ਗੱਲ-ਬਾਤ:ਬਰਤੋਲਤ ਬਰੈਖ਼ਤ
ਦਿੱਖ
ਇਹ ਬਰਤੋਲਤ ਬਰੈਖ਼ਤ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
---|---|---|---|---|
|
|
ਹਿੱਜੇ
[ਸੋਧੋ]ਬਬਨ ਜੀ, ਬਰਤੋਲਤ ਬਰੈਖ਼ਤ ਹਿੱਜੇ ਪੰਜਾਬੀਆਂ ਦੁਆਰਾ ਵਰਤੇ ਆਂਦੇ ਆ ਰਹੇ ਹਨ। ਸਤੀਸ਼ ਕੁਮਾਰ ਵਰਮਾ ਜੀ ਨੇ 1980 ਦੇ ਕਰੀਬ ਬਰੈਖ਼ਤ ਉੱਤੇ ਪੀ.ਐਚ.ਡੀ. ਕੀਤੀ ਸੀ ਤਾਂ ਉਹਨਾਂ ਨੇ ਬਰਤੋਲਤ ਬਰੈਖ਼ਤ ਹਿੱਜੇ ਰੱਖੇ ਸੀ। ਪੰਜਾਬੀ ਵਿੱਚ ਬਰੈਖ਼ਤ ਦੇ ਅਨੁਵਾਦਿਤ ਨਾਟਕ ਇੰਝ ਹੋਇਆ ਇਨਸਾਫ਼ ਵਿੱਚ ਵੀ ਇਹੀ ਹਿੱਜੇ ਵਰਤੇ ਗਏ ਹਨ।--Satdeep Gill (ਗੱਲ-ਬਾਤ) ੧੫:੧੬, ੨੧ ਮਈ ੨੦੧੫ (UTC)
- ਸਤਦੀਪ ਜੀ, ਕਿੰਨੇ ਕੁ ਪੰਜਾਬੀਆਂ ਵੱਲੋਂ? ਯੂਨੀ ਦੀ ਚਾਰ-ਦਿਵਾਰੀ ਅੰਦਰਲੇ ਸ਼ਾਗਿਰਦਾਂ ਪਾਸੋਂ ਕਿ ਦੋ ਕਰੋੜ ਪੰਜਾਬੀਆਂ ਪਾਸੋਂ? ਪੰਜਾਬੀ Isaac ਨੂੰ ਕਈ ਸਦੀਆਂ ਤੋਂ ਇਸਾਕ ਕਹਿੰਦੇ ਆ ਰਹੇ ਹਨ, Canada ਨੂੰ ਕਨੇਡਾ, USA ਨੂੰ ਯੂ ਐੱਸ ਏ ਜਾਂ ਅਮਰੀਕਾ ਪਰ "ਸੰਯੁਕਤ" ਰਾਜ ਵਰਤਣ ਵੇਲੇ ਤਾਂ ਮੈਂ ਕੋਈ ਇਤਰਾਜ਼ ਨਹੀਂ ਵੇਖਿਆ! Chanakya ਨੂੰ ਚਾਣਕ (ਜਿਵੇਂ ਕਿ ਚਾਣਕ ਨੀਤੀ) ਅਤੇ Lakshman ਨੂੰ ਲਛਮਣ ਕਹਿਣਾ ਪੰਜਾਬੀਆਂ ਦਾ ਪਸੰਦੀਦਾ ਸ਼ੌਂਕ ਰਿਹਾ ਹੈ ਪਰ ਸੰਸਕ੍ਰਿਤ ਨਾਲ਼ ਜਿੱਥੋਂ ਤੱਕ ਵੱਧ ਤੋਂ ਵੱਧ ਮੇਲ ਹੋ ਸਕੇ "ਚਾਣਕਿਆ/ਲਕਸ਼ਮਣ" ਵਰਤਿਆ ਗਿਆ ਹੈ ਨਾ?! ਤਾਂ ਜਰਮਨ/ਫ਼ਰਾਂਸੀਸੀ ਅਤੇ ਇੱਥੋਂ ਤੱਕ ਕਿ ਅੰਗਰੇਜ਼ੀ ਨਾਲ਼ ਵੀ ਵੱਧ ਤੋਂ ਵੱਧ ਮੇਲ-ਮਿਲਾਪ ਕਿਉਂ ਨਹੀਂ? ਇਹਨਾਂ ਬੋਲੀਆਂ ਦੀਆਂ ਅਵਾਜ਼ਾਂ ਨੂੰ ਵੀ ਸਹੀ ਦਰਸਾਏ ਜਾਣਾ ਚਾਹੀਦਾ ਹੈ ਨਾ! ਬਾਕੀ ਰਹੀ ਗੱਲ ਆਦਰਯੋਗ ਨਾਟਕਕਾਰਾਂ, ਪੀ ਐੱਚ ਡੀ ਵਿਦਵਾਨਾਂ ਦੀ, ਤਾਂ ਮੈਨੂੰ ਯਕੀਨ ਹੈ ਕਿ ਉਹਨਾਂ ਡਾਕਟਰੇਟ ਇਸ ਸ਼ਖ਼ਸ ਦੀਆਂ ਰਚਨਾਵਾਂ ਉੱਤੇ ਕੀਤੀ ਹੈ ਨਾ ਕਿ ਉਹਨਾਂ ਦੇ ਨਾਂ ਦੇ ਸਹੀ ਉਚਾਰਨ ਉੱਤੇ। ਚਾਰ-ਪੰਜ ਥਾਂਵਾਂ ਉੱਤੇ "ਗ਼ਲਤ" ਉਚਾਰਨ ਬਣਾਉਂਦੇ ਹਿੱਜੇ ਵਰਤਣ ਨਾਲ਼ ਇਨਸਾਨ ਦੇ ਨਾਂ ਦਾ ਸਹੀ ਉਚਾਰਨ ਨਹੀਂ ਬਦਲ ਜਾਂਦਾ। ਪਰ ਮੈਂ ਫੇਰ ਵੀ 'ਨਾਜ਼ਕ' ਹਲਾਤਾਂ ਦਾ ਖ਼ਿਆਲ ਰੱਖਦੇ ਹੋਏ ਇਹਨਾਂ ਚੋਣਵੇਂ ਹਿੱਜਿਆਂ ਨੂੰ ਲੇਖ ਵਿੱਚ ਸ਼ਾਮਲ ਕਰ ਦਿੱਤਾ ਹੈ। --ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੫:੪੬, ੨੨ ਮਈ ੨੦੧੫ (UTC)
- ਬਬਨ ਜੀ, ਉਨੇ ਕੁ ਪੰਜਾਬੀ ਜਿੰਨੇ ਬਰੈਖ਼ਤ ਨੂੰ ਜਾਣਦੇ ਨੇ। ਗੂਗਲ ਉੱਤੇ ਵੀ ਬ੍ਰੈਸ਼ਤ ਦਾ ਇੱਕ ਵੀ ਨਤੀਜਾ ਨਹੀਂ ਹੈ। ਬਾਕੀ ਭਾਸ਼ਾਵਾਂ ਵਿੱਚ ਵੀ ਸਿੱਧਾ ਸਿੱਧਾ ਉਹੀ ਹਿੱਜੇ ਨਹੀਂ ਰੱਖੇ ਜਾਂਦੇ। ਅਸਲੀ ਉਚਾਰਨ ਮੁਤਾਬਿਕ ਹਿੱਜੇ ਬ੍ਰੈਕਟ ਵਿੱਚ ਲਿਖੇ ਜਾਂਦੇ ਨੇ। ਇਸਦੇ ਜਿੰਨੇ ਨਾਟਕ ਅਨੁਵਾਦ ਹੋਏ ਨੇ, ਜਿੰਨੀ ਵਾਰ ਪੰਜਾਬੀ ਦੀਆਂ ਵੱਖ-ਵੱਖ ਕਿਤਾਬਾਂ ਵਿੱਚ ਇਸਦਾ ਜ਼ਿਕਰ ਆਇਆ ਹੈ ਤਾਂ ਬ੍ਰੈਸ਼ਤ ਕਦੇ ਵੀ ਨਹੀਂ ਲਿਖਿਆ ਗਿਆ। ਜਿਹੜੀ ਤੁਸੀਂ ਚਾਣਕਿਆ/ਲਕਸ਼ਮਣ ਵਾਲੀ ਗੱਲ ਕਰ ਰਹੇ ਹੋ ਉਹ ਆਮ ਲੋਕਾਂ ਵਿੱਚ ਚਲ ਰਹੀ ਬੋਲੀ ਦਾ ਹਿੱਸਾ ਹੈ ਜਦ ਕਿ ਬਰੈਖ਼ਤ ਅਕਾਦਮਿਕ ਹਲਕਿਆਂ ਵਿੱਚ ਹੈ। ਇਸ ਲਈ ਉਹਨਾਂ ਦਾ ਵਰਣਨ ਇੱਥੇ ਉਚਿਤ ਨਹੀਂ। ਜੇਕਰ ਆਪਾਂ ਇਸ ਤਰ੍ਹਾਂ ਬਾਕੀਆਂ ਦੇ ਉਲਟ ਹੋ ਗਏ ਤਾਂ ਇੱਕ ਵੇਲੇ ਪੰਜਾਬੀ ਵਿੱਚ ਸਾਰੇ ਸਿਰਲੇਖ ਹੀ ਲੋਕਾਂ ਤੋਂ ਦੂਰ ਹੋ ਜਾਣਗੇ। ਜਿਹੜੇ ਵਿਦਵਾਨ ਨੇ ਬਰੈਖ਼ਤ ਉੱਤੇ ਪੀ ਐੱਚ ਡੀ ਕੀਤੀ ਉਸਨੇ ਜਰਮਨ ਐਮਬੈਸੀ ਤੋਂ ਇਸਦੇ ਨਾਂ ਦਾ ਉਚਾਰਨ ਪਤਾ ਕਰਕੇ ਹੀ ਇਹ ਹਿੱਜੇ ਰੱਖੇ। "ਚਾਰ-ਪੰਜ ਥਾਂਵਾਂ" ਉੱਤੇ ਨਹੀਂ ਪੰਜਾਬੀ ਵਿੱਚ ਜਿੰਨੀ ਵਾਰ ਵੀ ਇਸਦਾ ਜ਼ਿਕਰ ਆਇਆ ਹੈ ਤਾਂ ਬ੍ਰੈਸ਼ਤ ਵਜੋਂ ਨਹੀਂ ਆਇਆ। ਇਸ ਤਰ੍ਹਾਂ "ਬਿਆਤੋਲਤ ਬ੍ਰੈਸ਼ਤ" ਦੀ ਜਗ੍ਹਾ ਉੱਤੇ "ਬਰਤੋਲਤ ਬਰੈਖ਼ਤ" ਹੁਣ ਪੰਜਾਬੀ ਦਾ ਹਿੱਸਾ ਬਣ ਗਿਆ ਹੈ। ਲੇਖ ਦਾ ਸਿਰਲੇਖ ਬਰਤੋਲਤ ਬਰੈਖ਼ਤ ਹੋਣਾ ਚਾਹੀਦਾ ਹੈ ਇਹ ਉਚਾਰਨ ਬ੍ਰੈਕਟ ਵਿੱਚ ਦੱਸਣਾ ਚਾਹੀਦਾ ਹੈ। --Satdeep Gill (ਗੱਲ-ਬਾਤ) ੦੬:੨੦, ੨੩ ਮਈ ੨੦੧੫ (UTC)
- ਭਾਵੇਂ ਮੈਂ ਇਹਨਾਂ ਜਰਮਨ ਹਿੱਜਿਆਂ ਉੱਤੇ ਰਾਜ਼ੀਨਾਮਾ ਕਰਨ ਲਈ ਤਿਆਰ ਹਾਂ ਪਰ ਤੁਹਾਡੀ ਇੱਕ ਗੱਲ ਨੇ ਮੇਰਾ ਧਿਆਨ ਖਿੱਚਿਆ ਹੈ ਕਿ ਜਰਮਨ ਸਿਫ਼ਾਰਤ ਨੇ ਕਿੰਞ ਅਤੇ ਕਦੋਂ ਪੰਜਾਬੀ ਅੱਖਰ-ਮਾਲ਼ਾ ਅਤੇ ਧੁਨੀਮਾਂ ਵਿੱਚ ਮੁਹਾਰਤ ਹਾਸਲ ਕਰ ਲਈ?! ਇਹਦੇ ਬਾਰੇ ਆਪਾਂ ਅਗਲੀ ਬੈਠਕ ਵਿੱਚ ਗੱਲ ਕਰਾਂਗੇ ਅਤੇ ਇਸ ਪੂਰੇ ਵਿਸ਼ੇ ਉੱਤੇ ਵੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਹਿੰਦੀ ਅਤੇ ਕੁਝ ਹੱਦ ਤੱਕ ਅੰਗਰੇਜ਼ੀ ਲਈ ਵੱਖਰੇ ਅਸੂਲ ਨਿਭਾਏ ਜਾ ਰਹੇ ਹਨ ਅਤੇ ਬਾਕੀ ਬੋਲੀਆਂ ਲਈ ਕੁਝ ਹੋਰ। --ਮਸੁਬਾ'ਹੇ ਹਰੀਕ਼ (ਗੱਲ-ਬਾਤ) ੦੭:੪੮, ੨੩ ਮਈ ੨੦੧੫ (UTC)