ਸਮੱਗਰੀ 'ਤੇ ਜਾਓ

ਨਿੰਮ੍ਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿੰਮ ਦੇ ਪੱਤੇ ਤੇ ਫੁੱਲ

ਨਿੰਮ (Azadirachta indica) ਐਨਜਾਡਾਇਰੈਕਟਾ ਨਾਂ ਦਾ ਵਿਕਾਸ ਫ਼ਾਰਸੀ ਭਾਸ਼ਾ ਦੇ ਡੇਕ ਨਾਂ ਤੋਂ ਹੋਇਆ ਹੈ। ਕਿਉਂਕਿ ਨਿੰਮ ਅਤੇ ਡੇਕ ਕਾਫੀ ਮਿਲਦੇ ਜੁਲਦੇ ਹਨ। ਇੰਡੀਕਾ ਤੋਂ ਭਾਵ ਹੈ ਭਾਰਤੀ। ਪੂਰੇ ਨਾਂ ਤੋਂ ਭਾਵ ਹੈ ਭਾਰਤ ਵਿੱਚ ਮਿਲਣ ਵਾਲਾ ਡੇਕ ਦਾ ਰੁੱਖ ਹੈ।

ਪਛਾਣ

[ਸੋਧੋ]

ਨਿੰਮ ਭਾਰਤੀ ਮੂਲ ਦਾ ਇੱਕ ਸਦਾਬਹਾਰ ਰੁੱਖ ਹੈ। ਇਹ ਸਦੀਆਂ ਤੋਂ ਸਮੀਪਵਰਤੀ ਦੇਸ਼ਾਂ - ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ (ਬਰਮਾ), ਥਾਈਲੈਂਡ, ਇੰਡੋਨੇਸ਼ੀਆ, ਸ਼੍ਰੀ ਲੰਕਾ ਆਦਿ ਦੇਸ਼ਾਂ ਵਿੱਚ ਪਾਇਆ ਜਾਂਦਾ ਰਿਹਾ ਹੈ। ਲੇਕਿਨ ਬੀਤੇ ਲਗਭਗ ਡੇਢ ਸੌ ਸਾਲਾਂ ਵਿੱਚ ਇਹ ਰੁੱਖ ਭਾਰਤੀ ਉਪਮਹਾਦੀਪ ਦੀ ਭੂਗੋਲਿਕ ਸੀਮਾ ਨੂੰ ਟੱਪ ਕੇ ਅਫਰੀਕਾ, ਆਸਟਰੇਲੀਆ, ਦੱਖਣ ਪੂਰਵ ਏਸ਼ੀਆ, ਦੱਖਣ ਅਤੇ ਮਧ ਅਮਰੀਕਾ ਅਤੇ ਦੱਖਣ ਪ੍ਰਸ਼ਾਂਤ ਦੀਪ ਸਮੂਹ ਦੇ ਅਨੇਕ ਉਸ਼ਣ ਅਤੇ ਉਪ-ਉਸ਼ਣ ਕਟੀਬੰਧੀ ਦੇਸ਼ਾਂ ਵਿੱਚ ਵੀ ਪਹੁੰਚ ਚੁੱਕਿਆ ਹੈ। ਇਸ ਦਾ ਬਨਸਪਤਿਕ ਨਾਮ ‘Melia azadirachta ਅਤੇ Azadiracta Indica’ਹੈ। ਨਿੰਮ ਦਰਮਿਆਨੇ ਤੋਂ ਵੱਡੇ ਕੱਦ ਦਾ ਸਦਾਬਹਾਰ ਰੁੱਖ ਹੈ। ਜਿਸਦੀ ਛਾਂ ਬਹੁਤ ਸੰਘਣੀ ਹੁੰਦੀ ਹੈ। ਇਹ ਦਰਖ਼ਤ ਚਾਰੇ ਤਰਫ਼ ਫੈਲਰਦਾ ਹੈ। ਇਸ ਦਾ ਤਨਾ ਵੀ ਮੋਟਾ ਅਤੇ ਮੋਟੀ ਖੜ੍ਹਵੀ ਕਾਲੀ ਜਿਹੀ ਭੂਰੀ ਛਿੱਲ ਵਾਲਾ ਹੁੰਦਾ ਹੈ। ਇਸ ਦੇ ਪੱਤੇ ਸੰਯੁਕਤ ਲੰਬੇ ਤੇ ਲਮਕਵੇਂ ਹੁੰਦੇ ਹਨ। ਹਰ ਪੱਤੀ ਆਮ ਪੱਤੇ ਵਰਗੀ ਨਜਰ ਆਉਂਦੀ ਹੈ। ਫੁੱਲ ਛੋਟੇ ਆਕਾਰ ਤੇ ਚਿੱਟੇ ਰੰਗ ਦੇ ਹੁੰਦੇ ਹਨ। ਨਿੰਮ ਦੇ ਫਲ ਨੂੰ ਨਿਮੋਲੀ ਕਿਹਾ ਜਾਂਦਾ ਹੈ। ਜਦੋਂ ਇਹ ਪੱਕਣ ਲੱਗਦਾ ਹੈ ਤਾਂ ਇਸ ਵਿੱਚ ਮਿਠਾਸ ਜਿਹੀ ਆ ਜਾਂਦੀ ਹੈ। ਇਸ ਲਈ ਪਰਿੰਦੇ ਇਸ ਤੇ ਟੁੱਟ ਪੈਂਦੇ ਹਨ।

ਹੋਰ ਭਾਸ਼ਾਵਾਂ ਵਿੱਚ ਨਾਮ

[ਸੋਧੋ]

