ਦੀਦਾਰ ਸਿੰਘ ਪਰਦੇਸੀ
ਦੀਦਾਰ ਸਿੰਘ ਪਰਦੇਸੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਦੀਦਾਰ ਸਿੰਘ |
ਜਨਮ | 14 ਜੁਲਾਈ 1937 |
ਮੂਲ | ਪੱਤੜ ਕਲਾਂ (ਜਲੰਧਰ), ਬਰਤਾਨਵੀ ਪੰਜਾਬ |
ਵੰਨਗੀ(ਆਂ) | ਲੋਕ ਸੰਗੀਤ, ਫ਼ਿਲਮੀ |
ਕਿੱਤਾ | ਪੰਜਾਬੀ ਗਾਇਕ |
ਸਾਲ ਸਰਗਰਮ | 1943–ਅੱਜ |
ਦੀਦਾਰ ਸਿੰਘ ਪਰਦੇਸੀ ਯੂਕੇ ਵਿੱਚ ਰਹਿੰਦਾ ਪ੍ਰਸਿੱਧ ਪੰਜਾਬੀ ਗਾਇਕ ਹੈ। ਉਸਤਾਦ ਅਲੀ ਅਕਬਰ ਖ਼ਾਨ ਸਾਹਿਬ ਨੇ ਹੀਰ ਵਾਰਿਸ ਸ਼ਾਹ ਸੁਣਕੇ ਉਸਨੂੰ ਆਪਣੇ ਹੱਥ ਦੀ ਹੀਰੇ ਦੀ ਮੁੰਦਰੀ ਅਤੇ ਸੋਨੇ ਦੇ ਬਟਨ ਤੋਹਫੇ ਵਜੋਂ ਦੇ ਦਿੱਤੇ ਸਨ। ਪਹਿਲਾਂ ਉਹ ਅਫ਼ਰੀਕਾ ਵਿੱਚ ਰਿਹਾ।
ਜੀਵਨੀ
[ਸੋਧੋ]ਦੀਦਾਰ ਸਿੰਘ ਦਾ ਜਨਮ ਪੱਤੜ ਕਲਾਂ, ਜ਼ਿਲ੍ਹਾ ਜਲੰਧਰ, ਬਰਤਾਨਵੀ ਪੰਜਾਬ ਵਿੱਚ ਸ. ਮੱਘਰ ਸਿੰਘ ਅਤੇ ਮਾਤਾ ਰਤਨ ਕੌਰ ਦੇ ਘਰ 14 ਜੁਲਾਈ 1937 (ਸਾਉਣ ਦੀ ਸੰਗਰਾਂਦ)[1] 5 ਸਾਲ ਦੀ ਛੋਟੀ ਉਮਰ ਵਿੱਚ ਹੀ ਦੀਦਾਰ ਲੋਕਗੀਤ, ਸ਼ਬਦ ਅਤੇ ਭਜਨ ਗਾਉਣ ਲੱਗ ਪਿਆ ਸੀ। ਛੋਟੀ ਉਮਰ ਵਿੱਚ ਹੀ ਉਹ ਕੀਨੀਆ, ਅਫ਼ਰੀਕਾ ਚਲਾ ਗਿਆ ਸੀ ਅਤੇ ਅਧਿਆਪਕ ਬਣ ਗਿਆ।
ਲੋਕ ਉਸਨੂੰ ਵਧੇਰੇ ਕਰ ਕੇ ਗਾਇਕ ਵਜੋਂ ਵੱਧ ਜਾਣਦੇ ਹਨ। ਮੁਹੰਮਦ ਰਫ਼ੀ ਇੱਕ ਵਾਰ ਕਿਸੇ ਸਮਾਗਮ ਲਈ ਨੈਰੋਬੀ ਗਏ ਸਨ। ਦੀਦਾਰ ਨੇ ਉਹਨਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਦਾ ਹੀ ਗੀਤ, 'ਚੌਦਵੀਂ ਕਾ ਚਾਂਦ ਹੋ' ਸੁਣਾਇਆ। ਰਫ਼ੀ ਸਾਹਿਬ ਨੇ ਮੰਚ ਤੇ ਜਾ ਕੇ ਉਸਨੂੰ ਘੁੱਟ ਕੇ ਗਲਵੱਕੜੀ ਪਾ ਲਈ ਅਤੇ ਕਿਹਾ, 'ਅਰੇ ਯਾਰ ਆਪ ਤੋ ਯਹਾਂ ਕੇ ਰਫ਼ੀ ਹੋ...ਸਾਊਥ ਅਫ਼ਰੀਕਾ ਕੇ ਰਫ਼ੀ...।'[2]
ਐਲਬਮ
[ਸੋਧੋ]- ਅੰਬੀ ਦਾ ਬੂਟਾ
- ਸਲਮਾ ਕੀ ਯਾਦ ਮੇਂ
- ਪਿਆਸੀਆਂ ਰੂਹਾਂ
- ਹਸਰਤੇਂ, ਟੁੱਟੇ ਦਿਲ
- ਦਸਮੇਸ਼ ਦਾ ਦੀਦਾਰ
- ਬੇਕਰਾਰੀ (ਗ਼ਜ਼ਲਾਂ),
- ਕੱਚ ਦਾ ਗਿਲਾਸ
ਮਸ਼ਹੂਰ ਗੀਤ
[ਸੋਧੋ]- ਰਾਤ ਚਾਨਣੀ ਮੈਂ ਟੁਰਾਂ
- ਅੰਬੀ ਦਾ ਬੂਟਾ
- ਤੇਰੇ ਕੰਨਾਂ ਨੂੰ ਸੋਹਣੇ ਬੁੰਦੇ
- ਟੁੱਟੇ ਦਿਲ ਨਹੀਂ ਜੁੜਦੇ
- ਕਪਾਵਾਂ ਵਿੱਚ ਆਜਾ ਗੋਰੀਏ
ਹਵਾਲੇ
[ਸੋਧੋ]- ↑ ਸਟਾਰ, 15 ਜੁਲਾਈ 2010[permanent dead link]
- ↑ "ਸੱਚੀਂ ਮਹਾਨ ਹੈ ਪਰਦੇਸ ਵਸਦਾ ਗਾਇਕ ਦੀਦਾਰ ਸਿੰਘ ਪਰਦੇਸੀ - ਸਵਰਨ ਸਿੰਘ ਟਹਿਣਾ". Archived from the original on 2016-03-04. Retrieved 2014-10-19.
{{cite web}}
: Unknown parameter|dead-url=
ignored (|url-status=
suggested) (help)