ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਜੁਲਾਈ
ਦਿੱਖ
- 1871 – ਕੂਕਾ ਲਹਿਰ ਦੇ ਕੂਕਿਆਂ ਨੇ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਬੁੱਚੜ ਮਾਰ ਦਿਤੇ।
- 1901 – ਅਜ਼ਾਦੀ ਸੰਗਰਾਮੀਏ, ਕਿਸਾਨ ਆਗੂ ਅਤੇ ਕਮਿਊਨਿਸਟ ਪਾਰਲੀਮੈਂਟੇਰੀਅਨ ਤੇਜਾ ਸਿੰਘ ਸੁਤੰਤਰ ਦਾ ਜਨਮ।
- 1909 – ਭਾਰਤ ਦੀ ਆਜ਼ਾਦੀ ਸੰਗਰਾਮੀ ਅਰੁਣਾ ਆਸਿਫ਼ ਅਲੀ ਦਾ ਜਨਮ।
- 1926 – ‘ਨੈਸ਼ਨਲ ਜੀਓਗ੍ਰੈਫਿਕ ਮੈਗਜ਼ੀਨ’ ਵਿਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।
- 1950 – ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਸਟੇਡੀਅਮ ਵਿਚ ਵਰਲਡ ਕੱਪ ਦੌਰਾਨ ਉਰੂਗੁਏ ਤੇ ਬ੍ਰਾਜ਼ੀਲ ਵਿਚਕਾਰ ਹੋਏ ਮੈਚ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਇਕੱਠ (1,99,854 ਲੋਕ) ਨੇ ਦੇਖਿਆ।
- 1968 – ਭਾਰਤੀ ਹਾਕੀ ਖਿਡਾਰੀ ਧਨਰਾਜ ਪਿੱਲੈ ਦਾ ਜਨਮ।
- 1979 – ਇਰਾਕ ਵਿਚ ਹਸਨ ਅਲ ਬਕਰ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ ਸਦਾਮ ਹੁਸੈਨ ਦੇਸ਼ ਦਾ ਰਾਸ਼ਟਰਪਤੀ ਬਣਿਆ।
- 2005 – ਹੈਰੀ ਪੌਟਰ ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਜੁਲਾਈ • 16 ਜੁਲਾਈ • 17 ਜੁਲਾਈ