved ਨਵੰਬਰ 10, 2012. {{cite web}}: External link in |publisher= (help)