ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ
گردوارا دربار صاحب کرتارپور
Map
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀSikh architecture
ਕਸਬਾ ਜਾਂ ਸ਼ਹਿਰਕਰਤਾਰਪੁਰ, [[ਪੰਜਾਬ, ਪਾਕਿਸਤਾਨ]|ਪੰਜਾਬ]]
ਦੇਸ਼ਪਾਕਿਸਤਾਨ]

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਨਾਰੋਵਾਲ ਜ਼ਿਲ੍ਹਾ, ਪਾਕਿਸਤਾਨ ਵਿੱਚ ਲਾਹੌਰ ਤੋਂ 120 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈ[1] ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਉਸ ਇਤਿਹਾਸਕ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਤੇ ਜੋਤੀ ਜੋਤ ਸਮਾਏ ਸਨ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।[2]

ਗੁਰਦਵਾਰਾ ਕਰਤਾਰਪੁਰ ਸਾਹਿਬ ਅੰਦਰ ਸੁਨਹਿਰੀ ਪਾਲਕੀ
ਪੁਰਾਣੀ ਗੁਰਦਵਾਰਾ ਇਮਾਰਤ ਦਾ ਨੀਂਹ ਪੱਥਰ

ਇਸਨੂੰ ਡੇਰਾ ਨਾਨਕ ਬਾਬਾ ਵੀ ਕਹਿੰਦੇ ਹਨ ਅਤੇ ਇਸਨੂੰ ਡੇਰਾ ਸਾਹਿਬ ਰੇਲਵੇ ਸਟੇਸ਼ਨ ਲੱਗਦਾ ਹੈ। ਇਹ ਅਸਥਾਨ ਦਰਿਆ ਰਾਵੀ ਦੇ ਕੰਢੇ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਦੇ ਅੰਦਰ ਸਥਿਤ ਹੈ। ਮੌਜੂਦਾ ਇਮਾਰਤ 1,35,600 ਰੁਪੇ ਦੀ ਲਾਗਤ ਨਾਲ ਪਟਿਆਲਾ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਨੇ ਬਣਵਾਈ ਸੀ। 1995 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਈ ਸੀ, ਅਤੇ  2004 ਵਿੱਚ ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤੀ ਸੀ।ਗੁਰਦਵਾਰਾ ਸਾਹਿਬ ਦੀ ਇਮਾਰਤ ਵਿੱਚ ਜੜਿਆ ਨੀਂਹ ਪੱਥਰ ਦਰਸਾਂਉਦਾ ਹੈ ਕਿ ਪੁਰਾਣੀ ਇਮਾਰਤ ਦਾ ਨੀਂਹ ਪੱਥਰ ਨਿਰਮਲ ਆਸ਼ਰਮ ਰਿਸ਼ੀਕੇਸ਼ ਦੇ ਸੰਤ ਬਾਬਾ ਬੁੱਡਾ ਜੀ ਨੇ 1929 ਵਿੱਚ ਰਖਿਆ ਸੀ। ਇਹ ਇੱਕ ਖੁੱਲ੍ਹੀ ਅਤੇ ਸੁੰਦਰ ਇਮਾਰਤ ਹੈ। ਜੰਗਲ ਅਤੇ ਰਾਵੀ ਨਦੀ ਨੇੜੇ ਹੋਣ ਕਰਕੇ ਇਸ ਦੀ ਦੇਖਭਾਲ ਮੁਸ਼ਕਲ ਬਣ ਹੋ ਜਾਂਦੀ ਹੈ।

ਕਰਤਾਰਪੁਰ ਲਾਂਘਾ[ਸੋਧੋ]


ਬਾਬਾ ਨਾਨਕ ਦੇ ਖੂਹ ਦੀਆਂ ਟਿੰਡਾਂ


ਬਾਬਾ ਨਾਨਕ ਦਾ ਖੇਤਾਂ ਦੀ ਸਿੰਚਾਈ ਕਰਨ ਵਾਲਾ ਖੂਹ
ਖੰਡੇ ਦੀ ਸ਼ਕਲ ਵਾਲਾ ਘਾਹਦਾਰ ਮੈਦਾਨ ਤੇ ਸੰਗਮਰਮਰ ਵਾਲਾ ਗੁਰਦਵਾਰਾ ਮੈਦਾਨ

