ਸਮੱਗਰੀ 'ਤੇ ਜਾਓ

ਸ਼ਰਧਾ ਕਪੂਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਰਧਾ ਕਪੂਰ
2014 ਵਿੱਚ ਸ਼ਰਧਾ ਕਪੂਰ
ਜਨਮ (1987-03-03) 3 ਮਾਰਚ 1987 (ਉਮਰ 37)[1]
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2010–ਹੁਣ ਤਕ
ਰਿਸ਼ਤੇਦਾਰਸ਼ਕਤੀ ਕਪੂਰ (ਪਿਤਾ)
ਸਿਧਾਂਤ ਕਪੂਰ (ਭਾਈ)

ਸ਼ਰਧਾ ਕਪੂਰ ਇੱਕ ਭਾਰਤੀ(ਬਾਲੀਵੁੱਡ) ਅਦਾਕਾਰਾ ਅਤੇ ਗਾਇਕਾ ਹੈ। ਇਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੀਨ ਪੱਤੀ ਫਿਲਮ ਨਾਲ ਕੀਤੀ, ਜਿਸ ਲਈ ਇਸਨੂੰ ਸਰਵਸ਼੍ਰੇਸ਼ਠ ਨਵੀਂ ਅਦਾਕਾਰਾ ਦੇ ਪੁਰਸਕਾਰ ਲਈ ਨਾਮਜਦ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਭੂਮਿਕਾ ਵਿੱਚ ਸ਼ਰਧਾ ਦੀ ਪਹਿਲੀ ਫਿਲਮ ਲਵ ਕਾ ਦੀ ਐਂਡ (2011) ਸੀ।

ਮੁੱਢਲਾ ਜੀਵਨ

[ਸੋਧੋ]
Kapoor with her father Shakti Kapoor, who appeared in a cameo in her debut film.

ਸ਼ਰਧਾ ਕਪੂਰ ਦਾ ਜਨਮ 3 ਮਾਰਚ 1989 ਨੂੰ ਮੁੰਬਈ ਵਿੱਚ ਹੋਇਆ। ਇਸਦਾ ਪਿਤਾ ਸ਼ਕਤੀ ਕਪੂਰ ਪੰਜਾਬੀ ਮੂਲ ਦਾ ਹੈ ਅਤੇ ਇਸਦੀ ਮਾਂ ਸ਼ਿਵਾਨਗੀ ਕੋਲਹਪੂਰੇ ਕਪੂਰ ਮਰਾਠੀ ਮੂਲ ਦੀ ਹੈ।[2][3] ਸ਼ਰਧਾ ਆਪਣੀ ਮਾਂ ਵਾਂਗ ਆਪਣੇ-ਆਪ ਨੂੰ ਵੀ ਮਰਾਠੀ ਹੀ ਮੰਨਦੀ ਹੈ।

