ਐੱਮ ਐੱਨ ਰਾਏ
ਐਮ ਐਨ ਰਾਏ মানবেন্দ্রনাথ রায় | |
---|---|
ਜਨਮ | |
ਮੌਤ | 26 ਜਨਵਰੀ 1954 | (ਉਮਰ 66)
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਨਰੇਂਦਰਨਾਥ ਭੱਟਾਚਾਰੀਆ |
ਅਲਮਾ ਮਾਤਰ | ਬੰਗਾਲ ਟੈਕਨੀਕਲ ਯੂਨੀਵਰਸਿਟੀ, ਪੂਰਬ ਦੇ ਮਜ਼ਦੂਰਾਂ ਦੀ ਕਮਿਊਨਿਸਟ ਯੂਨੀਵਰਸਿਟੀ |
ਸੰਗਠਨ | ਜੁਗੰਤਰ, ਭਾਰਤੀ ਕਮਿਊਨਿਸਟ ਪਾਰਟੀ, ਮੈਕਸੀਕੋ ਦੀ ਕਮਿਊਨਿਸਟ ਪਾਰਟੀ, |
ਲਹਿਰ | ਭਾਰਤ ਦਾ ਆਜ਼ਾਦੀ ਸੰਗਰਾਮ, ਇੰਡੋ-ਜਰਮਨ ਕਾਨਪੀਰੇਸੀ, ਕਮਿਊਨਿਜ਼ਮ, ਨਿਊ ਕਮਿਊਨਿਜ਼ਮ |
ਐਮ ਐਨ ਰਾਏ ਵਜੋਂ ਪ੍ਰਸਿੱਧ ਮਾਨਵੇਂਦਰਨਾਥ ਰਾਏ (ਬੰਗਾਲੀ: মানবেন্দ্রনাথ রায়, 21 ਮਾਰਚ, 1887–26 ਜਨਵਰੀ, 1954)) ਇੱਕ ਭਾਰਤੀ ਕ੍ਰਾਂਤੀਕਾਰੀ ਆਗੂ, ਅੰਤਰਰਾਸ਼ਟਰੀ ਰੈਡੀਕਲ ਕਾਰਕੁਨ ਅਤੇ ਰਾਜਨੀਤਕ ਸਿਧਾਂਤਕਾਰ ਸਨ।
ਜੀਵਨ
[ਸੋਧੋ]ਉਹਨਾਂ ਦਾ ਦਾ ਜਨਮ ਬੰਗਾਲ ਵਿੱਚ ਹੋਇਆ ਸੀ। ਡਾ. ਭਾਸਕਰ ਭੋਲੇ ਅਨੁਸਾਰ ਉਹਨਾਂ ਦਾ ਜਨਮ 1893 ਵਿੱਚ ਹੋਇਆ ਸੀ।[1] ਡਾ. ਭਾਸਕਰ ਭੋਲੇ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਇੱਕ ਸਾਥੀ ਅਵਿਨਾਸ਼ ਭੱਟਾਚਾਰੀਆ ਅਨੁਸਾਰ ਐਮ ਐਨ ਰਾਏ ਦਾ ਜਨਮ ਬੰਗਾਲੀ ਸਾਲ 1293 (ਯਾਨੀ 1886–87)ਵਿੱਚ ਹੋਇਆ। ਵੀ ਬੀ ਕਾਰਨਿਕ ਨੇ ਉਹਨਾਂ ਦੀ ਜਨਮ ਤਾਰੀਖ 21 ਮਾਰਚ 1887 ਦਿੱਤੀ ਹੈ।[2] ਵਿਦਿਆਰਥੀ ਜੀਵਨ ਵਿੱਚ ਹੀ ਉਹ ਕ੍ਰਾਂਤੀਕਾਰੀ ਅੰਦੋਲਨ ਵਿੱਚ ਰੁਚੀ ਲੈਣ ਲੱਗੇ ਸਨ। ਇਹੀ ਕਾਰਨ ਹੈ ਕਿ ਉਹ ਮੈਟਰਿਕ ਪਰੀਖਿਆ ਪਾਸ ਕਰਨ ਤੋਂ ਪਹਿਲਾਂ ਹੀ ਕ੍ਰਾਂਤੀਕਾਰੀ ਅੰਦੋਲਨ ਵਿੱਚ ਕੁੱਦ ਪਏ। ਉਹਨਾਂ ਦਾ ਅਸਲੀ ਨਾਮ ਨਰੇਂਦਰਨਾਥ ਭੱਟਾਚਾਰੀਆ ਸੀ, ਜਿਸ ਨੂੰ ਬਾਅਦ ਵਿੱਚ ਬਦਲਕੇ ਉਹਨਾਂ ਨੇ ਮਾਨਵੇਂਦਰ ਰਾਏ ਰੱਖਿਆ।
