ਸਮੱਗਰੀ 'ਤੇ ਜਾਓ

ਉਸਤਾਦ ਅਲੀ ਅਕਬਰ ਖ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲੀ ਅਕਬਰ ਖ਼ਾਨ
ਜਾਣਕਾਰੀ
ਜਨਮ(1922-04-14)14 ਅਪ੍ਰੈਲ 1922
ਮੂਲਕੋਮਿਲਾ, ਈਸਟ ਬੰਗਾਲ (ਮੌਜੂਦਾ ਬੰਗਲਾਦੇਸ਼)
ਮੌਤ18 ਜੂਨ 2009(2009-06-18) (ਉਮਰ 87)
ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
ਵੰਨਗੀ(ਆਂ)ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਕਿੱਤਾਕੰਪੋਜ਼ਰ, ਸਰੋਦਵਾਦਕ
ਸਾਜ਼ਸਰੋਦ

ਅਲੀ ਅਕਬਰ ਖ਼ਾਨ (ਬੰਗਾਲੀ: আলী আকবর খাঁ) (14 ਅਪਰੈਲ 1922 – 18 ਜੂਨ 2009) ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ, ਸਰੋਦਵਾਦਕ ਸਨ। ਉਹਨਾਂ ਨੂੰ ਪ੍ਰਸਿਧ ਵਾਯਲਿਨਿਸਟ ਯੇਹੂਦੀ ਮੇਨੂਇਨ ਨੇ ਵਿਸ਼ਵ ਦੇਦਾ9/ ਅਲੀ ਅਕਬਰ ਖ਼ਾਨ ਅਲਵਿਦਾ ਕਹਿ ਗਏ]</ref>

ਜੀਵਨੀ

[ਸੋਧੋ]

ਅਲੀ ਅਕਬਰ ਖ਼ਾਨ 1922 ਵਿੱਚ ਬੰਗਾਲ ਦੇ ਕੋਮਿਲਾ ਸ਼ਹਿਰ (ਜਿਹੜਾ ਕਿ ਹੁਣ ਬੰਗਲਾ ਦੇਸ਼ ਦਾ ਹਿੱਸਾ ਹੈ) ਦੇ ਕਸਬੇ ਸ਼ੁਭਪੁਰ ਵਿੱਚ ਪੈਦਾ ਹੋਏ। ਮੌਸੀਕੀ ਦੀ ਤਾਲੀਮ ਆਪਣੇ ਵਾਲਿਦ ਉਸਤਾਦ ਅਲਾਉਦੀਨ ਖ਼ਾਨ ਤੋਂ ਹਾਸਲ ਕੀਤੀ। ਇਸ ਵਕਤ ਰਵੀ ਸ਼ੰਕਰ ਭੀ ਉਹਨਾਂ ਦੇ ਵਾਲਿਦ ਦੇ ਸ਼ਾਗਿਰਦ ਸਨ। ਉਸਤਾਦ ਅਲਾਉਦੀਨ ਖ਼ਾਨ ਅਲੀ ਅਕਬਰ ਖਾਨ ਨੂੰ ਦਿਨ ਵਿੱਚ 18 ਘੰਟੇ ਦਾ ਰਿਆਜ਼ ਕਰਵਾਉਂਦੇ ਸਨ ਅਤੇ ਇੱਕ ਬਹੁਤ ਹੀ ਸਖਤ ਅਧਿਆਪਕ ਸਨ[1] ਉਹਨਾਂ ਦਾ ਸਬੰਧ ਸੰਗੀਤ ਦੇ ਮੇਹਰ ਘਰਾਨੇ ਨਾਲ ਸੀ | ਇੱਕ ਕਲਾਕਾਰ ਅਤੇ ਅਧਿਆਪਕ ਦੇ ਤੌਰ ’ਤੇ ਪੱਛਮ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਨੂੰ ਮਕਬੂਲ ਕਰਨ ਵਿੱਚ ਉਹਨਾਂ ਨੇ ਇੱਕ ਅਹਿਮ ਭੂਮਿਕਾ ਨਿਭਾਈ | ਪੱਛਮ ਵਿੱਚ ਉਹਨਾਂ ਨੇ ਮਸ਼ਹੂਰ ਸਿਤਾਰਵਾਦਕ ਰਵੀ ਸ਼ੰਕਰ ਹੋਰਾਂ ਦੇ ਨਾਲ ਮਿਲ ਕੇ ਕਈ ਪੇਸ਼ਕਾਰੀਆਂ ਕੀਤੀਆਂ। 1956 ਵਿੱਚ ਉਹਨਾਂ ਨੇ ਕਲਕੱਤਾ ਵਿੱਚ ਇੱਕ ਸੰਗੀਤ ਸਕੂਲ ਦੀ ਸਥਾਪਨਾ ਕੀਤੀ ਅਤੇ 1967 ਵਿੱਚ ਅਲੀ ਅਕਬਰ ਸੰਗੀਤ ਕਾਲਜ ਦੀ ਸ਼ੁਰੂਆਤ ਕੀਤੀ। ਇਹ ਕਾਲੇਜ ਅੱਜਕਲ ਕੈਲੀਫ਼ੋਰਨੀਆ ਦੇ ਸਾਨ ਰਾਫ਼ੇਲ ਵਿੱਚ ਮੌਜੂਦ ਹੈ ਅਤੇ ਇਸਦੀ ਇੱਕ ਬ੍ਰਾਂਚ ਸਵਿਟਜ਼ਰਲੈਂਡ ਦੇ ਬਾਸੇਲ ਵਿੱਚ ਵੀ ਹੈ। ਅਲੀ ਅਕਬਰ ਖਾਨ ਨੇ ਸਾਂਤਾ ਕਰੂਜ ਕੈਲੀਫ਼ੋਰਨੀਆ ਯੂਨੀਵਰਸਿਟੀ ਵਿੱਚ ਸੰਗੀਤ ਦੇ ਅਧਿਆਪਕ ਦੇ ਤੌਰ ’ਤੇ ਵੀ ਅਹਿਮ ਭੂਮਿਕਾ ਨਿਭਾਈ।

