ਅਰੁਣਾ ਆਸਿਫ਼ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰੁਣਾ ਆਸਿਫ਼ ਅਲੀ
Aruna asaf ali.jpg
ਜਨਮ 16 ਜੁਲਾਈ 1909
ਕਾਲਕਾ, ਪੰਜਾਬ, ਬਰਤਾਨਵੀ ਭਾਰਤ (ਹੁਣ ਹਰਿਆਣਾ)
ਮੌਤ 29 ਜੁਲਾਈ 1996 (ਉਮਰ 87)
ਰਾਸ਼ਟਰੀਅਤਾ ਭਾਰਤੀ
ਅਲਮਾ ਮਾਤਰ ਸੇਕਰਡ ਹਰਟ, ਕਾਨਵੈਂਟ
ਪੇਸ਼ਾ ਭਾਰਤ ਦੀ ਆਜ਼ਾਦੀ ਸੰਗਰਾਮੀ, ਅਧਿਆਪਕ

ਅਰੁਣਾ ਆਸਿਫ਼ ਅਲੀ (ਬੰਗਾਲੀ: অরুণা আসফ আলী) (16 ਜੁਲਾਈ 1909 – 29 ਜੁਲਾਈ 1996), ਜਨਮ ਸਮੇਂ ਅਰੁਣਾ ਗੰਗੁਲੀ, ਭਾਰਤ ਦੇ ਆਜ਼ਾਦੀ ਸੰਗਰਾਮ ਦੀ ਉਘੀ ਕਾਰਕੁਨ ਸੀ। ਭਾਰਤ ਛੱਡੋ ਅੰਦੋਲਨ, 1942 ਸਮੇਂ ਬੰਬੇ ਦੇ ਗੋਵਾਲੀਆ ਟੈਂਕ ਮੈਦਾਨ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਝੰਡਾ ਲਹਿਰਾਉਣ ਕਰਨ ਉਹ ਨਿਡਰ ਔਰਤ ਵਜੋਂ ਭਾਰਤ ਦੇ ਇਤਹਾਸ ਵਿੱਚ ਦਰਜ ਹੈ।

ਜੀਵਨ[ਸੋਧੋ]

ਅਰੁਣਾ ਦਾ ਜਨਮ ਇੱਕ ਬੰਗਾਲੀ ਪਰਵਾਰ ਵਿੱਚ 1909 ਵਿੱਚ ਇੱਕ ਬ੍ਰਾਹਮਣ ਪਰਵਾਰ ਵਿੱਚ ਹੋਇਆ ਸੀ। ਇਸ ਦਾ ਮੂਲ ਨਾਮ ਅਰੁਣਾ ਗਾਂਗੁਲੀ ਸੀ। ਅਰੁਣਾ ਨੇ ਸਕੂਲੀ ਸਿੱਖਿਆ ਨੈਨੀਤਾਲ ਵਿੱਚ ਪ੍ਰਾਪਤ ਕੀਤੀ। ਇਹ ਤੇਜ਼ ਬੁੱਧ ਅਤੇ ਪੜ੍ਹਾਈ ਵਿੱਚ ਬਹੁਤ ਹੋਸ਼ਿਆਰ ਸੀ ਅਤੇ ਬਾਲਕਾਲ ਤੋਂ ਹੀ ਜਮਾਤ ਵਿੱਚ ਪਹਿਲਾ ਸਥਾਨ ਲੈਂਦੀ ਸੀ। ਬਚਪਨ ਵਿੱਚ ਹੀ ਉਸ ਨੇ ਆਪਣੀ ਸਿਆਣਪ ਅਤੇ ਤੇਜ-ਤਰਾਫੀ ਦੀ ਧਾਂਕ ਜਮਾ ਦਿੱਤੀ ਸੀ। ਅਰੁਣਾ ਬਾਲਗ ਹੋਈ ਤਾਂ ਉਸ ਨੇ ਸੰਨ 1928 ਵਿੱਚ ਆਪਣਾ ਅੰਤਰਜਾਤੀ ਪ੍ਰੇਮ-ਵਿਆਹ ਆਪਣੀ ਮਰਜੀ ਨਾਲ ਉਘੇ ਵਕੀਲ ਆਸਫ ਅਲੀ ਨਾਲ ਕਰ ਲਿਆ। ਹਾਲਾਂਕਿ ਉਸ ਦੇ ਪਿਤਾ ਇਸ ਅੰਤਰਜਾਤੀ ਵਿਆਹ ਦੇ ਬਹੁਤ ਵਿਰੁੱਧ ਸਨ ਅਤੇ ਮੁਸਲਮਾਨ ਜਵਾਨ ਮਿ.ਆਸਫਅਲੀ ਦੇ ਨਾਲ ਆਪਣੀ ਧੀ ਦਾ ਵਿਆਹ ਕਿਸੇ ਵੀ ਕੀਮਤ ਉੱਤੇ ਕਰਨ ਨੂੰ ਰਾਜੀ ਨਹੀਂ ਸਨ। ਮਾਤਾ-ਪਿਤਾ ਦੇ ਸਖ਼ਤ ਵਿਰੋਧ ਦੇ ਬਾਵਜੂਦ ਵੀ ਆਪਣੀ ਇੱਛਾ ਨਾਲ ਵਿਆਹ ਕਰਵਾਇਆ।[1]

ਹਵਾਲੇ[ਸੋਧੋ]