ਬ੍ਰਹਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰਹਮਾ
ਬ੍ਰਹਮਾ
ਦੇਵਨਾਗਰੀब्रह्मा

ਬ੍ਰਹਮਾ (ਸੰਸਕ੍ਰਿਤ: ब्रह्मा; /ˈbrəmɑː/) ਹਿੰਦੂ ਧਰਮ ਵਿੱਚ ਬ੍ਰਹਿਮੰਡ ਦੀ ਸਿਰਜਣਾ ਦਾ ਦੇਵਤਾ ਹੈ। ਹਿੰਦੂ ਤ੍ਰਿਮੂਰਤੀ ਵਿੱਚ ਇਸਨੂੰ ਪਹਿਲੇ ਸਥਾਨ ਉੱਤੇ ਰੱਖਿਆ ਗਿਆ ਹੈ।[1]

ਬ੍ਰਹਮਾ ਪੁਰਾਣ ਅਨੁਸਾਰ ਇਹ ਮਨੁ ਦਾ ਪਿਤਾ ਹੈ ਜਿਸਤੋਂ ਸਾਰੇ ਮਨੁੱਖ ਪੈਦਾ ਹੋਣ ਬਾਰੇ ਮੰਨਿਆ ਜਾਂਦਾ ਹੈ। ਬ੍ਰਹਮਾ ਦੀ ਪਤਨੀ ਸਰਸਵਤੀ ਹੈ।

ਜਨਮ[ਸੋਧੋ]

ਇੱਕ ਕਥਾ ਦੇ ਅਨੁਸਾਰ ਸੰਸਾਰ ਵਿੱਚ ਸਭ ਤੋਂ ਪਹਿਲਾਂ ਪਾਣੀ ਆਇਆ। ਪਾਣੀ ਵਿੱਚੋਂ ਇੱਕ ਸੁਨਹਿਰੀ ਅੰਡਾ ਪੈਦਾ ਹੋਇਆ ਅਤੇ ਉਸ ਅੰਡੇ ਵਿੱਚ ਬ੍ਰਹਮਾ ਪੈਦਾ ਹੋਇਆ।[1]

ਇੱਕ ਹੋਰ ਕਥਾ ਦੇ ਅਨੁਸਾਰ ਬ੍ਰਹਮਾ ਦਾ ਜਨਮ ਵਿਸ਼ਨੂੰ ਦੀ ਨਾਭੀ ਵਿੱਚੋਂ ਪੈਦਾ ਹੋਏ ਕੰਵਲ ਤੋਂ ਹੋਇਆ।[1]

ਸ੍ਰਿਸ਼ਟੀ ਦੀ ਰਚਨਾ[ਸੋਧੋ]

ਹਿੰਦੂ ਮੱਤ ਅਨੁਸਾਰ ਬ੍ਰਹਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਅਤੇ ਇਹ ਸ੍ਰਿਸ਼ਟੀ ਬ੍ਰਹਮਾ ਦੇ ਇੱਕ ਦਿਨ ਤੱਕ ਕਾਇਮ ਰਹਿੰਦੀ ਹੈ। ਬ੍ਰਹਮਾ ਦਾ ਇੱਕ ਦਿਨ 216 ਕਰੋੜ ਦਿਨਾਂ ਦੇ ਬਰਾਬਰ ਹੈ ਅਤੇ ਇਸ ਤੋਂ ਬਾਅਦ ਦੁਨੀਆ ਤਬਾਹ ਹੋ ਜਾਵੇਗੀ ਅਤੇ ਬ੍ਰਹਮਾ ਸੌਂ ਜਾਵੇਗਾ।[1]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 1.3 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 1763.