ਸਮੱਗਰੀ 'ਤੇ ਜਾਓ

ਅਮਰਜੀਤ ਸਾਥੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਮਰਜੀਤ ਸਾਥੀ
ਜਨਮਅਮਰਜੀਤ ਸਿੰਘ ਟਿਵਾਣਾ
(1940-06-21) 21 ਜੂਨ 1940 (ਉਮਰ 84)
ਪਿੰਡ ਰੌਂਘਲਾ, ਜ਼ਿਲ੍ਹਾ ਪਟਿਆਲਾ, ਹੁਣ ਭਾਰਤੀ ਪੰਜਾਬ, ਉਦੋਂ ਬਰਤਾਨਵੀ ਭਾਰਤ
ਕਿੱਤਾਹਾਇਕੂਕਾਰ
ਅਲਮਾ ਮਾਤਰਮਹਿੰਦਰਾ ਕਾਲਜ, ਪਟਿਆਲਾ,
ਪੰਜਾਬੀੌ ਯੂਨੀਵਰਸਿਟੀ

ਅਮਰਜੀਤ ਸਾਥੀ (ਜਨਮ 21 ਮਈ 1940) ਪੰਜਾਬੀ ਕਵੀ ਹਨ, ਜੋ ਹਾਇਕੂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਜਾਣੇ ਜਾਂਦੇ ਹਨ। ਪਰਮਿੰਦਰ ਸੋਢੀ ਤੋਂ ਬਾਅਦ ਉਨ੍ਹਾਂ ਨੇ ਇਸ ਖੂਬਸੂਰਤ ਵਿਧਾ (ਹਾਇਕੂ) ਨੂੰ ਪੰਜਾਬੀਆਂ ਵਿਚ ਹਰਮਨ ਪਿਆਰਾ ਬਣਾਉਣ ਵਿਚ ਇੱਕ ਅਹਿਮ ਭੂਮਿਕਾ ਨਿਭਾਈ।[1] ਉਹ ਸਾਲ 2014 ਆਰੰਭ ਕੀਤੇ ਦੁਭਾਸ਼ੀ ਹਾਇਕੂ ਜਰਨਲ ਵਾਹ (Wah) ਦੇ ਮੁਖ ਸੰਪਾਦਕ ਹਨ।

ਜੀਵਨ ਵੇਰਵੇ

[ਸੋਧੋ]

ਅਮਰਜੀਤ ਸਾਥੀ ਦਾ ਜਨਮ 21 ਮਈ 1940 ਨੂੰ ਪਿੰਡ ਰੌਂਘਲਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਚਨਾਰਥਲ ਕਲਾਂ, ਜ਼ਿਲ੍ਹਾ ਪਟਿਆਲਾ (ਹੁਣ ਜਿਲ੍ਹਾ ਫਤਹਿਗੜ੍ਹ ਸਾਹਿਬ) ਹੈ। ਉਨ੍ਹਾਂ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀਏ ਕੀਤੀ ਅਤੇ ਪੰਜਾਬੀੌ ਯੂਨੀਵਰਸਿਟੀ ਦੀ ਸਭ ਤੋਂ ਪਹਿਲੀ ਪੰਜਾਬੀ ਐਮ. ਏ. ਦੇ ਵਿਦਿਆਰਥੀ ਵਜੋਂ ਦਾਖਲਾ ਲਿਆ। ਪਹਿਲਾ ਭਾਗ ਹੀ ਪਾਸ ਕੀਤਾ ਸੀ ਕਿ ਟਰੇਨਿੰਗ ਲਈ ਮਿਲਟਰੀ ਅਕਾਦਮੀ ਦੇਹਰਾਦੂਨ ਚਲੇ ਗਏ ਅਤੇ ਫਰਵਰੀ 1964 ਵਿਚ ਸੈਂਕੰਡ ਲੈਫਟੀਨੈਂਟ ਬਣਕੇ ਫੌਜ ਦੀ ਨੌਕਰੀ ਆਰੰਭ ਕੀਤੀ। ਅੱਜਕਲ ਉਹ ਕੈਨੇਡਾ ਚ ਰਹਿੰਦੇ ਹਨ ਅਤੇ ਸਾਰਾ ਸਮਾਂ ਸਾਹਿਤਕ ਗਤੀਵਿਧੀਆਂ ਵਿੱਚ ਖਰਚ ਕਰਦੇ ਹਨ।

ਰਚਨਾਵਾਂ

[ਸੋਧੋ]
  • ਨਿਮਖ (ਹਾਇਕੂ ਸੰਗ੍ਰਹਿ), ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ, 2008
  • ਹਰੇ ਹਰੇ ਤਾਰੇ (ਵਿਸ਼ਵ ਦੇ ਬੱਚਿਆਂ ਦੇ ਹਾਇਕੂ: ਗੁਰਪ੍ਰੀਤ ਨਾਲ ਮਿਲਕੇ ਅਨੁਵਾਦ ਅਤੇ ਸੰਪਾਦਨਾ), ਉਡਾਣ ਪਬਲੀਕੇਸ਼ਨਜ਼, ਮਾਨਸਾ, 2010
  • ਨੀਲਾ ਅੰਬਰ ਗੂੰਜ ਰਿਹਾ (ਅਨੁਵਾਦ) ਅਮਰੀਕਨ ਹਾਇਕੂ ਲੇਖਕ ਜੌਨ ਬਰੈਂਡੀ ਦੀ ਪੁਸਤਕ Blue Sky Ringing ਦਾ ਅਨੁਵਾਦ। ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2010
  • ਹਾਇਕੂ ਬੋਧ (ਵਾਰਤਕ), ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2013

ਹਵਾਲੇ

[ਸੋਧੋ]
  1. "ਹਾਇਕੂ : ਮੁੱਢਲੀ ਜਾਣ ਪਛਾਣ ਅਤੇ ਪੰਜਾਬੀ ਸਾਹਿਤ ਵਿੱਚ ਇਸ ਦੀ ਆਮਦ -ਹਰਵਿੰਦਰ ਧਾਲੀਵਾਲ". Archived from the original on 2016-03-28. Retrieved 2014-08-22.