ਬਲਰਾਜ ਸਾਹਨੀ
ਬਲਰਾਜ ਸਾਹਨੀ | |
|---|---|
| ਜਨਮ | ਯੁਧਿਸ਼ਠਿਰ ਸਾਹਨੀ 1 ਮਈ 1913 |
| ਮੌਤ | 13 ਅਪ੍ਰੈਲ 1973 (ਉਮਰ 59) |
| ਪੇਸ਼ਾ | ਅਦਾਕਾਰ, ਲੇਖਕ |
| ਸਰਗਰਮੀ ਦੇ ਸਾਲ | 1946–1973 |
| ਰਾਜਨੀਤਿਕ ਦਲ | ਭਾਰਤੀ ਕਮਿਊਨਿਸਟ ਪਾਰਟੀ[1] |
| ਜੀਵਨ ਸਾਥੀ |
ਦਮਯੰਤੀ ਸਾਹਨੀ
(ਵਿ. 1936; ਸੰਤੋਸ਼ ਚੰਢੋਕ (ਵਿ. 1951) |
| ਬੱਚੇ | 3, ਜਿਸ ਵਿੱਚ ਪਰਿਕਸ਼ਿਤ ਸਾਹਨੀ |
| ਰਿਸ਼ਤੇਦਾਰ |
|
| ਸਨਮਾਨ | ਪਦਮ ਸ਼੍ਰੀ (1969)[2] |
ਬਲਰਾਜ ਸਾਹਨੀ (1 ਮਈ 1913 –13 ਅਪ੍ਰੈਲ 1973) ਇੱਕ ਉੱਘੇ ਭਾਰਤੀ ਫ਼ਿਲਮੀ ਅਦਾਕਾਰ ਸਨ।[3] ਇਸ ਤੋਂ ਬਿਨਾਂ ਇਹ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਵੀ ਸਨ। ਇਹ ਉੱਘੇ ਹਿੰਦੀ ਲੇਖਕ ਅਤੇ ਅਦਾਕਾਰ ਭੀਸ਼ਮ ਸਾਹਨੀ ਦੇ ਵੱਡੇ ਭਰਾ ਸਨ।
ਰੰਗਮੰਚ ਤੋਂ ਅਦਾਕਾਰੀ ਸ਼ੁਰੂ ਕਰ ਕੇ ਇਹਨਾਂ 1945 ਵਿੱਚ ਫ਼ਿਲਮ "ਧਰਤੀ ਕੇ ਲਾਲ" ਨਾਲ ਫ਼ਿਲਮਾਂ ਵਿੱਚ ਕਦਮ ਰੱਖਿਆ ਪਰ ਅਸਲੀ ਪਛਾਣ ਇਹਨਾਂ ਨੂੰ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਤੋਂ ਮਿਲੀ। ਆਪਣੀ ਜ਼ਿੰਦਗੀ ਵਿੱਚ ਇਹਨਾਂ ਤਕਰੀਬਨ 135 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਇੱਕ ਲੇਖਕ ਵਜੋਂ ਇਹਨਾਂ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ ਬਹੁਤ ਸਾਰੀਆਂ ਨਜ਼ਮਾਂ ਅਤੇ ਛੋਟੀਆਂ ਕਹਾਣੀਆਂ ਅਤੇ ਇੱਕ ਸ੍ਵੈ-ਜੀਵਨੀ, "ਮੇਰੀ ਫ਼ਿਲਮੀ ਆਤਮਕਥਾ" ਲਿਖੀ।[3]
1969 ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ "ਪਦਮ ਸ਼੍ਰੀ" ਅਤੇ 1971 ਵਿੱਚ ਪੰਜਾਬ ਸਰਕਾਰ ਵੱਲੋਂ "ਸ਼ਰੋਮਣੀ ਲੇਖਕ" ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।[3]
