ਬਾਲ ਗੰਗਾਧਰ ਤਿਲਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਲ ਗੰਗਾਧਰ ਤਿਲਕ
 ਬਾਲ ਗੰਗਾਧਰ ਤਿਲਕ
 ਬਾਲ ਗੰਗਾਧਰ ਤਿਲਕ
ਆਮ ਜਾਣਕਾਰੀ
ਪੂਰਾ ਨਾਂ  ਲੋਕਮਾਨੀਆ ਕੇਸਵ ਬਾਲ ਗੰਗਾਧਰ ਤਿਲਕ
ਜਨਮ 23 ਜੁਲਾਈ 1856

ਰਤਨਾਗਿਰੀ, ਬਰਤਾਨਵੀ ਭਾਰਤ (ਹੁਣ ਮਹਾਰਾਸ਼ਟਰ, ਭਾਰਤ)

ਮੌਤ 1 ਅਗਸਤ 1920

ਮੁੰਬਈ, ਬਰਤਾਨਵੀ ਭਾਰਤ

ਪੇਸ਼ਾ ਭਾਰਤੀ ਰਾਸ਼ਟਰੀ ਕਾਂਗਰਸ, ਭਾਰਤੀ ਜੰਗ ਅਜ਼ਾਦੀ
ਹੋਰ ਜਾਣਕਾਰੀ
ਧਰਮ ਹਿੰਦੂ ਧਰਮ

ਲੋਕਮਾਨੀਆ ਕੇਸਵ ਬਾਲ ਗੰਗਾਧਰ ਤਿਲਕ (ਮਰਾਠੀ: ਇਸ ਅਵਾਜ਼ ਬਾਰੇ लोकमान्य बाळ गंगाधर टिळक , 23 ਜੁਲਾਈ, 1856 - 1ਅਗਸਤ 1920) ਭਾਰਤ ਦੇ ਇੱਕ ਪ੍ਰਮੁੱਖ ਨੇਤਾ, ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਪਤੀ ਸਨ। ਇਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਪਹਿਲੇ ਲੋਕਪ੍ਰਿਅ ਨੇਤਾ ਸਨ। ਉਹਨਾਂ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਪੂਰਨ ਸਵਰਾਜ ਦੀ ਮੰਗ ਚੁੱਕੀ। ਉਹਨਾਂ ਦਾ ਕਥਨ ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸਨੂੰ ਲੈ ਕੇ ਰਹਾਗਾਂ’ ਬਹੁਤ ਪ੍ਰਸਿੱਧ ਹੋਇਆ। ਉਹਨਾਂ ਨੂੰ ਸਤਿਕਾਰ ਨਾਲ ਲੋਕਮਾਨੀਆ (ਪੂਰੇ ਸੰਸਾਰ ਵਿੱਚ ਸਨਮਾਨਿਤ) ਕਿਹਾ ਜਾਂਦਾ ਸੀ।[1]

ਮੁਢਲਾ ਜੀਵਨ[ਸੋਧੋ]

ਤਿਲਕ ਦਾ ਜਨਮ 23 ਜੁਲਾਈ, 1856 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ ਸੀ।[2] ਉਹ ਆਧੁਨਿਕ ਕਾਲਜ ਸਿੱਖਿਆ ਪਾਉਣ ਵਾਲੀ ਪਹਿਲੀ ਭਾਰਤੀ ਪੀੜ੍ਹੀ ਵਿੱਚੋਂ ਸਨ। ਉਹਨਾਂ ਨੇ ਕੁੱਝ ਸਮਾਂ ਸਕੂਲ ਅਤੇ ਕਾਲਜਾਂ ਵਿੱਚ ਗਣਿਤ ਪੜਾਇਆ। ਅੰਗਰੇਜੀ ਸਿੱਖਿਆ ਦੇ ਉਹ ਘੋਰ ਆਲੋਚਕ ਸਨ ਅਤੇ ਮੰਨਦੇ ਸਨ ਕਿ ਇਹ ਭਾਰਤੀ ਸਭਿਅਤਾ ਦੇ ਪ੍ਰਤੀ ਅਪਮਾਨ ਸਿਖਾਂਦੀ ਹੈ। ਉਹਨਾਂ ਨੇ ਦੱਖਣ ਸਿੱਖਿਆ ਸੋਸਾਇਟੀ ਦੀ ਸਥਾਪਨਾ ਦੀ ਤਾਂਕਿ ਭਾਰਤ ਵਿੱਚ ਸਿੱਖਿਆ ਦਾ ਪੱਧਰ ਸੁਧਰੇ।[3]

ਅਜਾਦੀ ਲਈ ਸੰਘਰਸ਼[ਸੋਧੋ]

