ਅਸ਼ਟਪਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਸ਼ਟਪਦੀ ਅੱਠ ਪਦਾਂ ਦੇ ਛੰਦ ਜਾਂ ਇੱਕ ਪੌੜੀ ਪ੍ਰਬੰਧ ਨੂੰ ਕਹਿੰਦੇ ਹਨ। [1] ਭਾਰਤੀ ਕਾਵਿ ਰੂਪਾਂ ਵਿੱਚ ਅਸ਼ਟਪਦੀ ਦਾ ਵਿਲੱਖਣ ਮਹੱਤਵ ਹੈ।[2]

ਗੁਰੂ ਗਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿੱਚ ਅਸਟਪਦੀ ਦਾ ਇਸਤੇਮਾਲ ਕੀਤਾ ਹੈ ਇਸ ਵਿੱਚ 24 ਅਸਟਪਦੀਆਂ ਹਨ। ਹਰੇਕ ਅਸਟਪਦੀ ਇੱਕ ਵਿਸ਼ੇਸ਼ ਰਾਗ ਵਿੱਚ ਗਾਈ ਜਾਂਦੀ ਹੈ। ਇਹ ਆਤਮਿਕ ਪਿਆਰ ਅਤੇ ਉਤਮ ਆਤਮਿਕ ਸਪਰਪਣ ਦੀ ਲੈਅ ਹੈ।

ਜਾਣ ਪਛਾਣ[ਸੋਧੋ]

ਜਿਸ ਪਦ-ਸਮੂਹ ਵਿਚ ਅੱਠ ਪਦੇ ਜਾਂ ਪਦੀਆਂ ਸਕਿੰਲਿਤ ਹੋਣ, ਉਸਨੂੰ ‘ਅਸ਼ਟਪਦੀ ’ ਕਿਹਾ ਜਾਂਦਾ ਹੈ। ਜਿਸ ਪ੍ਰਕਾਰ ‘ਚਉਪਦੇ’ ਇਕ ਪਦ ਸਮੂਹ ਦਾ ਨਾਂ ਹੈ। ਉਸੇ ਪ੍ਰਕਾਰ ‘ਅਸ਼ਟਮੀ’ ਵੀ ਪਦ-ਸਮੂਹ ਦਾ ਨਾਂ ਹੈ। ਇਸ ਕਰਕੇ ਇਹ ਕੋਈ ਛੰਦ-ਭੇਦ ਨਹੀਂ ਹੈ। ਅੱਠ ਪਦੇ ਜਾਪਦੀਆਂ ਸੰਕਲਿਤ ਹੋਣ ਵਾਲੇ ਪਦ-ਸਮੂਹ ਨੂੰ ‘ਅਸ਼ਟਰਪਦੀ’ ਕਿਹਾ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿਚ ਸੱਤ ਤੋਂ ਲੈ ਕੇ ਬਾਰਾਂ ਪਦਿਆ/ ਪਦੀਆਂ ਦੇ ਸਮੂਹ ਵੀ ‘ਅਸ਼ਟਪਦੀ’ ਸਿਰਲੇਖ ਅਧੀਨ ਰਖਿਆ ਗਿਆ ਹੈ ਕਿਉਂਕਿ ਇਸ ਪ੍ਰਕਾਰ ਦੇ ਪਦ-ਸਮੂਹਾਂ ਵਿਚੋਂ ਅਧਿਕਾਂਸ਼ ਅਸ਼ਪਦੀਆਂ ਹਨ। ‘ਪਦਾ’ ਨੂੰ ‘ਬੰਦ’ ਵੀ ਕਿਹਾ ਜਾਂਦਾ ਹੈ। ਗੁਰਬਾਣੀ ਦੇ ਵਿਚ ਇਹਨਾਂ ਪਦੇ। ਪਦੀਆਂ ਦੀ ਤੁਕ ਸੰਖਿਆ ਇਕ ਤੋਂ ਦਸ ਤਕ ਦੱਸੀ ਜਾਂਦੀ ਹੈ। ਡਾ. ਰਤਨ ਸਿੰਘ ਜੱਗੀ ਅਨੁਸਾਰ ‘ ਹਰ ਪਹਿਲੇ ਪਦੇ ਬੰਦ ਤੋਂ ਬਾਅਦ ਇਕ ਜਾਂ ਦੋ ਪੰਕਿਤੀਆਂ ਰਹਾਉ(ਟੇਕ) ਦੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਸਾਰੀ ਅਸ਼ਟਪਦੀ ਦਾ ਕੇਂਦਰੀ ਭਾਵ ਸੰਯੋਜਿਤ ਹੁੰਦਾ ਹੈ। ’ ਰਹਉ ਦਾ ਅਰਥ ਹੀ ਠਹਿਰਾਉ ਹੁੰਦਾ ਹੈ। ਰਹਾਉ (ਟੇਕ) ਦੀਆਂ ਪੰਕਤੀਆਂ ਵਿਚ ਹੀ ਸਾਰੀ ਅਸ਼ਟਪਦੀ ਦਾ ਅਰਥ ਸਮਝ ਆਉਂਦਾ ਹੈ। ਅਸ਼ਟਪਦੀਆਂ ਵਿਚ ਗੁਰੂ ਸਾਹਿਬਾਨ ਦੇ ਰੱਹਸਵਾਦੀ ਅਨੁਭਵ ਦੇ ਨਾਲ –ਨਾਲ ਉਹਨਾਂ ਦੇ ਧਾਰਮਿਕ ਦ੍ਰਿਸ਼ਟੀਕੋਣ ਦੀ ਵੀ ਗੰਭੀਰ ਵਿਆਖਿਆ ਹੋਈ ਮਿਲਦੀ ਹੈ। ‘ਅਸ਼ਟਪਦੀਆਂ ਵਿਚ ਚੌਪਈ, ਨਿਸ਼ਾਨੀ, ਉਪਾਸਨਾ, ਸਾਰ ਆਦਿ ਛੰਦਾਂ ਦੇ ਲੱਛਣਾਂ ਨੂੰ ਘਟਾਇਆ ਜਾ ਸਕਦਾ ਹੈ। ‘ਸੁਖਮਨੀ ਸਾਹਿਬ’ ਵਿਚ 29 ਅਸ਼ਟਪਦੀਆਂ ਮਿਲਦੀਆਂ ਹਨ।

ਹੋਰ ਦੇਖੋ[ਸੋਧੋ]

ਹਵਾਲਾ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਭਾਗ ਪਹਿਲਾ. ਭਾਸ਼ਾ ਵਿਭਾਗ ਪੰਜਾਬ. p. 28. 
  2. http://www.mpjsgwalior.com/2.%20PUNJABI/11.%20SHRI%20GURU%20GRANTH%20SAHIB%20JI/2.%20Kaavay%20Roopo%20ki%20Jankaari/SGGS%20Kaavay%20Roopo%20ki%20Jankaari%20%282%29.htm

ਡਾ.ਰਤਨ ਸਿੰਘ ਜੱਗੀ, ਸਾਹਿੱਤ ਕੋਸ਼ ਪਰਿਭਾਸ਼ਿਕ ਸ਼ਬਦਾਵਲੀ।