13 ਅਪ੍ਰੈਲ 1973 ਨੂੰ ਮੁੰਬਈ ਵਿਖੇ ਦਿਲ ਦੇ ਦੌਰੇ ਨਾਲ ਇਹਨਾਂ ਦੀ ਮੌਤ ਹੋ ਗਈ। ਇਹ ਆਪਣੀ ਧੀ, ਸ਼ਬਨਮ ਦੀ ਬੇ-ਵਕਤ ਮੌਤ ਕਰਕੇ ਕੁਝ ਸਮਾਂ ਪਰੇਸ਼ਾਨ ਰਹੇ।
ਮੁਢਲਾ ਜੀਵਨ
[ਸੋਧੋ]ਸਾਹਨੀ ਦਾ ਜਨਮ 1 ਮਈ 1913 ਨੂੰ ਬਰਤਾਨਵੀ ਪੰਜਾਬ ਵਿੱਚ ਰਾਵਲਪਿੰਡੀ ਵਿਖੇ ਹੋਇਆ।[3] ਇਹਨਾਂ ਦਾ ਪਹਿਲਾ ਨਾਂ ਯੁਧਿਸ਼ਟਰ ਸੀ ਪਰ ਔਖਾ ਹੋਣ ਕਰਕੇ ਬਾਅਦ ਵਿੱਚ ਬਦਲ ਦਿੱਤਾ ਗਿਆ। ਪੜ੍ਹਾਈ ਦੇ ਸਿਲਸਿਲੇ ਵਿੱਚ ਇਹ ਰਾਵਲਪਿੰਡੀ ਤੋਂ ਲਾਹੌਰ ਆ ਗਏ ਜਿੱਥੇ ਇਹਨਾਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਪੂਰੀ ਕੀਤੀ[4] ਅਤੇ ਵਾਪਸ ਪਿੰਡੀ ਚਲੇ ਗਏ। ਇਸ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਦੀ ਬੈਚਲਰ ਡਿਗਰੀ ਪਾਸ ਕੀਤੀ ਸੀ। 1936 ਵਿੱਚ ਇਹਨਾਂ ਦਾ ਵਿਆਹ ਦਮਿਅੰਤੀ ਨਾਲ ਹੋਇਆ।[3]
1930 ਦੇ ਦਹਾਕੇ ਵਿੱਚ ਸਾਹਨੀ ਆਪਣੀ ਪਤਨੀ ਨਾਲ ਬੰਗਾਲ ਵਿੱਚ ਸ਼ਾਂਤੀਨਿਕੇਤਨ ਆ ਕੇ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਦੇ ਤੌਰ ’ਤੇ ਕੰਮ ਕਰਨ ਲੱਗੇ। ਇੱਥੇ ਹੀ ਇਹਨਾਂ ਦੇ ਬੇਟੇ ਪਰੀਕਸ਼ਿਤ ਸਾਹਨੀ ਦਾ ਜਨਮ ਹੋਇਆ। ਇਸ ਵੇਲ਼ੇ ਇਹਨਾਂ ਦੀ ਪਤਨੀ ਬੈਚਲਰ ਦੀ ਡਿਗਰੀ ਕਰ ਰਹੀ ਸੀ।
1938 ਵਿੱਚ ਇਹਨਾਂ ਇੱਕ ਸਾਲ ਮਹਾਤਮਾ ਗਾਂਧੀ ਨਾਲ ਕੰਮ ਕੀਤਾ ਅਤੇ ਅਗਲੇ ਸਾਲ ਗਾਂਧੀ ਦੀ ਸਲਾਹ ਨਾਲ ਇੰਗਲੈਂਡ ਚਲੇ ਗਏ ਜਿੱਥੇ ਇਹ ਬੀ ਬੀ ਸੀ ਲੰਡਨ ਦੀ ਹਿੰਦੀ ਸੇਵਾ ਵਿੱਚ ਰੇਡੀਓ ਅਨਾਊਂਸਰ ਰਹੇ[4] ਅਤੇ 1943 ਵਿੱਚ ਵਾਪਸ ਭਾਰਤ ਆ ਗਏ।
1947 ਵਿੱਚ ਦਮਿਅੰਤੀ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਇਹਨਾਂ ਸੰਤੋਸ਼ ਚੰਧੋਕ ਨਾਲ ਦੂਜਾ ਵਿਆਹ ਕਰ ਲਿਆ।
ਫਿਲਮੋਗ੍ਰਾਫੀ
[ਸੋਧੋ]
| ਸਾਲ. | ਸਿਰਲੇਖ | ਭੂਮਿਕਾ | ਨੋਟਸ |
|---|---|---|---|
| 1946 | ਧਰਤੀ ਕੇ ਲਾਲ | ||
| ਦੂਰ ਚਲੇੰ | |||
| ਬਦਨਾਮੀ | |||
| 1947 | ਗੁੜਿਆ | ||
