ਲੋਹਾ ਕੁੱਟ
ਲੇਖਕ | ਬਲਵੰਤ ਗਾਰਗੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ (ਗੁਰਮੁਖੀ) |
ਵਿਧਾ | ਨਾਟਕ |
ਪ੍ਰਕਾਸ਼ਨ | 1944 ਈ: |
ਮੀਡੀਆ ਕਿਸਮ | ਪ੍ਰਿੰਟ |
ਲੋਹਾ ਕੁੱਟ ਬਲਵੰਤ ਗਾਰਗੀ ਦਾ ਲਿਖਿਆ ਅਤੇ 1944 ਵਿੱਚ ਛਪਿਆ ਪੰਜਾਬੀ ਦਾ ਪੂਰਾ ਨਾਟਕ ਹੈ। ਬਲਵੰਤ ਗਾਰਗੀ ਨੇ ਆਪਣਾ ਇਹ ਪਹਿਲਾ[1] ਨਾਟਕ ਪ੍ਰੀਤ ਨਗਰ ਵਿੱਚ ਬੈਠ ਕੇ ਲਿਖਿਆ ਅਤੇ ਉਥੇ ਹੀ ਤਾਲਾਬ ਵਿੱਚ ਬਣਾਏ ਓਪਨ ਏਅਰ ਥੀਏਟਰ ਵਿੱਚ ਖੇਡਿਆ। ਇਸ ਨਵਯੁਗ ਪਬਲਿਸ਼ਰਜ਼ ਨੇ ਪ੍ਰਕਾਸ਼ਿਤ ਕੀਤਾ ਹੈ।
ਗੋਂਦ/ਪਲਾਟ
[ਸੋਧੋ]ਕਾਕੂ ਲੋਹਾਰ ਨਹੀਂ ਬੱਸ ਲੋਹਾ ਕੁੱਟ ਹੈ। ਉਸ ਵਿੱਚ ਰਚਨਾਤਮਕਤਾ ਦੀ ਘਾਟ ਹੈ। ਉਹ ਆਪਣੀ ਪਤਨੀ ਅਤੇ ਧੀ ਨੂੰ ਵੀ ਕੱਚੇ ਲੋਹੇ ਵਾਂਗ ਹਥੌੜੇ ਨਾਲ਼ ਕੁੱਟ ਕੇ ਆਪਣੇ ਅਨੁਸਾਰ ਢਾਲਣਾ ਚਾਹੁੰਦਾ ਹੈ। ਉਨ੍ਹਾਂ ਦੀਆਂ ਭਾਵਨਾਵਾਂ, ਰੂਹਾਂ ਉਸ ਲਈ ਬੇਮਾਇਨਾ ਹਨ। ਉਸਦੀ ਪਤਨੀ 20 ਸਾਲ ਉਸਨੂੰ ਝੱਲਦੀ ਹੈ ਪਰ ਅੰਤ ਵਿੱਚ ਆਪਣੀ ਧੀ ਬੇਨੋ ਤੋਂ ਪ੍ਰੇਰਨਾ ਲੈ ਕੇ ਵਿਦਰੋਹ ਕਰ ਦਿੰਦੀ ਹੈ। ਨਾਟਕ ਦੀਆਂ ਪਾਤਰ ਦੋਨੋ ਔਰਤਾਂ ਮਰਦ-ਪ੍ਰਧਾਨ ਜਗੀਰੂ ਸੋਚ ਵਾਲ਼ੇ ਸਲੂਕ ਨੂੰ ਨਾ-ਮਨਜ਼ੂਰ ਕਰ ਦਿੰਦੀਆਂ ਹਨ। ਉਹ ਦੱਸ ਦਿੰਦੀਆਂ ਹਨ ਕੇਵਲ ਪਿਆਰ ਅਤੇ ਸਮਝ ਹੀ ਉਨ੍ਹਾਂ ਨੂੰ ਜਿੱਤ ਸਕਦੀ ਹੈ। ਉਹ ਉਨ੍ਹਾਂ ਮਰਦਾਂ ਨੂੰ ਚੁਣਦੀਆਂ ਹਨ ਜਿਨ੍ਹਾਂ ਨੂੰ ਉਹ ਪਸੰਦ ਕਰਦੀਆਂ ਹਨ।
