ਮੀਨਾ ਕੁਮਾਰੀ
ਮੀਨਾ ਕੁਮਾਰੀ | |||||||
---|---|---|---|---|---|---|---|
![]() 1959 ਵਿੱਚ ਮੀਨਾ ਕੁਮਾਰੀ | |||||||
ਜਨਮ | ਮਾਹਜਬੀਨ ਬਾਨੋ 1 ਅਗਸਤ 1933 | ||||||
ਮੌਤ | 31 ਮਾਰਚ 1972 ਮੁੰਬਈ, ਮਹਾਰਾਸ਼ਟਰ, ਭਾਰਤ | (ਉਮਰ 38)||||||
ਦਫ਼ਨਾਉਣ ਦੀ ਜਗ੍ਹਾ | ਰਹਿਮਤਬਾਦ ਕਬਰਸਤਾਨ, ਮੁੰਬਈ, ਮਹਾਰਾਸ਼ਟਰ | ||||||
ਰਾਸ਼ਟਰੀਅਤਾ | ਭਾਰਤੀ | ||||||
ਹੋਰ ਨਾਮ | ਟ੍ਰੈਜਡੀ ਕਵੀਨ, ਮੰਜੂ, ਮੀਨਾਜੀ, ਚੀਨੀ ਡੌਲ, ਫਿਮੇਲ ਗੁਰੂ ਦੱਤ, ਭਾਰਤੀ ਫਿਲਮਾਂ ਦੀ ਸਿੰਡਰੇਲਾ | ||||||
ਪੇਸ਼ਾ |
| ||||||
ਸਰਗਰਮੀ ਦੇ ਸਾਲ | 1939–1972 | ||||||
ਜੀਵਨ ਸਾਥੀ | |||||||
| |||||||
ਦਸਤਖ਼ਤ | |||||||
![]() |
ਮੀਨਾ ਕੁਮਾਰੀ (ਹਿੰਦੀ: मीना कुमारी; 1 ਅਗਸਤ 1933 – 31 ਮਾਰਚ 1972) ਇੱਕ ਭਾਰਤੀ ਫਿਲਮੀ ਅਭਿਨੇਤਰੀ ਅਤੇ ਸ਼ਾਇਰ ਜਿਸ ਦਾ ਅਸਲੀ ਨਾਮ ਮਾਹਜਬੀਨ ਬਾਨੋ ਸੀ। ਉਹ ਹਿੰਦੀ ਸਿਨੇਮੇ ਦੀਆਂ ਉੱਘੀਆਂ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ। ਉਹ ਸੋਗੀ ਕਿਰਦਾਰ ਨਿਭਾਉਣ ਕਰ ਕੇ ਜਾਣੀ ਜਾਂਦੀ ਹੈ ਜਿਸ ਕਰ ਕੇ ਉਸਨੂੰ ਟ੍ਰੈਜਡੀ ਕੂਈਨ ਕਿਹਾ ਜਾਂਦਾ ਹੈ।[1]
ਜੀਵਨ[ਸੋਧੋ]
ਮੀਨਾ ਕੁਮਾਰੀ ਦਾ ਜਨਮ 1 ਅਗਸਤ 1933 ਨੂੰ, ਬਤੌਰ ਮਾਹਜਬੀਨ ਬਾਨੋ, ਪਿਤਾ ਅਲੀ ਬਖ਼ਸ਼ ਦੇ ਘਰ ਮਾਂ ਇਕਬਾਲ ਬੇਗਮ ਦੀ ਕੁੱਖੋਂ ਬਰਤਾਨਵੀ ਭਾਰਤ ਵਿੱਚ ਬੰਬੇ (ਅੱਜ-ਕੱਲ੍ਹ ਮੁੰਬਈ) ਵਿਖੇ ਇੱਕ ਸੁੰਨੀ ਮੁਸਲਮਾਨ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਇੱਕ ਉਰਦੂ ਸ਼ਾਇਰ ਅਤੇ ਸੰਗੀਤਕਾਰ ਸਨ ਜਿਹਨਾਂ ਨੇ ਈਦ ਕਾ ਚਾਂਦ ਵਰਗੀਆਂ ਫ਼ਿਲਮਾਂ ਵਿੱਚ ਛੋਟੇ-ਛੋਟੇ ਕਿਰਦਾਰ ਨਿਭਾਏ ਅਤੇ ਸ਼ਾਹੀ ਲੁਟੇਰੇ ਜਿਹੀਆਂ ਫ਼ਿਲਮਾਂ ਦਾ ਸੰਗੀਤ ਵੀ ਦਿੱਤਾ। ਕੁਮਾਰੀ ਦੀ ਮਾਂ ਉਸ ਦੇ ਪਿਤਾ ਦੀ ਦੂਜੀ ਪਤਨੀ ਸੀ ਜੋ ਪਹਿਲਾਂ ਕਾਮਿਨੀ ਨਾਂ ਹੇਠ ਇੱਕ ਸਟੇਜ ਅਦਾਕਾਰਾ ਸੀ। ਉਸ ਦਾ ਵਿਆਹ ਹਦਾਇਤਕਾਰ ਕਮਾਲ ਅਮਰੋਹੀ ਨਾਲ ਹੋਇਆ।[2] ਮੀਨਾ ਕੁਮਾਰੀ ਦਾ ਬਚਪਨ ਮੁੰਬਈ ਵਿੱਚ ਬੀਤਿਆ ਅਤੇ ਉਸ ਦਾ ਅੰਤ ਵੀ ਮੁੰਬਈ ਵਿੱਚ ਹੀ ਹੋਇਆ। ਉਹ ਸਿਰਫ਼ 6 ਸਾਲ ਦੀ ਸੀ ਜਦੋਂ ਉਸ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੀਨਾ ਕੁਮਾਰੀ ਦੀ ਫ਼ਿਲਮ ਦਾਇਰਾ, ਦੋ ਬੀਘਾ ਜ਼ਮੀਨ ਅਤੇ ਪਰਿਨੀਤਾ ਬਹੁਤ ਹਿੱਟ ਹੋਈਆਂ। ਉਸ ਦੇ ਫ਼ਿਲਮ ਪਰਿਨੀਤਾ ਵਿਚਲੇ ਕਿਰਦਾਰ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਸ ਨੇ ਜ਼ਿਆਦਾਤਰ ਫ਼ਿਲਮਾਂ ਵਿੱਚ ਦੁਖਦਾਈ ਤੇ ਸਤਾਈ ਹੋਈ ਔਰਤ ਦੇ ਕਿਰਦਾਰ ਨਿਭਾਏ। ਉਸ ਦਾ ਵਿਆਹ ਫ਼ਿਲਮਸਾਜ਼ ਕਮਾਲ ਅਮਰੋਹੀ ਨਾਲ ਹੋਇਆ, ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਾ ਚੱਲਿਆ ਤੇ ਉਹ 1964 ਵਿੱਚ ਕਮਾਲ ਅਮਰੋਹੀ ਤੋਂ ਵੱਖ ਹੋ ਗਈ। ਫ਼ਿਲਮ ਪਾਕੀਜ਼ਾ ਵਿਚਲੇ ਮੀਨਾ ਕੁਮਾਰੀ ਦੇ ਕਿਰਦਾਰ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਹੈ। ਇਸ ਨਾਲ ਮੀਨਾ ਕੁਮਾਰੀ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਹੋ ਗਈ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮੀਨਾ ਕੁਮਾਰੀ ਕਵਿਤਾਵਾਂ ਵੀ ਲਿਖਦੀ ਸੀ, ਪਰ ਉਹ ਕਵਿਤਾਵਾਂ ਨੂੰ ਛਪਵਾਉਂਦੀ ਨਹੀਂ ਸੀ।