| 1948 | ਗੁੰਜਨ | ||
| 1950 | ਧਰਤੀ ਕੇ ਲਾਲ | ||
| 1951 | ਮਾਲਦਾਰ | ||
| ਹਮ ਲੌਗ | ਰਾਜ | ||
| ਹਲਚਲ | ਜੇਲਰ | ||
| 1952 | ਬਦਨਾਮ | ||
| 1953 | ਆਕਾਸ਼ | ||
| ਰਾਹੀ | ਡਾਕਟਰ | ||
| ਦੋ ਬੀਘਾ ਜ਼ਮੀਨ | ਸ਼ੰਭੂ ਮਹੇਤੋ | ||
| ਚਾਲੀਸ ਬਾਬਾ ਏਕ ਚੋਰ | |||
| ਭਾਗੀਆਵਾਨ | |||
| 1954 | ਮਜਬੂਰੀ | ||
| ਔਲਾਦ | |||
| ਨੌਕਰੀ | |||
| ਬਾਜ਼ੂਬੰਦ | ਸੂਰਜਮਲ | ||
| 1955 | ਤਾਂਗੇਵਾਲੀ | ||
| ਸੀਮਾ | ਅਸ਼ੋਕ "ਬਾਬੂਜੀ" | ||
| ਜੋਰੂ ਕਾ ਭਾਈ | |||
| ਜਵਾਬ | ਦਿਆਲ | ||
| ਗਰਮ ਕੋਟ | ਗਿਰਧਾਰੀਲਾਲ "ਗਿਰਧਾਰੀ" | ||
| 1956 | ਟਕਸਾਲ | ਜਤਿਨ ਮੁਖਰਜੀ | |
| ਇਰਾ ਬਤੋਰ ਸੁਰ | ਅਸਾਮੀ ਫ਼ਿਲਮ | ||
| 1957 | ਕ੍ਰਿਸ਼ਨ ਸੁਦਾਮਾ | ||
| ਪਰਦੇਸੀ | ਸਖਾਰਾਮ | ||
| ਮਾਈ ਬਾਪ | ਚੰਦਨ | ||
| ਲਾਲ ਬੱਤੀ | |||
| ਕਠ ਪੁਤਲੀ | ਲੋਕਨਾਥ | ||
| ਦੋ ਰੋਟੀ | ਸ਼ਿਆਮ/ਮਾਸਟਰਜੀਜੀ ਜੀ। | ||
| ਭਾਬੀ | ਰਤਨ | ||
| 1958 | ਸੋਨ ਕੀ ਚਿੜਿਆ | ਸ੍ਰੀਕਾਂਤ | |
| ਨਯਾਂ ਕਦਮ | |||
| ਲਾਜਵੰਤੀ | ਨਿਰਮਲ ਕੁਮਾਰ | ||
| ਖਜ਼ਾਨਚੀ | ਰਾਧੇ ਮੋਹਨ | ||
| ਘਰ ਸੰਸਾਰ | ਕੈਲਾਸ਼ | ||
| ਘਰ ਗ੍ਰਿਹਸਤੀ | |||
| ਦੇਵਰ ਭਾਬੀ | |||
| 1959 | ਚਾਂਦ | ਸ੍ਰੀ ਕਪੂਰ | |
| ਬਲੈਕ ਕੈਟ | ਏਜੰਟ ਰਾਜਨ | ||
| ਸੱਟਾ ਬਾਜ਼ਾਰ | ਰਮੇਸ਼ | ||
| ਹੀਰਾ ਮੋਤੀ | ਧੂਰੀ | ||
| ਛੋਟੀ ਬਹਨ | ਰਾਜਿੰਦਰ | ||
| ਸੀ. ਆਈ. ਡੀ. ਗਰਲ | ਮੋਹਨ | ||
| 1960 | ਦਿਲ ਭੀ ਤੇਰਾ ਹਮ ਭੀ ਤੇਰੇ | ਪੰਚੂ ਦਾਦਾ | |
| ਅਨੁਰਾਧਾ | ਡਾ. ਨਿਰਮਲ ਚੌਧਰੀ | ||
| ਨਈ ਮਾਂ। | |||
| ਬਿੰਦਿਆ | ਦੇਵਰਾਜ | ||
| 1961 | ਭਾਬੀ ਕੀ ਚੂੜੀਆਂ | ਸ਼ਿਆਮ | |
| ਸਪਨੇ ਸੁਹਾਨੇ | ਸ਼ੰਕਰ | ||
