ਕਿਨੋਸਾਕੀ ਕਸਬੇ ਵਿਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਨੋਸਾਕੀ ਕਸਬੇ ਵਿਚ ਇੱਕ ਜਾਪਾਨੀ ਕਹਾਣੀ ਹੈ ਜੋ ਕਥਾ ਜਪਾਨੀ ਕਹਾਣੀ-ਸੰਗ੍ਰਹਿ ਵਿੱਚ ਸੰਕਲਿਤ ਕੀਤੀ ਗਈ ਹੈ ਜਿਸਦਾ ਪੰਜਾਬੀ ਅਨੁਵਾਦ ਪਰਮਿੰਦਰ ਸੋਢੀ ਦੁਆਰਾ ਕੀਤਾ ਗਿਆ ਹੈ। ਇਹ ਕਹਾਣੀ ਜਪਾਨੀ ਲੇਖਕ ਸ਼ੀਗਾ ਨਾਓਯਾ ਦੁਆਰਾ ਰਚੀ ਗਈ ਹੈ। ਇਹ ਕਹਾਣੀ ਪ੍ਰਕ੍ਰਿਤੀ ਨਾਲ ਮਨੁੱਖੀ ਜੀਵਨ ਦੀ ਨੇੜਤਾ ਨੂੰ ਪੇਸ਼ ਕਰਦੀ ਹੈ।

ਕਥਾਨਕ[ਸੋਧੋ]

ਕਹਾਣੀ ਵਿੱਚ ਮੈਂ ਪਾਤਰ ਆਪਣੇ ਜੀਵਨ ਵਿੱਚ ਵਾਪਰੀ ਇੱਕ ਘਟਨਾ ਨੂੰ ਕਹਾਣੀ ਦਾ ਆਧਾਰ ਬਣਾ ਕੇ ਪੇਸ਼ ਕਰਦਾ ਹੈ। ਯਾਮਾਮੋਤੋ ਰੇਲਵੇ ਦੀ ਟ੍ਰਾਲੀ-ਕਾਰ ਨਾਲ ਹੋਈ ਜਾਨਲੇਵਾ ਦੁਰਘਟਨਾ ਮੈਂ ਪਾਤਰ ਦੇ ਜੀਵਨ ਦਾ ਇੱਕ ਗਹਿਰਾ ਅਨੁਭਵ ਹੈ। ਦੁਰਘਟਨਾ ਵਿੱਚ ਜ਼ਿਆਦਾ ਜ਼ਖਮੀ ਹੋਣ ਕਾਰਨ ਮੈਂ ਪਾਤਰ ਪਹਾੜਾਂ ਦੇ ਚਸ਼ਮਿਆਂ ਦੇ ਗਰਮ ਪਾਣੀ ਵਿੱਚ ਨਹਾ ਕੇ ਆਪਣੇ ਜਖਮਾਂ ਨੂੰ ਛੇਤੀ ਠੀਕ ਕਰਨ ਬਾਰੇ ਸੋਚਦਾ ਹੈ। ਉਹ ਕਿਨੋਸਾਕੀ ਨਾਂ ਦੇ ਕਸਬੇ ਵਿੱਚ ਜਾਂਦਾ ਹੈ ਅਤੇ ਉੱਥੇ ਰਹਿ ਕੇ ਵੱਖਰੇ ਅਨੁਭਵਾਂ ਨੂੰ ਗ੍ਰਹਿਣ ਕਰਦਾ ਹੈ ਜੋ ਜੀਵ-ਜੰਤੂਆ ਨਾਲ ਸਬੰਧਿਤ ਸਨ। ਪਾਤਰ ਨੂੰ ਕਹਾਣੀ ਵਿੱਚ ਇੱਕ ਲੇਖਕ ਪੇਸ਼ ਕੀਤਾ ਗਿਆ ਹੈ ਜੋ ਆਪਣੇ ਜੀਵਨੀ ਅਨੂਭਵ ਨੂੰ ਕਹਾਣੀ ਰਾਹੀਂ ਸੰਭਾਲ ਕੇ ਆਪਨੇ ਕੋਲ ਰੱਖਣਾ ਚਾਹੁੰਦੀ ਹੈ। ਇਸ ਜਗ੍ਹਾਂ ਤੇ ਆ ਕੇ ਉਸਨੂੰ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਅਤੇ ਜਾਨਵਰਾਂ ਦੇ ਜੀਵਨ ਨੂੰ ਵੀ ਮਹਸੂਸਦਾ ਹੈ। ਉਸਨੂੰ ਆਪਣੀ ਲਿੱਖੀ ਕਹਾਣੀ ਹੇਨਜ ਦਾ ਜੁਰਮ ਯਾਦ ਆਉਂਦੀ ਹੈ,ਜਿਸ ਵਿੱਚ ਹੇਨਜ ਨਾਂ ਦਾ ਵਿਅਕਤੀ ਆਪਣੀ ਪਤਨੀ ਦਾ ਖੂਨ ਕਰ ਦਿੰਦਾ ਹੈ ਕਿਉਂਕਿ ਉਸ ਦੀ ਪਤਨੀ ਦੇ ਉਸ ਦੇ ਦੋਸਤ ਨਾਲ ਸਬੰਧ ਸਨ ਜਿਸਦਾ ਕਾਰਨ ਉਹਦੀ ਈਰਖ਼ਾ ਅਤੇ ਮਾਨਸਿਕਤਾ ਹੁੰਦੀ ਹੈ।

