ਸਮੱਗਰੀ 'ਤੇ ਜਾਓ

ਦੂਸਰਾ ਚੀਨ-ਜਾਪਾਨ ਯੁੱਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੂਸਰਾ ਚੀਨ-ਜਾਪਾਨ ਯੁੱਧ
ਦੂਜੀ ਸੰਸਾਰ ਜੰਗ ਦਾ ਹਿੱਸਾ ਦਾ ਹਿੱਸਾ
ਲੋਕਾਂ ਦੀ ਮੌਤ

ਜੰਗੀ ਸ਼ਹੀਦ
ਮਿਤੀ7 ਜੁਲਾਈ, 1937 – 9, 1945
18 ਸਤੰਬਰ, 1931 ਨੂੰ ਛੋਟੀ ਘਟਨਾ
ਥਾਂ/ਟਿਕਾਣਾ
ਮੇਨਲੈਂਡ ਚੀਨ ਅਤੇ ਬਰਤਾਨੀਆ ਬਰਮਾ
ਨਤੀਜਾ
ਰਾਜਖੇਤਰੀ
ਤਬਦੀਲੀਆਂ
ਚੀਨ ਨੇ ਆਪਣੇ ਸਾਰੇ ਇਲਾਕਿਆ ਤੇ ਕਬਜ਼ਾ ਕੀਤਾ।
Belligerents
ਚੀਨ ਜਾਪਾਨ
Commanders and leaders
ਚਿਆਂਗ ਕਾਈ ਛੇਕ ਹੀਰੋਹੀਤੋ
Strength
14,000,000 ਕੁੱਲ
1,200,000 (1945)
4,100,000
Casualties and losses

1,320,000 ਮੌਤਾਂ
1,797,000 ਜ਼ਖ਼ਮੀ
120,000 ਗੁਮ
ਕੁੱਲ: 3,237,000

ਹੋਰ ਅਨੁਮਾਨ:
1,319,000–4,000,000+ ਮੌਤ ਜਾ ਗੁਮ,
3,211,000–10,000,000+ ਕੁੱਲ

ਕਾਮਰੇਡ:160,603 ਮੌਤਾਂ
290,467 ਜ਼ਖ਼ਮੀ,
87,208 ਗੁਮ,
45,989 ਮੌਤ ਜਾਂ ਗੁਮ.
ਕੁਲ: 584,267

ਹੋਰ ਅਨੁਮਾਨ:
446,740 ਕੁਲ

ਕੁਲ:
3,800,000–10,600,000+ ਜੁਲਾਈ 1937 ਤੋਂ ਮੌਤਾਂ
400,000–1,000,000 ਗੁਮ ਜਾਂ ਮੌਤ

ਚੀਨੀ ਲੋਕਾਂ ਦਾ ਨੁਕਸ਼ਾਨ:
17,000,000–22,000,000 ਮੌਤਾਂ

ਜਾਪਾਨ ਸੈਨਾ ਦੀ ਮੌਤਾਂ:
455,700–480,000 ਮੌਤਾਂ
1,055,000 ਮੌਤਾ
1,172,200 ਜ਼ਖ਼ਮੀ
ਕੁਲ: 2,227,200