| ਸੁਹਾਗ ਸਿੰਦੂਰ | ਰਾਮੂ | ||
| ਕਾਬੁਲੀਵਾਲਾ | ਅਬਦੁਲ ਰਹਿਮਾਨ ਖਾਨ | ||
| 1962 | ਸ਼ਾਦੀ | ਰਤਨ ਆਰ. ਮਲਹੋਤਰਾ | |
| ਅਨਪੜ | ਚੌਧਰੀ ਸ਼ੰਭੂਨਾਥ | ||
| 1963 | ਅਕੇਲਾ | ||
| 1964 | ਸਤਲੁਜ ਦੇ ਕੰਡੇ | ਰਾਮ ਪ੍ਰਕਾਸ਼ ਮਲਹੋਤਰਾ | ਪੰਜਾਬੀ ਫ਼ਿਲਮ |
| ਹਕੀਕਤ | ਮੇਜਰ ਰਣਜੀਤ ਸਿੰਘ | ||
| ਮੈਂ ਭੀ ਲੜਕੀ ਹੂੰ | ਗੰਗਾ | ||
| ਪੁਨਰ ਮਿਲਾਨ | ਡਾ. ਮੋਹਨ/ਰਾਮ | ||
| 1965 | ਡਾਕ ਘਰ | ਅੰਧੇ ਬਾਬਾ | |
| ਵਕਤ | ਲਾਲਾ ਕੇਦਾਰਨਾਥ | ||
| ਫ਼ਰਾਰ | ਜਾਸੂਸ ਅਧਿਕਾਰੀ | ||
| 1966 | ਆਏ ਦਿਨ ਬਾਹਰ ਕੇ | ਸ਼ੁਕਲਾ | |
| ਪਿੰਜਰੇ ਕੇ ਪੰਛੀ | ਯਾਸੀਨ ਖਾਨ | ||
| ਨੀਂਦ ਹਮਾਰੀ ਖਵਾਬ ਤੁਮਹਾਰੇ | ਖਾਨ ਬਹਾਦੁਰ | ||
| ਲਾਡਲਾ | ਬੈਰਿਸਟਰ ਬ੍ਰਿਜ ਮੋਹਨ | ||
| ਆਸਰਾ | ਸੁਰਿੰਦਰ ਕੁਮਾਰ | ||
| 1967 | ਹਮਰਾਜ਼ | ਪੁਲਿਸ ਇੰਸਪੈਕਟਰ ਅਸ਼ੋਕ | |
| ਨੌਨਿਹਾਲ | ਪ੍ਰਿੰਸੀਪਲ | ||
| ਘਰ ਕਾ ਚਿਰਾਗ | |||
| ਅਮਨ | ਗੌਤਮਦਾਸ ਦੇ ਪਿਤਾ | ||
| 1968 | ਇਜ਼ਤ | ਠਾਕੁਰ ਪ੍ਰਤਾਪ ਸਿੰਘ | |
| ਸੰਘਰਸ਼ | ਗਣੇਸ਼ੀ ਪ੍ਰਸਾਦ | ||
| ਨੀਲ ਕਮਲ | ਸ੍ਰੀਮਾਨ ਰਾਇਚੰਦ | ||
| ਦੁਨੀਆ | ਸਰਕਾਰੀ ਵਕੀਲ ਰਾਮਨਾਥ ਸ਼ਰਮਾ | ||
| 1969 | ਏਕ ਫੂਲ ਦੋ ਮਾਲੀ | ਕੈਲਾਸ਼ਨਾਥ ਕੌਸ਼ਲ | |
| ਦੋ ਰਾਸਤੇ | ਨਵੀਨ ਗੁਪਤਾ | ||
| ਤਲਾਸ਼ | ਰਣਜੀਤ ਰਾਏ | ||
| ਨੰਨਹਾ ਫਰਿਸ਼ਤਾ | ਡਾ. ਰਾਮਨਾਥ | ||
| ਹਮ ਏਕ ਹੈਂ। | |||
| 1970 | ਨਾਨਕ ਦੁਖੀਆ ਸਬ ਸੰਸਾਰ | ਸੂਬੇਦਾਰ ਵਰਿਆਮ ਸਿੰਘ | |
| ਹੋਲੀ ਆਈ ਰੇ | ਠਾਕੁਰ ਮੰਗਲ ਸਿੰਘ | ||
| ਮੇਰੇ ਹਮਸਫਰ | ਅਸ਼ੋਕ | ||
| ਪਹਿਚਾਨ | ਸਾਬਕਾ ਫਾਇਰਫਾਈਟਰ | ||
| ਪਵਿੱਤਰ ਪਾਪੀ | ਪੰਨਾਲਾਲ | ||
| ਨਯਾ ਰਾਸਤਾ | ਬਨਸਪਤੀ | ||
| ਘਰ ਘਰ ਕੀ ਕਹਾਣੀ | ਸ਼ੰਕਰਨਾਥ | ||