ਅੰਗਰੇਜ਼ੀ ਨੇ ਨੀਮ ਹਿੰਦੀ ਤੋਂ ਉਧਾਰ ਲਿਆ ਹੈ। ਉਰਦੂ, ਅਰਬੀ, ਅਤੇ ਨੇਪਾਲੀ ਨਾਮ ਵੀ ਨੀਮ ਹੀ ਹਨ। ਸਿੰਧੀ ਵਿੱਚ ਪੰਜਾਬੀ ਵਾਂਗ ਨਿੰਮ, ਬੰਗਾਲੀ ਵਿੱਚ ਨਿਮ, (ਤਮਿਲ) ਵਿੱਚ ਵੇਮਬੂ, ਆਰੀਆ ਵੇਪੂ (ਮਲਿਆਲਮ), ਆਜ਼ਾਦ ਦਰਖਤ (ਫ਼ਾਰਸੀ), ਨਿੰਬਾ, ਅਰਿਸ਼ਤਾ, ਪੀਕੂਮਾਰਦਾ (ਸੰਸਕ੍ਰਿਤ, ਓੜੀਆ), ਲਿੰਬੋ (ਗੁਜਰਾਤੀ ਭਾਸ਼ਾ), ਕਾਡੂ-ਲਿੰਬਾ (ਮਰਾਠੀ) ਕਹਿੰਦੇ ਹਨ। ਡੋਗੋਨਿਆਰੋ (ਕੁਝ ਨਾਈਜੀਰੀਆ ਭਾਸ਼ਾਵਾਂ ਵਿੱਚ - ਜਿਵੇਂ ਹੌਸਾ ਵਿੱਚ), ਮਾਰਗੋਸਾ, ਨਿਮਟਰੀ, ਵੇਪੁ (వేపు), ਵੇਪੂ (வேம்பு), ਵੀਪਾ (వేప) (ਤੇਲਗੂ), ਬੇਵੂ (ಕಹಿ ಬೇವು) (ਕੰਨੜ), ਕੋਦੂ ਨਿੰਬ (ਕੌਨਕਨੀ), කොහොඹ (ਕੋਹੋਂਬਾ, ਫਿਨਿਸ਼), ਤਾਮਾਰ (ਬਰਮੀ), sầu đâu, xoan Ấn Độ (ਵੀਅਤਨਾਮੀ), ស្ដៅ (ਸਦਾਓ, ਖਮੇਰ), สะเดา (ਸਦਾਓ, ਥਾਈ), ਮਿੰਬਾ (ਇੰਡੋਨੇਸ਼ੀਆਈ), ਇੰਬਾ (ਜਾਵਾਨੀ), Intaran (ਬਾਲਾਨੀ), אזדרכת (ਇਬਰਾਨੀ), Maliyirinin (ਬਾਮਬਾਰਾ ਭਾਸ਼ਾ) ਅਤੇ Paraiso (ਸਪੈਨਿਸ਼). ਪੂਰਬੀ ਅਫਰੀਕਾ ਵਿੱਚ ਇਸ ਨੂੰ Muarubaini (ਸਵਾਹਿਲੀ), sisibi (ਕੁਸਾਲ ਵਰਗੀਆਂ ਕੁਝ ਘਾਨਾਈ ਭਾਸ਼ਾਵਾਂ ਵਿੱਚ) ਦੇ ਤੌਰ 'ਤੇ ਵੀ ਜਾਣਿਆ ਗਿਆ ਹੈ।

ਮਹੱਤਤਾ

[ਸੋਧੋ]

ਨਿੰਮ ਬਹੁਤ ਲਾਭਕਾਰੀ ਰੁੱਖ ਹੈ। ਛਾਂ ਤੋਂ ਇਲਾਵਾ ਹਵਾ ਨੂੰ ਸੁੱਧ ਕਰਨ ਵਾਲਾ ਸਮਝਿਆ ਜਾਂਦਾ ਹੈ। ਲੱਕੜ ਵੀ ਕਾਫੀ ਸਖਤ ਤੇ ਹੰਢਣਸਾਰ ਹੁੰਦੀ ਹੈ। ਇਸ ਦੀ ਲੱਕੜ ਨੂੰ ਸਿਉਂਕ ਨਹੀਂ ਲੱਗਦੀ। ਨਿੰਮ ਵਿੱਚ ਬਹੁਤ ਸਾਰੇ ਵੈਦਿਕ ਗੁਣ ਹਨ। ਜਦੋਂ ਇਹ ਦਰਖ਼ਤ ਪੁਰਾਣਾ ਹੋ ਜਾਂਦਾ ਹੈ ਤਾਂ ਇਸ ਵਿੱਚੋਂ ਇੱਕ ਕਿਸਮ ਦੀ ਗੂੰਦ ਜਿਹੀ ਖ਼ਾਰਜ ਹੋਣਾ ਸ਼ੁਰੂ ਹੋ ਜਾਂਦੀ ਹੈ, ਜੋ ਨਿਹਾਇਤ ਸ਼ੀਰੀਂ ਹੁੰਦੀ ਹੈ। ਇਸ ਲਈ ਲੋਕ ਉਸ ਨੂੰ ਜਮਾਂ ਕਰ ਕੇ ਬਤੌਰ ਖ਼ੁਰਾਕ ਇਸਤੇਮਾਲ ਕਰਦੇ ਹਨ।

ਗੈਲਰੀ

[ਸੋਧੋ]

ਹਵਾਲੇ

[ਸੋਧੋ]