ਸਮੱਗਰੀ 'ਤੇ ਜਾਓ

ਐਂਥ੍ਰੌਪਿਕ ਪ੍ਰਿੰਸੀਪਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਐਂਥ੍ਰੌਪਿਕ ਪ੍ਰਿੰਸੀਪਲ (ਗਰੀਕ ਵਿੱਚ anthropos, ਜਿਸਦਾ ਅਰਥ ਹੈ "ਇਨਸਾਨ") ਫਿਲਾਸਫੀਕਲ ਮਾਨਤਾ ਹੈ ਕਿ ਬ੍ਰਹਿਮੰਡ ਦੇ ਨਿਰੀਖਣ ਜਰੂਰ ਹੀ ਇਸਨੂੰ ਨਿਰੀਖਣ ਵਾਲ਼ੀ ਚੇਤੰਨ ਅਤੇ ਬੁੱਧੀਮਾਨ ਜਿੰਦਗੀ ਦੇ ਅਨੁਕੂਲ ਹੋਣੇ ਚਾਹੀਦੇ ਹਨ। ਐਂਥ੍ਰੌਪਿਕ ਪ੍ਰਿੰਸੀਪਲ ਦੇ ਕੁੱਝ ਸਮਰਥਕ ਕਾਰਣ ਦੱਸਦੇ ਹਨ ਕਿ ਇਹ ਸਮਝਾਉਂਦਾ ਹੈ ਕਿ ਬ੍ਰਹਿਮੰਡ ਦੀ ਉਮਰ ਕਿਉਂ ਹੁੰਦੀ ਹੈ ਅਤੇ ਚੇਤੰਨ ਜਿੰਦਗੀ ਦੇ ਅਨੁਰੂਪ ਹੋਣ ਹੋਣ ਵਾਸਤੇ ਲਾਜ਼ਮੀ ਬੁਨਿਆਦੀ ਭੌਤਿਕੀ ਸਥਿਰਾਂਕ ਕਿਉਂ ਹੁੰਦੇ ਹਨ। ਇਸਦੇ ਇੱਕ ਨਤੀਜੇ ਵਜੋਂ, ਉਹਨਾ ਦਾ ਮੰਨਣਾ ਹੈ ਕਿ ਇਹ ਸਧਾਰਣ ਗੱਲ ਹੈ ਕਿ ਬ੍ਰਹਿਮੰਡ ਦੇ ਬੁਨਿਆਦੀ ਸਥਿਰਾਂਕ ਜਿੰਦਗੀ ਦੇ ਅਨੁਕੂਲ ਹੁੰਦੇ ਸੋਚੀ ਜਾਣ ਵਾਲੀ ਰੇਂਜ ਦੇ ਅੰਦਰ ਪਾਏ ਜਾਂਦੇ ਹਨ।

ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ (SAP) ਜਿਵੇਂ ਜੌਹਨ ਡੀ. ਬੈਰੋ ਅਤੇ ਫ੍ਰੈਂਕ ਟਿਪਲ੍ਰ ਦੁਆਰਾ ਸਮਝਾਇਆ ਗਿਆ ਹੈ ਦੱਸਦਾ ਹੈ ਕਿ ਅਜਿਹਾ ਇਸਲਈ ਹੁੰਦਾ ਹੈ ਕਿਉਂਕਿ ਬ੍ਰਹਿਮੰਡ ਨੂੰ ਅੰਤ ਨੂੰ ਅਪਣੇ ਅੰਦਰੋਂ ਚੇਤੰਨ ਅਤੇ ਬੁੱਧੀਮਾਨ ਜਿੰਦਗੀ ਪੈਦਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ ਦੀਆਂ ਕੁੱਝ ਅਲੋਚਨਾਵਾਂ ਇੱਕ ਕਮਜੋਰ ਐਂਥ੍ਰੌਪਿਕ ਪ੍ਰਿੰਸੀਪਲ (WAP) ਦੇ ਪੱਖ ਵਿੱਚ ਤਰਕ ਕਰਦੀਆਂ ਹਨ ਜੋ ਬ੍ਰੇਂਡਰ ਕਾਰਟਰ ਦੁਆਰਾ ਪਰਿਭਾਸ਼ਿਤ ਇੱਕ ਸਿਧਾਂਤ ਨਾਲ ਮਿਲਦਾ ਜੁਲਦਾ ਹੈ, ਜੋ ਦੱਸਦਾ ਹੈ ਕਿ ਬ੍ਰਹਿਮੰਡ ਦੀ ਬਣਾਵਟੀ ਸੁਰਬੱਧ ਸੁਰਬੱਧਤਾ ਚੋਣ ਪੱਖਪਾਤ ਦਾ ਨਤੀਜਾ ਹੈ: ਯਾਨਿ ਕਿ, ਸਿਰਫ ਜਿੰਦਗੀ ਦੇ ਅੰਤ ਨੂੰ ਅਨੁਕੂਲ ਹੋਣ ਦੇ ਯੋਗ ਬ੍ਰਹਿਮੰਡ ਵਿੱਚ ਹੀ ਸੁਰਬੱਧ ਸੁਰਬੱਧਤਾ ਪਰਿਵਰਤਿਤ ਕਰਨ ਦੇ ਯੋਗ ਜੀਵਤ ਹੋਂਦਾ ਹੋਣਗੀਆਂ । ਜਿਆਦਤਰ ਅਕਸਰ ਅਜਿਹੇ ਤਰਕ ਮਲਟੀਵਰਸ ਦੀ ਕੋਈ ਧਾਰਨਾ ਉੱਪਰ ਬਣਾਏ ਜਾਂਦੇ ਹਨ ਤਾਂ ਜੋ ਬ੍ਰਹਿਮੰਡਾਂ ਦੀ ਇੱਕ ਆਂਕੜਾਤਮਿਕ ਵਸੋਂ ਚੁਣੀ ਜਾ ਸਕੇ ਅਤੇ ਜਿਸਤੋਂ ਜਿੰਦਗੀ ਨਾਲ ਅਨੁਕੂਲ ਘਟਨਾਵਾਂ ਵਾਲੇ ਸਿਰਫ ਇਸ ਬ੍ਰਹਿਮੰਡ ਦੀ ਚੋਣਾਤਮਿਕ ਪੱਖਪਾਤ ਨਿਰੀਖਕਤਾ ਹੋ ਸਕੇ ।

ਪਰਿਭਾਸ਼ਾ ਅਤੇ ਅਧਾਰ

[ਸੋਧੋ]

ਐਂਥ੍ਰੌਪਿਕ ਇੱਤੇਫਾਕ

[ਸੋਧੋ]

ਮੁੱਢ

[ਸੋਧੋ]