ਪੁਲਿਸ ਉਹਨਾਂ ਦੀ ਤਲਾਸ਼ ਕਰ ਹੀ ਰਹੀ ਸੀ ਕਿ ਉਹ ਦੱਖਣ-ਪੂਰਬੀ ਏਸ਼ੀਆ ਦੇ ਵੱਲ ਨਿਕਲ ਗਏ। ਜਾਵਾ ਸੁਮਾਤਰਾ ਤੋਂ ਅਮਰੀਕਾ ਪਹੁੰਚ ਗਏ ਅਤੇ ਉੱਥੇ ਆਤੰਕਵਾਦੀ ਸੋਚ ਦਾ ਤਿਆਗ ਕਰ ਮਾਰਕਸਵਾਦੀ ਵਿਚਾਰਧਾਰਾ ਦੇ ਸਮਰਥਕ ਬਣ ਗਏ। ਮੈਕਸੀਕੋ ਦੀ ਕ੍ਰਾਂਤੀ ਵਿੱਚ ਉਹਨਾਂ ਨੇ ਇਤਿਹਾਸਕ ਯੋਗਦਾਨ ਦਿੱਤਾ, ਜਿਸ ਕਾਰਨ ਉਹਨਾਂ ਦੀ ਪ੍ਰਸਿੱਧੀ ਅੰਤਰਰਾਸ਼ਟਰੀ ਪੱਧਰ ਉੱਤੇ ਹੋ ਗਈ। ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਤੀਜੀ ਇੰਟਰਨੈਸ਼ਨਲ ਵਿੱਚ ਉਹਨਾਂ ਨੂੰ ਸੱਦਿਆ ਗਿਆ ਸੀ ਅਤੇ ਉਹਨਾਂ ਨੂੰ ਉਸ ਦੇ ਪ੍ਰਧਾਨਗੀ ਮੰਡਲ ਵਿੱਚ ਸਥਾਨ ਦਿੱਤਾ ਗਿਆ। 1921 ਵਿੱਚ ਉਹ ਮਾਸਕੋ ਵਿਖੇ ਪੂਰਬ ਦੀ ਯੂਨੀਵਰਸਿਟੀ ਦੇ ਪ੍ਰਧਾਨ ਨਿਯੁਕਤ ਕੀਤੇ ਗਏ। 1922 ਤੋਂ1928 ਦੇ ਵਿੱਚ ਉਹਨਾਂ ਨੇ ਕਈ ਪੱਤਰਾਂ ਦਾ ਸੰਪਾਦਨ ਕੀਤਾ, ਜਿਹਨਾਂ ਵਿੱਚ ਵਾਨਗਾਰਡ ਅਤੇ ਮਾਸਜ ਮੁੱਖ ਸਨ। ਸੰਨ 1927 ਵਿੱਚ ਚੀਨੀ ਕ੍ਰਾਂਤੀ ਦੇ ਸਮੇਂ ਉਹਨਾਂ ਨੂੰ ਉੱਥੇ ਭੇਜਿਆ ਗਿਆ ਪਰ ਉਹਨਾਂ ਦੇ ਆਜਾਦ ਵਿਚਾਰਾਂ ਨਾਲ ਉੱਥੇ ਦੇ ਨੇਤਾਵਾਂ ਦਾ ਮੱਤਭੇਦ ਪੈਦਾ ਹੋ ਗਿਆ। ਰੂਸੀ ਨੇਤਾ ਇਸ ਉੱਤੇ ਉਹਨਾਂ ਨਾਲ ਨਾਰਾਜ਼ ਹੋ ਗਏ ਅਤੇ ਉਹਨਾਂ ਨੂੰ ਸਟਾਲਿਨ ਦੇ ਰਾਜਨੀਤਕ ਗੁੱਸੇ ਦਾ ਸ਼ਿਕਾਰ ਬਨਣਾ ਪਿਆ। ਵਿਦੇਸ਼ਾਂ ਵਿੱਚ ਉਹਨਾਂ ਦੀ ਹੱਤਿਆ ਦਾ ਕੁਚੱਕਰ ਚੱਲਿਆ। ਜਰਮਨੀ ਵਿੱਚ ਉਹਨਾਂ ਨੂੰ ਜ਼ਹਿਰ ਦੇਣ ਦੀ ਕੋਸ਼ਸ਼ ਕੀਤੀ ਗਈ ਪਰ ਭਾਗਾਂ ਨਾਲ ਉਹ ਬੱਚ ਗਏ।