ਕਪੂਰ ਦੇ ਪਰਿਵਾਰਕ ਮੈਂਬਰਾਂ ਵਿੱਚ ਉਸ ਦੇ ਪਿਤਾ ਸ਼ਕਤੀ ਕਪੂਰ ਅਤੇ ਮਾਂ ਸ਼ਿਵਾਂਗੀ ਕਪੂਰ, ਉਸ ਦਾ ਵੱਡੇ ਭਰਾ ਸਿਧਾਂਤ ਕਪੂਰ, ਉਸ ਦੀ ਦੋ ਮਾਸੀਆਂ ਪਦਮਿਨੀ ਕੋਲਹਾਪੁਰੇ ਅਤੇ ਤੇਜਸਵਿਨੀ ਕੋਲਹਾਪੁਰੇ ਸ਼ਾਮਲ ਹਨ, ਸਾਰੇ ਭਾਰਤੀ ਸਿਨੇਮਾ ਵਿੱਚ ਅਦਾਕਾਰ ਹਨ। ਉਹ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਮੀਨਾ ਖਾਦੀਕਰ, ਆਸ਼ਾ ਮੰਗੇਸ਼ਕਰ ਅਤੇ ਹਿਰਦੇਨਾਥ ਮੰਗੇਸ਼ਕਰ ਦੀ ਪੜ-ਭਤੀਜੀ/ਭਾਣਜੀ ਹੈ।[4][5][6] ਅਭਿਨੇਤਾਵਾਂ ਦੇ ਪਰਿਵਾਰ ਤੋਂ ਹੋਣ ਕਰਕੇ, ਕਪੂਰ ਛੋਟੀ ਉਮਰ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦਾ ਸੀ। ਆਪਣੇ ਮਾਪਿਆਂ ਦੇ ਕੱਪੜੇ ਪਹਿਨ ਕੇ, ਉਹ ਫ਼ਿਲਮੀ ਸੰਵਾਦਾਂ ਦੀ ਰਿਹਰਸਲ ਕਰਦੀ ਸੀ ਅਤੇ ਸ਼ੀਸ਼ੇ ਦੇ ਸਾਹਮਣੇ ਬਾਲੀਵੁੱਡ ਗੀਤਾਂ 'ਤੇ ਨੱਚਦੀ ਸੀ। ਉਹ ਆਪਣੇ ਬਚਪਨ ਵਿੱਚ ਆਪਣੇ ਪਿਤਾ ਦੇ ਨਾਲ ਵੱਖ -ਵੱਖ ਸ਼ੂਟਿੰਗ ਸਥਾਨਾਂ 'ਤੇ ਵੀ ਗਈ। ਡੇਵਿਡ ਧਵਨ ਦੀ ਇੱਕ ਸ਼ੂਟਿੰਗ ਦੇ ਦੌਰਾਨ, ਕਪੂਰ ਨੇ ਅਭਿਨੇਤਾ ਵਰੁਣ ਧਵਨ ਨਾਲ ਉਸ ਦੇ ਨਾਲ ਖੇਡਣ ਲਈ ਦੋਸਤੀ ਕੀਤੀ, ਅਤੇ ਉਹ ਇੱਕ ਟਾਰਚ ਫੜ ਕੇ ਇੱਕ ਦੂਜੇ ਨੂੰ ਫ਼ਿਲਮੀ ਲਾਈਨਾਂ ਦਿੰਦੇ ਹੋਏ ਉਸ ਨੂੰ ਕੈਮਰਾ ਹੋਣ ਦਾ ਦਿਖਾਵਾ ਕਰ ਰਹੇ ਸਨ, ਅਤੇ ਉਹ ਗੋਵਿੰਦਾ ਦੇ ਫ਼ਿਲਮੀ ਗੀਤਾਂ 'ਤੇ ਵੀ ਨੱਚ ਰਹੇ ਸਨ।

ਕਪੂਰ ਨੇ ਆਪਣੀ ਸਕੂਲੀ ਪੜ੍ਹਾਈ ਜਮਨਾਬਾਈ ਨਰਸੀ ਸਕੂਲ ਤੋਂ ਕੀਤੀ ਅਤੇ 15 ਸਾਲ ਦੀ ਉਮਰ ਵਿੱਚ, ਉਹ ਅਮਰੀਕਨ ਸਕੂਲ ਆਫ਼ ਬਾਂਬੇ ਵਿੱਚ ਚਲੀ ਗਈ, ਜਿੱਥੇ ਉਹ ਅਭਿਨੇਤਰੀ ਆਥੀਆ ਸ਼ੈੱਟੀ ਅਤੇ ਅਭਿਨੇਤਾ ਟਾਈਗਰ ਸ਼ਰਾਫ ਦੇ ਨਾਲ ਸਕੂਲ ਦੀ ਸਾਥੀ ਸੀ। ਟਾਈਮਜ਼ ਆਫ਼ ਇੰਡੀਆ ਨਾਲ ਇੱਕ ਇੰਟਰਵਿਊ ਵਿੱਚ, ਸ਼ੈਟੀ ਨੇ ਖੁਲਾਸਾ ਕੀਤਾ ਕਿ ਉਹ ਸਾਰੇ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਸੀ।[7] 17 ਸਾਲ ਦੀ ਉਮਰ ਵਿੱਚ ਆਪਣੇ-ਆਪ ਨੂੰ ਪ੍ਰਤੀਯੋਗੀ ਮੰਨਦੇ ਹੋਏ, ਕਪੂਰ ਨੇ ਫੁਟਬਾਲ ਅਤੇ ਹੈਂਡਬਾਲ ਖੇਡੇ ਸਨ ਕਿਉਂਕਿ ਉਸ ਲਈ ਇਹ ਖੇਡਾਂ ਚੁਣੌਤੀਪੂਰਨ ਸਨ। ਜਦੋਂ 2016 ਵਿੱਚ 'ਦਿ ਹਿੰਦੁਸਤਾਨ ਟਾਈਮਜ਼' ਦੁਆਰਾ ਇੰਟਰਵਿਊ ਲਈ ਗਈ, ਤਾਂ ਕਪੂਰ ਅਤੇ ਸ਼ਰਾਫ ਦੋਵਾਂ ਨੇ ਮੰਨਿਆ ਕਿ ਸਕੂਲ ਵਿੱਚ ਉਨ੍ਹਾਂ ਦਾ ਇੱਕ-ਦੂਜੇ ਨਾਲ ਪਿਆਰ ਸੀ, ਪਰ ਉਨ੍ਹਾਂ ਨੇ ਕਦੇ ਵੀ ਇੱਕ ਦੂਜੇ ਨੂੰ ਪ੍ਰਸਤਾਵਿਤ ਨਹੀਂ ਕੀਤਾ।[8]