ਟੈਗੋਰ ਪਰਿਵਾਰ ਨਾਲ ਸੰਬੰਧ[ਸੋਧੋ]
ਕਿਹਾ ਜਾਂਦਾ ਹੈ ਕਿ ਮੀਨਾ ਕੁਮਾਰੀ ਦੀ ਦਾਦੀ, ਹੇਮ ਸੁੰਦਰੀ ਟੈਗੋਰ ਜਾਂ ਤਾਂ ਰਬਿੰਦਰਨਾਥ ਟੈਗੋਰ ਦੇ ਦੂਰ ਦੇ ਚਚੇਰੇ ਭਰਾ ਦੀ ਧੀ ਜਾਂ ਵਿਧਵਾ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ, ਉਸ ਦੇ ਪਰਿਵਾਰ ਦੁਆਰਾ ਮਜ਼ਬੂਰ ਹੋ ਕੇ, ਉਹ ਮੇਰਠ ਚਲੀ ਗਈ, ਇੱਕ ਨਰਸ ਬਣ ਗਈ, ਪਿਆਰੇ ਲਾਲ ਸ਼ਾਕਿਰ ਮੇਰੂਤੀ (1880-1956) ਨਾਮਕ ਇੱਕ ਈਸਾਈ ਨਾਲ ਵਿਆਹ ਕੀਤਾ ਜੋ ਇੱਕ ਉਰਦੂ ਪੱਤਰਕਾਰ ਸੀ ਅਤੇ ਈਸਾਈ ਧਰਮ ਅਪਣਾ ਲਿਆ ਸੀ। ਹੇਮ ਸੁੰਦਰੀ ਦੀਆਂ ਦੋ ਧੀਆਂ ਸਨ; ਉਨ੍ਹਾਂ ਵਿੱਚੋਂ ਇੱਕ ਮੀਨਾ ਕੁਮਾਰੀ ਦੀ ਮਾਂ ਪ੍ਰਭਾਵਵਤੀ ਸੀ।
ਫਿਲਮਾਂ[ਸੋਧੋ]
ਮੀਨਾ ਕੁਮਾਰੀ ਇੱਕ ਅਜਿਹੀ ਅਦਾਕਾਰਾ ਸੀ ਜਿਸ ਦੀ ਬਿਹਤਰੀਨ ਅਦਾਕਾਰੀ ਤੇ ਸੁੰਦਰਤਾ ਦਾ ਲੋਹਾ ਸਾਰੀ ਦੁਨੀਆ ਹੀ ਮੰਨਦੀ ਸੀ। ਉਸ ਨੇ ਫ਼ਿਲਮ ਪਾਕੀਜ਼ਾ, ਦੁਸ਼ਮਨ, ਮੇਰੇ ਅਪਨੇ, ਜਵਾਬ, ਮੰਝਲੀ ਦੀਦੀ, ਨੂਰ ਜਹਾਂ, ਚੰਦਨ ਕਾ ਪਾਲਨਾ, ਬਹੂ ਬੇਗ਼ਮ, ਫੂਲ ਔਰ ਪੱਥਰ, ਕਾਜਲ, ਭੀਗੀ ਰਾਤ, ਗ਼ਜ਼ਲ, ਬੇਨਜ਼ੀਰ, ਚਿਤਰਲੇਖਾ, ਦਿਲ ਏਕ ਮੰਦਿਰ, ਅਕੇਲੀ ਮਤ ਜਾਇਓ, ਕਿਨਾਰੇ ਕਿਨਾਰੇ, ਆਰਤੀ, ਪਿਆਰ ਕਾ ਸਾਗਰ, ਕੋਹਿਨੂਰ, ਦਿਲ ਅਪਨਾ ਪ੍ਰੀਤ ਪਰਾਈ, ਚਾਰ ਦਿਨ ਚਾਰ ਰਾਹੇਂ, ਸਹਾਰਾ, ਫਰਿਸ਼ਤਾ, ਯਹੂਦੀ, ਸਵੇਰਾ, ਬੈਜੂ ਬਾਵਰਾ, ਤਮਾਸ਼ਾ, ਪਰਿਨੀਤਾ ਅਤੇ ਸਨਮ ਵਿੱਚ ਆਪਣੀ ਅਦਾਕਾਰੀ ਨਾਲ ਦੁਨੀਆ ਨੂੰ ਜਿੱਤ ਲਿਆ ਸੀ। ਮੀਨਾ ਕੁਮਾਰੀ ਨੂੰ 1954,1955, 1963 ਤੇ 1966 ਵਿੱਚ ਫਿਲਮ ਫੇਅਰ ਸਰਵਸ਼੍ਰੇਸਠ ਅਭਿਨੇਤਰੀ ਪੁਰਸਕਾਰ ਮਿਲੇ।
ਮੌਤ[ਸੋਧੋ]
ਸ਼ਰਾਬ ਦੀ ਆਦਤ ਹੋਣ ਕਰ ਕੇ ਉਸਨੂੰ ਜਿਗਰ ਦੀ ਬਿਮਾਰੀ ਹੋ ਗਈ ਸੀ। ਉਸ ਦੀ ਫ਼ਿਲਮ ਪਾਕੀਜ਼ਾ ਦੇ ਰਿਲੀਜ਼ ਤੋਂ ਹੋਣ ਦੋ ਕੁ ਮਹੀਨਿਆਂ ਬਾਅਦ ਹੀ 31 ਮਾਰਚ 1972 ਨੂੰ ਉਸ ਦੀ ਮੌਤ ਹੋ ਗਈ।[1] ਉਹ ਇੱਕ ਸ਼ਾਇਰਾ ਵੀ ਸੀ ਅਤੇ ਨਾਜ਼ ਨਾਮ ਹੇਠ ਲਿਖਦੀ ਸੀ।[2] ਉਸ ਦੀਆਂ ਉਰਦੂ ਨਜ਼ਮਾਂ ਉਸ ਦੀ ਮੌਤ ਤੋ ਬਾਅਦ ਛਪੀਆਂ।
ਇਹ ਵੀ ਵੇਖੋ[ਸੋਧੋ]
ਰਬਿੰਦਰਨਾਥ ਟੈਗੋਰ ਨਾਲ ਪਰਿਵਾਰਕ ਸਬੰਧ[ਸੋਧੋ]
ਮੀਨਾ ਕੁਮਾਰੀ ਦੀ ਦਾਦੀ ਹੇਮ ਸੁੰਦਰੀ ਰਬਿੰਦਰਨਾਥ ਟੈਗੋਰ ਦੀ ਭਤੀਜੀ ਸੀ,ਜਿਸ ਨੇ ਇੱਕ ਇਸਾਈ ਉਰਦੂ ਪੱਤਰਕਾਰ ਨਾਲ ਵਿਆਹ ਕਰਵਾ ਕੇ ਇਸਾਈ ਧਰਮ ਧਾਰਨ ਕਰ ਲਿਆ। ਹੇਮ ਸੁੰਦਰੀ ਦੀਆਂ ਦੋ ਧੀਆ ਵਿਚੋਂ ਪ੍ਰਭਾਵਤੀ ਮੀਨਾ ਕੁਮਾਰੀ ਦੀ ਮਾਂ ਸੀ।
ਕਿਤਾਬਾਂ[ਸੋਧੋ]
ਮੀਨਾ ਕੁਮਾਰੀ ਵੱਲੋਂ ਲਿਖੀਆਂ ਕਵਿਤਾਵਾਂ ਦੀ ਇੱਕ ਕਿਤਾਬ "ਤਨਹਾ ਚਾਂਦ" ਦੇ ਸਿਰਲੇਖ ਹੇਠ ਗੁਲਜ਼ਾਰ ਵੱਲੋਂ 1972 ਵਿੱਚ ਮੀਨਾ ਕੁਮਾਰੀ ਦੀ ਮੌਤ ਦੇ ਬਾਅਦ ਛਪਵਾਈ ਗਈ।
ਹਵਾਲੇ[ਸੋਧੋ]
- ↑ 1.0 1.1 "rediff.com, Movies: Meena Kumari: The Queen of Sorrow". www.rediff.com. Retrieved 2020-09-05.
- ↑ 2.0 2.1 "Meena Kumari". MANAS (in ਅੰਗਰੇਜ਼ੀ (ਅਮਰੀਕੀ)). Retrieved 2020-09-05.