ਸਮੱਗਰੀ 'ਤੇ ਜਾਓ

ਸਰਬਜੀਤ ਸੋਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਬਜੀਤ ਸੋਹੀ
2017 ਵਿੱਚ ਸਰਬਜੀਤ ਸੋਹੀ
2017 ਵਿੱਚ ਸਰਬਜੀਤ ਸੋਹੀ
ਜਨਮਸਰਬਜੀਤ ਸੋਹੀ
(1975-12-15) 15 ਦਸੰਬਰ 1975 (ਉਮਰ 48)
ਅੰਮ੍ਰਿਤਸਰ, ਪੰਜਾਬ, ਭਾਰਤ
ਕਿੱਤਾਅਧਿਆਪਣ, ਲੇਖਕ
ਭਾਸ਼ਾਪੰਜਾਬੀ, ਅੰਗਰੇਜ਼ੀ
ਰਾਸ਼ਟਰੀਅਤਾਆਸਟਰੇਲੀਅਨ, ਪਰਵਾਸੀ ਭਾਰਤੀ
ਸਿੱਖਿਆਐਮ. ਏ. ਪੰਜਾਬੀ, ਬੀ. ਐਡ.
ਅਲਮਾ ਮਾਤਰਜੀ ਟੀ ਬੀ ਸਰਕਾਰੀ ਕਾਲਜ ਸਠਿਆਲਾ,ਅੰਮ੍ਰਿਤਸਰ
ਸ਼ੈਲੀਕਵਿਤਾ, ਗੀਤ, ਗ਼ਜ਼ਲ
ਸਰਗਰਮੀ ਦੇ ਸਾਲ21ਵੀਂ ਸਦੀ ਦੇ ਸ਼ੁਰੂ ਤੋਂ
ਜੀਵਨ ਸਾਥੀਨਵਪ੍ਰੀਤ ਕੌਰ
ਬੱਚੇਪੁੱਤਰ ਰਵਨੂਰ ਸਿੰਘ ਸੋਹੀ
ਪੁੱਤਰੀ ਪਰਵਾਜ਼ ਕੌਰ ਸੋਹੀ
ਰਿਸ਼ਤੇਦਾਰਪਿਤਾ ਸ੍ਰ ਜਗਦੀਸ਼ ਸਿੰਘ
ਮਾਤਾ ਸ੍ਰੀਮਤੀ ਤੇਜ ਕੌਰ

ਸਰਬਜੀਤ ਸੋਹੀ ਆਸਟਰੇਲੀਆ ਵਿੱਚ ਵਸਦਾ ਇੱਕ ਪੰਜਾਬੀ ਕਵੀ ਹੈ। ਇੱਕਵੀਂ ਸਦੀ ਵਿੱਚ ਲਿਖੀ ਜਾ ਰਹੀ ਪ੍ਰਗਤੀਸ਼ੀਲ ਕਵਿਤਾ ਵਿੱਚ ਉਸਦਾ ਜ਼ਿਕਰਯੋਗ ਸਥਾਨ ਹੈ। ਉਸਦੀ ਕਵਿਤਾ ਵਿੱਚ ਜੁਝਾਰ-ਵਿਦਰੋਹੀ ਕਾਵਿਧਾਰਾ ਦੀ ਝਲਕ ਮਿਲਦੀ ਹੈ। ਉਸਦੇ ਪਹਿਲੇ ਕਾਵਿ-ਸੰਗ੍ਰਹਿ ਸੂਰਜ ਆਵੇਗਾ ਕੱਲ੍ਹ ਵੀ ਨੂੰ ਪੰਜਾਬੀ ਪਾਠਕਾਂ ਵੱਲੋਂ ਕਾਫ਼ੀ ਨਿੱਘਾ ਹੁੰਗਾਰਾ ਮਿਲਿਆ ਸੀ। ਸੰਨ 2017 ਵਿੱਚ ਪ੍ਰਕਾਸ਼ਿਤ ਹੋਏ ਉਸਦੇ ਦੂਸਰੇ ਕਾਵਿ-ਸੰਗ੍ਰਹਿ ਤਰਕਸ਼ ਵਿਚਲੇ ਹਰਫ਼ ਨੇ ਵੀ ਪਾਠਕਾਂ ਅਤੇ ਆਲੋਚਕਾਂ ਦਾ ਕਾਫ਼ੀ ਧਿਆਨ ਖਿਚਿਆ ਹੈ।

ਜੀਵਨ ਵੇਰਵਾ

[ਸੋਧੋ]

ਸਰਬਜੀਤ ਸੋਹੀ ਦਾ ਜਨਮ 15 ਦਸੰਬਰ 1975 ਨੂੰ ਪੰਜਾਬ (ਭਾਰਤ) ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੀਮਾਬਾਠ (ਨਾਨਕਾ ਪਿੰਡ) ਵਿਖੇ ਹੋਇਆ। ਉਸਨੇ 1996 ਵਿੱਚ ਜੀ. ਟੀ. ਬੀ. ਸਰਕਾਰੀ ਕਾਲਜ ਸਠਿਆਲਾ (ਅੰਮ੍ਰਿਤਸਰ) ਤੋਂ ਗਰੇਜੂਏਸ਼ਨ ਕੀਤੀ। 2007 ਵਿੱਚ ਪੰਜਾਬੀ ਲੈਕਚਰਾਰ ਬਣਨ ਤੋਂ ਪਹਿਲਾਂ ਉਸਨੇ ਪੰਜ ਸਾਲ ਦੇ ਕਰੀਬ ਪ੍ਰਾਇਮਰੀ ਅਧਿਆਪਕ ਵਜੋਂ ਨੌਕਰੀ ਵੀ ਕੀਤੀ ਸੀ। ਸੰਨ 2008 ਵਿੱਚ ਉਹ ਨੌਕਰੀ ਛੱਡ ਕੇ ਪੱਕੇ ਤੌਰ ਤੇ ਆਸਟਰੇਲੀਆ ਆ ਗਿਆ ਅਤੇ ਅੱਜ-ਕੱਲ੍ਹ ਕਵੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਰਹਿ ਰਿਹਾ ਹੈ।