ਏਧਰ ਦੇਸ਼ ਵਿੱਚ ਉਹਨਾਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਕਾਰਨ ਉਹਨਾਂ ਦੀ ਗੈਰਹਾਜ਼ਰੀ ਵਿੱਚ ਕਾਨਪੁਰ ਸਾਜਿਸ਼ ਦਾ ਮੁਕੱਦਮਾ ਚਲਾਇਆ ਗਿਆ। ਬ੍ਰਿਟਿਸ਼ ਸਰਕਾਰ ਦੇ ਗੁਪਤਚਰਾਂ ਨੇ ਉਹਨਾਂ ਉੱਤੇ ਕਰੜੀ ਨਜ਼ਰ ਰੱਖੀ ਹੋਈ ਸੀ, ਫਿਰ ਵੀ 1930 ਵਿੱਚ ਉਹ ਗੁਪਤ ਤੌਰ 'ਤੇ ਭਾਰਤ ਪਰਤਣ ਵਿੱਚ ਸਫਲ ਹੋ ਗਏ। ਮੁੰਬਈ ਆਕੇ ਉਹ ਡਾਕਟਰ ਮਹਿਮੂਦ ਦੇ ਨਾਮ ਨਾਲ ਰਾਜਨੀਤਕ ਗਤੀਵਿਧੀਆਂ ਵਿੱਚ ਭਾਗ ਲੈਣ ਲੱਗੇ। 1931 ਵਿੱਚ ਉਹ ਗਿਰਫਤਾਰ ਕਰ ਲਏ ਗਏ। ਛੇ ਸਾਲਾਂ ਤੱਕ ਜੇਲ ਦੀ ਸਜ਼ਾ ਗੁਜ਼ਾਰਨ ਉੱਤੇ 20 ਨਵੰਬਰ, 1936 ਨੂੰ ਉਹ ਰਿਹਾ ਕੀਤੇ ਗਏ। ਕਾਂਗਰਸ ਦੀਆਂ ਨੀਤੀਆਂ ਨਾਲ ਉਹਨਾਂ ਦਾ ਮੱਤਭੇਦ ਹੋ ਗਿਆ ਸੀ। ਉਹਨਾਂ ਨੇ ਰੈਡੀਕਲ ਡੈਮੋਕਰੈਟਿਕ ਪਾਰਟੀ ਦੀ ਸਥਾਪਨਾ ਕੀਤੀ ਸੀ। ਉਹਨਾਂ ਨੇ ਮਾਰਕਸਵਾਦੀ ਰਾਜਨੀਤੀ ਸੰਬੰਧੀ ਲਗਭਗ 80 ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ਰਿਲੀਜਨ, ਰੋਮਾਂਟਿਸਿਜਮ ਐਂਡ ਰੈਵੋਲਿਊਸ਼ਨ, ਹਿਸਟਰੀ ਆਵ ਵੈਸਟਰਨ ਮੈਟੀਰੀਅਲਿਜਮ, ਰਸ਼ੀਅਨ ਰੈਵੋਲਿਊਸ਼ਨ, ਰੈਵੋਲਿਊਸ਼ਨ ਐਂਡ ਕਾਊਂਟਰ ਰੈਵੋਲਿਊਸ਼ਨ ਇਨ ਚਾਈਨਾ ਅਤੇ ਰੈਡੀਕਲ ਹਿਊਮੈਨਿਜਮ ਪ੍ਰਮੁੱਖ ਹਨ।
ਜੀਵਨ ਦੇ ਅੰਤਮ ਦਿਨਾਂ ਵਿੱਚ ਸਰਗਰਮ ਰਾਜਨੀਤੀ ਤੋਂ ਛੁੱਟੀ ਕਰ ਕੇ ਉਹ ਦੇਹਰਾਦੂਨ ਵਿੱਚ ਰਹਿਣ ਲੱਗੇ ਅਤੇ ਇੱਥੇ 25 ਜਨਵਰੀ 1954 ਨੂੰ ਉਹਨਾਂ ਦੀ ਮੌਤ ਹੋਈ।