ਕੌਮੀ ਨੁਕਸਾਨ:
1.77 ਮਿਲੀਅਨ ਮੌਤਾਂ
1.9 ਮਿਲੀਅਨ ਜ਼ਖ਼ਮੀ
ਕੁਲ: 3,670,000

ਚੀਨ:
288,140–574,560 ਮੌਤਾਂ
742,000 ਹੋਰ
ਮੱਧ ਅਨੁਮਾਨ: 960,000 ਮੌਤ ਜਾਂ ਜ਼ਖ਼ਮੀ

ਕੁਲ:
2,860,000–4,987,000 ਜੁਲਾਈ 1937 ਤੱਕ

ਦੂਸਰਾ ਚੀਨ-ਜਾਪਾਨ ਯੁੱਧ ਜਾਪਾਨ ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। ਪਹਿਲੀ ਸੰਸਾਰ ਜੰਗ ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇੱਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨੇ ਆਪਣੀ ਸਾਮਰਾਜਵਾਦੀ ਨੀਤੀ ਨੂੰ ਖੁਲ੍ਹੇ ਰੂਪ ਵਿੱਚ ਅਪਨਾਉਣਾ ਸ਼ੁਰੂ ਕਰ ਦਿਤਾ। ਉਸ ਨੇ ਕੋਰੀਆ ਅਤੇ ਫਾਰਮੋਸਾ ਤੇ ਆਪਣਾ ਅਧਿਕਾਰ ਕਰ ਲਿਆ। ਸੰਨ 1931 ਵਿੱਚ ਸੰਯੁਕਤ ਰਾਸ਼ਟਰ ਦੀ ਪ੍ਰਵਾਹ ਕਰੇ ਬਿਨਾ ਹੀ ਮਨਚੁਰੀਆ 'ਤੇ ਹਮਲਾ ਕਰ ਦਿਤਾ ਅਤੇ ਆਪਣੀ ਰਾਜ ਸਥਾਪਿਤ ਕਰ ਲਿਆ। ਇਸ ਮਗਰੋਂ ਉਸ ਨੇ ਚੀਨ ਅਤੇ ਮੰਗੋਲੀਆ 'ਤੇ ਅਧਿਕਾਰ ਕਰਨ ਦੀ ਯੋਜਨਾ ਬਣਾਈ।[1]

ਜਾਪਾਨ ਦੀ ਨੀਤੀ

[ਸੋਧੋ]

ਜਾਪਾਨ ਉਦਯੋਗਿਕ ਖੇਤਰ ਵਿੱਚ ਸ਼ਾਨਦਾਰ ਉੱਨਤੀ ਕਰ ਚੁੱਕਾ ਸੀ, ਜਿਸ ਦੇ ਨਤੀਜੇ ਵਜੋਂ ਪੂੰਜੀਵਾਦ ਨੇ ਵਿਕਾਸ ਦੀ ਅੰਤਿਮ ਸੀਮਾ ਨੂੰ ਪਾਰ ਕਰਕੇ ਸਾਮਰਾਜ ਵਲ ਵਧਣਾ ਆਰੰਭ ਕਰ ਦਿੱਤਾ। ਜਾਪਾਨੀ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਸੰਸਾਰ ਉੱਤੇ ਪ੍ਰਾਪਤ ਕਰਨ ਲਈ ਚੀਨ ਉੱਤੇ ਜਿੱਤ ਪ੍ਰਾਪਤ ਕਰਨੀ ਹੋਵੇਗੀ। ਜਾਪਾਨ ਨੇ ਚੀਨ ਦੀ ਅੰਦਰੂਨੀ ਸ਼ਕਤੀ ਨੂੰ ਨਸ਼ਟ ਕਰਨ ਲਈ ਘਰੇਲੂ-ਯੁੱਧ ਦੀ ਅੱਗ ਫੈਲਾਉਣ ਦਾ ਯਤਨ ਕੀਤਾ ਪਰ ਅਸਫਲ ਰਿਹਾ। ਸੰਨ 1931 ਵਿੱਚ ਚੀਨੀ ਸੈਨਿਕਾਂ ਅਤੇ ਜਾਪਾਨੀ ਰੇਲ ਗਾਰਵਾਂ ਵਿੱਚ ਝਗੜਾ ਹੋਣ ਤੇ ਜਾਪਾਨ ਨੂੰ ਬਹਾਨਾ ਮਿਲ ਗਿਆ ਜਿਸ ਦੇ ਫਲਸਰੂਪ ਜਾਪਾਨ ਨੇ ਚੀਨ ਉੱਤੇ ਹਮਲਾ ਕਰਕੇ ਮੁਕਦਨ ਅਤੇ ਚਾਨ-ਚੁਨ ਤੇ ਕਬਜ਼ਾ ਕਰ ਲਿਆ।