ਮੌਲਿਕ ਪੁਸਤਕਾਂ

[ਸੋਧੋ]

ਸੰਪਾਦਿਤ ਪੁਸਤਕਾਂ

[ਸੋਧੋ]

ਅਨੁਵਾਦਿਤ ਪੁਸਤਕਾਂ

[ਸੋਧੋ]
  • 2017 ਜਗਦੇ ਹਰਫ਼ਾਂ ਦੀ ਲੋਅ, ਸ਼ਾਹਮੁਖੀ (ਲਿਪੀਅੰਤਰ) ਆਸਫ਼ ਰਜ਼ਾ
  • 2019 ਵਿਸਰਜਨ ਸੇ ਪਹਿਲੇ, ਦੇਵਨਾਗਰੀ (ਅਨੁਵਾਦ) ਸੁਭਾਸ਼ ਨੀਰਵ

ਆਲੋਚਨਾ ਪੁਸਤਕਾਂ

[ਸੋਧੋ]
  • ਵਿਦਰੋਹੀ ਸੁਰ ਦਾ ਪੁਨਰ-ਉਥਾਨ ਆਲੋਚਨਾ ਪੁਸਤਕ, ਡਾ: ਅਨੂਪ ਸਿੰਘ
  • ਸਰਬਜੀਤ ਸੋਹੀ ਦੀ ਕਾਵਿ ਸੰਵੇਦਨਾ ਆਲੋਚਨਾ ਪੁਸਤਕ, ਡਾ: ਗੋਪਾਲ ਸਿੰਘ ਬੁੱਟਰ

ਖੋਜ ਕਾਰਜ

[ਸੋਧੋ]
  • ਸਰਬਜੀਤ ਸੋਹੀ ਦਾ ਕਾਵਿ ਸੰਸਾਰ ਐਮ ਫਿਲ

ਪੰਜਾਬੀ ਯੂਨੀਵਰਸਿਟੀ ਪਟਿਆਲ਼ਾ (2017-19) ਖੋਜਾਰਥੀ ਯਾਦਵਿੰਦਰ ਸੰਧੂ, ਨਿਗਰਾਨ ਡਾ ਰਜਿੰਦਰਪਾਲ ਬਰਾੜ

  • ਸਰਬਜੀਤ ਸੋਹੀ ਦੀ ਕਾਵਿ ਚੇਤਨਾ ਐਮ ਫਿਲ

ਪੰਜਾਬੀ ਯੂਨੀਵਰਸਿਟੀ ਪਟਿਆਲ਼ਾ (2021-23) ਖੋਜਾਰਥੀ ਪਰਮਜੀਤ ਕੌਰ, ਨਿਗਰਾਨ ਡਾ ਮੋਹਨ ਤਿਆਗੀ

ਮਾਣ/ਸਨਮਾਨ

[ਸੋਧੋ]

1] ਸਰ ਮੁਹੰਮਦ ਇਕਬਾਲ ਐਵਾਰਡ 2019, ਅਦਬੀ ਕੌਸਲ ਆਫ਼ ਆਸਟਰੇਲੀਆ

2] ਇੰਡੋਜ਼ ਪੰਜਾਬੀ ਆਈਕੋਨ ਐਵਾਰਡ 2021, ਇੰਡੋਜ਼ ਹੋਲਡਿੰਗਜ਼ ਆਸਟਰੇਲੀਆ

3] ਹਿੰਦੀ ਸਾਹਿਤ ਸਨਮਾਨ 2021, ਇੰਡੀਅਨ ਲਿਟਰੇਚਰ ਐਂਡ ਆਰਟ ਸੁਸਾਇਟੀ ਆਫ਼ ਆਸਟਰੇਲੀਆ

4] ਪ੍ਰੋ ਮੋਹਨ ਸਿੰਘ ਯਾਦਗਾਰੀ ਪੁਰਸਕਾਰ 2022, ਸਾਹਿਤਕ ਸੱਥ ਮੈਲਬੌਰਨ

5] ਅਰਦਮਨ ਸਿੰਘ ਨੂਰਪੁਰੀ ਪੁਰਸਕਾਰ 2022, ਧਾਮੀ ਪਰਿਵਾਰ ਕਨੇਡਾ

ਸੰਸਥਾਵਾਂ

[ਸੋਧੋ]

1) ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ- ਸੰਸਥਾਪਕ
2) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ- ਜੀਵਨ ਮੈਂਬਰ

ਹਵਾਲੇ

[ਸੋਧੋ]

[1]

  1. http://punjabitribuneonline.com/2016/05/%E0%A8%B8%E0%A9%B1%E0%A8%9C%E0%A8%B0%E0%A9%87-%E0%A8%B9%E0%A8%B0%E0%A8%AB%E0%A8%BC-20/