ਕਹਾਣੀ ਵਿੱਚ ਜਦੋਂ ਮੈਂ ਪਾਤਰ ਭਰਿੰਡ ਨੂੰ ਮਰੀ ਹੋਈ ਵੇਖਦਾ ਹੈ ਤਾਂ ਉਸਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸਨੇ ਹੇਨਜ ਦਾ ਜੁਰਮ ਕਹਾਣੀ ਮਰਦ ਪੱਖੀ ਨਜ਼ਰੀਏ ਤੋਂ ਲਿੱਖੀ ਸੀ। ਪਰ ਉਸਨੂੰ ਮਰੀ ਹੋਈ ਭਰਿੰਡ ਨੂੰ ਦੇਖ ਕੇ ਹੇਨਜ ਦੀ ਪਤਨੀ ਦੇ ਜਜ਼ਬਾਤਾਂ ਤੋਂ ਕਹਾਣੀ ਲਿਖਣਾ ਚਾਹੁੰਦਾ ਸੀ ਪਰ ਉਹ ਲਿਖ ਨਹੀਂ ਪਾਉਂਦਾ। ਫਿਰ ਇੱਕ ਦਿਨ ਉਹ ਘੁਮੰਣ ਲਈ ਜਾਂਦਾ ਹੈ ਤਾਂ ਇੱਕ ਜਗ੍ਹਾਂ ਉਸਨੂੰ ਭੀੜ ਲੱਗੀ ਦਿਸਦੀ ਹੈ। ਉੱਥੇ ਜਾ ਕੇ ਉਹ ਵੇਖਦਾ ਹੈ ਤਾਂ ਇੱਕ ਚੂਹਾ ਪਾਣੀ ਵਿੱਚ ਡੁੱਬ ਰਿਹਾ ਹੁੰਦਾ ਹੈ ਜਿਸਦਾ ਅਨੰਦ ਉਸ ਜਗ੍ਹਾਂ ਤੇ ਖੜੇ ਲੋਕ ਮਾਣ ਰਹੇ ਸਨ ਤਾਂ ਉਸਨੂੰ ਆਪਣੀ ਜਾਨ ਬਚਾਉਂਦੇ ਚੂਹੇ ਨੂੰ ਵੇਖ ਕੇ ਆਪਣਾ ਹਾਦਸਾ ਯਾਦ ਆਉਂਦਾ ਹੈ ਕਿ ਉਹ ਖ਼ੁਦ ਵੀ ਚੂਹੇ ਵਾਂਗ ਜ਼ਿੰਦਗੀ ਬਚਾਉਣ ਲਈ ਸੰਘਰਸ਼ ਕਰ ਰਿਹਾ ਸੀ।