ਕਪੂਰ ਨੇ ਫਿਰ ਬੋਸਟਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਵਿੱਚ ਮੇਜਰ ਵਜੋਂ ਦਾਖਲਾ ਲਿਆ[9], ਪਰ ਉਸ ਨੇ ਆਪਣੇ ਨਵੇਂ ਸਾਲ ਵਿੱਚ ਆਪਣੀ ਪਹਿਲੀ ਫ਼ਿਲਮ ਵਿੱਚ ਨਜ਼ਰ ਆਉਣ ਲਈ ਛੱਡ ਦਿੱਤਾ ਜਦੋਂ ਉਸ ਨੂੰ ਫੇਸਬੁੱਕ 'ਤੇ ਨਿਰਮਾਤਾ ਅੰਬਿਕਾ ਹਿੰਦੂਜਾ ਨੇ ਵੇਖਿਆ, ਜਿਸ ਨੇ ਉਸ ਨੂੰ ਤਿੰਨ ਪੱਤੀ ਵਿੱਚ ਭੂਮਿਕਾ ਲਈ ਚੁਣਿਆ ਸੀ।[10] ਫ਼ਿਲਮਫੇਅਰ ਮੈਗਜ਼ੀਨ ਦੇ ਨਾਲ ਇੱਕ ਇੰਟਰਵਿਊ ਵਿੱਚ, ਸ਼ਕਤੀ ਕਪੂਰ ਨੇ ਖੁਲਾਸਾ ਕੀਤਾ ਕਿ ਕਪੂਰ ਦੀ ਉਮਰ ਸਿਰਫ਼ 16 ਸਾਲ ਦੀ ਸੀ ਜਦੋਂ ਉਸ ਨੂੰ ਸਲਮਾਨ ਖਾਨ ਦੁਆਰਾ ਆਪਣੀ ਪਹਿਲੀ ਫ਼ਿਲਮ 'ਲੱਕੀ: ਨੋ ਟਾਈਮ ਫਾਰ ਲਵ' ਦੀ ਪੇਸ਼ਕਸ਼ ਕੀਤੀ ਗਈ ਸੀ[11], ਜਦੋਂ ਉਸ ਨੇ ਆਪਣੇ ਸਕੂਲ ਦੇ ਇੱਕ ਨਾਟਕ ਪ੍ਰਦਰਸ਼ਨ ਨੂੰ ਵੇਖਿਆ[12], ਪਰ ਉਸ ਨੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਕਿਉਂਕਿ ਉਹ ਇੱਕ ਮਨੋਵਿਗਿਆਨੀ ਬਣਨ ਦੀ ਇੱਛਾ ਰੱਖਦੀ ਸੀ।[13][14] ਕਪੂਰ ਨੂੰ ਬਚਪਨ ਤੋਂ ਹੀ ਉਸ ਦੇ ਨਾਨਾ[15][16] ਅਤੇ ਮਾਂ ਵਲੋਂ ਕਲਾਸੀਕਲ ਗਾਇਕ ਵਜੋਂ ਸਿਖਲਾਈ ਦਿੱਤੀ ਗਈ ਸੀ।[17][18]

