ਸਮੱਗਰੀ 'ਤੇ ਜਾਓ

ਸਨਾ ਸਈਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਨਾ ਸਈਦ
2013 ਵਿੱਚ, ਸਨਾ ਗਲੋਬਲ ਪੀਸ ਫੈਸ਼ਨ ਸ਼ੋਅ ਦੌਰਾਨ
ਜਨਮ (1988-09-22) 22 ਸਤੰਬਰ 1988 (ਉਮਰ 36)[1]
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਵਿੱਦਿਆ ਵਿਹਾਰ ਰੇਜੀਡੈਂਸ਼ਿਅਲ ਸਕੂਲ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1998–ਵਰਤਮਾਨ

ਸਨਾ ਸਈਦ (ਜਨਮ 22 ਸਤੰਬਰ, 1988)[1] ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ ਜਿਸਨੇ ਬਾਲੀਵੁਡ ਫ਼ਿਲਮਾਂ ਵਿੱਚ ਆਪਣੀ ਪਛਾਣ ਕਾਇਮ ਕੀਤੀ।.[2] ਇਸਨੇ ਸਭ ਤੋਂ ਪਹਿਲਾਂ ਬਾਲ ਕਲਾਕਾਰ ਵਜੋਂ ਕੁਛ ਕੁਛ ਹੋਤਾ ਹੈ (1998), ਹਰ ਦਿਲ ਜੋ ਪਿਆਰ ਕਰੇਗਾ (2000) ਅਤੇ ਬਾਦਲ (2000) ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਿਨਾਂ ਇਸਨੇ ਬਾਬੁਲ ਕਾ ਆਂਗਨ ਛੂਟੇ ਨਾ (2008) ਅਤੇ ਲੋ ਹੋ ਗਈ ਪੂਜਾ ਇਸ ਘਰ ਕੀ (2008) ਟੀਵੀ ਸ਼ੋਆਂ ਵਿੱਚ ਵੀ ਕੰਮ ਕੀਤਾ। 2012 ਵਿੱਚ, ਸਨਾ ਨੇ ਆਪਣਾ ਫ਼ਿਲਮੀ ਕੈਰੀਅਰ ਬਤੌਰ ਕਿਸ਼ੋਰ ਕਲਾਕਾਰ ਕਰਨ ਜੋਹਰ ਦੀ ਫ਼ਿਲਮ ਸਟੂਡੈਂਟ ਆਫ਼ ਦ ਈਅਰ ਤੋਂ ਸਹਾਇਕ ਅਦਾਕਾਰਾ ਵਜੋਂ ਕੰਮ ਕੀਤਾ।[3] ਇਸਨੇ ਕਈ ਰਿਏਲਟੀ ਸ਼ੋਆਂ ਝਲਕ ਦਿਖਲਾ ਜਾ (2013), ਨਚ ਬਲੀਏ (2015) ਅਤੇ ਫੀਅਰ ਫੈਕਟਰ:ਖਤਰੋਂ ਕੇ ਖਿਲਾੜੀ ਵਿੱਚ ਵੀ ਹਿੱਸਾ ਲਿਆ।

ਜੀਵਨ

[ਸੋਧੋ]

ਸਨਾ ਦਾ ਜਨਮ 22 ਸਤੰਬਰ, 1988 ਨੂੰ ਮੁੰਬਈ, ਭਾਰਤ ਵਿੱਚ ਹੋਇਆ।

ਕੈਰੀਅਰ

[ਸੋਧੋ]