ਵਾਦਕ ਅਤੇ ਸੰਗੀਤਕਾਰ ਵਜੋਂ ਉਹਨਾਂ ਨੇ ਆਪਣੀ ਮੁਢਲੀ ਸਿੱਖਿਆ ਆਪਣੇ ਵਾਲਿਦ ਅਲਾਉਦੀਨ ਖ਼ਾਨ ਕੋਲੋਂ ਹਾਸਿਲ ਕੀਤੀ। ਪਹਿਲੀ ਵਾਰ ਉਹ 1955 ਵਿੱਚ ਵਾਇਲਨ ਵਾਦਕ ਯੇਹੂਦੀ ਮੈਨੁਹਿਨ ਦੇ ਸੱਦੇ ’ਤੇ ਕੈਲੀਫ਼ੋਰਨੀਆ ਗਏ, ਜੋ ਕਿ ਬਾਦ ਵਿੱਚ ਉਹਨਾਂ ਦਾ ਸਥਾਈ ਠਿਕਾਣਾ ਬਣ ਗਿਆ, ਖ਼ਾਨ ਸਾਹਿਬ ਨੂੰ ਪੰਜ ਵਾਰ ਗ੍ਰਾਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ। ਸੰਨ 1989 ਵਿੱਚ ਉਹਨਾਂ ਨੂੰ ਭਾਰਤ ਦੇ ਦੂਜੇ ਸਭ ਤੋਂ ਵੱਡੇ ਸਿਵਲੀਅਨ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਮੈਕਾਰਥਰ ਫ਼ੈਲੋਸ਼ਿਪ ਅਤੇ ਕਲਾਵਾਂ ਦੀ ਕੌਮੀ ਵਿਰਾਸਤ ਫ਼ੈਲੋਸ਼ਿਪ ਵੀ ਹਾਸਿਲ ਕੀਤੀ।

ਖਾਨ ਸਾਹਿਬ ਦਾ ਦੇਹਾਂਤ 18 ਜੂਨ 2009 ਵਾਲੇ ਦਿਨ 87 ਸਾਲ ਦੀ ਉਮਰ ਵਿੱਚ ਹੋਇਆ।

ਹਵਾਲੇ

[ਸੋਧੋ]