ਫ਼ਿਲਮੀ ਜੀਵਨ

[ਸੋਧੋ]

ਸ਼ਰਧਾ ਕਪੂਰ ਨੇ ਫ਼ਿਲਮੀ ਦੁਨੀਆ ਵਿੱਚ ਪ੍ਰਵੇਸ਼ ਫ਼ਿਲਮ ਤੀਨ ਪੱਤੀ ਨਾਲ ਕੀਤਾ ਜਿਸ ਵਿੱਚ ਅਮੀਤਾਭ ਬੱਚਨ, ਬੇਨ ਕਿਂਗਸਲੇ ਅਤੇ ਆਰ ਮਾਧਵਨ ਨੇ ਵੀ ਰੋਲ ਕੀਤਾ। ਇਸ ਫ਼ਿਲਮ ਵਿੱਚ ਸ਼ਰਧਾ ਨੇ ਅਪਰਣਾ ਖੰਨਾ ਨਾਮ ਵਜੋਂ ਇੱਕ ਕਾਲਜ ਦੀ ਵਿਦਿਆਰਥਣ ਦਾ ਰੋਲ ਅਦਾ ਕੀਤਾ। ਇਸ ਰੋਲ ਵਜੋਂ ਉਸਨੂੰ ਫਿਲਮਫੇਅਰ ਸਰਵਸ਼੍ਰੇਸ਼ਠ ਮਹਿਲਾ ਅਭੀਨੇਤ੍ਰੀ ਦੇ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਇਹ ਫ਼ਿਲਮ ਬਾਕਸ ਆਫਿਸ ਤੇ ਅਸਫਲ ਰਹੀ। ਇਸ ਤੋਂ ਬਾਅਦ ਉਸਨੇ ਯਸ਼ ਰਾਜ ਫਿਲਮਸ ਦੇ ਨਾਲ ਤਿੰਨ ਫਿਲਮਾਂ ਕਰਨ ਦਾ ਸੌਦਾ ਕੀਤਾ ਅਤੇ ਟੀਨ ਕਾਮੇਡੀ - ਲਵ ਕਾ ਦੀ ਐਂਡ ਫਿਲਮ ਵਿੱਚ ਨਜ਼ਰ ਆਈ। ਇਸ ਵਿੱਚ ਸ਼ਰਧਾ ਨੇ ਇੱਕ ਕਿਸ਼ੋਰ ਕਾਲਜ ਵਿਦਿਆਰਥਣ ਦਾ ਰੋਲ ਕੀਤਾ ਜੋ ਕਿ ਆਪਣੇ ਪ੍ਰੇਮੀ ਦੇ ਧੋਖਾ ਦੇਣ ਤੋਂ ਬਾਅਦ ਉੁਸ ਖਿਲਾਫ਼ ਸਾਜ਼ਿਸ਼ ਰਚਦੀ ਹੈ। ਪਰ ਉਸਦੀ ਇਹ ਫਿਲਮ ਵੀ ਬਾਕਸ ਆਫ਼ਿਸ ਤੇ ਨਹੀਂ ਚੱਲੀ। ਇਸ ਫ਼ਿਲਮ ਦੀ ਭਾਵੇਂ ਰਲਵੀਂ ਆਲੋਚਨਾ ਹੋਈ ਪਰ ਸ਼ਰਧਾ ਕਪੂਰ ਨੂੰ ਜ਼ਰੂਰ ਸਕਾਰਾਤਮਕ ਆਲੋਚਨਾ ਪ੍ਰਾਪਤ ਹੋਈ। ਆਪਣੇ ਕਾਰਜ ਲਈ ਸ਼ਰਧਾ ਨੂੰ ਸਰਵਸ਼੍ਰੇਸ਼ਠ ਅਭਿਨੇੇਤਰੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ। ਇਸ ਤੋਂ ਬਾਅਦ ਯਸ਼ ਰਾਜ ਨੇ ਫ਼ਿਲਮ ਔਰੰਗਜ਼ੇਬ ਵਿੱਚ ਮਪੱਖ ਭੂਮਿਕਾ ਦੇਣ ਬਾਰੇ ਪੇਸ਼ਕਸ਼ ਰੱਖੀ। ਪਰ ਸ਼ਰਧਾ ਨੇ ਮਹੇਸ਼ ਭੱਟ ਦੀ ਫ਼ਿਲਮ ਆਸ਼ਿਕੀ ੨ ਕਰਨ ਨੈ ਫੈਸਲਾ ਲਿਆ। ਇਸਦੇ ਨਾਲ ਹੀ ਉਸਦਾ ਯਸ਼ ਰਾਜ ਫਿਲਮਸ ਨਾਲ ਤਿੰਨ ਫ਼ਿਲਮਾਂ ਕਰਨ ਦੈ ਕਾਂਟ੍ਰੈਕਟ ਰੱਦ ਹੋ ਗਿਆ।

2013 ਵਿੱਚ ਰੋਮਾਂਟਿਕ ਗੀਤਾਂ ਨਾਲ ਭਰਪੂਰ ਆਈ ਆਸ਼ਿਕੀ ੨, 1991 ਦੀ ਕਲਾਸਿਕ ਆਸ਼ਿਕੀ ਦੀ ਅਗਲੀ ਕੜੀ ਸੀ ਜਿਸ ਵਿੱਚ ਸ਼ਰਧਾ ਕਪੂਰ ਸ਼ਾਮਿਲ ਸੀ। ਇਸ ਫ਼ਿਲਮ ਵਿੱਚ ਉਹ ਆਰੋਹੀ ਕੇਸ਼ਵ ਸ਼ਿਰਕੇ ਦੀ ਭੂਮਿਕਾ ਨਿਭਾਉਂਦੀ ਹੈ ਜੋ ਕਿ ਛੋਟੇ ਸ਼ਹਿਰ ਵਿੱਚ ਇੱਕ ਬਾਰ ਗਾਇਕਾ ਹੈ। ਪਰ ਇੱਕ ਮਸ਼ਹੂਰ ਗਾਇਕ ਰਾਹੁਲ ਜਯਕਰ ਦੀ ਮਦਦ ਨਾਲ ਇੱਕ ਵੱਡੀ ਸਫ਼ਲ ਗਾਇਕਾ ਬਣਦੀ ਹੈ। ਸ਼ਰਧਾ ਦੀ ਇਸ ਫ਼ਿਲਮ ਨੇ ਬਾਕਸ ਆਫ਼ਿਸ ਸੇ ਭਰਪੂਰ ਸਫ਼ਲਤ੍ ਹਾਸਿਲ ਕੀਤੀ ਅਤੇ 100 ਕਰੋੜ ਤੋਂ ਵੱਧ ਕਮਾਈ ਕੀਤੀ। ਇਸਨੂੰ ਬਾਕਸ ਆਫ਼ਿਸ ਦੁਆਰਾ ਬਲਾਕਬਸਟਰ ਵੀ ਘੋਸ਼ਿਤ ਕੀਤਾ ਗਿਆ। ਇਸਂ ਸਾਲ ਹੀ ਸ਼ਰਧਾ ਇੱਕ ਹੋਰ ਫ਼ਿਲਮ ਗੌਰੀ ਤੇਰੇ ਪਿਆਰ ਮੇਂ ਵਿੱਚ ਨਜ਼ਰ ਆਉਂਦੀ ਹੈ। ਇਸ ਫ਼ਿਲਮ ਵਿੱਚ ਉਹ ਇਮਰਾਨ ਖਾਨ ਦੀ ਮੰਗੇਤਰ ਦੀ ਭੂਮਿਕੈ ਨਿਭਾਉਂਦੀ ਹੈ। ਮਗਰੋਂ 2013 ਵਿੱਚ FHM India ਦੁਆਰਾ ਕਰਾਏ ਗਏ ਇੱਕ ਸਰਵੇਖਣ ਦੁਨੀਆ 2013 ਵਿੱਚ 200 ਯੈਕਸੀ ਮਹਿਲਾਵਾਂ ਵਿਚੋਂ ਸ਼ਰਧਾ ਕਪੂਰ #5ਵੀਂ ਥਾਂ ਤੇ ਰਹੀ।

ਇਸ ਤੋਂ ਬਾਅਦ 2014 ਵਿੱਚ ਸ਼ਰਧਾ ਮੋਹਿਤ ਸੁਰੀ ਦੀ ਫ਼ਿਲਮ ek villain ਵਿੱਚ ਨਜ਼ਰ ਆਈ, ਜਿਸ ਵਿੱਚ ਉਸਨੇ ਗਲ਼ੀਆਂ ਨਾਮ ਦਾ ਗੀਤ ਵੀ ਗਾਇਆ। ਇਸ ਫ਼ਿਲਮ ਇੱਕ ਅਪਰਾਧੀ(ਸਿਧਾਰਥ ਮਲਹੋਤਰਾ) ਦੇ ਦੁਆਲੇ ਚੱਲਦੀ ਹੈ, ਜਿਸਦੀ ਬਿਮਾਰ ਪਤਨੀ(ਸ਼ਰਧਾ ਕਪੂਰ) ਕਿਸੇ ਦੁਆਰਾ ਬੇਰਹਮੀ ਨਾਲ ਮਾਰ ਦਿੱਤੀ ਜਾਂਦੀ ਹੈ। ਇਸ ਫ਼ਿਲਮ ਨੂੰ ਆਮ ਤੌਰ ਤੇ ਕੋਰੀਅਨ ਫ਼ਿਲਮ ਆਈ ਸਾਅ ਦੀ ਡੇਵਿਲ ਤੋਂ ਚੋਰੀ ਕੀਤਾ ਸਮਝਿਆ ਜਾਂਦਾ ਹੈ, ਪਰ ਸੂਰੀ ਇਸ ਫ਼ਿਲਮ ਦੇ ਮੌਲਿਕ ਹੋਣ ਦਾ ਦਾਅਵਾ ਕਰਦਾ ਹੈ। ਸ਼ਰਧਾ ਦੀ ਇਹ ਫਿਲਮ ਵੀ ਸਫ਼ਲ ਰਹੀ। ਇਸੇ ਸਾਲ ਹੀ ਉਸਨੇ ਵਿਸ਼ਾਲ ਭਰਦਵਾਜ ਨਾਲ ਹੈਦਰ ਫ਼ਿਲਮ ਕੀਤੀ। ਜੋ ਕਿ 1995 ਦੇ ਕਸ਼ਮੀਰੀ ਟਕਰਾਅ ਦੀ ਕਹਾਣੀ ਬਿਆਨ ਕਰਦੀ ਹੈ। ਇਹ ਕਹਾਣੀਵਿਵੀਅਮ ਸ਼ੇਕਸਪੀਅਰ ਦੇ ਹੈਮਲਟ ਦੇ ਅਨੁਕੂਲ ਵਿਚਰਦੀ ਹੈ। ਸ਼ਰਧਾ ਇਸ ਫ਼ਿਲਮ ਵਿੱਚ ਇੱਕ ਪੱਤਰਕਾਰ ਅਰਸ਼ੀਆ ਦੇ ਤੌਰ ਤੇ ਓਫ਼ੇਲੀਆ ਦਾ ਕਿਰਦਾਰ ਨਿਭਾਉਂਦੀ ਹੈ, ਉਸਦੇ ਨਾਲ ਹੀ ਇਸ ਫ਼ਲਮ ਵਿੱਚ ਸ਼ਾਹਿਦ ਕਪੂਰ ਅਤੇ ਤੱਬੂ ਵੀ ਮੁੱਖ ਭੂਮਿਕਾ ਅਦਾ ਕਰਦੇ ਹਨ। ਇਸੇ ਸਾਲ ਹੀ ਸ਼ਰਧਾ ਕਰਣ ਜੌਹਰ ਨਿਰਮਿਤ ਫ਼ਿਲਮ ਉਂਗਲੀ ਵਿੱਚ ਆਈਟਮ ਗਾਣਾ ਕਰਦੀ ਹੈ।

ਅਗਲੇ ਸਾਲ 2015 ਵਿੱਚ ਸ਼ਰਧਾ ABCD ਫ਼ਿਲਮ ਦੇ ਅਗਲੇ ਭਾਗ ABCD-2 ਵਿੱਚ ਨਜ਼ਰ ਆਉਂਦੀ ਹੈ। ਉਹ ਹਿਪ-ਹਾਪ ਡਾਂਸਰ ਦਾ ਰੋਲ ਨਿਭਾਉਂਦੀ ਹੈ ਜੋ ਕਿ ਆਪਣੇ ਬਚਪਨ ਦੇ ਦੋਸਤ ਸੁਰੇਸ਼ ਮੁਕੁੰਦ(ਵਰੁਨ ਧਵਨ ਦਵਾਰਾ ਖੇਡਿਆ ਗਿਆ) ਨਾਲ ਵਿਸ਼ਵ ਸਤਰੀ ਹਿਪ ਹੋਪ ਖੇਡ ਵਿੱਚ ਹਿੱਸਾ ਲੈਂਦੀ ਹੈ। ਇਸ ਫ਼ਿਲਮ ਵਿੱਚ ਆਪਣੀ ਡਾਂਸਰ ਦੀ ਭੂਮਿਕਾ ਨਿਭਾਉਣ ਲਈ ਸ਼ਰਧਾ ਨੇ ਕੋਰਿਆਗਰਾਫ਼ਰ ਪ੍ਰਭੂਦੇਵਾ ਅਤੇ ਰੈਮੋ ਡਿਸੂਜ਼ਾ ਤੋਂ ਨਾਚ ਦੇ ਕਈ ਰੂਪ ਸਿੱਖੇ। ਵਾਲਟ ਡਿਜ਼ਨੀ ਪਿਕਚਰ ਦੁਆਰਾ ਨਿਰਮਿਤ ਇਸ ਫ਼ਿਲਮ ਨੇ ਪੂਰੀ ਦੁਨਿਆ ਵਿੱਚ 1.57 ਬਿਲੀਅਨ ਰੁਪਏ ਕੱਠੇ ਕੀਤੇ।

ਫ਼ਿਲਮਾਂ

[ਸੋਧੋ]
ਕੁੰਜੀ
ਫ਼ਿਲਮਾਂ ਜੋ ਅਜੇ ਤਾਈਂ ਰਿਲੀਜ਼ ਨਹੀਂ ਹੋਈਆਂ
ਸਾਲ ਫ਼ਿਲਮ ਕਿਰਦਾਰ ਟਿੱਪਣੀ
2010 ਤੀਨ ਪੱਤੀ ਅਪਰਣਾ ਖੰਨਾ
201 ਲਵ ਕਾ ਦੀ ਐਂਡ ਰਿਆ ਦੇਲਦਾਸ
2013 ਆਸ਼ਕੀ 2 ਆਰੋਹੀ ਕੇਸ਼ਵ ਸ਼ਿਰਕੇ
2013 ਗੋਰੀ ਤੇਰੇ ਪਿਆਰ ਮੇਂ ਵਸੁਧਾ ਅਤਿਥੀ ਭੂਮਿਕਾ
2014 ਏਕ ਵਿਲਿਅਨ ਆਏਸ਼ਾ ਨਾਲ ਹੀ "ਤੇਰੀ ਗਲੀਆਂ" ਗਾਣਾ ਗਾਇਆ
2014 ਹੈਦਰ ਅਰਸ਼ਿਆ ਲਾਨ
2014 "ਉਂਗਲੀ ਬਸੰਤੀ ਵਿਸ਼ੇਸ਼ ਉਪਸਥਿਤੀ
2015 ABCD 2 ਵਿੰਨੀ
2016 ਬਾਗ਼ੀ ਸਿਆ
2016 ਏ ਫ਼ਲਾਇੰਗ ਜੱਟ ਕੈਮੀਓ ਦੀ ਭੂਮਿਕਾ[19]
2016 ਰਾਕ ਆਨ २ ਜਿਆ ਸ਼ਰਮਾ
2017 ਓਕੇ ਜਾਨੂ ਤਾਰਾ
2017 ਹਾਫ਼ ਗਰਲਫ਼੍ਰੈਂਡ ਰਿਆ ਸੋਮਾਨੀ ਫ਼ਿਲਮਿਂਗ
2017 ਹਸੀਨਾ: ਦ ਕਵੀਨ ਆਫ਼ ਮੁੰਬਈ ਹਸੀਨਾ ਪਾਰਕਰ ਫ਼ਿਲਮਿਂਗ
2018 ਸਾਹੋ ਕਾਵਿਆ ਫ਼ਿਲਮ ਆਉਣ ਤੋਂ ਬਾਅਦ
2018 ਇਸਤ੍ਰੀ TBA ਫ਼ਿਲਮਿਂਗ
2018 ਨਵਾਬਜ਼ਾਦੇ ਸ਼ਰਧਾ ਖੁਦ High Rated Gabhroo ਗੀਤ ਵਿੱਚ ਮੁੱਖ ਭੂਮਿਕਾ ਵਜੋਂ

