ਨਜੀਬ ਅਹਿਮਦ ਦੀ ਗੁੰਮਸ਼ੁਦਗੀ
ਨਜੀਬ ਅਹਿਮਦ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦਾ ਇੱਕ ਵਿਦਿਆਰਥੀ ਹੈ। ਉਹ 15 ਅਕਤੂਬਰ 2016 ਦੇ ਬਾਅਦ ਕੈਂਪਸ ਤੋਂ ਗੁੰਮ ਹੋ ਗਿਆ ਹੈ।[1] ਉਹ ਐਮਐਸਸੀ ਬਾਇਓਟੈਕਨਾਲੌਜੀ ਪਹਿਲੇ ਸਾਲ ਦਾ ਵਿਦਿਆਰਥੀ ਹੈ।[2] 14 ਅਕਤੂਬਰ 2016 ਨੂੰ ਉਸ ਦੇ ਅਤੇ ਸੱਜੇ-ਪੱਖੀ ਏਬੀਵੀਪੀ ਦੇ ਵਿੱਚਕਰ ਝਗੜਾ ਹੋਇਆ।[2]
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (JNUTA) ਨੇ JNU ਪ੍ਰਸ਼ਾਸਨ ਨੂੰ ਇਸ ਮੁੱਦੇ ਪ੍ਰਤੀ ਬੇਰੁੱਖੀ ਅਤੇ ਪੱਖਪਾਤੀ ਪਰਬੰਧਨ ਲਈ ਜ਼ਿੰਮੇਵਾਰ ਠਹਰਾਇਆ ਹੈ।[3] JNUTA ਨੇ ਯੂਨੀਵਰਸਿਟੀ ਦੁਆਰਾ ਜਾਰੀ 25 ਨੁਕਾਤੀ ਬੁਲੇਟਿਨ ਦੀ ਵੀ ਆਲੋਚਨਾ ਕੀਤੀ ਹੈ ਕਿ ਜਾਣ ਬੁਝ ਕੇ ਇਹ ਤੱਥ ਛੱਡ ਦਿਤਾ ਹੈ ਕਿ ਇੱਕ ਰਾਤ ਪਹਿਲਾਂ ਹੋਏ ਝਗੜੇ ਦੇ ਦੌਰਾਨ ਅਹਿਮਦ ਤੇ ਹਮਲਾ ਕੀਤਾ ਗਿਆ ਸੀ।[4] ਨਜੀਬ ਅਹਿਮਦ ਦੀ ਮਾਤਾ ਫਾਤਿਮਾ ਨਫੀਸ ਨੇ ਵੀ JNU ਪ੍ਰਸ਼ਾਸਨ ਤੇ ਦੋਸ਼ ਲਾਇਆ ਹੈ।[5]
ਰੋਸ ਵਿਚ, JNU ਵਿਦਿਆਰਥੀਆਂ ਨੇ ਪ੍ਰਸ਼ਾਸਨੀ ਇਮਾਰਤ ਨੂੰ 20 ਘੰਟੇ ਘੇਰੀ ਰੱਖਿਆ।[6] ਨਜੀਬ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਤੇ ਵਸੰਤ ਕੁੰਜ ਪੁਲਿਸ ਨੇ ਇੱਕ ਅਗਵਾ ਅਤੇ ਗਲਤ ਕੈਦ ਕਰ ਰੱਖਣ ਲਈ ਐਫਆਈਆਰ ਦਾਇਰ ਕੀਤੀ ਹੈ।[7] ਇਹ ਵੀ ਰਿਪੋਰਟ ਹੈ ਕਿ ਨਜੀਬ ਦੇ ਜੀਵਨ ਦਾ ਅੰਤ ਕਰਨ ਦੀ ਇੱਕ ਕੋਸ਼ਿਸ਼[7] ਇਹ ਵੀ ਰਿਪੋਰਟ ਹੈ ਕਿ ਹੋ ਸਕਦਾ ਨਜੀਬ ਕਿਸੇ ਛੋਟੇ ਜਿਹੇ ਸ਼ਹਿਰ ਵਿੱਚ ਗੁਪਤ ਤੌਰ 'ਤੇ ਰਹਿਣ ਲਈ ਚਲਾ ਗਿਆ ਹੋਵੇ।[8]
ਦਿੱਲੀ ਪੁਲਿਸ ਨਜੀਬ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ 100,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।[9] ਦਿੱਲੀ ਪੁਲਿਸ ਦੀ ਇਕ ਵਿਸ਼ੇਸ਼ ਪੜਤਾਲੀਆ ਟੀਮ (ਐਸ.ਆਈ.ਟੀ.) ਇਸ ਕੇਸ ਦੀ ਪੜਤਾਲ ਕਰ ਰਿਹਾ ਹੈ। ਇਹ ਰਿਪੋਰਟ ਕੀਤਾ ਗਿਆ ਸੀ ਉਸ ਦੇ ਹੋਸਟਲ ਦੇ ਕਮਰੇ ਵਿੱਚ ਮਿਲੇ ਨੁਸਖਿਆਂ ਤੋਂ ਪਤਾ ਚੱਲਦਾ ਹੈ ਕਿ ਲਾਪਤਾ JNU ਵਿਦਿਆਰਥੀ ਨਜੀਬ ਅਹਿਮਦ ਦਾ ਲਾਪਤਾ ਹੋਣ ਤੋਂ ਪਹਿਲਾਂ ਡਿਪਰੈਸ਼ਨ ਅਤੇ ਓਬਸੈਸਿਵ-ਕੰਪਲਸਿਵ ਵਿਕਾਰ (ਓਸੀਡੀ) ਲਈ ਇਲਾਜ ਕੀਤਾ ਜਾ ਰਿਹਾ ਸੀ।[10]
ਹਵਾਲੇ