ਕਿਸਮਾਂ

[ਸੋਧੋ]

ਕਾਰਟਰ ਦੀਆਂ ਪਰਿਭਾਸ਼ਾਵਾਂ

[ਸੋਧੋ]

ਕਮਜੋਰ ਐਂਥ੍ਰੌਪਿਕ ਸਿਧਾਂਤ (WAP) (ਕਾਰਟਰ)

[ਸੋਧੋ]
“ਅਸੀਂ ਇਸ ਤੱਥ ਨੂੰ ਸਵੀਕਾਰ ਕਰਨ ਵਾਸਤੇ ਜਰੂਰ ਤਿਆਰ ਹੋਣੇ ਚਾਹੀਦੇ ਹਾਂ ਕਿ ਬ੍ਰਹਿਮੰਡ ਅੰਦਰ ਸਾਡੀ ਸਥਿਤੀ ਨਿਰੀਖਕਾਂ ਦੇ ਤੌਰ ਤੇ ਸਾਡੀ ਹੋਂਦ ਨਾਲ ਅਨੁਕੂਲ ਹੋਣ ਦੀ ਸੀਮਾ ਤੱਕ ਵਿਸ਼ੇਸ਼ ਅਧਿਕਾਰਾਂ ਵਾਲੀ ਹੋਣੀ ਲਾਜ਼ਮੀ ਹੈ।“ 

ਨੋਟ ਕਰੋ ਕਿ ਕਾਰਟਰ ਲਈ, “ਸਥਿਤੀ” ਸ਼ਬਦ ਦਾ ਇਸ਼ਾਰਾ ਸਾਡੀ ਵਕਤ ਅਤੇ ਸਪੇਸ ਵਿੱਚ ਸਥਿਤੀ ਤੋਂ ਹੈ।

ਤਾਕਤਵਰ ਐਂਥ੍ਰੌਪਿਕ ਸਿਧਾਂਤ (SAP) (ਕਾਰਟਰ)

[ਸੋਧੋ]
“ਬ੍ਰਹਿਮੰਡ (ਅਤੇ ਇਸਤਰਾਂ ਉਹ ਬੁਨਿਆਦੀ ਮਾਪਦੰਡ ਜਿਹਨਾਂ ਉੱਤੇ ਇਹ ਨਿਰਭਰ ਕਰਦਾ ਹੈ) ਜਰੂਰ ਹੀ ਅਜਿਹਾ ਹੋਣਾ ਚਾਹੀਦਾ ਹੈ ਕਿ ਕਿਸੇ ਸਟੇਜ ਉੱਤੇ ਇਸ ਅੰਦਰ ਨਿਰੀਖਕਾਂ (ਔਬਜ਼ਰਵਰਾਂ) ਦੀ ਪੈਦਾਵਰ ਦੀ ਆਗਿਆ ਹੁੰਦੀ ਹੋਵੇ । ਡੇਸਕ੍ਰੇਟਸ ਦੀ ਸੰਖੇਪ ਵਿਆਖਿਆ ਕਰਦੇ ਹੋਏ, cogito ergo mundus talis est

ਲੈਟਿਨ ਟੈਗ

(“ਮੈਂ ਸੋਚਦਾ ਹਾਂ, ਇਸਲਈ ਸੰਸਾਰ ਅਜਿਹਾ ਹੈ [ਜਿਵੇਂ ਇਹ ਹੈ]”) 

ਇਹ ਸਪੱਸ਼ਟ ਕਰਦਾ ਹੈ ਜੋ ਜਰੂਰ ਹੀ ਸਾਡੀ ਹੋਂਦ ਦੇ ਤੱਥ ਤੋਂ ਲਗਾਏ ਅਨੁਮਾਨ ਵੱਲ ਇਸ਼ਾਰਾ ਕਰਦਾ ਹੈ; ਇਸਤਰਾਂ ਕਥਨ ਇੱਕ ਸਵੈ-ਸਿੱਧ ਸੱਚ ਹੈ।

ਬੈਰੋ ਅਤੇ ਟਿਪਲ੍ਰ ਦੀਆਂ ਪਰਿਭਾਸ਼ਾਵਾਂ

[ਸੋਧੋ]

ਅਪਣੀ 1986 ਦੀ ਪੁਸਤਕ ਦੂਜੇ ਸ਼ਬਦਾਂ ਵਿੱਚ, ਐਂਥ੍ਰੌਪਿਕ ਕੌਸਮੌਲੌਜੀਕਲ ਪ੍ਰਿੰਸੀਪਲ ਅੰਦਰ, ਜੌਹਨ ਬੈਰੋ ਅਤੇ ਫ੍ਰੈਂਕ ਟਿਪਲ੍ਰ ਕਾਰਟਰ ਤੋਂ ਅਲੱਗ ਹੋ ਕੇ WAP ਅਤੇ SAP ਨੂੰ ਹੇਠਾਂ ਦਿੱਤੀਆਂ ਕਿਸਮਾਂ ਦੇ ਤੌਰ ਤੇ ਪਰਿਭਾਸ਼ਿਤ ਕਰਦੇ ਹਨ;

ਕਮਜੋਰ ਐਂਥ੍ਰੌਪਿਕ ਸਿਧਾਂਤ (WAP) (ਬੈਰੋ ਅਤੇ ਟਿਪਲ੍ਰ)

[ਸੋਧੋ]
“ਸਾਰੀਆਂ ਭੌਤਿਕੀ ਅਤੇ ਬ੍ਰਹਿਮੰਡੀ ਮਾਤਰਾਵਾਂ ਦੇ ਨਿਰੀਖਤ ਮੁੱਲ ਇੱਕ ਬਰਾਬਰ ਤਰੀਕੇ ਨਾਲ ਖੋਜਣਯੋਗ ਨਹੀਂ ਹਨ ਪਰ ਉਹ ਅਜਿਹੇ ਮੁੱਲ ਲੈਂਦੇ ਹਨ ਜੋ ਅਜਿਹੀਆਂ ਜਰੂਰਤਾਂ ਦੁਆਰਾ ਪਾਬੰਧੀਬੱਧ ਕੀਤੇ ਗਏ ਹੁੰਦੇ ਹਨ ਕਿ ਉੱਥੇ ਅਜਿਹੀਆਂ ਥਾਵਾਂ ਮੌਜੂਦ ਰਹਿਣ ਜਿੱਥੇ ਕਾਰਬਨ-ਅਧਾਰਿਤ ਜੀਵਨ ਉਤਪੰਨ ਹੋ ਸਕੇ ਅਤੇ ਅਜਿਹੀਆਂ ਜਰੂਰਤਾਂ ਨਾਲ ਵੀ ਪਾਬੰਧੀਬੱਧ ਕੀਤੇ ਗਏ ਹੁੰਦੇ ਹਨ ਕਿ ਬ੍ਰਹਿਮੰਡ ਇਨਾ ਕੁ ਪੁਰਾਣਾ ਜਰੂਰ ਹੋਵੇ ਕਿ ਇਹ ਸਾਰਾ ਕੁੱਝ ਪਹਿਲਾਂ ਹੀ ਰੱਖਦਾ ਹੋਵੇ।”