1998 ਵਿੱਚ, ਕੁਛ ਕੁਛ ਹੋਤਾ ਹੈ ਫ਼ਿਲਮ ਵਿੱਚ ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਦੀ ਧੀ ਦੀ ਭੂਮਿਕਾ ਲਈ ਸਨਾ ਨੂੰ ਦੋ ਸੌ ਬੱਚਿਆਂ ਵਿਚੋਂ ਚੁਣਿਆ ਗਿਆ ਜਿਸ ਵਿੱਚ ਇਸਨੇ ਛੋਟੀ ਅੰਜਲੀ ਦੀ ਭੂਮਿਕਾ ਨਿਭਾਈ। "ਕੁਛ ਕੁਛ ਹੋਤਾ ਹੈ" ਫ਼ਿਲਮ ਤੋਂ ਪਹਿਲਾਂ ਇਸਨੇ "ਰਾਹੁਲ ਗੁਪਤਾ" ਦੀ ਫ਼ਿਲਮ "ਹਮ ਪੰਛੀ ਏਕ ਡਾਲ ਕੇ" ਨੂੰ ਮਨ੍ਹਾਂ ਕਰ ਦਿੱਤਾ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਇਸਦੇ ਸਕੂਲੀ ਦਿਨਾਂ ਵਿੱਚ ਸੀ ਪਰ ਇਸਨੇ "ਕੁਛ ਕੁਛ ਹੋਤਾ ਹੈ" ਇਸ ਲਈ ਕੀਤੀ ਕਿਉਂਕਿ ਇਸ ਫ਼ਿਲਮ ਨੂੰ ਸਨਾ ਦੀਆਂ ਸਕੂਲੀ ਛੂਟੀਆਂ ਦੌਰਾਨ ਸ਼ੂਟ ਕੀਤਾ ਗਿਆ ਸੀ। ਸਨਾ ਨੇ "ਕੁਛ ਕੁਛ ਹੋਤਾ ਹੈ" ਫ਼ਿਲਮ ਲਈ "ਬੇਸਟ ਬਾਲ ਕਲਾਕਾਰ ਲਈ ਸੰਸੁਈ ਵਿਉਅਰ ਅਵਾਰਡ" ਜਿੱਤਿਆ। ਇਸ ਤੋਂ ਬਾਅਦ ਇਸਨੇ ਹਰ ਦਿਲ ਜੋ ਪਿਆਰ ਕਰੇਗਾ ਅਤੇ ਬਾਦਲ ਵਿੱਚ ਆਪਣੇ ਬਾਲ ਕਿਰਦਾਰ ਲਈ ਬਹੁਤ ਸ਼ਲਾਘਾ ਪ੍ਰਾਪਤ ਕੀਤੀ। ਇਸਨੇ ਇਹਨਾਂ ਤੋਂ ਬਿਨਾਂ ਸੋਨੀ ਟੀਵੀ ਉਪਰ ਬਾਬੁਲ ਕਾ ਆਂਗਨ ਛੂਟੇ ਨਾ (2008) ਅਤੇ ਸਬ ਟੀਵੀ ਲੋ ਹੋ ਗਈ ਪੂਜਾ ਇਸ ਘਰ ਕੀ (2008) ਉਪਰ ਟੀਵੀ ਸ਼ੋਆਂ ਵਿੱਚ ਕੰਮ ਕਰਕੇ ਵੀ ਆਪਣੀ ਪਛਾਣ ਕਾਇਮ ਕੀਤੀ। ਇਸਨੇ "ਝਲਕ ਦਿਖਲਾ ਜਾ 6" ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ।[4]

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਫ਼ਿਲਮ ਭੂਮਿਕਾ ਨੋਟਸ
1998 ਕੁਛ ਕੁਛ ਹੋਤਾ ਹੈ ਅੰਜਲੀ ਖੰਨਾ ਬਾਲ ਕਲਾਕਾਰ
2000 "ਬਾਦਲ" ਪ੍ਰੀਤੀ ਬਾਲ ਕਲਾਕਾਰ
2000 ਹਰ ਦਿਲ ਜੋ ਪਿਆਰ ਕਰੇਗਾ ਖ਼ਾਸ ਭੂਮਿਕਾ ਬਾਲ ਕਲਾਕਾਰ
2012 ਸਟੂਡੈਂਟ ਆਫ਼ ਦ ਈਅਰ ਤਾਨਿਆ ਇਸਰਾਨੀ ਦੁਜੈਲੀ ਭੂਮਿਕਾ[5]
2014 ਫਗਲੀ ਖ਼ਾਸ ਭੂਮਿਕਾ ਗੀਤ "ਲਵਲੀ ਜਿੰਦ ਵਾਲੀ"[6]

ਟੈਲੀਵਿਜ਼ਨ

[ਸੋਧੋ]
ਸਾਲ ਸ਼ੋਅ ਭੂਮਿਕਾ ਚੈਨਲ ਨੋਟਸ
2001-2003 ਫ਼ੋਕਸ ਕਿਡਜ਼ ਚਤੁਰ ਚਾਚੀ ਸਟਾਰ ਪਲਸ
2008-2009 ਬਾਬੁਲ ਕਾ ਆਂਗਨ ਛੁਟੇ ਨਾ ਛਾਇਆ ਜੋਸ਼ੀ ਕਲਰਸ ਟੀਵੀ
2008-2009 ਲੋ ਹੋ ਗਈ ਪੂਜਾ ਇਸ ਘਰ ਕੀ ਪੂਜਾ ਸਬ ਟੀਵੀ
2013 ਝਲਕ ਦਿਖਲਾ ਜਾ 6 ਸਨਾ ਕਲਰਸ ਟੀਵੀ ਪ੍ਰਤਿਯੋਗੀ (24 ਅਗਸਤ 2013 ਨੂੰ ਬੇਦਖ਼ਲ ਕੀਤਾ) - 6ਵਾਂ ਸਥਾਨ
2013 ਐਮਟੀਵੀ ਸਪਲਿਟਵਿਲਾ ਸੈਕਸੀ ਸਨਾ ਸਨਾ ਐਮਟੀਵੀ ਇੰਡੀਆ ਸਪਲਿਟਵਿਲਾ 6 ਐਪੀਸੋਡ
2013 ਯੇਹ ਹੈ ਆਸ਼ਿਕੀ ਨੰਦਿਨੀ ਬਿੰਦਾਸ ਐਪੀਸੋਡ 16 ਅਤੇ 17
2014 ਝਲਕ ਦਿਖਲਾ ਜਾ 7 ਸਨਾ ਕਲਰਸ ਟੀਵੀ ਆਸੀਸ਼ ਸ਼ਰਮਾ ਨਾਲ
2015 ਨਚ ਬਲੀਏ 7 ਸਨਾ ਸਟਾਰ ਪਲਸ ਦੀਪੇਸ਼ ਸ਼ਰਮਾ ਨਾਲ, 5ਵਾਂ ਸਥਾਨ
2016 ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7 ਸਨਾ ਕਲਰਸ ਵਿਜੇਤਾ
2017 ਝਲਕ ਦਿਖਲਾ ਜਾ 9 ਸਨਾ ਕਲਰਸ ਸਲਮਾਨ ਯੂਸਫ਼ ਖ਼ਾਨ ਨਾਲ

ਹਵਾਲੇ

[ਸੋਧੋ]
  1. 1.0 1.1 "12 child artistes who turned into beautiful divas". Mid-Day. 22 September 2015. Retrieved 2016-05-17.
  2. "Sana Saeed home".
  3. Koimoi.com
  4. "Sana to enter Jhalak Dikhla Jaa as wild card". London: Dailymail. 5 July 2013. Retrieved July 7, 2013.
  5. "ਪੁਰਾਲੇਖ ਕੀਤੀ ਕਾਪੀ". Archived from the original on 2019-12-04. Retrieved 2017-05-14. {{cite web}}: Unknown parameter |dead-url= ignored (|url-status= suggested) (help)
  6. https://www.youtube.com/watch?v=gr-jgUX0ktU

ਬਾਹਰੀ ਕੜੀਆਂ

[ਸੋਧੋ]