ਚੂਹੇ ਵਾਲੀ ਦੁਰਘਟਨਾ ਤੋਂ ਬਾਅਦ ਮੈਂ ਪਾਤਰ ਇੱਕ ਸ਼ਾਮ ਛੋਟੀ ਨਦੀ ਦੇ ਕਿਨਾਰੇ ਸੈਰ ਕਰਨ ਜਾਂਦਾ ਹੈ। ਉਹ ਵਾਪਿਸ ਮੁੜਨ ਲਗਦਾ ਹੈ ਤਾਂ ਠੰਡਕ ਦਾ ਅਹਿਸਾਸ ਹੋਣ ਤੇ ਉੱਥੇ ਹੀ ਕੁਝ ਸਮਾਨ ਹੋਰ ਬਹਿ ਜਾਂਦਾ ਹੈ। ਉਸ ਦੀ ਨਜ਼ਰ ਇੱਕ ਪਥਰੀਲੀ ਚਟਾਨ ਤੇ ਪੈਂਦੀ ਹੈ ਜਿਥੇ ਉਸਨੂੰ ਇੱਕ ਕਾਲੇ ਰੰਗ ਦਾ ਜੰਤੁ ਬੈਠਾ ਦਿੱਖਦਾ ਹੈ ਜੋ ਇੱਕ ਪਾਣੀ ਵਾਲਾ ਕਿਰਲਾ ਸੀ। ਜਿਸ ਨੂੰ ਵੇਖ ਕੇ ਉਹ ਆਪਣੇ ਅਤੀਤ ਨੂੰ ਯਾਦ ਕਰਦਾ ਹੈ ਕਿ ਦਸ ਸਾਲ ਪਹਿਲਾਂ ਉਸਨੂੰ ਪਾਣੀ ਵਾਲੇ ਕਿਰਲਿਆਂ ਤੋਂ ਬਹੁਤ ਨਫ਼ਰਤ ਸੀ ਅਤੇ ਉਹਨਾਂ ਨੂੰ ਵੇਖ ਕੇ ਸੋਚਦਾ ਕਿ ਜੇਕਰ ਉਹ ਅਗਲੇ ਜਨਮ ਵਿੱਚ ਕਿਰਲਾ ਬਣ ਗਿਆ ਤੇ ਉਹ ਕਿ ਕਰੇਗਾ? ਅਤੇ ਇਸ ਖ਼ਿਆਲ ਦੇ ਆਉਣ ਨਾਲ ਉਸਨੇ ਕਿਰਲਿਆਂ ਨੂੰ ਦੇਖਣਾ ਘੱਟ ਕਰ ਦਿੱਤਾ ਸੀ। ਮੈਂ ਪਾਤਰ ਕਿਰਲੇ ਨੂੰ ਪਾਣੀ ਵਿੱਚ ਧਕਣ ਲਈ ਇੱਕ ਪੱਥਰ ਚੁੱਕ ਕੇ ਮਾਰਦਾ ਹੈ ਅਤੇ ਉਸ ਦਾ ਨਿਸ਼ਾਨਾ ਬਿਲਕੁਲ ਸਹੀ ਵਜਦਾ ਹੈ। ਕਿਰਲਾ ਇੱਕ ਦਮ ਪਾਣੀ ਵਿੱਚ ਜਾ ਡਿਗਦਾ ਹੈ। ਜਦੋਂ ਉਹ ਪਾਣੀ ਦੇ ਨੇੜੇ ਜਾ ਕੇ ਦੇਖਦਾ ਹੈ ਤਾਂ ਕਿਰਲਾ ਮਰ ਚੁਕਿਆ ਸੀ। ਕਿਰਲੇ ਦੇ ਮਰਣ ਨਾਲ ਉਸ ਦੇ ਮਨ ਵਿੱਚ ਉਦਾਸੀ ਫੈਲ ਜਾਂਦੀ ਹੈ ਅਤੇ ਉਸਨੂੰ ਆਪਣਾ ਆਪ ਇੱਕ ਮਰਿਆ ਹੋਇਆ ਕਿਰਲਾ ਜਾਪਦਾ ਹੈ।

ਫਿਰ ਉਸਨੂੰ ਅਚਾਨਕ ਉਹ ਮਰਿਆ ਹੋਇਆ ਚੂਹਾ ਅਤੇ ਭਰਿੰਡ ਯਾਦ ਆਉਂਦੇ ਹਨ ਜਿਹਨਾਂ ਨੇ ਮਰਣ ਤੋਂ ਪਹਿਲਾਂ ਕਿੰਨਾ ਸੰਘਰਸ਼ ਕੀਤਾ ਸੀ। ਉਸਨੂੰ ਉਹ ਕਿਰਲੇ ਦੀ ਮੌਤ ਉਹਨਾਂ ਦੋਹਾਂ ਦੀ ਮੌਤ ਤੋਂ ਕਿਤੇ ਸਾਰਥਕ ਜਾਪਦੀ ਹੈ ਕਿਉਂਕਿ ਕਿਰਲੇ ਨੂੰ ਬਿਨਾਂ ਕਿਸੇ ਦੁੱਖ-ਤਕਲੀਫ਼ ਤੋਂ ਅਚਾਨਕ ਸਕੂਨ ਦੀ ਮੌਤ ਮਿਲ ਗਈ ਸੀ ਅਤੇ ਉਸਨੂੰ ਕੋਈ ਜ਼ਿੰਦਗੀ ਬਚਾਉਣ ਲਈ ਕੋਈ ਸੰਘਰਸ਼ ਨਹੀਂ ਕਰਨਾ ਪਿਆ ਸੀ। ਉਹ ਜ਼ਿੰਦਗੀ ਦੇ ਮਰਣ-ਜਿਉਣ ਦੇ ਦਵੰਦ ਨੂੰ ਘੋਖਦਾ ਹੋਈ ਹੋਟਲ ਪਹੁੰਚ ਜਾਂਦਾ ਹੈ। ਇਹਨਾਂ ਸਾਰੇ ਅਨੁਭਵਾਂ ਤੇ ਅਹਿਸਾਸਾਂ ਨਾਲ ਵਿਚਰਦੇ ਹੋਏ ਮੈਂ ਪਾਤਰ ਤਿੰਨ ਹਫ਼ਤੇ ਬਾਅਦ ਉਸ ਪਹਾੜੀ ਕਸਬੇ ਤੋਂ ਵਾਪਿਸ ਪਰਤ ਜਾਂਦਾ ਹੈ ਅਤੇ ਉਸ ਦੇ ਇਸ ਹਾਦਸੇ ਨੂੰ ਤਿੰਨ ਸਾਲ ਗੁਜਰ ਚੁਕੇ ਸਨ।

ਪਾਤਰ[ਸੋਧੋ]

  • ਮੈਂ ਪਾਤਰ