ਕਾਰਟਰ ਤੋਂ ਉਲਟ ਉਹ ਸਿਧਾਂਤ ਨੂੰ ਸਿਰਫ ਨਿਰੀਖਕਾਂ ਦੀ ਵਜਾਏ ਕਾਰਬਨ-ਅਧਾਰਿਤ ਜਿੰਦਗੀ ਤੱਕ ਪਾਬੰਧੀਬੱਧ ਕਰਦੇ ਹਨ। ਇੱਕ ਹੋਰ ਮਹੱਤਵਪੂਰਨ ਫਰਕ ਇਹ ਹੈ ਕਿ ਉਹ ਕਮਜੋਰ ਐਂਥ੍ਰੌਪਿਕ ਪ੍ਰਿੰਸੀਪਲ ਨੂੰ ਬੁਨਿਆਦੀ ਭੌਤਿਕੀ ਸਥਰਿਾਂਕਾਂ ਉੱਤੇ ਲਾਗੂ ਕਰਦੇ ਹਨ, ਜਿਵੇਂ ਫਾਈਨ ਸਟ੍ਰਕਚ੍ਰ ਸਥਰਿਾਂਕ, ਸਪੇਸਟਾਈਮ ਅਯਾਮਾਂ ਦੀ ਗਿਣਤੀ, ਅਤੇ ਬ੍ਰਹਿਮੰਡੀ ਸਥਿਰਾਂਕ – ਸਾਰੇ ਹੀ ਕਾਰਟਰ ਦੇ ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ ਅੰਦਰ ਆਉਣ ਵਾਲੇ ਵਿਸ਼ੇ ਹਨ।

ਤਾਕਤਵਰ ਐਂਥ੍ਰੌਪਿਕ ਸਿਧਾਂਤ (WAP) (ਬੈਰੋ ਅਤੇ ਟਿਪਲ੍ਰ)

[ਸੋਧੋ]
“ਬ੍ਰਹਿਮੰਡ ਜਰੂਰ ਹੀ ਉਹ ਵਿਸ਼ੇਸ਼ਤਾਵਾਂ ਰੱਖਦਾ ਹੋਣਾ ਚਾਹੀਦਾ ਹੈ ਜੋ ਇਸਦੇ ਇਤਿਹਾਸ ਵਿੱਚ ਇਸਦੇ ਅੰਦਰ ਜਿੰਦਗੀ ਨੂੰ ਵਿਕਸਿਤ ਹੋਣ ਦੀ ਆਗਿਆ ਦਿੰਦੀਆਂ ਹੋਣ”

ਇਹ ਕਾਰਟਰ ਦੇ ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ ਨਾਲ ਕਾਫ਼ੀ ਮਿਲਦਾ ਜੁਲਦਾ ਲਗਦਾ ਹੈ, ਪਰ ਉਸਦੇ ਮਾਮਲੇ ਤੋਂ ਉਲਟ, ਇੱਥੇ “ਜਰੂਰ” ਸ਼ਬਦ ਇੱਕ ਲਾਜ਼ਮੀ ਸ਼ਰਤ ਹੈ, ਜਿਵੇਂ ਕਿ ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ ਦੀਆਂ ਹੇਠਾਂ ਲਿਖੀਆਂ ਤਿੰਨ ਸੰਭਵ ਵਿਆਖਿਆਵਾਂ ਰਾਹੀਂ ਦਿਖਾਇਆ ਗਿਆ ਹੈ, ਜੋ ਬੈਰੋ ਅਤੇ ਟਿਪਲ੍ਰ ਦੁਆਰਾ ਪ੍ਰਸਤਾਵਿਤ ਕੀਤੀਆਂ ਗਈਆਂ ਹਨ:

  • “ਨਿਰੀਖਕਾਂ ਦੀ ਪੈਦਾਇਸ਼ ਅਤੇ ਪਾਲਣ ਪੋਸ਼ਣ ਦੇ ਮੰਤਵ ਨਾਲ ਡਿਜਾਈਨ ਕੀਤਾ ਹੋਇਆ ਇੱਕ ਸੰਭਵ ਬ੍ਰਹਿਮੰਡ ਮੌਜੂਦ ਹੈ।”
ਇਸਨੂੰ ਸਧਾਰਨ ਤੌਰ ਤੇ ਸਮਕਾਲੀਨ ਬ੍ਰਹਿਮੰਡ ਦੀ ਆੜ ਵਿੱਚ ਪੁਨਰ-ਕਥਨ ਕੀਤੀ ਗਈ ਪੁਰਾਤਨ ਡਿਜਾਈਨ ਤਰਕ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ਇਸਤੋਂ ਭਾਵ ਹੈ ਕਿ ਬ੍ਰਹਿਮੰਡ ਦਾ ਮਕਸਦ ਬੁੱਧੀਮਾਨ ਜੀਵਨ ਨੂੰ ਜਨਮ ਦੇਣਾ ਹੁੰਦਾ ਹੈ, ਜਿਸ ਵਿੱਚ ਕੁਦਰਤ ਦੇ ਨਿਯਮਾਂ ਅਤੇ ਬੁਨਿਆਦੀ ਭੌਤਿਕੀ ਸਥਿਰਾਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਸੈੱਟ ਕੀਤਾ ਜਾਂਦਾ ਹੈ ਕਿ ਸਾਡੇ ਦੁਆਰਾ ਜਾਣੀ ਜਾਣ ਵਾਲੀ ਜਿੰਦਗੀ ਪੈਦਾ ਹੋ ਕੇ ਉਤਪੰਨ ਹੋ ਸਕੇ ।
  • “ਬ੍ਰਹਿਮੰਡ ਨੂੰ ਹੋਂਦ ਵਿੱਚ ਲਿਆਉਣ ਵਾਸਤੇ ਔਬਜ਼ਰਵਰ (ਨਿਰੀਖਕ) ਹੋਣੇ ਜਰੂਰੀ ਹਨ”
ਬੈਰੋ ਅਤੇ ਟਿਪਲ੍ਰ ਮੰਨਦੇ ਹਨ ਕਿ ਇੱਹ ਕੁਆਂਟਮ ਮਕੈਨਿਕਸ ਤੋਂ ਇੱਕ ਪ੍ਰਮਾਣਿਤ ਨਤੀਜਾ ਹੈ, ਜਿਵੇਂ ਜੌਹਨ ਆਰਚੀਬਾਲਡ ਵੀਲਰ ਨੇ ਸੁਝਾਇਆ ਹੈ, ਖਾਸਕਰਕੇ ਅਪਣਾ ਇਸ ਵਿਚਾਰ ਰਾਹੀਂ ਕਿ ਜਾਣਕਾਰੀ ਬੁਨਿਆਦੀ ਵਾਸਤਵਿਕਤਾ ਹੁੰਦੀ ਹੈ (ਦੇਖੋ ਇੱਟ ਫ੍ਰੌਮ ਬਿੱਟ) ਅਤੇ ਅਪਣੇ ਪਾਰਟੀਸੀਪੇਟ੍ਰੀ ਐਂਥ੍ਰੌਪਿਕ ਪ੍ਰਿੰਸੀਪਲ (PAP) ਰਾਹੀਂ ਸੁਝਾਇਆ ਜੋ ਜੌਹਨ ਵੌਨ ਨਿਉਮਾੱਨ ਅਤੇ ਇਉਜੀਨ ਵਿਗਨਰ]] ਦੇ ਵਿਚਾਰਾਂ ਨਾਲ ਸਬੰਧਤ ਇੱਕ ਕੁਆਂਟਮ ਮਕੈਨਿਕਸ ਦੀ ਵਿਆਖਿਆ ਹੈ।
ਤੁਲਨਾ ਦੇ ਤੌਰ ਤੇ, ਕਾਰਟਰ ਸਿਰਫ ਇੰਨਾ ਕਹਿੰਦਾ ਹੈ ਕਿ ਬ੍ਰਹਿਮੰਡਾਂ ਦਾ ਇੱਕ ਐਨਸੈਂਬਲ ਇੱਕ ਵਿਆਖਿਆ ਦੇ ਤੌਰ ਤੇ ਗਿਣਿਆ ਜਾਣ ਲਈ ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ ਲਈ ਲਾਜ਼ਮੀ ਹੈ।

