ਨਜੀਬ ਅਹਿਮਦ ਦੀ ਗੁੰਮਸ਼ੁਦਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਜੀਬ ਅਹਿਮਦ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦਾ ਇੱਕ ਵਿਦਿਆਰਥੀ ਹੈ। ਉਹ 15 ਅਕਤੂਬਰ 2016 ਦੇ ਬਾਅਦ ਕੈਂਪਸ ਤੋਂ ਗੁੰਮ ਹੋ ਗਿਆ ਹੈ।[1] ਉਹ ਐਮਐਸਸੀ ਬਾਇਓਟੈਕਨਾਲੌਜੀ ਪਹਿਲੇ ਸਾਲ ਦਾ ਵਿਦਿਆਰਥੀ ਹੈ।[2] 14 ਅਕਤੂਬਰ 2016 ਨੂੰ ਉਸ ਦੇ ਅਤੇ ਸੱਜੇ-ਪੱਖੀ ਏਬੀਵੀਪੀ ਦੇ ਵਿੱਚਕਰ ਝਗੜਾ ਹੋਇਆ।[2]

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (JNUTA) ਨੇ JNU ਪ੍ਰਸ਼ਾਸਨ ਨੂੰ ਇਸ ਮੁੱਦੇ ਪ੍ਰਤੀ ਬੇਰੁੱਖੀ ਅਤੇ ਪੱਖਪਾਤੀ ਪਰਬੰਧਨ ਲਈ ਜ਼ਿੰਮੇਵਾਰ ਠਹਰਾਇਆ ਹੈ।[3] JNUTA ਨੇ ਯੂਨੀਵਰਸਿਟੀ ਦੁਆਰਾ ਜਾਰੀ 25 ਨੁਕਾਤੀ ਬੁਲੇਟਿਨ ਦੀ ਵੀ ਆਲੋਚਨਾ ਕੀਤੀ ਹੈ ਕਿ ਜਾਣ ਬੁਝ ਕੇ ਇਹ ਤੱਥ ਛੱਡ ਦਿਤਾ ਹੈ ਕਿ ਇੱਕ ਰਾਤ ਪਹਿਲਾਂ ਹੋਏ ਝਗੜੇ ਦੇ ਦੌਰਾਨ ਅਹਿਮਦ ਤੇ ਹਮਲਾ ਕੀਤਾ ਗਿਆ ਸੀ।[4] ਨਜੀਬ ਅਹਿਮਦ ਦੀ ਮਾਤਾ ਫਾਤਿਮਾ ਨਫੀਸ ਨੇ ਵੀ JNU ਪ੍ਰਸ਼ਾਸਨ ਤੇ ਦੋਸ਼ ਲਾਇਆ ਹੈ।[5]

ਰੋਸ ਵਿਚ, JNU ਵਿਦਿਆਰਥੀਆਂ ਨੇ ਪ੍ਰਸ਼ਾਸਨੀ ਇਮਾਰਤ ਨੂੰ 20 ਘੰਟੇ ਘੇਰੀ ਰੱਖਿਆ।[6] ਨਜੀਬ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਤੇ ਵਸੰਤ ਕੁੰਜ ਪੁਲਿਸ ਨੇ ਇੱਕ ਅਗਵਾ ਅਤੇ ਗਲਤ ਕੈਦ ਕਰ ਰੱਖਣ ਲਈ ਐਫਆਈਆਰ ਦਾਇਰ ਕੀਤੀ ਹੈ।[7] ਇਹ ਵੀ ਰਿਪੋਰਟ ਹੈ ਕਿ ਨਜੀਬ ਦੇ ਜੀਵਨ ਦਾ ਅੰਤ ਕਰਨ ਦੀ ਇੱਕ ਕੋਸ਼ਿਸ਼[7]</ref> ਇਹ ਵੀ ਰਿਪੋਰਟ ਹੈ ਕਿ ਹੋ ਸਕਦਾ ਨਜੀਬ ਕਿਸੇ ਛੋਟੇ ਜਿਹੇ ਸ਼ਹਿਰ ਵਿੱਚ ਗੁਪਤ ਤੌਰ 'ਤੇ ਰਹਿਣ ਲਈ ਚਲਾ ਗਿਆ ਹੋਵੇ।[8]

ਦਿੱਲੀ ਪੁਲਿਸ ਨਜੀਬ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ 100,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।[9] ਦਿੱਲੀ ਪੁਲਿਸ ਦੀ ਇਕ ਵਿਸ਼ੇਸ਼ ਪੜਤਾਲੀਆ ਟੀਮ (ਐਸ.ਆਈ.ਟੀ.) ਇਸ ਕੇਸ ਦੀ ਪੜਤਾਲ ਕਰ ਰਿਹਾ ਹੈ। ਇਹ ਰਿਪੋਰਟ ਕੀਤਾ ਗਿਆ ਸੀ ਉਸ ਦੇ ਹੋਸਟਲ ਦੇ ਕਮਰੇ ਵਿਚ ਮਿਲੇ ਨੁਸਖਿਆਂ ਤੋਂ ਪਤਾ ਚੱਲਦਾ ਹੈ ਕਿ ਲਾਪਤਾ JNU ਵਿਦਿਆਰਥੀ ਨਜੀਬ ਅਹਿਮਦ ਦਾ ਲਾਪਤਾ ਹੋਣ ਤੋਂ ਪਹਿਲਾਂ ਡਿਪਰੈਸ਼ਨ ਅਤੇ ਓਬਸੈਸਿਵ-ਕੰਪਲਸਿਵ ਵਿਕਾਰ (ਓਸੀਡੀ) ਲਈ ਇਲਾਜ ਕੀਤਾ ਜਾ ਰਿਹਾ ਸੀ।[10]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]