ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਬਿੰਦਰਨਾਥ ਟੈਗੋਰ
ਰਬਿੰਦਰਨਾਥ ਟੈਗੋਰ

ਰਬਿੰਦਰਨਾਥ ਟੈਗੋਰ (7 ਮਈ 1861 - 7 ਅਗਸਤ 1941) ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ ਜਿਸਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ। ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ, ਦੇਬੇਂਦਰਨਾਥ ਟੈਗੋਰ ਤੇ ਸਾਰਦਾ ਦੇਵੀ ਦੇ 14 ਬੱਚਿਆਂ ਵਿਚੋਂ 13ਵਾਂ ਸੀ। ਉਹਦੀ ਨਿੱਕੀ ਉਮਰ ਸੀ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਨੌਕਰਾਂ ਨੇ ਪਾਲਿਆ। ਉਹ ਇੰਗਲੈਂਡ ਕਨੂੰਨ ਪੜ੍ਹਨ ਗਿਆ। ਟੈਗੋਰ ਨੇ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਵਿੱਚ 8 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਰਬਿੰਦਰਨਾਥ ਟੈਗੋਰ ਦਾ ਜਨਮ ਪਿਤਾ ਮਹਾਰਿਸ਼ੀ ਦੇਬੇਂਦਰਨਾਥ ਟੈਗੋਰ ਅਤੇ ਸ਼ਾਰਦਾ ਦੇਵੀ ਦੇ ਘਰ 7 ਮਈ, 1861 ਨੂੰ ਕੋਲਕਾਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ ਸੀ। ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵੀਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ 1878 ਵਿੱਚ ਇੰਗਲੈਂਡ ਦੇ ਬਰਿਜਟੋਨ ਦੇ ਇੱਕ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ। ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਵਿੱਚ ਕਨੂੰਨ ਦੀ ਪੜ੍ਹਾਈ ਕੀਤੀ ਲੇਕਿਨ 1880 ਵਿੱਚ ਬਿਨਾਂ ਡਿਗਰੀ ਹਾਸਲ ਕੀਤੇ ਹੀ ਆਪਣੇ ਦੇਸ਼ ਵਾਪਸ ਆ ਗਏ। 1883 ਵਿੱਚ ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਜੋ ਜੈਸੋਰ (ਅੱਜਕਲ੍ਹ ਪੂਰਬੀ ਪਾਕਿਸਤਾਨ ਭਾਵ ਬੰਗਲਾਦੇਸ਼) ਦੀ ਰਹਿਣ ਵਾਲੀ ਸੀ।