ਸੁਧਾਰਿਆ ਹੋਇਆ ਐਂਥ੍ਰੌਪਿਕ ਸਿਧਾਂਤ (MAP) (ਸ਼ਮਿਧੁਬਰ)

[ਸੋਧੋ]

ਹੋਂਦ ਦੀ ਸਮੱਸਿਆ ਸਿਰਫ ਸਵਾਲ ਵਿਓਂਤਬੰਦ ਕਰਨਯੋਗ ਕਿਸੇ ਜੀਵ ਨਾਲ ਹੀ ਸਬੰਧਤ ਹੈ। ਓਸ ਬਿੰਦੂ ਤੱਕ ਹੋਮੋ ਸੇਪੀਅਨਜ਼ ਬੌਧਿਕਤਾ ਉਤਪਤੀ ਤੋਂ ਪਹਿਲਾਂ ਜਿੱਥੇ ਨਿਰੀਖਤ ਬ੍ਰਹਿਮੰਡ ਦੀ ਫਿਤਰਤ – ਅਤੇ ਇਸਦੇ ਅੰਦਰ ਇਨਸਾਨਾਂ ਦੀ ਜਗਹ ਇਸਦੀਆਂ ਜੜਾਂ ਵਿੱਚ ਗਹਿਰੀ ਵੰਸ਼ਬੱਧ ਕੀਤੀ ਗਈ ਸੀ, ਸਮੱਸਿਆ ਸਧਾਰਨ ਤੌਰ ਤੇ ਮੌਜੂਦ ਨਹੀਂ ਸੀ।

ਦਾਰਸ਼ਨਿਕ ਜੌਹਨ ਲੈਸਲੀ ਅਤੇ ਨਿੱਕ ਬੋਸਟ੍ਰੌਮ ਬੈਰੋ ਅਤੇ ਟਿਪਲ੍ਰ ਵਾਲਾ ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ ਕਾਰਟਰ ਦੇ ਅਰਥਾਂ ਦੇ ਇੱਕ ਬੁਨਿਆਦੀ ਗਲਤ-ਪੜਤ ਦੇ ਤੌਰ ਤੇ ਰੱਦ ਕਰ ਕਰਦੇ ਹਨ। ਬੋਸਟ੍ਰੌਮ ਲਈ, ਕਾਰਟਰ ਦਾ ਐਂਥ੍ਰੌਪਿਕ ਪ੍ਰਿੰਸੀਪਲ ਸਿਰਫ ਸਾਨੂੰ ਐਂਥ੍ਰੌਪਿਕ ਪੱਖਪਾਤ ਵਾਸਤੇ ਆਗਿਆ ਲੈਣ ਤੋਂ ਮਨਾ ਕਰਦਾ ਹੈ, ਯਾਨਿ ਕਿ, ਐਂਥ੍ਰੌਪਿਕ ਚੋਣ ਪ੍ਰਭਾਵਾਂ (ਜਿਹਨਾਂ ਨੂੰ ਬੋਸਟ੍ਰੌਮ “ਨਿਰੀਖਣ” ਚੋਣ ਪ੍ਰਭਾਵ ਕਹਿੰਦਾ ਹੈ) ਦੁਆਰਾ ਪੈਦਾ ਹੋਇਆ ਪੱਖਪਾਤ- ਜੋ ਕੋਈ ਨਤੀਜਾ ਪ੍ਰਾਪਤ ਕਰਨ ਦੇ ਚੱਕਰ ਵਿੱਚ ਨਿਰੀਖਕਾਂ ਦੀ ਹੋਂਦ ਦੀ ਜਰੂਰਤ ਹੈ। ਉਹ ਲਿਖਦਾ ਹੈ:

