ਐਮ ਏ ਬੇਬੀ
ਐਮ ਏ ਬੇਬੀ | |
|---|---|
ਐਮ ਏ ਬੇਬੀ | |
| ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ) ਦੀ ਪੋਲਿਟਬਿਊਰੋ ਦਾ ਮੈਂਬਰ | |
| ਦਫ਼ਤਰ ਸੰਭਾਲਿਆ 2012 | |
| ਕੇਰਲਾ ਰਾਜ ਦੇ ਸਿੱਖਿਆ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ | |
| ਦਫ਼ਤਰ ਵਿੱਚ 2006–2011 | |
| ਤੋਂ ਪਹਿਲਾਂ | ਨਲਕਾਥ ਸੂਪੀ |
| ਤੋਂ ਬਾਅਦ | ਪੀ ਕੇ ਅਬਦੂ ਰੱਬ |
| ਹਲਕਾ | ਕੁੰਦਰਾ |
| ਨਿੱਜੀ ਜਾਣਕਾਰੀ | |
| ਜਨਮ | ਅਪ੍ਰੈਲ 5, 1954 ਪ੍ਰਕੂਲਮ, ਕੋਲਾਮ |
| ਸਿਆਸੀ ਪਾਰਟੀ | ਸੀਪੀਆਈ-ਐਮ |
As of 8 ਅਪਰੈਲ, 2014 | |
ਮੇਰੀਅਨ ਅਲੈਗਜ਼ਾਂਦਰ ਬੇਬੀ (ਜਨਮ 4 ਅਪਰੈਲ 1954) ਭਾਰਤ ਦਾ ਇੱਕ ਉੱਘਾ ਕਮਿਊਨਿਸਟ ਆਗੂ ਹੈ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ) ਦੀ ਪੋਲਿਟਬਿਊਰੋ ਦਾ ਮੈਂਬਰ ਹੈ।
ਉਸ ਨੇ ਸੰਗਠਨ ਨੂੰ ਰਾਜਨੀਤੀ, ਸੰਸਦੀ ਰਾਜਨੀਤੀ ਅਤੇ ਸੱਭਿਆਚਾਰਕ ਡੋਮੇਨ ਨਾਲ ਮੇਲ ਕੇ ਸਰਗਰਮੀ ਲਈ ਇੱਕ ਵਿਲੱਖਣ ਸਪੇਸ ਸਿਰਜਿਆ ਹੈ। 2013 ਵਿਚ ਅਭਿਨਵ ਰੰਗਮੰਡਲ ਵਲੋਂ ਉਸ ਨੂੰ ਸੱਭਿਆਚਾਰ ਦੀ ਤਰੱਕੀ ਲਈ ਯੋਗਦਾਨ ਵਾਸਤੇ ਪਹਿਲਾ ਅਰਜਨ ਸਿੰਘ ਅਵਾਰਡ ਦਿੱਤਾ ਗਿਆ ਸੀ।
ਮੁੱਢਲੀ ਜ਼ਿੰਦਗੀ
[ਸੋਧੋ]ਐੱਮ ਏ ਬੇਬੀ ਦਾ ਜਨਮ ਸ਼੍ਰੀ ਪੀ ਐਮ ਅਲੈਗਜ਼ਾਂਦਰ ਅਤੇ ਸ੍ਰੀਮਤੀ ਲਿੱਲੀ ਅਲੈਗਜ਼ਾਂਦਰ ਦੇ ਅੱਠਵੇਂ ਬੱਚੇ ਦੇ ਰੂਪ ਵਿਚ 5 ਅਪਰੈਲ 1954 ਨੂੰ ਹੋਇਆ। ਉਸ ਦਾ ਪਿਤਾ ਪੀ ਐਮ ਅਲੈਗਜ਼ਾਂਦਰ, ਕੋਲਾਮ ਵਿੱਚ ਬੀਏ ਦੀ ਡਿਗਰੀ ਤੱਕ ਪੜ੍ਹਾਈ ਕਰਨ ਵਾਲੇ ਪਹਿਲੇ ਵਿਅਕਤੀਆਂ ਵਿਚੋਂ ਇੱਕ ਸੀ ਅਤੇ ਉਸਨੇ ਵੱਖ-ਵੱਖ ਅਠੰਕ ਸਕੂਲਾਂ ਵਿਚਹੈੱਡਮਾਸਟਰ ਦੇ ਤੌਰ 'ਤੇ ਸੇਵਾ ਕੀਤੀ। ਬੇਬੀ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਨੇ ਸਰੀ ਨਾਰਾਇਣ ਕਾਲਜ, ਕੋਲਮ ਤੋਂ ਬੀਏ ਕੀਤੀ ਅਤੇ ਸੰਕਟਕਾਲ ਦੇ ਦੌਰਾਨ, ਉਸ ਨੂੰ ਡੀ.ਆਈ.ਆਰ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੇਲ੍ਹ ਵਿੱਚ ਤਸੀਹੇ ਦਿੱਤੇ ਗਏ। ਉਹ ਆਖਰੀ ਸਾਲ ਦੇ ਇਮਤਿਹਾਨ ਨਾ ਦੇ ਸਕਿਆ ਅਤੇ ਰਸਮੀ ਸਿੱਖਿਆ ਛੱਡਣੀ ਪੈ ਗਈ।
ਕਾਮਰੇਡ ਬੇਬੀ, ਐਨਐੱਸਐੱਸ ਹਾਈ ਸਕੂਲ, ਪ੍ਰਾਕੁਲਮ 'ਚ ਪੜ੍ਹਾਈ ਕਰਨ ਦੌਰਾਨ ਭਾਰਤ ਦੀ ਵਿਦਿਆਰਥੀ ਫੈਡਰੇਸ਼ਨ ਦੀ ਪੂਰਵਜ ਕੇਰਲਾ ਵਿਦਿਆਰਥੀ ਫੈਡਰੇਸ਼ਨ ਰਾਹੀਂ ਰਾਜਨੀਤੀ ਵਿਚ ਆਇਆ। ਉਹ ਭਾਰਤ ਦੀ ਵਿਦਿਆਰਥੀ ਫੈਡਰੇਸ਼ਨ, ਭਾਰਤ ਦੀ ਲੋਕਤੰਤਰੀ ਯੂਥ ਫੈਡਰੇਸ਼ਨ ਅਤੇ ਭਾਕਪਾ ਅੰਦਰ ਕਈ ਜ਼ਿੰਮੇਵਾਰ ਅਹੁਦਿਆਂ ’ਤੇ ਰਿਹਾ।
ਉਹ ਮਹਿਜ 32 ਸਾਲ ਦੀ ਉਮਰ ਵਿਚ ਰਾਜ ਸਭਾ ਲਈ ਚੁਣਿਆ ਗਿਆ ਸੀ ਅਤੇ ਰਾਜ ਸਭਾ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰਾਂ ਵਿਚੋਂ ਇੱਕ ਬਣ ਗਿਆ।