| ਧਰਤੀ | ਇੰਸਪੈਕਟਰ ਜਨਰਲ ਚੰਦਰਸ਼ੇਖਰ (ਭਾਰਤ ਦੇ ਪਿਤਾ) | ||
| 1971 | ਪਰਾਇਆ ਧਨ | ਗੋਵਿੰਦਰਮ | |
| ਜਵਾਨ ਮੁਹੱਬਤ | ਡਾ. ਸਰੀਨ | ||
| 1972 | ਜਵਾਨੀ ਦੀਵਾਨੀ | ਰਵੀ ਆਨੰਦ | |
| ਜੰਗਲ ਮੇਂ ਮੰਗਲ | ਥਾਮਸ | ||
| ਸ਼ਾਇਰ-ਏ-ਕਸ਼ਮੀਰ ਮਹਜੂਰ | ਗੁਲਾਮ ਅਹਿਮਦ ਮਹਜੂਰ | ||
| ਮੰਗੇਤਰ | |||
| 1973 | ਚਿਮਨੀ ਕਾ ਧੁਆ | ||
| ਪਿਆਰ ਦਾ ਰਿਸ਼ਤਾ | ਅਸ਼ੋਕ | ||
| ਹਿੰਦੁਸਤਾਨ ਕੀ ਕਸਮ | |||
| ਹਂਸਤੇ ਜ਼ਖਮ | ਐਸ. ਪੀ. ਦੀਨਾਨਾਥ ਮਹਿੰਦਰੂ | ||
| ਦਾਮਨ ਔਰ ਆਗ | ਸ਼ੰਕਰ | ||
| ਗਰਮ ਹਵਾ | ਸਲੀਮ ਮਿਰਜ਼ਾ | ||
| 1977 | ਅਮਾਨਤ | ਸੁਰੇਸ਼ | |
| ਜਲ੍ਹਿਆਂ ਵਾਲਾ ਬਾਗ | ਊਧਮ ਸਿੰਘ | (ਅੰਤਿਮ ਫ਼ਿਲਮ ਭੂਮਿਕਾ |
ਕੰਮ
[ਸੋਧੋ]ਅਦਾਕਾਰੀ ਵਿੱਚ ਇਹਨਾਂ ਨੂੰ ਸ਼ੁਰੂ ਤੋਂ ਹੀ ਦਿਲਚਸਪੀ ਸੀ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਦੇ ਨਾਟਕਾਂ ਨਾਲ ਇਹਨਾਂ ਆਪਣੀ ਅਦਾਕਾਰੀ ਸ਼ੁਰੂ ਕੀਤੀ। ਇਹਨਾਂ ਦੀ ਸਭ ਤੋਂ ਪਹਿਲੀ ਫ਼ਿਲਮ "ਧਰਤੀ ਕੇ ਲਾਲ" ਸੀ ਜਿਸਦੇ ਹਦਾਇਤਕਾਰ ਕੇ ਏ ਅੱਬਾਸ ਸਨ।[4] ਇਸ ਤੋਂ ਬਾਅਦ ਇਨਸਾਫ਼ ਅਤੇ ਦੂਰ ਚਲੇਂ ਫ਼ਿਲਮਾਂ ਕੀਤੀਆਂ ਪਰ ਇਹਨਾਂ ਦੀ ਪਛਾਣ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਨਾਲ ਬਣੀ।[3]
ਇਹਨਾਂ ਨੇ ਦੋ ਉੱਘੀਆਂ ਪੰਜਾਬੀ ਫ਼ਿਲਮਾਂ, "ਨਾਨਕ ਦੁਖੀਆ ਸਭ ਸੰਸਾਰ" ਅਤੇ "ਸਤਲੁਜ ਦੇ ਕੰਢੇ" ਵਿੱਚ ਕੰਮ ਕੀਤਾ। ਇਹ ਦੋਵੇਂ ਫ਼ਿਲਮਾਂ ਹਿੱਟ ਹੋਈਆਂ ਅਤੇ ਕਈ ਇਨਾਮ ਵੀ ਹਾਸਲ ਕੀਤੇ।
ਫ਼ਿਲਮ ਗਰਮ ਹਵਾ ਵਿੱਚ ਇਹਨਾਂ ਚੋਟੀ ਅਦਾਕਾਰੀ ਕੀਤੀ ਪਰ ਇਹ ਖ਼ੁਦ ਇਸ ਫ਼ਿਲਮ ਨੂੰ ਵੇਖ ਨਹੀਂ ਸਕੇ ਕਿਉਂਕਿ ਇਸ ਫ਼ਿਲਮ ਦੀ ਡੱਬਿੰਗ ਪੂਰੀ ਕਰਨ ਦੇ ਅਗਲੇ ਦਿਨ ਹੀ ਇਹਨਾਂ ਦੀ ਮੌਤ ਹੋ ਗਈ ਸੀ।
ਲੇਖਕ ਵਜੋਂ