ਬਾਲਗੰਗਾਧਰ ਤਿਲਕ

ਤਿਲਕ ਨੇ ਮਰਾਠੀ ਵਿੱਚ ਮਰਾਠਾ ਦਰਪਣ ਕੇਸਰੀ ਨਾਮਕ ਦੈਨਿਕ ਸਮਾਚਾਰ ਪੱਤਰ ਸ਼ੁਰੂ ਕੀਤਾ ਜੋ ਜਲਦੀ ਹੀ ਜਨਤਾ ਵਿੱਚ ਬਹੁਤ ਲੋਕਪ੍ਰਿਅ ਹੋ ਗਿਆ। ਤਿਲਕ ਨੇ ਅੰਗਰੇਜੀ ਸਰਕਾਰ ਦੀ ਬੇਰਹਿਮੀ ਅਤੇ ਭਾਰਤੀ ਸੰਸਕ੍ਰਿਤੀ  ਦੇ ਪ੍ਰਤੀ ਹੀਨ ਭਾਵਨਾ ਦੀ ਬਹੁਤ ਆਲੋਚਨਾ ਕੀਤੀ। ਉਹਨਾਂ ਨੇ ਮੰਗ ਕੀਤੀ ਕਿ ਬ੍ਰਿਟਿਸ਼ ਸਰਕਾਰ ਤੁਰੰਤ ਭਾਰਤੀਆਂ ਨੂੰ ਪੂਰਨ ਸਵਰਾਜ  ਦੇਵੇ। ਕੇਸਰੀ ਵਿੱਚ ਛਪਣ ਵਾਲੇ ਉਹਨਾਂ ਦੇ ਲੇਖਾਂ ਦੀ ਵਜ੍ਹਾ ਉਹਨਾਂ ਨੂੰ ਕਈ ਵਾਰ ਜੇਲ੍ਹ ਭੇਜਿਆ ਗਿਆ। 

ਤਿਲਕ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਏ ਪਰ ਜਲਦੀ ਹੀ ਉਹ ਕਾਂਗਰਸ ਦੇ ਨਰਮਪੰਥੀ ਰਵੈਏ ਦੇ ਵਿਰੁੱਧ ਬੋਲਣ ਲੱਗੇ। 1907 ਵਿੱਚ ਕਾਂਗਰਸ ਗਰਮ ਦਲ ਅਤੇ ਨਰਮ ਦਲ ਵਿੱਚ ਵੰਡੀ ਗਈ। ਗਰਮ ਦਲ ਵਿੱਚ ਤਿਲਕ ਦੇ ਨਾਲ ਲਾਲਾ ਲਾਜਪਤ ਰਾਏ ਅਤੇ ਬਿਪਿਨ ਚੰਦਰ ਪਾਲ ਸ਼ਾਮਲ ਸਨ। ਇਸ ਤਿੰਨਾਂ ਨੂੰ ਲਾਲ-ਬਾਲ-ਪਾਲ ਦੇ ਨਾਮ ਨਾਲ ਜਾਣਿਆ ਜਾਣ ਲਗ। 1908 ਵਿੱਚ ਤਿਲਕ ਨੇ ਕ੍ਰਾਂਤੀਵਾਦੀ ਪ੍ਰਫੁੱਲ ਚਕੀ ਅਤੇ ਖੁਦੀਰਾਮ ਬੋਸ ਦੇ ਬੰਬ ਹਮਲੇ ਦਾ ਸਮਰਥਨ ਕੀਤਾ ਜਿਸਦੀ ਵਜ੍ਹਾ ਨਾਲ ਉਹਨਾਂ ਨੂੰ ਬਰਮਾ (ਹੁਣ ਮਿਆਂਮਾਰ) ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਤੋਂ ਛੁੱਟ ਕੇ ਉਹ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ 1916-18 ਵਿੱਚ ਐਨੀ ਬੀਸੇਂਟ ਅਤੇ ਮੁਹੰਮਦ ਅਲੀ ਜਿੰਨਾਹ ਦੇ ਨਾਲ ਸੰਪੂਰਣ ਭਾਰਤੀ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ।[4]

ਸਮਾਜ ਸੁਧਾਰ[ਸੋਧੋ]

ਤਿਲਕ ਨੇ ਭਾਰਤੀ ਸਮਾਜ ਵਿੱਚ ਕਈ ਸੁਧਾਰ ਲਿਆਉਣ ਦੇ ਜਤਨ ਕੀਤੇ। ਉਹ ਬਾਲ-ਵਿਆਹ ਦੇ ਵਿਰੁੱਧ ਸਨ। ਉਹਨਾਂ ਨੇ ਹਿੰਦੀ ਨੂੰ ਸੰਪੂਰਣ ਭਾਰਤ ਦੀ ਭਾਸ਼ਾ ਬਣਾਉਣ ਉੱਤੇ ਜ਼ੋਰ ਦਿੱਤਾ। ਮਹਾਰਾਸ਼ਟਰ ਵਿੱਚ ਉਹਨਾਂ ਨੇ ਸਾਰਵਜਨਿਕ ਗਣੇਸ਼ੋਤਸਵ ਦੀ ਪਰੰਪਰਾ ਸ਼ੁਰੂ ਕੀਤੀ ਤਾਂ ਜੋ ਲੋਕਾਂ ਤੱਕ ਸਵਰਾਜ ਦਾ ਸੰਦੇਸ਼ ਪਹੁੰਚਾਣ ਲਈ ਇੱਕ ਰੰਗ ਮੰਚ ਉਪਲੱਬਧ ਹੋਵੇ। ਭਾਰਤੀ ਸੰਸਕ੍ਰਿਤੀ, ਪਰੰਪਰਾ ਅਤੇ ਇਤਹਾਸ ਉੱਤੇ ਲਿਖੇ ਉਹਨਾਂ ਦੇ ਲੇਖਾਂ ਨਾਲ ਭਾਰਤ ਦੇ ਲੋਕਾਂ ਵਿੱਚ ਸਵੈਮਾਨ ਦੀ ਭਾਵਨਾ ਜਾਗ੍ਰਤ ਹੋਈ। ਉਹਨਾਂ ਦੀ ਮੌਤ ਉੱਤੇ ਲੱਗਭੱਗ 2 ਲੱਖ ਲੋਕਾਂ ਨੇ ਉਹਨਾਂ ਦੇ ਦਾਹ-ਸੰਸਕਾਰ ਵਿੱਚ ਹਿੱਸਾ ਲਿਆ। 