ਹਵਾਲੇ

[ਸੋਧੋ]
  1. "Happy Birthday Shraddha Kapoor: Rare childhood pics of 'Aashiqui' girl". The Indian Express. 3 ਮਾਰਚ 2016. Archived from the original on 14 ਨਵੰਬਰ 2016. Retrieved 13 ਨਵੰਬਰ 2016. {{cite news}}: Unknown parameter |dead-url= ignored (|url-status= suggested) (help)
  2. "Shraddha Kapoor, Im playing a complete marathi mulgi".
  3. Anuradha Choudhary (7 ਜੁਲਾਈ 2015). "Stealing beauty – Shraddha Kapoor shimmies her way to the top". Filmfare. Archived from the original on 10 ਜੁਲਾਈ 2018. Retrieved 4 ਮਈ 2018. {{cite web}}: Unknown parameter |dead-url= ignored (|url-status= suggested) (help)
  4. "Shraddha Kapoor has roots in goa".
  5. If I had my way, I would have worked with Raj Kapoor all my life: Padmini Kolhapure Times of India 13 September 2013
  6. Priya Gupta (21 April 2013). "I was most upset with the way people were talking about my dad: Shraddha". The Times of India. Archived from the original on 8 October 2017. Retrieved 4 May 2018.
  7. "Shraddha Kapoor, Im playing a complete marathi mulgi".
  8. Anuradha Choudhary (7 July 2015). "Stealing beauty – Shraddha Kapoor shimmies her way to the top". Filmfare. Archived from the original on 10 July 2018. Retrieved 4 May 2018.
  9. "If not an actor, I'd be a popstar: Shraddha Kapoor". hindustantimes.com. 20 February 2015. Archived from the original on 31 July 2015. Retrieved 26 July 2015.
  10. "I was most upset with the way people were talking about my dad: Shraddha". The Times of India. Archived from the original on 19 October 2013. Retrieved 24 October 2013.
  11. "Did you know Shraddha Kapoor was offered to debut opposite Salman Khan at age of 16?". dnaindia.com. Retrieved 2 July 2021.
  12. "You dare not mess with Shraddha". Filmfare.com. Archived from the original on 3 June 2016. Retrieved 7 July 2016.
  13. "9 things you never knew about Shraddha Kapoor". vogue.in. Archived from the original on 13 August 2016. Retrieved 7 July 2016.
  14. "Birthday Special: 10 Lesser Known Facts About Shraddha Kapoor". businessofcinema.com. Archived from the original on 31 May 2016. Retrieved 7 July 2016.
  15. "Shraddha Kapoor: Grandparents are Real Treasures of Our Lives". ndtv.com. Archived from the original on 26 March 2016. Retrieved 8 July 2016.
  16. "Shraddha Kapoor, family, at her grandfather's prayer meet". rediff.com. Archived from the original on 24 June 2016. Retrieved 8 July 2016.
  17. ""We share everything except our husbands" – Padmini Kolhapure". filmfare.com. Archived from the original on 16 July 2015. Retrieved 16 July 2015.
  18. "Shraddha Kapoor turns to grandfather for last minute music tip". intoday.in. Archived from the original on 16 July 2015. Retrieved 16 July 2015.
  19. "Shraddha Kapoor shoots for a cameo in A Flying Jatt". Bollywood Hungama. 9 January 2016. Retrieved 27 January 2016.

ਬਾਹਰੀ ਕੜੀਆਂ

[ਸੋਧੋ]