ਕਈ “ਐਂਥ੍ਰੌਪਿਕ ਪ੍ਰਿੰਸੀਪਲ” ਸਧਾਰਨ ਤੌਰ ਤੇ ਗਲਤਫਮਹਿਮੀ ਭਰੇ ਹਨ। ਕੁੱਝ, ਖਾਸ ਕਰਕ ਕੇ ਉਹ ਜੋ ਬ੍ਰੈਂਡਨ ਕਾਰਟਰ ਦੇ ਸੈਮੀਨਲ ਪੇਪਰਾਂ ਤੋਂ ਪ੍ਰੇਰਣਾ ਲੈਂਦੇ ਹਨ, ਮਜ਼ਬੂਤ ਹਨ, ਪਰ … ਉਹ ਕਿਸੇ ਵਾਸਤਵਿਕ ਵਿਗਿਆਨਿਕ ਕੰਮ ਕਰਨ ਦੇ ਮਾਮਲੇ ਵਿੱਚ ਬਹੁਤ ਕਮਜੋਰ ਹਨ। ਖਾਸ ਕਰਕੇ, ਮੈਂ ਕਰਤਾ ਕਰਦਾ ਹਾਂ ਕਿ ਮੌਜੂਦਾ ਮੈਥੋਡੌਲੌਜੀ ਕਿਸੇ ਨਿਰੀਖਣਾਤਮਿਕ ਨਤੀਜਿਆਂ ਨੂੰ ਸਮਕਾਲੀਨ ਬ੍ਰਹਿਮੰਡੀ ਥਿਊਰੀਆਂ ਤੋਂ ਕੱਢਣ ਦੀ ਆਗਿਆ ਨਹੀਂ ਦਿੰਦੀ, ਭਾਵੇਂ ਇਹ ਥਿਊਰੀਆਂ ਖਗੋਲ-ਵਿਗਿਆਨੀਆਂ ਰਾਹੀਂ ਅਨੁਭਵ-ਸਿੱਧ ਤੌਰ ਤੇ ਚੰਗੀ ਤਰਾਂ ਪੱਧਰੇ ਤੌਰ ਤੇ ਪਰਖੀਆਂ ਜਾ ਸਕਦੀਆਂ ਹਨ ਤੇ ਪਰਖੀਆਂ ਜਾ ਰਹੀਆਂ ਹਨ। ਇਸ ਮੈਥੌਡੌਲੌਜੀਕਲ ਵਿੱਥ ਪ੍ਰਤਿ ਪੁਲ ਬਣਾਉਣ ਵਾਸਤੇ ਜਿਸ ਚੀਜ਼ ਦੀ ਜਰੂਰਤ ਹੈ ਉਹ ਹੈ ਇੱਕ ਹੋਰ ਯੋਗ ਫਾਰਮੂਲਾ ਵਿਓਂਤਬੰਦੀ ਕਿ ਕਿਵੇਂ ਨਿਰੀਖਣ ਚੋਣ ਪ੍ਰਭਾਵਾਂ ਨੂੰ ਲਿਆ ਜਾਵੇ ।   — ਐਂਥ੍ਰੌਪਿਕ ਪੱਖਪਾਤ, ਜਾਣ ਪਛਾਣ 

ਤਾਕਤਵਰ ਸਵੈ-ਨਮੂਨਾਤਮਿਕ ਧਾਰਨਾ (SSSA) (ਬੋਸਟ੍ਰੌਮ)

[ਸੋਧੋ]
“ਹਰੇਕ ਨਿਰੀਖਕ-ਪਲ ਦਾ ਕਾਰਣ ਇੰਝ ਹੋਣਾ ਚਾਹੀਦਾ ਹੈ ਜਿਵੇਂ ਇਹ ਅਪਣੀ ਰੈੱਫਰੈਂਸ ਸ਼੍ਰੇਣੀ ਵਾਲੇ ਸਾਰੇ ਨਿਰੀਖਕ-ਪਲਾਂ ਦੀ ਸ਼੍ਰੇਣੀ ਤੋਂ ਮਨਚਾਹੇ ਤਰੀਕੇ ਨਾਲ ਚੁਣਿਆ ਗਿਆ ਹੋਵੇ”

ਕਿਸੇ ਨਿਰੀਖਕ ਦੇ ਤਜ਼ੁਰਬੇ ਦਾ “ਨਿਰੀਖਕ-ਪਲਾਂ” ਦੇ ਇੱਕ ਲੜੀਕ੍ਰਮ ਵਿੱਚ ਵਿਸ਼ਲੇਸ਼ਣ ਕਰਨਾ ਕੁੱਝ ਆਪਾਵਿਰੋਧਾਂ ਤੋਂ ਬਚਾਉਣ ਵਿੱਚ ਮੱਦਦ ਕਰਦਾ ਹੈ; ਪਰ ਮੁੱਖ ਅਸਪਸ਼ਟਤਾ ਢੁਕਵੀਂ “ਰੈੱਫਰੈਂਸ ਸ਼੍ਰੇਣੀ” ਦੀ ਚੋਣ ਹੈ: ਕਾਰਟਰ ਦੇ ਕਮਜੋਰ ਐਂਥ੍ਰੌਪਿਕ ਪ੍ਰਿੰਸੀਪਲ ਲਈ ਇਹ ਜਰੂਰ ਹੀ ਸਾਡੇ ਬ੍ਰਹਿਮੰਡ ਅੰਦਰਲੇ ਸਾਰੇ ਅਸਲੀ ਜਾਂ ਸੰਭਾਵਿਤ ਨਿਰੀਖਕ-ਪਲਾਂ ਨਾਲ ਸਬੰਧਤ ਹੋਣਾ ਚਾਹੀਦਾ ਹੈ; ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ ਲਈ, ਇਹ ਮਲਟੀਵਰਸ ਵਿਚਲੇ ਸਭ ਲਈ । ਬੋਸਟ੍ਰੌਮ ਦਾ ਗਣਿਤਿਕ ਵਿਕਾਸ ਦਿਖਾਉਂਦਾ ਹੈ ਕਿ ਜਾਂ ਕੋਈ ਬਹੁਤ ਵਿਸ਼ਾਲ ਜਾਂ ਬਹੁਤ ਤੰਗ ਰੈੱਫਰੈਂਸ ਸ਼੍ਰੇਣੀ ਦੀ ਚੋਣ ਸਹਿਜਤਾ-ਵਿਰੋਧੀ ਨਤੀਜਿਆਂ ਵੱਲ ਲਿਜਾਂਦੀ ਹੈ, ਪਰ ਉਹ ਇੱਜ ਆਦਰਸ਼ ਚੋਣ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ ।

