ਸਮੱਗਰੀ 'ਤੇ ਜਾਓ

ਸਵਦੇਸ਼ੀ ਅੰਦੋਲਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਵਦੇਸ਼ੀ ਅੰਦੋਲਨ ਭਾਰਤ ਦੇ ਆਜ਼ਾਦੀ ਸੰਗਰਾਮ ਅਤੇ ਭਾਰਤੀ ਰਾਸ਼ਟਰਵਾਦ ਦਾ ਹਿੱਸਾ ਸੀ। ਇਹ ਇੱਕ ਆਰਥਿਕ ਨੀਤੀ ਸੀ ਜਿਸ ਅਧੀਨ ਬ੍ਰਿਟਿਸ਼ ਰਾਜ ਦੀ ਸ਼ਕਤੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਿੱਚ ਥੋੜੀ ਸਫਲਤਾ ਵੀ ਮਿਲੀ। ਸਵਦੇਸ਼ੀ ਅੰਦੋਲਨ ਤਹਿਤ ਬ੍ਰਿਟਿਸ਼ ਉਤਪਾਦਨਾ ਦਾ ਬਾਈਕਾਟ ਕੀਤਾ ਗਿਆ ਅਤੇ ਉਹਨਾਂ ਦੀ ਥਾਂ ਭਾਰਤੀ ਉਤਪਾਦਨਾ ਦੀ ਵਰਤੋਂ ਕੀਤੀ ਗਈ। ਇਹ ਅੰਦੋਲਨ ਬੰਗਾਲ ਵਿੱਚ ਬਹੁਤ ਜੋਰ ਤੇ ਸੀ। ਇਸਨੂੰ ਬੰਗਾਲ ਵਿੱਚ ਬੰਦੇਮਾਤਰਮ ਅੰਦੋਲਨ ਵੀ ਕਿਹਾ ਜਾਂਦਾ ਸੀ।

ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਭਾਰਤ ਦੇ ਗਵਰਨਰ ਜਰਨਲ, ਲਾਰਡ ਕਰਜਨ ਦੁਆਰਾ 1905 ਬੰਗਾਲ ਦੀ ਵੰਡ ਨਾਲ ਹੋਈ ਸੀ। ਇਹ ਗਾਂਧੀ ਅੰਦੋਲਨ ਤੋਂ ਪਹਿਲਾਂ ਕਾਫੀ ਹੱਦ ਤੱਕ ਸਫਲ ਰਿਹਾ। ਇਸ ਅੰਦੋਲਨ ਦੀ ਸ਼ੁਰੂਆਤ ਅਰਬਿੰਦੋ ਘੋਸ਼, ਲੋਕਮਾਨਿਆ ਬਾਲ ਗੰਗਾਧਰ ਤਿਲਕ, ਬਿਪਿਨ ਚੰਦਰ ਪਾਲ, ਵੀ.ਓ.ਚਿਦਮਬਰਮ ਪਿਲਾਈ ਅਤੇ ਲਾਲਾ ਲਾਜਪਤ ਰਾਏ ਨੇ ਕੀਤੀ ਸੀ। ਮਹਾਤਮਾ ਗਾਂਧੀ ਨੇ ਇਸ ਅੰਦੋਲਨ ਉੱਤੇ ਬਹੁਤ ਜੋਰ ਦਿੱਤਾ ਅਤੇ ਇਸਨੂੰ ਸਵਰਾਜ ਦੀ ਰੂਹ ਕਿਹਾ ਸੀ।

ਅੱਗੇ ਪੜੋ

[ਸੋਧੋ]
  • Bandyopadhyay, Sekhar. From Plassey to Partition - A History of Modern India (2004) pp 248–62
  • Das, M. N. India Under Morley and Minto: Politics Behind Revolution, Revolution and Reform (1964)
  • Gonsalves, Peter. Clothing for Liberation, A Communication Analysis of Gandhi's Swadeshi Revolution, SAGE, (2010)
  • Gonsalves, Peter. Khadi: Gandhi's Mega Symbol of Subversion, SAGE, (2012)

ਹਵਾਲੇ

[ਸੋਧੋ]