ਸਮੱਗਰੀ 'ਤੇ ਜਾਓ

ਐਮ ਏ ਬੇਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਮ ਏ ਬੇਬੀ
ਐਮ ਏ ਬੇਬੀ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ) ਦੀ ਪੋਲਿਟਬਿਊਰੋ ਦਾ ਮੈਂਬਰ
ਦਫ਼ਤਰ ਸੰਭਾਲਿਆ
2012
ਕੇਰਲਾ ਰਾਜ ਦੇ ਸਿੱਖਿਆ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ
ਦਫ਼ਤਰ ਵਿੱਚ
2006–2011
ਤੋਂ ਪਹਿਲਾਂਨਲਕਾਥ ਸੂਪੀ
ਤੋਂ ਬਾਅਦਪੀ ਕੇ ਅਬਦੂ ਰੱਬ
ਹਲਕਾਕੁੰਦਰਾ
ਨਿੱਜੀ ਜਾਣਕਾਰੀ
ਜਨਮ (1954-04-05) ਅਪ੍ਰੈਲ 5, 1954 (ਉਮਰ 70)
ਪ੍ਰਕੂਲਮ, ਕੋਲਾਮ
ਸਿਆਸੀ ਪਾਰਟੀਸੀਪੀਆਈ-ਐਮ
As of 8 ਅਪਰੈਲ, 2014

ਮੇਰੀਅਨ ਅਲੈਗਜ਼ਾਂਦਰ ਬੇਬੀ (ਜਨਮ 4 ਅਪਰੈਲ 1954) ਭਾਰਤ ਦਾ ਇੱਕ ਉਘਾ ਕਮਿਊਨਿਸਟ ਆਗੂ ਹੈ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ) ਦੀ ਪੋਲਿਟਬਿਊਰੋ ਦਾ ਮੈਂਬਰ ਹੈ।

ਉਸ ਨੇ ਸੰਗਠਨ ਨੂੰ ਰਾਜਨੀਤੀ, ਸੰਸਦੀ ਰਾਜਨੀਤੀ ਅਤੇ ਸੱਭਿਆਚਾਰਕ ਡੋਮੇਨ ਨਾਲ ਮੇਲ ਕੇ ਸਰਗਰਮੀ ਲਈ ਇੱਕ ਵਿਲੱਖਣ ਸਪੇਸ ਸਿਰਜਿਆ ਹੈ। 2013 ਵਿੱਚ ਅਭਿਨਵ ਰੰਗਮੰਡਲ ਵਲੋਂ ਉਸਨੂੰ ਸੱਭਿਆਚਾਰ ਦੀ ਤਰੱਕੀ ਲਈ ਯੋਗਦਾਨ ਵਾਸਤੇ ਪਹਿਲਾ ਅਰਜਨ ਸਿੰਘ ਅਵਾਰਡ ਦਿੱਤਾ ਗਿਆ ਸੀ।

ਮੁੱਢਲੀ ਜ਼ਿੰਦਗੀ

[ਸੋਧੋ]

ਐਮ ਏ ਬੇਬੀ ਦਾ ਜਨਮ ਸ਼੍ਰੀ ਪੀ ਐਮ ਅਲੈਗਜ਼ਾਂਦਰ ਅਤੇ ਸ੍ਰੀਮਤੀ ਲਿੱਲੀ ਅਲੈਗਜ਼ਾਂਦਰ ਦੇ ਅੱਠਵੇਂ ਬੱਚੇ ਦੇ ਰੂਪ ਵਿੱਚ 5 ਅਪਰੈਲ 1954 ਨੂੰ ਹੋਇਆ। ਉਸ ਦਾ ਪਿਤਾ ਪੀ ਐਮ ਅਲੈਗਜ਼ਾਂਦਰ, ਕੋਲਾਮ ਵਿੱਚ ਬੀਏ ਦੀ ਡਿਗਰੀ ਤੱਕ ਪੜ੍ਹਾਈ ਕਰਨ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਇੱਕ ਸੀ ਅਤੇ ਉਸਨੇ ਵੱਖ-ਵੱਖ ਅਠੰਕ ਸਕੂਲਾਂ ਵਿੱਚਹੈੱਡਮਾਸਟਰ ਦੇ ਤੌਰ 'ਤੇ ਸੇਵਾ ਕੀਤੀ। ਬੇਬੀ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸਨੇ ਸਰੀ ਨਾਰਾਇਣ ਕਾਲਜ, ਕੋਲਮ ਤੋਂ ਬੀਏ ਕੀਤੀ ਅਤੇ ਸੰਕਟਕਾਲ ਦੇ ਦੌਰਾਨ, ਉਸ ਨੂੰ ਡੀਆਈਆਰ ਅਧੀਨ ਗ੍ਰਿਫਤਾਰ ਕੀਤਾ ਗਿਆ ਅਤੇ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ। ਉਹ ਆਖਰੀ ਸਾਲ ਦੇ ਇਮਤਿਹਾਨ ਨਾ ਦੇ ਸਕਿਆ ਅਤੇ ਰਸਮੀ ਸਿੱਖਿਆ ਛੱਡਣੀ ਪੈ ਗਈ।

ਕਾਮਰੇਡ ਬੇਬੀ, ਐਨਐੱਸਐੱਸ ਹਾਈ ਸਕੂਲ, ਪ੍ਰਾਕੁਲਮ 'ਚ ਪੜ੍ਹਾਈ ਕਰਨ ਦੌਰਾਨ ਭਾਰਤ ਦੀ ਵਿਦਿਆਰਥੀ ਫੈਡਰੇਸ਼ਨ ਦੀ ਪੂਰਵਜ ਕੇਰਲਾ ਵਿਦਿਆਰਥੀ ਫੈਡਰੇਸ਼ਨ ਰਾਹੀਂ ਰਾਜਨੀਤੀ ਵਿੱਚ ਆਇਆ। ਉਹ ਭਾਰਤ ਦੀ ਵਿਦਿਆਰਥੀ ਫੈਡਰੇਸ਼ਨ, ਭਾਰਤ ਦੀ ਲੋਕਤੰਤਰੀ ਯੂਥ ਫੈਡਰੇਸ਼ਨ ਅਤੇ ਭਾਕਪਾ ਅੰਦਰ ਕਈ ਜ਼ਿੰਮੇਵਾਰ ਅਹੁਦਿਆਂ ਤੇ ਰਿਹਾ।

ਉਹ ਮਹਿਜ 32 ਸਾਲ ਦੀ ਉਮਰ ਵਿੱਚ ਰਾਜ ਸਭਾ ਲਈ ਚੁਣਿਆ ਗਿਆ ਸੀ ਅਤੇ ਰਾਜ ਸਭਾ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰਾਂ ਵਿੱਚੋਂ ਇੱਕ ਬਣ ਗਿਆ।