[ਸੋਧੋ]ਸਾਹਨੀ ਇੱਕ ਚੰਗੇ ਲੇਖਕ ਵੀ ਸਨ। ਪਹਿਲਾਂ-ਪਹਿਲ ਇਹਨਾਂ ਅੰਗਰੇਜ਼ੀ ਵਿੱਚ ਲਿਖਿਆ, ਪਰ ਫਿਰ ਰਬਿੰਦਰਨਾਥ ਟੈਗੋਰ ਦੀ ਪ੍ਰੇਰਣਾ ਤੋ ਬਾਅਦ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। 1960 ਵਿੱਚ ਇਹਨਾਂ ਪਾਕਿਸਤਾਨ ਦੀ ਫੇਰੀ ਲਾਈ ਅਤੇ ਮੇਰਾ ਪਾਕਿਸਤਾਨੀ ਸਫ਼ਰਨਾਮਾ ਨਾਂ ਦਾ ਉੱਘਾ ਸਫ਼ਰਨਾਮਾ ਲਿਖਿਆ। ਇਸ ਤੋਂ ਬਾਅਦ 1969 ਵਿੱਚ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਬਾਅਦ "ਮੇਰਾ ਰੂਸੀ ਸਫ਼ਰਨਾਮਾ" ਲਿਖਿਆ ਜਿਸਨੂੰ ਸੋਵੀਅਤ ਲੈਂਡ ਨਹਿਰੂ ਇਨਾਮ ਮਿਲਿਆ। ਇਸ ਤੋਂ ਬਿਨਾਂ "ਆਰਸੀ" ਅਤੇ "ਪ੍ਰੀਤਲੜੀ" ਆਦਿ ਰਸਾਲਿਆਂ ਵਿੱਚ ਇਹਨਾਂ ਦੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ। "ਮੇਰੀ ਫ਼ਿਲਮੀ ਆਤਮਕਥਾ" ਇਹਨਾਂ ਦੀ ਸ੍ਵੈ-ਜੀਵਨੀ ਹੈ। 1971 ਵਿੱਚ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ "ਸ਼ਰੋਮਣੀ ਲੇਖਕ ਇਨਾਮ" ਦਿੱਤਾ ਗਿਆ।
- ਕਾਮੇ (ਵਾਰਤਕ, 1984)
- ਯਾਦਾਂ ਦੀ ਕੰਨੀ (ਵਾਰਤਕ, 1990)
- ਮੇਰਾ ਰੂਸੀ ਸਫ਼ਰਨਾਮਾ (1967)
- ਮੇਰਾ ਪਾਕਿਸਤਾਨੀ ਸਫ਼ਰਨਾਮਾ (1969)
- ਮੇਰੀ ਫ਼ਿਲਮੀ ਆਤਮਕਥਾ (1974)
- ਮੇਰੀ ਗ਼ੈਰ ਜਜ਼ਬਾਤੀ ਡਾਇਰੀ
ਫਿਲਮਾਂ ਦੀ ਸੂਚੀ
[ਸੋਧੋ]
| ਸਾਲ | ਸਿਰਲੇਖ | ਭੂਮਿਕਾ | ਨੋਟ |
|---|---|---|---|
| 1946 | ਦੂਰ ਚਲੇਂ | ||
| ਧਰਤੀ ਕੇ ਲਾਲ | |||
| ਬਦਨਾਮੀ | |||
| 1947 | ਗੁਡੀਆ | ||
| 1951 | ਮਾਲਦਾਰ | ||
| ਹਮਲੋਗ | ਰਾਜ | ||
| ਹਲਚਲ | ਦ ਜੇਲਰ | ||
| 1952 | ਬਦਨਾਮ | ||
| 1953 | ਰਾਹੀ | ਡਾਕਟਰ | |
| ਦੋ ਬੀਘਾ ਜ਼ਮੀਨ | ਸ਼ੰਭੂ ਮਹੇਤੋ | ||
| ਭਾਗਿਆਵਾਨ | |||
| ਆਕਾਸ਼ | |||
| 1954 | ਨੌਕਰੀ | ||
| ਮਜਬੂਰੀ | |||
| ਔਲਾਦ | |||
| 1955 | ਤਾਂਗੇਵਾਲੀ | ||
| ਸੀਮਾ | ਆਸ਼ੋਕ 'ਬਾਬੂਜੀ' | ||