ਮੌਤ[ਸੋਧੋ]

ਸੰਨ 1919 ਈ. ਵਿੱਚ ਕਾਂਗਰਸ ਦੀ ਅੰਮ੍ਰਿਤਸਰ ਬੈਠਕ ਵਿੱਚ ਹਿੱਸਾ ਲੈਣ ਲਈ ਆਪਣੇ ਦੇਸ਼ ਪਰਤਣ ਦੇ ਸਮੇਂ ਤੱਕ ਤਿਲਕ ਇਨ੍ਹੇ ਨਰਮ ਹੋ ਗਏ ਸਨ ਕਿ ਉਹਨਾਂ ਨੇ ਮਾਂਟੇਗਿਊ-ਚੇਮਸਫੋਰਡ ਸੁਧਾਰਾਂ ਦੇ ਜਰਿਏ ਸਥਾਪਤ ਲੇਜਿਸਲੇਟਿਵ ਕਾਉਂਸਿਲਜ (ਵਿਧਾਈ ਪਰਿਸ਼ਦਾਂ) ਦੇ ਚੋਣ ਦੇ ਬਾਈਕਾਟ ਦੀ ਗਾਂਧੀ ਦੀ ਨੀਤੀ ਦਾ ਵਿਰੋਧ ਨਹੀਂ ਕੀਤਾ। ਇਸਦੇ ਬਜਾਏ ਤਿਲਕ ਨੇ ਖੇਤਰੀ ਸਰਕਾਰਾਂ ਵਿੱਚ ਕੁੱਝ ਹੱਦ ਤੱਕ ਭਾਰਤੀਆਂ ਦੀ ਭਾਗੀਦਾਰੀ ਦੀ ਸ਼ੁਰੁਆਤ ਕਰਨ ਵਾਲੇ ਸੁਧਾਰਾਂ ਨੂੰ ਲਾਗੂ ਕਰਨ ਲਈ ਪ੍ਰਤੀਨਿਧੀਆਂ ਨੂੰ ਸਲਾਹ ਦਿੱਤੀ ਕਿ ਉਹ ਉਹਨਾਂ ਦੇ ‘ਪ੍ਰਤਿਉੱਤਰਪੂਰਣ ਸਹਿਯੋਗ’ ਦੀ ਨੀਤੀ ਦਾ ਪਾਲਣ ਕਰਨ।ਲੇਕਿਨ ਨਵੇਂ ਸੁਧਾਰਾਂ ਨੂੰ ਨਿਰਣਾਇਕ ਦਿਸ਼ਾ ਦੇਣ ਤੋਂ ਪਹਿਲਾਂ ਹੀ 1 ਅਗਸਤ, ਸੰਨ 1920 ਈ. ਵਿੱਚ ਬੰਬਈvਿੱਚ ਤਿਲਕ ਦੀ ਮੌਤ ਹੋ ਗ। ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਹਾਤਮਾ ਗਾਂਧੀ ਨੇ ਉਹਨਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਅਤੇ ਨਹਿਰੂ ਜੀ ਨੇ ਭਾਰਤੀ ਕ੍ਰਾਂਤੀ ਦੇ ਜਨਕ ਦੀ ਉਪਾਧੀ ਦਿੱਤੀ।

ਹਵਾਲੇ[ਸੋਧੋ]

  1. D. V. Tahmankar (1956). Lokamany Tilak: Father of Indian Unrest and Maker of Modern India. John Murray; 1St Edition edition (1956). Retrieved 5 ਫਰਵਰੀ 2013.  Check date values in: |access-date= (help)
  2. "EMINENT PERSONALITIES". Retrieved 5 ਫਰਵਰੀ 2013.  Check date values in: |access-date= (help)
  3. Michael Edwardes, A History of India (New York: Farrar, Straus and Cudahy, 1961), 322.
  4. Prof R.P. Chaturvedi. "Great Personalities", Upkar's, p. 144R