ਮਦਰ ਇੰਡੀਆ
ਮਦਰ ਇੰਡੀਆ | |
---|---|
ਨਿਰਦੇਸ਼ਕ | ਮਹਿਬੂਬ ਖਾਨ |
ਨਿਰਮਾਤਾ | ਮਹਿਬੂਬ ਖਾਨ |
ਸਿਤਾਰੇ | ਨਰਗਿਸ ਸੁਨੀਲ ਦੱਤ ਬਲਰਾਜ ਸਾਹਨੀ ਰਾਜੇਂਦਰ ਕੁਮਾਰ ਰਾਜ ਕੁਮਾਰ ਕਨਹੀਆ ਲਾਲ ਕੁਮਕੁਮ ਚੰਚਲ ਮੁਕਰੀ ਸਿੱਦੀਕੀ ਗੀਤਾ |
ਸੰਗੀਤਕਾਰ | ਨੌਸ਼ਾਦ |
ਰਿਲੀਜ਼ ਮਿਤੀ | 25 ਅਕਤੂਬਰ 1957 |
ਮਿਆਦ | 172 ਮਿੰਟ |
ਦੇਸ਼ | ਭਾਰਤ |
ਮਦਰ ਇੰਡੀਆ (ਉਰਦੂ: مدر انڈیا, ਅੰਗਰੇਜ਼ੀ: Mother India) 1957 ਵਿੱਚ ਬਣੀ ਭਾਰਤੀ ਫ਼ਿਲਮ ਹੈ ਜਿਸਨੂੰ ਮਹਿਬੂਬ ਖਾਨ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਹੈ। ਫ਼ਿਲਮ ਵਿੱਚ ਨਰਗਿਸ, ਸੁਨੀਲ ਦੱਤ, ਰਾਜੇਂਦਰ ਕੁਮਾਰ ਅਤੇ ਰਾਜ ਕੁਮਾਰ ਮੁੱਖ ਭੂਮਿਕਾ ਵਿੱਚ ਹਨ। ਇਹ ਫ਼ਿਲਮ ਮਹਿਬੂਬ ਖਾਨ ਦੁਆਰਾ ਨਿਰਮਿਤ ਔਰਤ (1940) ਦਾ ਰੀਮੇਕ ਹੈ। ਇਹ ਗਰੀਬੀ ਵਿੱਚ ਪਿਸ ਰਹੀ ਪਿੰਡ ਵਿੱਚ ਰਹਿਣ ਵਾਲੀ ਔਰਤ ਰਾਧਾ ਦੀ ਕਹਾਣੀ ਹੈ ਜੋ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਬੱਚਿਆਂ ਦਾ ਪਾਲਣ ਪੋਸਣਾ ਕਰਨ ਅਤੇ ਭੈੜੇ ਜਾਗੀਰਦਾਰ ਤੋਂ ਬਚਣ ਲਈ ਮਿਹਨਤ ਕਰਦੀ ਹੈ। ਉਸਦੀ ਮਿਹਨਤ ਅਤੇ ਲਗਨ ਦੇ ਬਾਵਜੂਦ ਉਹ ਇੱਕ ਦੇਵੀ-ਸਰੂਪ ਉਦਹਾਰਣ ਪੇਸ਼ ਕਰਦੀ ਹੈ ਅਤੇ ਭਾਰਤੀ ਨਾਰੀ ਦੀ ਪਰਿਭਾਸ਼ਾ ਸਥਾਪਤ ਕਰਦੀ ਹੈ ਅਤੇ ਫਿਰ ਵੀ ਅੰਤ ਵਿੱਚ ਭਲੇ ਲਈ ਆਪਣੇ ਗੁੰਡੇ ਬੇਟੇ ਨੂੰ ਆਪ ਮਾਰ ਦਿੰਦੀ ਹੈ। ਉਹ ਆਜ਼ਾਦੀ ਦੇ ਬਾਅਦ ਦੇ ਭਾਰਤ ਨੂੰ ਸਭ ਦੇ ਸਾਹਮਣੇ ਰੱਖਦੀ ਹੈ।
ਇਹ ਫ਼ਿਲਮ ਹੁਣ ਤੱਕ ਬਣੀ ਸਭ ਤੋਂ ਵੱਡੀ ਬਾਕਸ ਆਫਿਸ ਹਿਟ ਭਾਰਤੀ ਫ਼ਿਲਮਾਂ ਵਿੱਚ ਗਿਣੀ ਜਾਂਦੀ ਹੈ ਅਤੇ ਹੁਣ ਤੱਕ ਭਾਰਤ ਦੀ ਸਭ ਤੋਂ ਵਧੀਆ ਫ਼ਿਲਮ ਮੰਨੀ ਜਾਂਦੀ ਹੈ। ਇਸਨੂੰ ੧੯੫੮ ਵਿੱਚ ਤੀਜੀ ਸਭ ਤੋਂ ਉੱਤਮ ਫੀਚਰ ਫ਼ਿਲਮ ਲਈ ਰਾਸ਼ਟਰੀ ਫ਼ਿਲਮ ਇਨਾਮ ਨਾਲ ਨਵਾਜਿਆ ਗਿਆ ਸੀ। ਮਦਰ ਇੰਡੀਆ ਕਿਸਮਤ (1943), ਮੁਗ਼ਲ - ਏ - ਆਜ਼ਮ (1960) ਅਤੇ ਸ਼ੋਲੇ (1975) ਦੇ ਨਾਲ ਉਨ੍ਹਾਂ ਚੁਨਿੰਦਾ ਫ਼ਿਲਮਾਂ ਵਿੱਚ ਆਉਂਦੀ ਹੈ ਜਿਨ੍ਹਾਂ ਨੂੰ ਅੱਜ ਵੀ ਲੋਕ ਵੇਖਣਾ ਪਸੰਦ ਕਰਦੇ ਹਨ ਅਤੇ ਇਹ ਹਿੰਦੀ ਸਾਂਸਕ੍ਰਿਤਕ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਵਿਰਾਜਮਾਨ ਹੈ। ਇਹ ਫ਼ਿਲਮ ਭਾਰਤ ਵਲੋਂ ਪਹਿਲੀ ਵਾਰ ਅਕਾਦਮੀ ਪੁਰਸਕਾਰਾਂ ਲਈ ਭੇਜੀ ਗਈ ਫ਼ਿਲਮ ਸੀ।