| ਗਰਮ ਕੋਟ | ਗਿਰੀਧਾਰੀ | ||
| ਟਕਸਾਲ | ਜਤਿਨ ਮੁਖਰਜੀ | ||
| 1957 | ਪਰਦੇਸ਼ੀ (1957 ਫ਼ਿਲਮ) | ||
| ਮਾਈ ਬਾਪ | |||
| ਲਾਲ ਬੱਤੀ | |||
| ਕਠਪੁਤਲੀ | ਲੋਕਨਾਥ | ||
| ਭਾਬੀ | ਰਤਨ | ||
| 1958 | ਸੋਨੇ ਕੀ ਚਿੜੀਆ | ਸ਼੍ਰੀਕਾਂਤ | |
| ਲਾਜਵੰਤੀ | ਮਿਸਟਰ ਨਿਰਮਲ | ||
| ਖਜ਼ਾਨਚੀ | ਰਾਧੇ ਮੋਹਨ | ||
| ਘਰ ਸੰਸਾਰ | ਕੈਲਾਸ਼ | ||
| ਘਰ ਗ੍ਰਹਿਸਤੀ | |||
| 1959 | ਸੱਟਾ ਬਾਜ਼ਾਰ | ਰਮੇਸ਼ | |
| ਹੀਰਾ ਮੋਤੀ | |||
| ਛੋਟੀ ਬਹਿਨ | ਰਾਜੇਂਦਰ | ||
| ਬਲੈਕ ਕੈਟ | ਏਜੰਟ ਰਾਜਨ | ||
| 1960 | ਦਿਲ ਭੀ ਤੇਰਾ ਹਮ ਭੀ ਤੇਰੇ | ਪੰਚੂ ਦਾਦਾ | |
| ਬਿੰਦੀਆ | ਦੇਵਰਾਜ | ||
| ਅਨੁਰਾਧਾ | ਡਾ. ਨਿਰਮਲ ਚੌਧਰੀ | ||
| 1961 | ਸੁਹਾਗ ਸੰਦੂਰ | ਰਾਮੂ | |
| ਸਪਨੇ ਸੁਹਾਨੇ | |||
| ਭਾਬੀ ਕੀ ਚੂੜੀਆਂ | ਸ਼ਿਆਮ | ||
| ਬਟਵਾਰਾ | |||
| ਕਾਬਲੀਵਾਲਾ | ਅਬਦੁਲ ਰਹਿਮਾਨ ਖਾਨ | ||
| 1962 | ਸ਼ਾਦੀ | ਰਾਤਾਉ | |
| ਅਨਪੜ੍ਹ | ਚੌਧਰੀ ਸੰਭੂਨਾਥ | ||
| 1964 | ਪੁਨਰ ਮਿਲਨ | ਡਾ. ਮੋਹਨ/ਰਾਮ | |
| ਹਕੀਕਤ | ਮੇਜਰ ਰਣਜੀਤ ਸਿੰਘ | ||
| 1965 | ਵਕਤ | ਲਾਲਾ ਕੇਦਾਰਨਾਥ | |
| ਫ਼ਰਾਰ | ਜਾਸੂਸੀ ਅਫਸਰ | ||
| 1966 | ਪਿੰਜਰੇ ਕੇ ਪੰਛੀ | ਯਾਸੀਨ ਖਾਂ | |
| ਨੀਂਦ ਹਮਾਰੀ ਖਵਾਬ ਤੁਮ੍ਹਾਰੇ | ਖਾਨ ਬਹਾਦੁਰ | ||
| ਆਸਰਾ | ਸੁਰੇੰਦਰ ਨਾਥ ਕੁਮਾਰ | ||
| ਆਏ ਦਿਨ ਬਹਾਰ ਕੇ | ਸ਼ੁਕਲਾ | ||
| 1967 | ਨੌਨਿਹਾਲl | ਪ੍ਰਿੰਸਿਪਲ | |
| ਘਰ ਕੇ ਚਿਰਾਗ | |||
| ਅਮਨ | ਗੌਤਮਦਾਸ ਦਾ ਡੈਡ | ||
| ਹਮਰਾਜ਼ | ਪੋਲਿਸ ਇੰਸਪੈਕਟਰ | ||
| 1968 | ਸੰਘਰਸ਼ | ਗਣੇਸ਼ੀ ਪ੍ਰਸ਼ਾਦ | |
| ਨੀਲ ਕਮਲ | ਮਿ. ਰਾਇਚੰਦ | ||
| 'ਇਜ਼ਤ | |||
| ਦੁਨੀਆਂ | Public Prosecutor ਰਾਮਨਾਥ ਸ਼ਰਮਾ | ||