ਹਿੰਦੁਸਤਾਨ ਪਾਕਿਸਤਾਨ ਸਰਹੱਦ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਦੋਵੇਂ ਸਰਕਾਰਾਂ ਦੀ ਰਜ਼ਾਮੰਦੀ ਤੇ ਭਾਰਤੀ ਨਾਗਰਿਕਾਂ ਖ਼ਾਸ ਕਰਕੇ ਸਿੱਖਾਂ ਦੀ ਮੰਗ ਕਾਰਨ, ਕਰਤਾਰਪੁਰ ਲਾਂਘਾ ਉੱਸਰ ਜਾਣ ਨਾਲ ਇਸ ਗੁਰਦਵਾਰੇ ਦੀ ਮਹੱਤਤਾ ਹੋਰਉਜਾਗਰ ਹੋਈ ਹੈ। ਗੁਰਦੁਆਰੇ ਦੀ ਪੁਰਾਣੀ ਇਮਾਰਤ ਸੁਰੱਖਿਅਤ ਰੱਖਦੇ ਹੋਏ 10 ਏਕੜ ਜ਼ਮੀਨ ਦਾ ਸਮੇਂ ਦੇ ਹਾਣੀ ਤਰੀਕੇ ਨਾਲ ਉਸਾਰੀ ਕਰਵਾਈ ਗਈ ਹੈ ਜਿਸ ਵਿੱਚ ਚਾਰੇ ਪਾਸੇ ਬਰਾਂਡਿਆਂ ਨਾਲ ਘਿਰਿਆ ਵਿਸ਼ਾਲ ਮੈਦਾਨ, ਸਰੋਵਰ, ਲੰਗਰ ਘਰ, ਦੋ ਸੁੰਦਰ ਦਰਸ਼ਨੀ ਡਿਉੜੀਆਂ, ਗੁਰੂ ਸਾਹਿਬ ਵੇਲੇ ਦੀ ਪੁਰਾਤਨ ਮਜ਼ਾਰ,ਸਸਕਾਰ ਅਸਥਾਨ,ਪੁਰਾਤਨ ਟਿੰਡਾਂ ਵਾਲਾ ਖੂਹ ਜਿਸ ਨੂੰ ਬਲਦਾਂ ਦੀ ਥਾਵੇਂ ਬਿਜਲਈ ਮੋਟਰ ਨਾਲ ਗੇੜਿਆ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।ਆਸੇ ਪਾਸੇ ਸ਼ਾਨਦਾਰ ਫੁੱਲਾਂ ਨਾਲ ਸੁਸੱਜਿਤ, ਵਿਸ਼ਾਲ ਖੰਡੇ ਦੀ ਸ਼ਕਲ ਵਾਲੀ ਕਟਿੰਗ ਨਾਲ 36 ਏਕੜ ਦਾ ਘਾਹ ਦਾ ਮੈਦਾਨ[3] ਤੇ ਗੁਰਦਵਾਰੇ ਦੇ ਮੈਦਾਨ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਦੀ ਸ਼ਕਲ ਵਾਲੇ ਇੱਕ ਥੜੇ ਦਾ ਨਿਰਮਾਨ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਕ੍ਰਿਪਾਨ ਵਾਲੇ ਥੜੇ ਤੋਂ ਪਰਦਾ ਹਟਾ ਕੇ 9 ਨਵੰਬਰ 2019[4] ਨੂੰ ਇਸ ਸਾਰੇ ਗੁਰਦਵਾਰਾ ਕੰਪਲੈਕਸ ਤੇ ਇਸ ਰਾਹੀਂ ਪੂਰੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ।ਗੁਰਦਵਾਰਾ ਸਾਹਿਬ ਅੰਦਰ ਸ਼ਸੋਭਤ ਸੁੰਦਰ ਸੋਨੇ ਦੀ ਪਾਲਕੀ ਦਿੱਲੀ ਦੀ ਸੰਗਤ ਵੱਲੋਂ ਭੇਟ ਕੀਤੀ ਗਈ ਹੈ।ਉਪਰੋਕਤ ਸਾਰਾ ਮੌਜੂਦਾ ਨਿਰਮਾਨ ਕਾਰਜ ਪਾਕਿਸਤਾਨ ਸਰਕਾਰ ਨੇ 550 ਸਾਲਾ ਗੁਰੂ ਨਾਨਕ ਪ੍ਰਕਾਸ਼ ਉਤਸਵ ਜੋ 12 ਨਵੰਬਰ 2019 ਨੂੰ ਸੀ ਨੂੰ ਮੁੱਖ ਰੱਖ ਕੇ 10 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਕਰਵਾਇਆ ਹੈ।[5]

ਹਵਾਲੇ[ਸੋਧੋ]

  1. Daily Times
  2. "ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਕੀ ਹੈ?" (in ਅੰਗਰੇਜ਼ੀ (ਬਰਤਾਨਵੀ)). 2018-11-28. Retrieved 2019-11-12.
  3. "Kartarpur Corridor | Evacuee Trust Property Board (ETPB)" (in ਅੰਗਰੇਜ਼ੀ (ਅਮਰੀਕੀ)). Retrieved 2019-12-03.
  4. "ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ". Punjabi Tribune Online (in ਹਿੰਦੀ). 2019-11-10. Archived from the original on 2019-11-10. Retrieved 2019-12-03. {{cite web}}: Unknown parameter |dead-url= ignored (help)
  5. "ਸਰਹੱਦ ਪਾਰੋਂ: ਲਾਂਘੇ ਬਾਰੇ ਲਾਹੌਰੀਆਂ ਦੇ ਜਜ਼ਬੇ". Punjabi Tribune Online (in ਹਿੰਦੀ). 2019-11-09. Archived from the original on 2019-11-09. Retrieved 2019-12-03. {{cite web}}: Unknown parameter |dead-url= ignored (help)