ਜਰਗਨ ਸ਼ਮਿਧੁਬਿਰ ਮੁਤਾਬਿਕ, ਐਂਥ੍ਰੌਪਿਕ ਪ੍ਰਿੰਸੀਪਲ ਲਾਜ਼ਮੀ ਤੌਰ ਤੇ ਸਿਰਫ ਇਹ ਕਹਿੰਦਾ ਹੈ ਕਿ ਤੁਹਾਡੀ ਹੋਂਦ ਨਾਲ ਅਨੁਕੂਲ ਕਿਸੇ ਬ੍ਰਹਿਮੰਡ ਅੰਦਰ ਤੁਹਾਡੇ ਅਪਣੇ ਆਪ ਨੂੰ ਖੋਜਣ ਦੀ ਸ਼ਰਤੀਆ ਖੋਜਯੋਗਤਾ (ਪ੍ਰੋਬੇਬਿਲਟੀ) ਹਮੇਸ਼ਾਂ 1 ਰਹਿੰਦੀ ਹੈ। ਇਹ “ਗਰੈਵਿਟੀ ਕੱਲ ਨੂੰ ਨਹੀਂ ਬਦਲੇਗੀ” ਵਰਗੀਆਂ ਕਿਸੇ ਵਾਧੂ ਗੈਰ-ਸੂਖਮ ਭਵਿੱਖਬਾਣੀਆਂ ਲਈ ਆਗਿਆ ਨਹੀਂ ਦਿੰਦੀ। ਹੋਰ ਜਿਆਦਾ ਭਵਿੱਖਬਾਣੀ ਦੀ ਤਾਕਤ ਪ੍ਰਾਪਤ ਕਰਨ ਲਈ, ਬਦਲਵੇਂ ਬ੍ਰਹਿਮੰਡਾਂ ਦੀ ਪੂਰਵ ਵਿਸਥਾਰ ਵੰਡ ਉੱਤੇ ਅਤਿਰਿਕਤ ਧਾਰਨਾਵਾਂ ਜਰੂਰੀ ਹੋ ਜਾਂਦੀਆਂ ਹਨ।

ਪਲੇਰਾਈਟ ਅਤੇ ਨਾਵਲਿਸਟ ਮਾਈਕਲ ਫ੍ਰਾਏਨ ਅਪਣੀ 2006 ਦੀ ਪੁਸਤਕ “ਦੀ ਹਿਮਊਨ ਟੱਚ” ਅੰਦਰ ਤਾਕਤਵਰ ਐਂਥ੍ਰੌਪਿਕ ਪ੍ਰਿੰਸੀਪਲ ਦੀ ਇੱਕ ਕਿਸਮ ਦਰਸਾਉਂਦਾ ਹੈ, ਜੋ ਉਹ ਕੁੱਝ ਫਰੋਲਦੀ ਜੈ ਜਿਸਨੂੰ ਉਹ “ਬ੍ਰਹਿਮੰਡ ਦੀ ਕੇਂਦਰੀ ਬਿਖਮਤਾ” ਦੇ ਤੌਰ ਤੇ ਵਿਸ਼ੇਸ਼ ਨਾਮ ਦਿੰਦਾ ਹੈ:

ਇਹ ਇਸਤਰਾਂ ਦੀ ਸਧਾਰਨ ਪਹੇਲੀ ਹੈ। ਬ੍ਰਹਿਮੰਡ ਬਹੁਤ ਪੁਰਾਣਾ ਅਤੇ ਬਹੁਤ ਵਿਸ਼ਾਲ ਹੈ। ਇਨਸਾਨੀ ਕਿਸਮ, ਇਸਦੀ ਤੁਲਨਾ ਵਿੱਚ, ਸਿਰਫ ਇਸਦੇ ਇੱਕ ਸੂਖਮ ਖੂੰਜੇ ਅੰਦਰ ਇੱਕ ਤੁੱਛ ਹਲਚਲ ਹੈ- ਅਤੇ ਇੱਕ ਤਾਜ਼ਾ ਸਮਿਆਂ ਦੀ ਚੀਜ਼ ਹੈ। ਅਜੇ ਵੀ ਬ੍ਰਹਿਮੰਡ ਸਿਰਫ ਬਹੁਤ ਵਿਸ਼ਾਲ ਅਤੇ ਬਹੁਤ ਪੁਰਾਣਾ ਹੈ ਕਿਉਂਕਿ ਅਸੀਂ ਇਹ ਕਹਿਣ ਵਾਸਤੇ ਇੱਥੇ ਹਾਂ ਕਿ ਇਹ ਇਹ ਹੈ… ਅਤੇ ਅਜੇ ਵੀ, ਬੇਸ਼ੱਕ, ਅਸੀਂ ਸਾਰੇ ਹੀ ਚੰਗੀ ਤਰਾਂ ਜਾਣਦੇ ਹਾਂ ਕਿ ਇਹ ਜੋ ਵੀ ਹੈ ਤਾਂ ਹੈ ਜੇਕਰ ਅਸੀਂ ਇੱਥੇ ਹੁੰਦੇ ਚਾਹੇ ਨਾ ਹੁੰਦੇ ।

ਐਂਥ੍ਰੌਪਿਕ ਕਾਰਣ ਦੇ ਕਿਰਦਾਰ

[ਸੋਧੋ]

ਨਿਰੀਖਣਾਤਮਿਕ ਸਬੂਤ

[ਸੋਧੋ]

ਸਿਧਾਂਤ ਦੇ ਉਪਯੋਗ

[ਸੋਧੋ]

ਕਾਰਬਨ-12 ਦਾ ਨਿਊਕਲਿਓਸਿੰਥੈਸਿਸ

[ਸੋਧੋ]

ਬ੍ਰਹਿਮੰਡੀ ਇਨਫਲੇਸ਼ਨ

[ਸੋਧੋ]

ਸਟਰਿੰਗ ਥਿਊਰੀ

[ਸੋਧੋ]