| 1969 | ਤਲਾਸ਼ | ਰਣਜੀਤ ਰਾਏ | |
| ਨੰਨ੍ਹਾ ਫਰਿਸ਼ਤਾ | ਡਾ. ਰਾਮਨਾਥ | ||
| ਏਕ ਫੂਲ ਦੋ ਮਾਲੀ | ਕੈਲਾਸ਼ ਨਾਥ ਕੌਸ਼ਲ | ||
| ਦੋ ਰਾਸਤੇ | ਨਵੇਂਦਰੂ ਗੁਪਤਾ | ||
| 1970 | ਪਹਿਚਾਨ | Ex-Firefighter | |
| ਪਵਿਤਰ ਪਾਪੀ | ਪੰਨਾਲਾਲ | ||
| ਨਯਾ ਰਾਸਤਾ | ਬੰਸੀ | ||
| ਨਾਨਕ ਦੁਖੀਆ ਸਭ ਸੰਸਾਰ | |||
| ਮੇਰੇ ਹਮਸਫਰ | Ashok | ||
| ਹੋਲੀ ਆਈ ਰੇ | |||
| ਘਰ ਘਰ ਕੀ ਕਹਾਨੀ | |||
| ਧਰਤੀ | ਭਰਤ ਦਾ ਡੈਡ | ||
| 1971 | ਪਰਾਇਆ ਧਨ | Govindram | |
| ਜਵਾਨ ਮੁਹੱਬਤ | ਡਾ. ਸਰੀਨ | ||
| 1972 | ਸ਼ਾਯਾਰ-ਏ-ਕਸ਼ਮੀਰ ਮਹਜੂਰ | ਗੁਲਾਮ ਅਹਿਮਦ ਮਹਜੂਰ | |
| ਜਵਾਨੀ ਦੀਵਾਨੀ | ਰਵੀ ਅਨੰਦ | ||
| ਜੰਗਲ ਮੇਂ ਮੰਗਲ | ਥਾਮਸ | ||
| 1973 | ਪਿਆਰ ਕਾ ਰਿਸ਼ਤਾ | ||
| ਹਿੰਦੁਸਤਾਨ ਕੀ ਕਸਮ | |||
| ਹੰਸਤੇ ਜਖ਼ਮ | ਐੱਸ ਪੀ ਦੀਨਾਨਾਥ ਮਹੇਂਦਰੂ | ||
| ਗਰਮ ਹਵਾ | ਸਲੀਮ ਮਿਰਜ਼ਾ | ||
| 1977 | ਜਲਿਆਂਵਾਲਾ ਬਾਗ (ਫ਼ਿਲਮ) | ਊਧਮ ਸਿੰਘ | |
| ਅਮਾਨਤ | ਸੁਰੇਸ਼ |
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Why we should remember Balraj Sahni". The Tribune India. 10 December 2016. Archived from the original on 11 January 2019.
- ↑ "Padma Awards | Interactive Dashboard". Archived from the original on 27 January 2021. Retrieved 16 March 2022.
- 1 2 3 4 5 6 "ਬਲਰਾਜ ਸਾਹਨੀ ਬਿਖੜੇ ਪੈਂਡੇ ਦਾ ਹਮਸਫ਼ਰ". ਪੰਜਾਬੀ ਟ੍ਰਿਬਿਊਨ. ਮਈ 5, 2012. Retrieved ਨਵੰਬਰ 18, 2012.
- 1 2 3 "Stumbling into films by sheer chance". ਦ ਟ੍ਰਿਬਿਊਨ. ਸਤੰਬਰ 2, 2001. Retrieved ਨਵੰਬਰ 18, 2012.