ਅਸ਼ਟਪਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਸ਼ਟਪਦੀ ਅੱਠ ਪਦਾਂ ਦੇ ਛੰਦ ਜਾਂ ਇੱਕ ਪੌੜੀ ਪ੍ਰਬੰਧ ਨੂੰ ਕਹਿੰਦੇ ਹਨ।[1] ਭਾਰਤੀ ਕਾਵਿ ਰੂਪਾਂ ਵਿੱਚ ਅਸ਼ਟਪਦੀ ਦਾ ਵਿਲੱਖਣ ਮਹੱਤਵ ਹੈ।[2]

ਗੁਰੂ ਗਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਅਸਟਪਦੀ ਦਾ ਇਸਤੇਮਾਲ ਕੀਤਾ ਹੈ ਇਸ ਵਿੱਚ 24 ਅਸਟਪਦੀਆਂ ਹਨ। ਹਰੇਕ ਅਸਟਪਦੀ ਇੱਕ ਵਿਸ਼ੇਸ਼ ਰਾਗ ਵਿੱਚ ਗਾਈ ਜਾਂਦੀ ਹੈ। ਇਹ ਆਤਮਿਕ ਪਿਆਰ ਅਤੇ ਉਤਮ ਆਤਮਿਕ ਸਪਰਪਣ ਦੀ ਲੈਅ ਹੈ।

ਜਾਣ ਪਛਾਣ[ਸੋਧੋ]

ਜਿਸ ਪਦ-ਸਮੂਹ ਵਿੱਚ ਅੱਠ ਪਦੇ ਜਾਂ ਪਦੀਆਂ ਸਕਿੰਲਿਤ ਹੋਣ, ਉਸਨੂੰ ‘ਅਸ਼ਟਪਦੀ ’ ਕਿਹਾ ਜਾਂਦਾ ਹੈ। ਜਿਸ ਪ੍ਰਕਾਰ ‘ਚਉਪਦੇ’ ਇੱਕ ਪਦ ਸਮੂਹ ਦਾ ਨਾਂ ਹੈ। ਉਸੇ ਪ੍ਰਕਾਰ ‘ਅਸ਼ਟਮੀ’ ਵੀ ਪਦ-ਸਮੂਹ ਦਾ ਨਾਂ ਹੈ। ਇਸ ਕਰਕੇ ਇਹ ਕੋਈ ਛੰਦ-ਭੇਦ ਨਹੀਂ ਹੈ। ਅੱਠ ਪਦੇ ਜਾਪਦੀਆਂ ਸੰਕਲਿਤ ਹੋਣ ਵਾਲੇ ਪਦ-ਸਮੂਹ ਨੂੰ ‘ਅਸ਼ਟਰਪਦੀ’ ਕਿਹਾ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸੱਤ ਤੋਂ ਲੈ ਕੇ ਬਾਰਾਂ ਪਦਿਆ/ ਪਦੀਆਂ ਦੇ ਸਮੂਹ ਵੀ ‘ਅਸ਼ਟਪਦੀ’ ਸਿਰਲੇਖ ਅਧੀਨ ਰਖਿਆ ਗਿਆ ਹੈ ਕਿਉਂਕਿ ਇਸ ਪ੍ਰਕਾਰ ਦੇ ਪਦ-ਸਮੂਹਾਂ ਵਿਚੋਂ ਅਧਿਕਾਂਸ਼ ਅਸ਼ਪਦੀਆਂ ਹਨ। ‘ਪਦਾ’ ਨੂੰ ‘ਬੰਦ’ ਵੀ ਕਿਹਾ ਜਾਂਦਾ ਹੈ। ਗੁਰਬਾਣੀ ਦੇ ਵਿੱਚ ਇਹਨਾਂ ਪਦੇ। ਪਦੀਆਂ ਦੀ ਤੁਕ ਸੰਖਿਆ ਇੱਕ ਤੋਂ ਦਸ ਤਕ ਦੱਸੀ ਜਾਂਦੀ ਹੈ। ਡਾ. ਰਤਨ ਸਿੰਘ ਜੱਗੀ ਅਨੁਸਾਰ ‘ ਹਰ ਪਹਿਲੇ ਪਦੇ ਬੰਦ ਤੋਂ ਬਾਅਦ ਇੱਕ ਜਾਂ ਦੋ ਪੰਕਿਤੀਆਂ ਰਹਾਉ(ਟੇਕ) ਦੀਆਂ ਹੁੰਦੀਆਂ ਹਨ ਜਿਹਨਾਂ ਵਿੱਚ ਸਾਰੀ ਅਸ਼ਟਪਦੀ ਦਾ ਕੇਂਦਰੀ ਭਾਵ ਸੰਯੋਜਿਤ ਹੁੰਦਾ ਹੈ। ’ ਰਹਉ ਦਾ ਅਰਥ ਹੀ ਠਹਿਰਾਉ ਹੁੰਦਾ ਹੈ। ਰਹਾਉ (ਟੇਕ) ਦੀਆਂ ਪੰਕਤੀਆਂ ਵਿੱਚ ਹੀ ਸਾਰੀ ਅਸ਼ਟਪਦੀ ਦਾ ਅਰਥ ਸਮਝ ਆਉਂਦਾ ਹੈ। ਅਸ਼ਟਪਦੀਆਂ ਵਿੱਚ ਗੁਰੂ ਸਾਹਿਬਾਨ ਦੇ ਰੱਹਸਵਾਦੀ ਅਨੁਭਵ ਦੇ ਨਾਲ –ਨਾਲ ਉਹਨਾਂ ਦੇ ਧਾਰਮਿਕ ਦ੍ਰਿਸ਼ਟੀਕੋਣ ਦੀ ਵੀ ਗੰਭੀਰ ਵਿਆਖਿਆ ਹੋਈ ਮਿਲਦੀ ਹੈ। ‘ਅਸ਼ਟਪਦੀਆਂ ਵਿੱਚ ਚੌਪਈ, ਨਿਸ਼ਾਨੀ, ਉਪਾਸਨਾ, ਸਾਰ ਆਦਿ ਛੰਦਾਂ ਦੇ ਲੱਛਣਾਂ ਨੂੰ ਘਟਾਇਆ ਜਾ ਸਕਦਾ ਹੈ। ‘ਸੁਖਮਨੀ ਸਾਹਿਬ’ ਵਿੱਚ 29 ਅਸ਼ਟਪਦੀਆਂ ਮਿਲਦੀਆਂ ਹਨ।

ਹੋਰ ਦੇਖੋ[ਸੋਧੋ]

ਹਵਾਲਾ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਭਾਗ ਪਹਿਲਾ. ਭਾਸ਼ਾ ਵਿਭਾਗ ਪੰਜਾਬ. p. 28.
  2. http://www.mpjsgwalior.com/2.%20PUNJABI/11.%20SHRI%20GURU%20GRANTH%20SAHIB%20JI/2.%20Kaavay%20Roopo%20ki%20Jankaari/SGGS%20Kaavay%20Roopo%20ki%20Jankaari%20%282%29.htm

ਡਾ.ਰਤਨ ਸਿੰਘ ਜੱਗੀ, ਸਾਹਿੱਤ ਕੋਸ਼ ਪਰਿਭਾਸ਼ਿਕ ਸ਼ਬਦਾਵਲੀ।