ਸਪੇਸਟਾਈਮ

[ਸੋਧੋ]
n+m-ਅਯਾਮੀ ਸਪੇਸਟਾਈਮ ਦੇ ਲੱਛਣ

ਅਯਾਮਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਸਪੈਸ਼ੀਅਲ (ਦੋ-ਦਿਸ਼ਾਈ) ਅਤੇ ਟੈਂਪ੍ਰਲ (ਇੱਕ-ਦਿਸ਼ਾਈ) । ਮੰਨ ਲਓ ਸਪੈਸ਼ੀਅਲ ਅਯਾਮਾਂ ਦੀ ਗਿਣਤੀ N ਹੋਵੇ ਅਤੇ ਟੈਂਪ੍ਰਲ ਅਯਾਮਾਂ ਦੀ T ਹੋਵੇ । ਕਿ N = 3 ਹੈ ਅਤੇ T = 1 ਹੈ, ਸਟ੍ਰਿੰਗ ਥਿਊਰੀ ਰਾਹੀਂ ਸੱਦੇ ਗਏ ਕੰਪੈਕਟੀਫਾਈ ਕੀਤੇ ਹੋਏ ਅਯਾਮਾਂ ਅਤੇ ਅੱਜਤੱਕ ਗੈਰ-ਪਛਾਣਯੋਗ ਹੋਰ ਅਯਾਮਾਂ ਨੂੰ ਪਾਸੇ ਰੱਖਦੇ ਹੋਏ, N ਦੇ 3 ਤੋਂ ਵੱਖਰਾ ਹੋਣ ਅਤੇ T ਦਾ 1 ਤੋਂ ਵੱਖਰਾ ਹੋਰ ਨੰਬਰ ਹੋਣ ਦੇ ਭੌਤਿਕੀ ਨਤੀਜਿਆਂ ਪ੍ਰਤਿ ਖਿੱਚ ਸਦਕਾ ਸਮਝਾਏ ਜਾ ਸਕਦੇ ਹਨ। ਇਹ ਤਰਕ ਅਕਸਰ ਇੱਕ ਐਂਥ੍ਰੌਪਿਕ ਕਿਰਦਾਰ ਵਾਲ਼ਾ ਹੈ ਅਤੇ ਸੰਭਵ ਤੌਰ ਤੇ ਅਪਣੀ ਕਿਸਮ ਦਾ ਪਹਿਲਾ ਹੈ, ਭਾਵੇਂ ਪੂਰੀ ਧਾਰਨਾ ਦਾ ਰੀਵਾਜ਼ ਚੱਲਣ ਤੋਂ ਪਹਿਲਾਂ ਦਾ ਹੈ। ਇੱਮੈਨੁਇਲ ਕਾਂਤ ਨੇ ਤਰਕ ਕੀਤਾ ਕਿ 3-ਅਯਾਮੀ ਸਪੇਸਟਾਈਮ ਬ੍ਰਹਮੰਡੀ ਗਰੈਵੀਟੇਸ਼ਨ ਦੇ ਇਨਵਰਸ ਸਕੁਏਅਰ ਨਿਯਮ ਦਾ ਹੀ ਇੱਕ ਨਤੀਜਾ ਹੈ। ਜਦੋਂਕਿ ਕਾਂਤ ਦਾ ਤਰਕ ਇਤਿਹਾਸਿਕ ਤੌਰ ਤੇ ਮਹੱਤਵਪੂਰਨ ਹੈ, ਜੌਹਨ ਡੀ ਬੌਰੌ ਕਹਿੰਦਾ ਹੈ ਕਿ ਇਹ "[...] ਪਿੱਛੇ ਤੋਂ ਮੂਹਰੇ ਤੱਕ ਪੰਚਲਾਈਨ ਪ੍ਰਾਪਤ ਕਰਦਾ ਹੈ: ਇਹ ਸਪੇਸਟਾਈਮ ਦੀ ਤਿੰਨ-ਅਯਾਮੀ ਹੋਣਾ ਹੀ ਹੈ ਜੋ ਸਮਝਾਉਂਦਾ ਹੈ ਕਿ ਅਸੀਂ ਕੁਦਰਤ ਅੰਦਰ ਇਨਵਰਸ ਸਕੁਏਅਰ ਫੋਰਸ ਨਿਯਮ ਦੇਖਦੇ ਹਾਂ, ਇਸਦਾ ਉਲਟ ਨਹੀਂ ਦੇਖਦੇ (ਬੈਰੋ 2002: 204). ਅਜਿਹਾ ਇਸਲਈ ਹੈ ਕਿਉਂਕਿ ਗਰੈਵੀਟੇਸ਼ਨ ਦਾ (ਜਾਂ ਕੋਈ ਵੀ ਹੋਰ ਇਨਵਰਸ-ਸਕੁਏਅਰ ਨਿਯਮ) ਨਿਯਮ ਫਲੱਕਸ ਦੀ ਫਲੱਕਸ, ਅਤੇ, ਫਲੱਕਸ ਡੈਂਸਟੀ ਅਤੇ ਫੀਲਡ ਦੀ ਤਾਕਤ ਦੇ ਅਨੁਪਾਤਿਕ ਸਬੰਧ ਤੋਂ ਪਤਾ ਚਲਦੇ ਹਨ। ਜੇਕਰ N = 3 ਹੁੰਦਾ ਹੈ, ਤਾਂ 3-ਅਯਾਮੀ ਠੋਸ ਵਸਤੂਆਂ ਦੇ ਸਰਫੇਸ ਖੇਤਰਫਲ ਕਿਸੇ ਵੀ ਚੁਣੇ ਹੋਏ ਸਪੈਸ਼ੀਅਲ ਅਯਾਮ ਅੰਦਰਲੇ ਉਹਨਾਂ ਦੇ ਅਕਾਰ ਦੇ ਵਰਗ ਪ੍ਰਤਿ ਅਨੁਪਾਤੀ ਹੁੰਦੇ ਹਨ। ਖਾਸ ਕਰਕੇ, ਰੇਡੀਅਸ r ਦਾ ਖੇਤਰਫਲ 4πr ² ਹੁੰਦਾ ਹੈ। ਹੋਰ ਆਮਤੌਰ ਤੇ, N ਅਯਾਮਾਂ ਵਾਲੀ ਕਿਸੇ ਸਪੇਸ ਅੰਦਰ, r ਦੀ ਦੂਰੀ ਰਾਹੀਂ ਵੱਖਰੀਆਂ ਦੋ ਚੀਜ਼ਾਂ ਦਰਮਿਆਨ ਗਰੈਵੀਟੇਸ਼ਨਲ ਖਿੱਚ ਦੀ ਤਾਕਤ, rN−1 ਦੇ ਉਲਟ-ਅਨੁਪਾਤੀ ਹੁੰਦੀ ਹੈ।

