ਸੁਨੀਲ ਦੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਨੀਲ ਦੱਤ
ਜਨਮ
ਬਲਰਾਜ ਦੱਤ

(1929-06-06)6 ਜੂਨ 1929
ਮੌਤ25 ਮਈ 2005(2005-05-25) (ਉਮਰ 75)
ਪੇਸ਼ਾਅਭਿਨੇਤਾ, ਨਿਰਮਾਤਾ, ਨਿਰਦੇਸ਼ਕ, ਸਿਆਸਤਦਾਨ
ਕੱਦ6 ਫੁੱਟ
ਰਾਜਨੀਤਿਕ ਦਲਇੰਡੀਅਨ ਨੈਸ਼ਨਲ ਕਾਂਗਰਸ
ਜੀਵਨ ਸਾਥੀਨਰਗਿਸ (1958–1981; ਉਸਦੀ ਮੌਤ)
ਬੱਚੇਸੰਜੇ ਦੱਤ, ਪ੍ਰਿਯ ਦੱਤ, ਅਤੇ ਨਮਰਤਾ ਦੱਤ

ਸੁਨੀਲ ਦੱਤ (6 ਜੂਨ 1929 – 25 ਮਈ 2005), ਜਨਮ ਸਮੇਂ ਬਲਰਾਜ ਦੱਤ, ਇੱਕ ਭਾਰਤੀ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ, ਸਿਆਸਤਦਾਨ ਅਤੇ ਮਨਮੋਹਨ ਸਿੰਘ ਸਰਕਾਰ ਵਿੱਚ ਵਿੱਚ ਖੇਡਾਂ ਦੇ ਲਈ ਯੂਥ ਅਫੇਅਰਜ਼ ਦੇ ਕੈਬਨਿਟ ਮੰਤਰੀ (2004 - 2005) ਸੀ। ਉਸ ਦਾ ਪੁੱਤਰ, ਸੰਜੇ ਦੱਤ, ਵੀ ਇੱਕ ਐਕਟਰ ਹੈ।[1]

ਮੁਢਲਾ ਜੀਵਨ[ਸੋਧੋ]

ਸੁਨੀਲ ਦੱਤ ਦਾ ਜਨਮ ਜੇਹਲਮ ਜ਼ਿਲ੍ਹੇ ਦੇ ਖੁਰਦ ਪਿੰਡ, ਪੱਛਮੀ ਪੰਜਾਬ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ ਵਿਚ) ਵਿੱਚ 6 ਜੂਨ 1929 ਨੂੰ ਇੱਕ ਪੰਜਾਬੀ ਦੀ ਪਰਿਵਾਰ ਵਿੱਚ ਹੋਇਆ ਸੀ। ਉਹ ਪੰਜ ਸਾਲ ਦੀ ਉਮਰ ਦਾ ਸੀ, ਜਦ, ਦੱਤ ਦੇ ਪਿਤਾ ਦੀ ਮੌਤ ਹੋ ਗਈ। ਉਹ 18 ਦਾ ਸੀ, ਜਦ, ਭਾਰਤ ਦੀ ਵੰਡ ਸਮੇਂ ਦੇਸ਼ ਭਰ ਵਿੱਚ ਹਿੰਦੂ-ਮੁਸਲਿਮ ਹਿੰਸਾ ਭੜਕ ਉਠੀ। ਯਾਕੂਬ ਨਾਮ ਦੇ ਇੱਕ ਮੁਸਲਮਾਨ, ਸੁਨੀਲ ਦੇ ਪਿਤਾ ਦੇ ਇੱਕ ਦੋਸਤ ਨੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਬਚਾਇਆ।[2] ਪਰਿਵਾਰ ਹਰਿਆਣਾ ਦੇ ਯਮੁਨਾ ਨਗਰ ਜ਼ਿਲ੍ਹੇ ਵਿੱਚ ਨਦੀ ਯਮੁਨਾ ਦੇ ਕੰਢੇ ਤੇ ਇੱਕ ਛੋਟੇ ਜਿਹੇ ਪਿੰਡ ਮੰਡੋਲੀ ਵਿੱਚ ਆ ਵੱਸਿਆ। ਬਾਅਦ ਵਿੱਚ ਉਹ ਲਖਨਊ ਨੂੰ ਚਲੇ ਗਏ ਅਤੇ ਉਥੇ ਅਮੀਨਾਬਾਦ ਗਲੀ ਵਿੱਚ ਲੰਮਾ ਸਮਾਂ ਰਹੇ। ਫਿਰ ਉਹ ਆਪਣਾ ਸੁਪਨਾ ਪੂਰਾ ਕਰਨ ਲਈ ਮੁੰਬਈ ਚਲੇ ਗਿਆ, ਜਿਥੇ ਉਸ ਨੇ ਇੱਕ ਅੰਡਰਗਰੈਜੂਏਟ ਦੇ ਤੌਰ ਤੇ ਜੈ ਹਿੰਦ ਕਾਲਜ ਵਿੱਚ ਦਾਖਲਾ ਲਈ ਲਿਆ ਅਤੇ ਮੁੰਬਈ ਦੇ BEST ਆਵਾਜਾਈ ਡਿਵੀਜ਼ਨ ਵਿੱਚ ਨੌਕਰੀ ਕਰ ਲਈ।

ਹਵਾਲੇ[ਸੋਧੋ]

  1. "Current Lok Sabha Members Biographical Sketch". Web.archive.org. Archived from the original on 2007-11-12. Retrieved 2013-07-12. {{cite web}}: Unknown parameter |dead-url= ignored (help)
  2. "'We all are one, whichever religion we belong to'". Rediff.com. 25 May 2005. Retrieved 12 July 2013.