ਅਕਾਲੀ ਨੈਣਾ ਸਿੰਘ
ਦਿੱਖ
ਅਕਾਲੀ ਨੈਣਾ ਸਿੰਘ | |
---|---|
ਜਨਮ | 1736 ਖੁਦੀ ਖੁਰਦ, ਬਰਨਾਲਾ |
ਲਈ ਪ੍ਰਸਿੱਧ | ਬੁੱਢਾ ਦਲ ਦੇ ਪੰਜਵੇਂ ਜੱਥੇਦਾਰ |
ਪੂਰਵਜ | ਜੱਸਾ ਸਿੰਘ ਆਹਲੂਵਾਲੀਆ |
ਵਾਰਿਸ | ਅਕਾਲੀ ਫੂਲਾ ਸਿੰਘ |
ਅਕਾਲੀ ਨੈਣਾ ਸਿੰਘ ਲੜਾਕੂ ਨਿਹੰਗ ਸਿੰਘ ਅਤੇ ਬੁਢਾ ਦਲ ਦੇ ਪੰਜਵੇਂ ਜੱਥੇਦਾਰ ਸਨ।[1] ਨੈਣਾ ਸਿੰਘ ਜੀ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ ਖੁਦੀ ਕੁਰੜ ਵਿੱਚ ਤਕਰੀਬਨ 1736 ਵਿੱਚ ਹੋਇਆ। ਉਨ੍ਹਾਂ ਨੇ ਜੰਗੀ ਕਲਾ, ਧਰਮ ਅਤੇ ਗੁਰਬਾਣੀ ਦਾ ਕੀਰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਕੋਲੋਂ ਸਿੱਖਿਆ। ਉਹ ਆਪਣੇ ਭਤੀਜੇ ਨਿਹੰਗ ਖੜਗ ਸਿੰਘ ਦੇ ਨਾਲ, 20 ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਸ਼ਾਮਲ ਹੋ ਗਏ ਸਨ। ਉਹ ਅਕਾਲੀ ਫੂਲਾ ਸਿੰਘ ਜੀ (1761-1823) ਦੇ ਗਾਰਡੀਅਨ ਸਨ ਅਤੇ ਓਹਨਾ ਨੂੰ ਜੰਗੀ ਕਲਾ, ਅਤੇ ਗੁਰਬਾਣੀ ਦੀ ਸਿੱਖਿਆ ਦਿੱਤੀ।[2] ਓਹਨਾਂ ਨੂੰ ਲੰਮੀ ਪਿਰਾਮਿਡਨੁਮਾ ਦਸਤਾਰ ਦੀ ਸ਼ੁਰੂਆਤ ਦਾ ਸਿਹਰਾ ਜਾਂਦਾ ਹੈ, ਜੋ ਨਿਹੰਗਾਂ ਵਿੱਚ ਆਮ ਪ੍ਰਚਲਿਤ ਹੈ[3][4]
ਹਵਾਲੇ
[ਸੋਧੋ]- ↑ Buddha Dal Official website
- ↑ baba naina singh on centralsikhmuseum.com
- ↑ Nabha, Kahn Singh. "Nihang" (in Punjabi). Gur Shabad Ratnakar Mahankosh. Sudarshan Press. "ਬਹੁਤ ਨਿਹੰਗ ਸਿੰਘ ਇਹ ਭੀ ਆਖਦੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਨੇ ਸਿੰਘਾਂ ਦੇ ਸੀਸ ਦਮਾਲੇ ਦਾ ਫਂਰਹਰਾ ਨਿਸ਼ਾਨ ਦਾ ਚਿੰਨ੍ਹ ਥਾਪਿਆ, ਪਰ ਗੁਰੁਪੁਰ- ਨਿਵਾਸੀ ਵ੍ਰਿੱਧ ਵਿਵੇਕਾ ਸਿੰਘ ਦੀ ਅੰਮ੍ਰਿਤਸਰੀ ਦੇ ਕਥਨ ਅਨੁਸਾਰ ਬਾਬਾ ਨੈਣਾ ਸਿੰਘ (ਨਾਰਾਇਣ ਸਿੰਘ) ਨੇ ਸਭ ਤੋਂ ਪਹਿਲਾਂ ਫ਼ੌਜ ਦੇ ਨਿਸ਼ਾਨਚੀ ਦੇ ਸਿਰ ਉੱਪਰ ਦਮਾਲਾ ਸਜਾ ਕੇ ਨਿਸ਼ਾਨ ਦਾ ਫਰਹਰਾ ਝੁਲਾਇਆ, ਤਾਕਿ ਉਹ ਸਭ ਤੋਂ ਅੱਗੇ ਨਿਸ਼ਾਨ ਦੀ ਥਾਂ ਭੀ ਹੋਵੇ ਅਤੇ ਹੱਥ ਵੇਹਲੇ ਹੋਣ ਕਰਕੇ ਸ਼ਸਤ੍ਰ ਭੀ ਚਲਾ ਸਕੇ".
- ↑ NAINA SINGH, AKALI: The Sikh Encyclopedia