ਲੋਹਾ ਕੁੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੋਹਾ ਕੁੱਟ  
ਲੇਖਕਬਲਵੰਤ ਗਾਰਗੀ
ਦੇਸ਼ਭਾਰਤ
ਭਾਸ਼ਾਪੰਜਾਬੀ (ਗੁਰਮੁਖੀ)
ਵਿਧਾਨਾਟਕ
ਪ੍ਰਕਾਸ਼ਨ ਤਾਰੀਖ1944 ਈ:
ਪ੍ਰਕਾਸ਼ਨ ਮਾਧਿਅਮਪ੍ਰਿੰਟ

ਲੋਹਾ ਕੁੱਟ ਬਲਵੰਤ ਗਾਰਗੀ ਦਾ ਲਿਖਿਆ ਅਤੇ 1944 ਵਿੱਚ ਛਪਿਆ ਪੰਜਾਬੀ ਦਾ ਪੂਰਾ ਨਾਟਕ ਹੈ। ਬਲਵੰਤ ਗਾਰਗੀ ਨੇ ਆਪਣਾ ਇਹ ਪਹਿਲਾ[1] ਨਾਟਕ ਪ੍ਰੀਤ ਨਗਰ ਵਿੱਚ ਬੈਠ ਕੇ ਲਿਖਿਆ ਅਤੇ ਉਥੇ ਹੀ ਤਾਲਾਬ ਵਿੱਚ ਬਣਾਏ ਓਪਨ ਏਅਰ ਥੀਏਟਰ ਵਿੱਚ ਖੇਡਿਆ। ਇਸ ਨਵਯੁਗ ਪਬਲਿਸ਼ਰਜ਼ ਨੇ ਪ੍ਰਕਾਸ਼ਿਤ ਕੀਤਾ ਹੈ।

ਗੋਂਦ/ਪਲਾਟ[ਸੋਧੋ]

ਕਾਕੂ ਲੁਹਾਰ ਅਾਪਣੇ ਕੰਮ ਤੱਕ ਕੰਮ ਹੀ ਰੱਖਦਾ ਹੈ, ਜਿਸ ਕਰਕੇ ੳੁਹ ਅਾਪਣੀ ਪਤਨੀ ਸੰਤੀ ਨੂੰ ਵਕ਼ਤ ਨਹੀਂ ਦੇ ਪਾੳੁਂਦਾ, ੳੁਸ ਦੀਅਾਂ ਸੱਧਰਾਂ ਰੁਲ਼ਦੀਅਾਂ ਹਨ। ਕਾਕੂ ਲੋਹੇ ਦਾ ਕੰਮ ਕਰਦਾ ਲੋਹੇ ਦੇ ਦਿਲ ਜਿਹਾ ਹੋ ਜਾਂਦਾ ਹੈ। ਕਾਕੂ ਦੇ ਦੋ ਬੱਚੇ ਹਨ, ਇੱਕ ਧੀ ਬੈਣੋ ਤੇ ਪੁੱਤਰ ਦੀਪਾ। ਜਵਾਨ ਹੋਈ ਬੈਣੋ ਦਾ ਪਿੰਡ ਦੇ ਲੜਕੇ ਸਰਵਣ ਨਾਲ਼ ਪ੍ਰੇਮ ਹੈ, ੳੁਹ ਘਰੇਲੂ ਹਾਲਾਤਾਂ ਕਰਕੇ ੳੁਹ ਇੱਕ ਦਿਨ ੳੁਸ ਨਾਲ਼ ਘਰੋਂ ਦੌੜ ਜਾਂਦੀ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਸੰਤੀ ਵੀ ਅਾਪਣੇ ਵਿਅਾਹ ਤੋਂ ਪਹਿਲਾਂ ਦੇ ਪ੍ਰੇਮੀ ਨਾਲ਼ ਦੌੜ ਜਾਂਦੀ ਹੈ। ਜੋ ਅਕਸਰ ੳੁਹਨਾਂ ਦੇ ਘਰ ਖੇਤੀ ਦੇ ਅੌਜ਼ਾਰ ਠੀਕ ਕਰਨ ਦੇ ਬਹਾਨੇ ਅਾੳੁਂਦਾ ਰਹਿੰਦਾ ਸੀ। ਅੰਤ 'ਤੇ ਕਾਕੂ ਖ਼ੁਦ ਦੀ ਸ੍ਵੈ-ਪੜਚੋਲ ਕਰਦਾ ਹੈ।

ਨਾਟਕ ਦੇ ਪਾਤਰ[ਸੋਧੋ]

ਨਾਟਕ ਦੇ ਹੇਠ ਲਿਖੇ ਪਾਤਰ ਹਨ, ਜਿਵੇਂ-

ਮਰਦ ਪਾਤਰ[ਸੋਧੋ]

  • ਕਾਕੂ ਲੋਹਾਰ।
  • ਦੀਪਾ (ਕਾਕੂ ਲੋਹਾਰ ਦਾ ਪੁੱਤਰ)।
  • ਸਰਵਣ (ਪਿੰਡ ਦਾ ਇੱਕ ਨੌਜਵਾਨ, ਬੈਣੋ ਦਾ ਪ੍ਰੇਮੀ)।

ਇਸਤਰੀ ਪਾਤਰ[ਸੋਧੋ]

  • ਸੰਤੀ (ਕਾਕੂ ਲੋਹਾਰ ਦੀ ਪਤਨੀ)।
  • ਬੈਣੋ (ਕਾਕੂ ਲੋਹਾਰ ਦੀ ਬੇਟੀ)।

ਹਵਾਲੇ[ਸੋਧੋ]

  1. "ਕਿੱਥੇ ਕੁ ਪੁੱਜਾ ਹੈ ਸਾਡਾ ਪੰਜਾਬੀ ਰੰਗਮੰਚ?". ਰੋਜ਼ਾਨਾ ਅਜੀਤ. ਮਾਰਚ 28, 2012. Retrieved ਨਵੰਬਰ 14, 2012.  Check date values in: |access-date=, |date= (help)