[ਸੋਧੋ]- ↑ "JNU issues 25-point bulletin on Najeeb, no mention of brawl - Times of India". The Times of India. Retrieved 2016-10-28.
- ↑ 2.0 2.1 "Kidnapped, Missing, or Still in JNU: Where Is Najeeb Ahmed?". The Quint. Archived from the original on 2016-10-29. Retrieved 2016-10-28.
{{cite news}}
: Unknown parameter|dead-url=
ignored (|url-status=
suggested) (help) - ↑ "Continued Absence of Najeeb Ahmad—Letter to the Editor". Economic and Political Weekly. 50 (23). 2015-06-05. Archived from the original on 2016-11-27. Retrieved 2017-01-14.
{{cite journal}}
: Unknown parameter|dead-url=
ignored (|url-status=
suggested) (help) - ↑ "Missing student: JNU teachers' association slams varsity administration for its 25-point bulletin - Times of India". The Times of India. Retrieved 2016-10-28.
- ↑ "Find Missing JNU Student, Rajnath Singh Tells Delhi Police: 10 Updates". NDTV.com. Retrieved 2016-10-28.
- ↑ "Najeeb Ahmad still missing, JNU students to approach LG, CM". The Indian Express. 2016-10-24. Retrieved 2016-10-28.
- ↑ 7.0 7.1 "JNU student claims that attempts were made to kill the missing student Najeeb Ahmed". The Indian Express. 2016-10-22. Retrieved 2016-10-28.
- ↑ http://www.india.com/news/india/is-jnu-student-najeeb-ahmed-living-in-a-small-town-under-a-different-identity-1637678/
- ↑ "Rs 1 Lakh Reward For Information On Missing JNU Student Najeeb Ahmed". NDTV.com. Retrieved 2016-10-28.
- ↑ http://indiatoday.intoday.in/story/missing-student-najeeb-ahmed-anti-depressants-ocd-prescriptions/1/805065.html