ਸਮੱਗਰੀ 'ਤੇ ਜਾਓ

ਅਕੋਈ ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਕੋਈ ਸਾਹਿਬ
Akoi
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੰਗਰੂਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸੰਗਰੂਰ

'ਅਕੋਈ ਸਾਹਿਬ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਸੰਗਰੂਰ (ਪੰਜਾਬ) ਦੇ ਉੱਤਰ ਵਲ 4 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਹੈ ਜਿਸ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਹੈ। ਰਵਾਇਤ ਹੈ ਕਿ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ 1616 ਈ. ਵਿੱਚ ਆਪਣੀਆਂ ਮਾਲਵੇ ਦੀਆਂ ਯਾਤਰਾਵਾਂ ਸਮੇਂ ਇਸ ਪਿੰਡ ਆਏ ਸਨ। ਏਥੇ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਸਨ। ਇਸ ਪਿੰਡ ਨੂੰ ਚਾਰ ਪਾਤਸਾਹੀਆਂ ਦੇ ਚਰਨ ਸੌਂਹ ਪ੍ਰਾਪਤ ਹੈ।ਇਕ ਹਨੂੰਮਾਨ ਜੀ ਦਾ ਮੰਦਰ ਹੈ। ਇਸ ਪਿੰਡ ਵਿੱਚ ਗੁਰੂ ਰਵਿਦਾਸ ਜੀ ਧਰਮਸ਼ਾਲਾ ਅਤੇ ਭਗਵਾਨ ਬਾਲਮੀਕ ਜੀ ਧਰਮਸ਼ਾਲਾ ਵੀ ਹੈ।ਇਸ ਪਿੰਡ ਦੀ ਆਬਾਦੀ 1300 ਦੇ ਕਰੀਬ ਹੈ ਜਿਸ ਵਿੱਚ ਐੱਸ ਸੀ ਲੋਕ ਜਿਆਦਾ ਰਹਿੰਦੇ ਹਨ।

ਹਵਾਲੇ

[ਸੋਧੋ]