1920 ਵਿੱਚ, ਪੌਲ ਐਹਰਨਫੈਸਟ ਨੇ ਦਿਖਾਇਆ ਕਿ ਸਿਰਫ ਇੱਕੋ ਟਾਈਮ ਅਯਾਮ ਹੁੰਦਾ ਹੈ, ਅਤੇ ਤਿੰਨ ਸਪੈਸ਼ੀਅਲ ਅਯਾਮਾਂ ਤੋਂ ਜਿਆਦਾ ਹੋਣ ਤੇ, ਕਿਸੇ ਗ੍ਰਹਿ ਦਾ ਉਸਦੇ ਸੂਰਜ ਦੁਆਲ਼ੇ ਔਰਬਿਟ ਸਥਿਰ ਨਹੀਂ ਰਹਿ ਸਕਦਾ । ਕਿਸੇ ਤਾਰੇ ਦੇ ਅਪਣੀ ਗਲੈਕਸੀ ਦੇ ਕੇਂਦਰ ਦੁਆਲੇ ਦੇ ਔਰਬਿਟ ਬਾਰੇ ਵੀ ਇਹੀ ਸੱਚ ਹੈ।[1] ਐਹਰਨਫੈਸਟ ਨੇ ਇਹ ਵੀ ਦਿਖਾਇਆ ਕਿ ਜੇਕਰ ਸਪੈਸ਼ੀਅਲ ਅਯਾਮਾਂ ਦੀ ਸੰਖਿਆ ਸਮ (ਇਵਨ) ਹੋਵੇ, ਤਾਂ ਕਿਸੇ ਤਰੰਗ ਛੱਲ ਦੇ ਵੱਖਰੇ ਹਿੱਸੇ ਵੱਖਰੀਆਂ ਸਪੀਡਾਂ ਉੱਤੇ ਯਾਤਰਾ ਕਰਨਗੇ । ਜੇਕਰ ਸਪੈਸ਼ੀਅਲ ਅਯਾਮ ਹੋਣ, ਜਿੱਥੇ k ਕੋਈ ਸੰਪੂਰਨ ਨੰਬਰ ਹੋਵੇ, ਤਾਂ ਤਰੰਗ ਨਬਜ਼ਾਂ ਵਿਗੜ ਜਾਂਦੀਆਂ ਹਨ। 1922 ਵਿੱਚ, ਹਰਮਨ ਵੇਇਲ ਨੇ ਦਿਖਾਇਆ ਕਿ ਇਲੈਕਟ੍ਰੋਮੈਗਨਟਿਜ਼ਮ ਦੀ ਜੇਮਸ ਕਲ੍ਰਕ ਮੈਕਸਵੈੱਲ ਦੀ ਥਿਊਰੀ ਸਿਰਫ ਸਪੇਸ ਦੇ ਤਿੰਨ ਅਯਾਮਾਂ ਅਤੇ ਟਾਈਮ ਦੇ ਇੱਕ ਅਯਾਮ ਨਾਲ ਹੀ ਕੰਮ ਕਰਦੀ ਹੈ।[2] ਅੰਤ ਵਿੱਚ, ਟੈਂਘ੍ਰਲਨੀ ਨੇ 1963 ਵਿੱਚ ਦਿਖਾਇਆ ਕਿ ਜਦੋਂ ਤਿੰਨ ਸਪੈਸ਼ੀਅਲ ਅਯਾਮਾਂ ਤੋਂ ਜਿਆਦਾ ਅਯਾਮ ਹੁੰਦੇ ਹਨ, ਤਾਂ ਨਿਊਕਲੀਆਇ ਦੁਆਲੇ ਦੇ ਇਲੈਕਟ੍ਰੌਨਾਂ ਦੇ ਔਰਬਿਟਲ ਸਟੇਬਲ ਨਹੀਂ ਹੋ ਸਕਦੇ; ਇਲੈਕਟ੍ਰੌਨ ਜਾਂ ਤਾਂ ਨਿਊਕਲੀਅਸ ਵਿੱਚ ਡਿੱਗ ਸਕਦੇ ਹਨ ਜਾਂ ਖਿੰਡ ਜਾਂਦੇ ਹਨ।[3]

ਮੈਕਸ ਟੈਗਮਾਰਕ ਅਗਲੇ ਐਂਥ੍ਰੌਪਿਕ ਅੰਦਾਜ਼ ਵਿੱਚ ਪਿਛਲੇ ਤਰਕ ਨੂੰ ਅੱਗੇ ਵਧਾਉਂਦਾ ਹੈ।[4] ਜੇਕਰ T, 1 ਦੀ ਥਾਂ ਕੁੱਝ ਹੋਰ ਹੋਵੇ, ਤਾਂ ਭੌਤਿਕੀ ਸਿਸਟਮਾਂ ਦਾ ਵਰਤਾਓ ਸਬੰਧਤ ਅੰਸ਼ਿਕ ਡਿਫ੍ਰੈਂਸ਼ੀਅਲ ਇਕੁਏਸ਼ਨਾਂ ਦੀ ਜਾਣਕਾਰੀ ਤੋਂ ਭਰੋਸੇਯੋਗ ਤਰੀਕੇ ਨਾਲ ਅਨੁਮਾਨਿਤ ਨਹੀਂ ਹੋ ਸਕਦੇ ਸਨ। ਅਜਿਹੇ ਕਿਸੇ ਬ੍ਰਹਿਮੰਡ ਅੰਦਰ, ਟੈਕਨੌਲੌਜੀ ਵਰਤਣ ਦੇ ਯੋਗ ਬੁੱਧੀਮਾਨ ਜਿੰਦਗੀ ਪੈਦਾ ਨਹੀਂ ਹੋ ਸਕਣੀ ਸੀ। ਹੋਰ ਤਾਂ ਹੋਰ, ਜੇਕਰ T > 1 ਹੁੰਦਾ, ਤਾਂ ਟੈਗਮਾਰਕ ਅਪਣੀ ਗੱਲ ਕਾਇਮ ਰੱਖਦਾ ਹੈ ਕਿ ਪ੍ਰੋਟੌਨ ਅਤੇ ਇਲੈਕਟ੍ਰੌਨ ਗੈਰ-ਸਟੇਬਲ ਰਹਿਣਗੇ ਅਤੇ ਅਪਣੇ ਆਪ ਤੋਂ ਵਧੇਰੇ ਪੁੰਜ ਵਾਲ਼ੇ ਕਣਾਂ ਵਿੱਚ ਡਿਸੇਅ ਹੋ ਸਕਦੇ ਸਨ। (ਇਹ ਕੋਈ ਸਮੱਸਿਆ ਨਾ ਹੁੰਦੀ ਜੇਕਰ ਕਣਾਂ ਦਾ ਤਾਪਮਾਨ ਕਾਫੀ ਘੱਟ ਹੁੰਦਾ)

ਐਂਥ੍ਰੌਪਿਕ ਬ੍ਰਹਿਮੰਡੀ ਸਿਧਾਂਤ

[ਸੋਧੋ]

ਅਲੋਚਨਾਵਾਂ

[ਸੋਧੋ]

ਇਹ ਵੀ ਦੇਖੋ

[ਸੋਧੋ]

ਪਦ-ਟਿੱਪਣੀਆਂ

[ਸੋਧੋ]
  1. Ehrenfest, Paul (1920). "How do the fundamental laws of physics make manifest that Space has 3 dimensions?". Annalen der Physik. 61 (5): 440. Bibcode:1920AnP...366..440E. doi:10.1002/andp.19203660503.. Also see Ehrenfest, P. (1917) "In what way does it become manifest in the fundamental laws of physics that space has three dimensions?" Proceedings of the Amsterdam Academy20: 200.
  2. Weyl, H. (1922) Space, time, and matter. Dover reprint: 284.
  3. Tangherlini, F. R. (1963). "Atoms in Higher Dimensions". Nuovo Cimento. 14 (27): 636.
  4. Tegmark, Max (April 1997). "On the dimensionality of spacetime" (PDF). Classical and Quantum Gravity. 14 (4): L69–L75. arXiv:gr-qc/9702052. Bibcode:1997CQGra..14L..69T. doi:10.1088/0264-9381/14/4/002. Retrieved 2006-12-16.

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]