ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/2 ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਫ਼ਦਰ ਹਾਸ਼ਮੀ (12 ਅਪਰੈਲ 1954 – 2 ਜਨਵਰੀ 1989) ਕਮਿਊਨਿਸਟ ਨਾਟਕਕਾਰ, ਅਭਿਨੇਤਾ, ਨਿਰਦੇਸ਼ਕ, ਗੀਤਕਾਰ, ਅਤੇ ਸਿਧਾਂਤਕਾਰ ਸੀ। ਉਹ ਮੁੱਖ ਤੌਰ ਤੇ ਭਾਰਤ ਅੰਦਰ ਨੁੱਕੜ ਨਾਟਕ ਨਾਲ ਜੁੜਿਆ ਹੋਇਆ ਸੀ। ਅੱਜ ਵੀ ਰਾਜਨੀਤਕ ਨਾਟਕਕਾਰੀ ਵਿੱਚ ਉਸ ਦਾ ਮਹੱਤਵਪੂਰਨ ਪ੍ਰਭਾਵ ਹੈ। 12 ਅਪਰੈਲ 1954 ਨੂੰ ਸਫ਼ਦਰ ਦਾ ਜਨਮ ਦਿੱਲੀ ਵਿੱਚ ਹਨੀਫ ਅਤੇ ਕੌਮਰ ਆਜਾਦ ਹਾਸ਼ਮੀ ਦੇ ਘਰ ਹੋਇਆ ਸੀ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਐਮ.ਏ ਕੀਤੀ। ਇਹੀ ਉਹ ਸਮਾਂ ਸੀ ਜਦੋਂ ਉਹ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸਾਂਸਕ੍ਰਿਤਕ ਯੂਨਿਟ ਨਾਲ ਜੁੜ ਗਏ, ਅਤੇ ਇਸ ਦੌਰਾਨ ਇਪਟਾ ਨਾਲ ਵੀ ਉਨ੍ਹਾਂ ਦਾ ਸੰਬੰਧ ਰਿਹਾ। 1973 ਵਿੱਚ ਉਨ੍ਹਾਂ ਨੇ ਸੀ ਪੀ ਐਮ ਦੀ ਨੀਤੀ ਅਨੁਸਾਰ ਇਪਟਾ ਤੋਂ ਅੱਡ ਜਨ ਨਾਟਯ ਮੰਚ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਇਸ ਮੰਚ ਦੇ ਝੰਡੇ ਹੇਠ ਦੇਸ਼ ਨੁੱਕਰ ਨੁੱਕਰ ਵਿੱਚ ਨੁੱਕੜ ਨਾਟਕ ਕੀਤੇ। 1975 ਵਿੱਚ ਐਮਰਜੈਂਸੀ ਲਾਗੂ ਹੋਣ ਤੱਕ ਸਫਦਰ ਆਪਣੇ ਮੰਚ ਦੇ ਨਾਲ ਨੁੱਕੜ ਡਰਾਮਾ ਕਰਦੇ ਰਹੇ।ਹੋਰ ਵੀ ਬਹੁਤ ਸਾਰੇ ਡਰਾਮਾ ਸਾਹਮਣੇ ਆਏ, ਜਿਹਨਾਂ ਵਿੱਚ ਨਿਮਨ-ਵਰਗੀ ਕਿਸਾਨਾਂ ਦੀ ਬੇਚੈਨੀ ਦਾ ਦਰਸ਼ਾਂਦਾ ਹੋਇਆ ਡਰਾਮਾ ਪਿੰਡ ਤੋੰ ਸ਼ਹਿਰ ਤੱਕ, ਫਿਰਕੂ ਫਾਸੀਵਾਦ ਨੂੰ ਦਰਸਾਉਂਦੇ (ਹਤਿਆਰੇ ਅਤੇ ਅਗਵਾ ਭਾਈਚਾਰੇ ਦਾ), ਬੇਰੋਜਗਾਰੀ ਤੇ ਬਣਿਆ ਡਰਾਮਾ ਤਿੰਨ ਕਰੋੜ, ਘਰੇਲੂ ਹਿੰਸਾ ਉੱਤੇ ਬਣਿਆ ਡਰਾਮਾ ਔਰਤ ਅਤੇ ਮੰਹਿਗਾਈ ਉੱਤੇ ਬਣਾ ਡਰਾਮਾ ਡੀਟੀਸੀ ਦੀ ਧਾਂਧਲੀ ਇਤਆਦਿ ਪ੍ਰਮੁੱਖ ਰਹੇ। 1 ਜਨਵਰੀ, 1989 ਨੂੰ ਹੱਲਾ ਬੋਲ ਨਾਟਕ ਖੇਡਦੇ ਸਮੇਂ ਹਾਸਮੀ ਤੇ ਹਮਲਾ ਹੋਇਆ ਜੋ ਅਗਲੇ ਦਿਨ 2 ਜਨਵਰੀ, 1989 ਉਸ ਦੀ ਮੌਤ ਦਾ ਕਾਰਨ ਬਣਿਆ ਅਤੇ 4 ਜਨਵਰੀ 1989 ਨੂੰ ਉਸ ਦੀ ਪਤਨੀ ਮੌਲੇਸ਼੍ਰੀ ਨੇ ਜੋ ਨਾਟਕ ਬਾਕੀ ਸੀ ਉਹ ਪੂਰਾ ਕਰਨ ਲਈ ਗਈ ਤੇ ਨਾਟਕ ਪੂਰਾ ਕਿਤਾ।