ਚੀਨ ਵਿੱਚ ਪ੍ਰਤੀਕ੍ਰਿਆ

[ਸੋਧੋ]

ਮੁਕਦਨ ਦੀ ਘਟਨਾ ਨੇ ਚੀਨੀ ਜਨਤਾ ਵਿੱਚ ਜਾਪਾਨ ਵਿਰੋਧੀ ਭਾਵਨਾਵਾਂ ਨੂੰ ਜ਼ੋਰਦਾਰ ਬਣਾ ਦਿੱਤਾ। ਵਿਦਿਆਰਥੀਆਂ ਨੇ ਹੜਤਾਲਾਂ ਅਤੇ ਵਿਖਾਵੇ ਕੀਤੇ ਅਤੇ ਜਾਪਾਨੀ ਮਾਲ ਦਾ ਬਾਈਕਾਟ ਕੀਤਾ ਪਰ ਚਿਆਂਗ ਕਾਈ ਛੇਕ ਦੀ ਨਾਨਕਿੰਗ ਸਰਕਾਰ ਨੇ ਕੋਈ ਕਦਮ ਨਾ ਉਠਾਇਆ।

ਜੇਹੋਲ ਤੇ ਜਿੱਤ

[ਸੋਧੋ]

ਸੰਨ 1933 ਦੇ ਸ਼ੁਰੂ ਵਿੱਚ ਜਾਪਾਨ ਦੀ ਕਵਾਂਗ-ਤੁੰਗ ਸੈਨਾ ਨੇ ਸ਼ਾਨ ਹੈਕਵਾਨ ਉੱਤੇ ਹਮਲਾ ਕੀਤਾ ਅਤੇ ਮਨਚੂਰੀਆ ਦੇ ਸੂਬੇਦਾਰ ਲਿਆਂਗ ਦੀਆਂ ਸੈਨਾਵਾਂ ਨੂੰ ਹਰ ਕਿ 3 ਮਾਰਚ 1933 ਨੂੰ ਜੇਹੋਲ ਦੀ ਰਾਜਧਾਨੀ ਚਿੰਗਤੇਹ ਤੇ ਕਬਜ਼ਾ ਕਰ ਲਿਆ।

ਮੰਗੋਲੀਆ ਅਤੇ ਜਾਪਾਨ

[ਸੋਧੋ]

ਸੰਨ 1935 ਵਿੱਚ ਜਾਪਾਨ ਨੇ ਚਹਾਰ ਪ੍ਰਾਂਤ ਮੰਚੂਕੁਓ ਰਾਜ ਦੇ ਇੱਕ ਭਾਗ ਨੂੰ ਮਾਂਚੂਕੋ ਵਿੱਚ ਸ਼ਾਮਿਲ ਕਰ ਲਿਆ ਅਤੇ ਇਸ ਵਿੱਚ ਕਿਓਮਿੰਨਟਾਂਗ ਦੀਆਂ ਸਾਰੀਆ ਸਾਖ਼ਾਵਾਂ ਨੂੰ ਸਮਾਪਤ ਕਰ ਦਿੱਤਾ ਅਤੇ ਚੀਨੀ ਸੈਨਾਵਾਂ ਨੂੰ ਚੈਂਗਸੀ ਪ੍ਰਦੇਸ਼ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੇ ਰੂਸ ਦੇ ਤਾਨਾਸ਼ਾਹ ਸਟਾਲਿਨ ਨੇ ਮਾਰਚ 1936 ਵਿੱਚ ਕਿਹਾ ਕਿ ਰੂਸ ਮਾਂਚੂਕੋ ਦੁਆਰਾ ਬਾਹਰੀ ਮੰਗੋਲੀਆ ਤੇ ਹਮਲੇ ਨੂੰ ਜਾਪਾਨ ਦੀ ਲੜਾਈ ਦਾ ਸੰਕੇਤ ਸਮਝਦਾ ਹੈ। ਇਸ ਘੋਸ਼ਣਾ ਨਾਲ ਜਾਪਾਨ ਸਹਿਮ ਗਿਆ ਅਤੇ ਜਰਮਨੀ ਨਾਲ ਸੰਨ 1936 ਵਿੱਚ ਸੰਧੀ ਕੀਤੀ ਜਿਸ ਵਿੱਚ ਇਟਲੀ ਵੀ ਸ਼ਾਮਿਲ ਹੋ ਗਿਆ।