ਕਾਕੂ ਲੁਹਾਰ ਆਪਣੇ ਕੰਮ ਤੱਕ ਕੰਮ ਹੀ ਰੱਖਦਾ ਹੈ, ਜਿਸ ਕਰਕੇ ਉਹ ਆਪਣੀ ਪਤਨੀ ਸੰਤੀ ਨੂੰ ਵਕ਼ਤ ਨਹੀਂ ਦੇ ਪਾਉਂਦਾ, ਉਸ ਦੀਆਂ ਸੱਧਰਾਂ ਰੁਲ਼ਦੀਆਂ ਹਨ। ਕਾਕੂ ਲੋਹੇ ਦਾ ਕੰਮ ਕਰਦਾ ਲੋਹੇ ਦੇ ਦਿਲ ਜਿਹਾ ਹੋ ਜਾਂਦਾ ਹੈ। ਕਾਕੂ ਦੇ ਦੋ ਬੱਚੇ ਹਨ, ਇੱਕ ਧੀ ਬੈਣੋ ਤੇ ਪੁੱਤਰ ਦੀਪਾ। ਜਵਾਨ ਹੋਈ ਬੈਣੋ ਦਾ ਪਿੰਡ ਦੇ ਲੜਕੇ ਸਰਵਣ ਨਾਲ਼ ਪ੍ਰੇਮ ਹੈ, ਉਹ ਘਰੇਲੂ ਹਾਲਾਤਾਂ ਕਰਕੇ ਉਹ ਇੱਕ ਦਿਨ ਉਸ ਨਾਲ਼ ਘਰੋਂ ਦੌੜ ਜਾਂਦੀ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਸੰਤੀ ਵੀ ਆਪਣੇ ਵਿਆਹ ਤੋਂ ਪਹਿਲਾਂ ਦੇ ਪ੍ਰੇਮੀ ਨਾਲ਼ ਦੌੜ ਜਾਂਦੀ ਹੈ। ਜੋ ਅਕਸਰ ਉਹਨਾਂ ਦੇ ਘਰ ਖੇਤੀ ਦੇ ਔਜ਼ਾਰ ਠੀਕ ਕਰਨ ਦੇ ਬਹਾਨੇ ਆਉਂਦਾ ਰਹਿੰਦਾ ਸੀ। ਅੰਤ 'ਤੇ ਕਾਕੂ ਖ਼ੁਦ ਦੀ ਸ੍ਵੈ-ਪੜਚੋਲ ਕਰਦਾ ਹੈ।
ਨਾਟਕ ਦੇ ਪਾਤਰ
[ਸੋਧੋ]ਨਾਟਕ ਦੇ ਹੇਠ ਲਿਖੇ ਪਾਤਰ ਹਨ, ਜਿਵੇਂ-
ਮਰਦ ਪਾਤਰ
[ਸੋਧੋ]- ਕਾਕੂ ਲੋਹਾਰ।
- ਦੀਪਾ (ਕਾਕੂ ਲੋਹਾਰ ਦਾ ਪੁੱਤਰ)।
- ਸਰਵਣ (ਪਿੰਡ ਦਾ ਇੱਕ ਨੌਜਵਾਨ, ਬੈਣੋ ਦਾ ਪ੍ਰੇਮੀ)।
ਇਸਤਰੀ ਪਾਤਰ
[ਸੋਧੋ]- ਸੰਤੀ (ਕਾਕੂ ਲੋਹਾਰ ਦੀ ਪਤਨੀ)।
- ਬੈਣੋ (ਕਾਕੂ ਲੋਹਾਰ ਦੀ ਬੇਟੀ)।
ਹਵਾਲੇ
[ਸੋਧੋ]- ↑ "ਕਿੱਥੇ ਕੁ ਪੁੱਜਾ ਹੈ ਸਾਡਾ ਪੰਜਾਬੀ ਰੰਗਮੰਚ?". ਰੋਜ਼ਾਨਾ ਅਜੀਤ. ਮਾਰਚ 28, 2012. Retrieved ਨਵੰਬਰ 14, 2012.[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |