ਸਮੱਗਰੀ 'ਤੇ ਜਾਓ

ਸਨਾ ਸਈਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਨਾ ਸਈਦ
2013 ਵਿੱਚ, ਸਨਾ ਗਲੋਬਲ ਪੀਸ ਫੈਸ਼ਨ ਸ਼ੋਅ ਦੌਰਾਨ
ਜਨਮ (1988-09-22) 22 ਸਤੰਬਰ 1988 (ਉਮਰ 38)[1]
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਵਿੱਦਿਆ ਵਿਹਾਰ ਰੇਜੀਡੈਂਸ਼ਿਅਲ ਸਕੂਲ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1998–ਵਰਤਮਾਨ

ਸਨਾ ਸਈਦ (ਜਨਮ 22 ਸਤੰਬਰ, 1988)[1] ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ ਜਿਸਨੇ ਬਾਲੀਵੁਡ ਫ਼ਿਲਮਾਂ ਵਿੱਚ ਆਪਣੀ ਪਛਾਣ ਕਾਇਮ ਕੀਤੀ।.[2] ਇਸਨੇ ਸਭ ਤੋਂ ਪਹਿਲਾਂ ਬਾਲ ਕਲਾਕਾਰ ਵਜੋਂ ਕੁਛ ਕੁਛ ਹੋਤਾ ਹੈ (1998), ਹਰ ਦਿਲ ਜੋ ਪਿਆਰ ਕਰੇਗਾ (2000) ਅਤੇ ਬਾਦਲ (2000) ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਿਨਾਂ ਇਸਨੇ ਬਾਬੁਲ ਕਾ ਆਂਗਨ ਛੂਟੇ ਨਾ (2008) ਅਤੇ ਲੋ ਹੋ ਗਈ ਪੂਜਾ ਇਸ ਘਰ ਕੀ (2008) ਟੀਵੀ ਸ਼ੋਆਂ ਵਿੱਚ ਵੀ ਕੰਮ ਕੀਤਾ। 2012 ਵਿੱਚ, ਸਨਾ ਨੇ ਆਪਣਾ ਫ਼ਿਲਮੀ ਕੈਰੀਅਰ ਬਤੌਰ ਕਿਸ਼ੋਰ ਕਲਾਕਾਰ ਕਰਨ ਜੋਹਰ ਦੀ ਫ਼ਿਲਮ ਸਟੂਡੈਂਟ ਆਫ਼ ਦ ਈਅਰ ਤੋਂ ਸਹਾਇਕ ਅਦਾਕਾਰਾ ਵਜੋਂ ਕੰਮ ਕੀਤਾ।[3] ਇਸਨੇ ਕਈ ਰਿਏਲਟੀ ਸ਼ੋਆਂ ਝਲਕ ਦਿਖਲਾ ਜਾ (2013), ਨਚ ਬਲੀਏ (2015) ਅਤੇ ਫੀਅਰ ਫੈਕਟਰ:ਖਤਰੋਂ ਕੇ ਖਿਲਾੜੀ ਵਿੱਚ ਵੀ ਹਿੱਸਾ ਲਿਆ।

ਜੀਵਨ

[ਸੋਧੋ]

ਸਨਾ ਦਾ ਜਨਮ 22 ਸਤੰਬਰ, 1988 ਨੂੰ ਮੁੰਬਈ, ਭਾਰਤ ਵਿੱਚ ਹੋਇਆ।

ਕੈਰੀਅਰ

[ਸੋਧੋ]

1998 ਵਿੱਚ, ਕੁਛ ਕੁਛ ਹੋਤਾ ਹੈ ਫ਼ਿਲਮ ਵਿੱਚ ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਦੀ ਧੀ ਦੀ ਭੂਮਿਕਾ ਲਈ ਸਨਾ ਨੂੰ ਦੋ ਸੌ ਬੱਚਿਆਂ ਵਿਚੋਂ ਚੁਣਿਆ ਗਿਆ ਜਿਸ ਵਿੱਚ ਇਸਨੇ ਛੋਟੀ ਅੰਜਲੀ ਦੀ ਭੂਮਿਕਾ ਨਿਭਾਈ। "ਕੁਛ ਕੁਛ ਹੋਤਾ ਹੈ" ਫ਼ਿਲਮ ਤੋਂ ਪਹਿਲਾਂ ਇਸਨੇ "ਰਾਹੁਲ ਗੁਪਤਾ" ਦੀ ਫ਼ਿਲਮ "ਹਮ ਪੰਛੀ ਏਕ ਡਾਲ ਕੇ" ਨੂੰ ਮਨ੍ਹਾਂ ਕਰ ਦਿੱਤਾ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਇਸਦੇ ਸਕੂਲੀ ਦਿਨਾਂ ਵਿੱਚ ਸੀ ਪਰ ਇਸਨੇ "ਕੁਛ ਕੁਛ ਹੋਤਾ ਹੈ" ਇਸ ਲਈ ਕੀਤੀ ਕਿਉਂਕਿ ਇਸ ਫ਼ਿਲਮ ਨੂੰ ਸਨਾ ਦੀਆਂ ਸਕੂਲੀ ਛੂਟੀਆਂ ਦੌਰਾਨ ਸ਼ੂਟ ਕੀਤਾ ਗਿਆ ਸੀ। ਸਨਾ ਨੇ "ਕੁਛ ਕੁਛ ਹੋਤਾ ਹੈ" ਫ਼ਿਲਮ ਲਈ "ਬੇਸਟ ਬਾਲ ਕਲਾਕਾਰ ਲਈ ਸੰਸੁਈ ਵਿਉਅਰ ਅਵਾਰਡ" ਜਿੱਤਿਆ। ਇਸ ਤੋਂ ਬਾਅਦ ਇਸਨੇ ਹਰ ਦਿਲ ਜੋ ਪਿਆਰ ਕਰੇਗਾ ਅਤੇ ਬਾਦਲ ਵਿੱਚ ਆਪਣੇ ਬਾਲ ਕਿਰਦਾਰ ਲਈ ਬਹੁਤ ਸ਼ਲਾਘਾ ਪ੍ਰਾਪਤ ਕੀਤੀ। ਇਸਨੇ ਇਹਨਾਂ ਤੋਂ ਬਿਨਾਂ ਸੋਨੀ ਟੀਵੀ ਉਪਰ ਬਾਬੁਲ ਕਾ ਆਂਗਨ ਛੂਟੇ ਨਾ (2008) ਅਤੇ ਸਬ ਟੀਵੀ ਲੋ ਹੋ ਗਈ ਪੂਜਾ ਇਸ ਘਰ ਕੀ (2008) ਉਪਰ ਟੀਵੀ ਸ਼ੋਆਂ ਵਿੱਚ ਕੰਮ ਕਰਕੇ ਵੀ ਆਪਣੀ ਪਛਾਣ ਕਾਇਮ ਕੀਤੀ। ਇਸਨੇ "ਝਲਕ ਦਿਖਲਾ ਜਾ 6" ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ।[4]

ਫ਼ਿਲਮੋਗ੍ਰਾਫੀ

[ਸੋਧੋ]
ਸਾਲਫ਼ਿਲਮਭੂਮਿਕਾਨੋਟਸ
1998ਕੁਛ ਕੁਛ ਹੋਤਾ ਹੈਅੰਜਲੀ ਖੰਨਾਬਾਲ ਕਲਾਕਾਰ
2000"ਬਾਦਲ"ਪ੍ਰੀਤੀਬਾਲ ਕਲਾਕਾਰ
2000ਹਰ ਦਿਲ ਜੋ ਪਿਆਰ ਕਰੇਗਾਖ਼ਾਸ ਭੂਮਿਕਾਬਾਲ ਕਲਾਕਾਰ
2012ਸਟੂਡੈਂਟ ਆਫ਼ ਦ ਈਅਰਤਾਨਿਆ ਇਸਰਾਨੀਦੁਜੈਲੀ ਭੂਮਿਕਾ[5]
2014ਫਗਲੀਖ਼ਾਸ ਭੂਮਿਕਾਗੀਤ "ਲਵਲੀ ਜਿੰਦ ਵਾਲੀ"[6]

ਟੈਲੀਵਿਜ਼ਨ

[ਸੋਧੋ]
ਸਾਲ ਸ਼ੋਅ ਭੂਮਿਕਾ ਚੈਨਲ ਨੋਟਸ
2001-2003ਫ਼ੋਕਸ ਕਿਡਜ਼ਚਤੁਰ ਚਾਚੀਸਟਾਰ ਪਲਸ
2008-2009ਬਾਬੁਲ ਕਾ ਆਂਗਨ ਛੁਟੇ ਨਾਛਾਇਆ ਜੋਸ਼ੀਕਲਰਸ ਟੀਵੀ
2008-2009ਲੋ ਹੋ ਗਈ ਪੂਜਾ ਇਸ ਘਰ ਕੀਪੂਜਾਸਬ ਟੀਵੀ
2013ਝਲਕ ਦਿਖਲਾ ਜਾ 6ਸਨਾਕਲਰਸ ਟੀਵੀਪ੍ਰਤਿਯੋਗੀ (24 ਅਗਸਤ 2013 ਨੂੰ ਬੇਦਖ਼ਲ ਕੀਤਾ) - 6ਵਾਂ ਸਥਾਨ
2013ਐਮਟੀਵੀ ਸਪਲਿਟਵਿਲਾ ਸੈਕਸੀ ਸਨਾਸਨਾਐਮਟੀਵੀ ਇੰਡੀਆਸਪਲਿਟਵਿਲਾ 6 ਐਪੀਸੋਡ
2013ਯੇਹ ਹੈ ਆਸ਼ਿਕੀਨੰਦਿਨੀਬਿੰਦਾਸਐਪੀਸੋਡ 16 ਅਤੇ 17
2014ਝਲਕ ਦਿਖਲਾ ਜਾ 7 ਸਨਾਕਲਰਸ ਟੀਵੀਆਸੀਸ਼ ਸ਼ਰਮਾ ਨਾਲ
2015ਨਚ ਬਲੀਏ 7ਸਨਾਸਟਾਰ ਪਲਸਦੀਪੇਸ਼ ਸ਼ਰਮਾ ਨਾਲ, 5ਵਾਂ ਸਥਾਨ
2016ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7ਸਨਾਕਲਰਸਵਿਜੇਤਾ
2017ਝਲਕ ਦਿਖਲਾ ਜਾ 9ਸਨਾਕਲਰਸਸਲਮਾਨ ਯੂਸਫ਼ ਖ਼ਾਨ ਨਾਲ

ਹਵਾਲੇ

[ਸੋਧੋ]
  1. 1 2 "12 child artistes who turned into beautiful divas". Mid-Day. 22 September 2015. Archived from the original on 2017-09-12. Retrieved 2016-05-17.
  2. ↑ "Sana Saeed home".
  3. ↑ Koimoi.com
  4. ↑ "Sana to enter Jhalak Dikhla Jaa as wild card". London: Dailymail. 5 July 2013. Retrieved July 7, 2013.
  5. ↑ "ਪੁਰਾਲੇਖ ਕੀਤੀ ਕਾਪੀ". Archived from the original on 2019-12-04. Retrieved 2017-05-14. {{cite web}}: Unknown parameter |dead-url= ignored (|url-status= suggested) (help)
  6. ↑ https://www.youtube.com/watch?v=gr-jgUX0ktU

ਬਾਹਰੀ ਕੜੀਆਂ

[ਸੋਧੋ]