ਲਿਅੋਕੋਚਿਆਓ ਘਟਨਾ

[ਸੋਧੋ]

ਜੁਲਾਈ 1937 ਨੂੰ ਪੀਕਿੰਗ ਦੇ ਨੇੜੇ ਮਾਰਕੋਪੋਲੋ ਪੁਲ ਤੇ ਜਾਪਾਨੀ ਸੈਨਾ ਯੁੱਧ ਅਭਿਆਸ ਕਰ ਰਹੀ ਸੀ ਤੇ ਚੀਨੀ ਸੈਨਿਕਾਂ ਨਾਲ ਝੜਪ ਹੋ ਗਈ ਜਿਸ ਵਿੱਚ ਜਾਪਾਨੀ ਸੈਨਿਕ ਲਾਪਤਾ ਹੋ ਗਿਆ ਤੇ ਜਾਪਾਨੀ ਅਧਿਕਾਰੀ ਨੇ ਤਲਾਸ਼ੀ ਲੈਣ ਦੀ ਮੰਗ ਕੀਤੀ ਜਿਸ ਦਾ ਚੀਨੀ ਅਧਿਕਾਰੀਆਂ ਨੇ ਵਿਰੋਧ ਕੀਤਾ। ਅਜੇ ਕਮਿਸ਼ਨ ਦ ਮੈਂਬਰ ਸ਼ਹਿਰ ਵਿੱਚ ਵੜ ਕੇ ਜਾਂਚ ਕਰ ਹੀ ਰਹੇ ਸਨ ਕਿ ਜਾਪਾਨੀ ਸੈਨਿਕਾਂ ਨੇ ਚੀਨੀ ਪਹਿਰੇ ਦਾਰਾਂ 'ਤੇ ਹਮਲਾ ਕਰ ਦਿਤਾ ਤੇ ਸ਼ਾਂਤੀ ਵਰਤਾ ਭੰਗ ਕਰ ਦਿਤੀ। ਬਸ ਜਾਪਾਨ ਨੂੰ ਯੁੱਧ ਦੀ ਘੋਸ਼ਣਾ ਕਰਨ ਦਾ ਮੌਕਾ ਮਿਲ ਗਿਆ। ਇਹ ਯੁੱਧ 8 ਸਾਲ ਚਲਦਾ ਰਿਹਾ। ਇਸ ਦੋਰਾਨ ਦੂਜੀ ਸੰਸਾਰ ਜੰਗ ਸ਼ੁਰੂ ਹੋ ਗਿਆ ਅਤੇ ਦਸੰਬਰ 1941 ਦੇ ਮਗਰੋਂ ਜਾਪਾਨ-ਚੀਨ ਦਾ ਇਹ ਯੁੱਧ ਵੀ ਸੰਸਾਰ ਯੁੱਧ ਦਾ ਅੰਗ ਬਣ ਗਿਆ।

ਸਿੱਟਾ

[ਸੋਧੋ]

ਚੀਨ-ਜਾਪਾਨ ਯੁੁੱਧ ਜਾਪਾਨ ਦੀ ਸਾਮਰਾਜਵਾਦੀ ਭੁੱਖ ਦਾ ਨਤੀਜਾ ਸੀ, ਫਿਰ ਵੀ ਇਹ ਯੁੱਧ ਦੁਰ-ਪੂਰਬ ਦੇ ਇਤਿਹਾਸ ਦੀ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਸੀ।

ਹਵਾਲੇ

[ਸੋਧੋ]
  1. Bix, Herbert P. (1992), "The Showa Emperor's 'Monologue' and the Problem of War Responsibility", Journal of Japanese Studies, 18 (2): 295–363, doi:10.2307/132824