ਅਖ਼ਲਾਕ ਮੁਹੰਮਦ ਖ਼ਾਨ ਸ਼ਹਰਯਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਖ਼ਲਾਕ ਮੁਹੰਮਦ ਖ਼ਾਨ
ਸ਼ਹਰਯਾਰ
ਜਨਮ(1936-06-16)16 ਜੂਨ 1936
ਬਰੇਲੀ, ਉਤਰ ਪ੍ਰਦੇਸ਼
ਮੌਤ13 ਫਰਵਰੀ 2012(2012-02-13) (ਉਮਰ 75)
ਅਲੀਗੜ੍ਹ, ਉਤਰ ਪ੍ਰਦੇਸ਼
ਕੌਮੀਅਤਭਾਰਤੀ
ਕਿੱਤਾਗੀਤਕਾਰ, ਕਵੀ
ਪ੍ਰਭਾਵਿਤ ਕਰਨ ਵਾਲੇਉਰਦੂ ਸ਼ਾਇਰੀ
ਵਿਧਾਗ਼ਜ਼ਲ

ਅਖ਼ਲਾਕ ਮੁਹੰਮਦ ਖ਼ਾਨ 'ਸ਼ਹਰਯਾਰ' (16 ਜੂਨ 1936 – 13 ਫਰਵਰੀ 2012),ਇੱਕ ਭਾਰਤੀ, ਅਕਾਦਮਿਕ, ਅਤੇ ਭਾਰਤ ਵਿੱਚ ਉਰਦੂ ਸ਼ਾਇਰੀ ਦਾ ਉਸਤਾਦ ਸੀ।[1][2] ਸ਼ਹਰਯਾਰ ਉਸਦਾ ਕਲਮੀ ਨਾਮ ਸੀ ਅਤੇ ਉਸ ਦੀ ਪਹਿਚਾਣ ਇਸੇ ਨਾਮ ਤੇ ਹੀ ਸੀ।

ਜ਼ਿੰਦਗੀ[ਸੋਧੋ]

ਅਖਲਾਕ ਮੁਹੰਮਦ ਖਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਚ ਆਇਨਲਾ ਕਸਬੇ ’ਚ 16 ਜੂਨ 1936 ਨੂੰ ਹੋਇਆ। 60ਵਿਆਂ ਵਿੱਚ ਸ਼ਹਰਯਾਰ ਨੇ 60 ਦੇ ਦਹਾਕੇ ਵਿੱਚ ਉਰਦੂ ਵਿੱਚ ਐਮ ਏ ਕੀਤੀ ਅਤੇ ਫਿਰ ਇਸੇ ਯੂਨੀਵਰਸਿਟੀ ਵਿੱਚ ਅਧਿਆਪਕ ਲੱਗ ਗਿਆ। ਉਹ 1996 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਰਦੂ ਵਿਭਾਗ ਤੋਂ ਰਿਟਾਇਰ ਹੋਇਆ। ਪੇਸ਼ੇ ਤੋਂ ਅਧਿਆਪਕ ਸ਼ਹਰਯਾਰ ਨੂੰ ਸਾਲ – 1981 ਵਿੱਚ ਬਣੀ ਫਿਲਮ ਉਮਰਾਉ ਜਾਨ ਨਾਲ ਨਵੀਂ ਪਛਾਣ ਦਿੱਤੀ ਸੀ। ਦੇਸ਼, ਸਮਾਜ, ਸਿਆਸਤ, ਪ੍ਰੇਮ, ਦਰਸ਼ਨ, ਇਨ੍ਹਾਂ ਸਾਰੇ ਮਜ਼ਮੂਨਾਂ ਉੱਤੇ ਉਸ ਦੇ ਨਗਮੇ ਦਿਲ ਨੂੰ ਛੂੰਹਦੇ ਹਨ। ਉਨ੍ਹਾਂ ਨੂੰ ਅਮਿਤਾਭ ਬੱਚਨ ਦੇ ਹੱਥੋਂ ਗਿਆਨਪੀਠ ਇਨਾਮ ਦਿੱਤਾ ਗਿਆ, ਤਾਂ ਗਜਲਕਾਰ ਜੈਕ੍ਰਿਸ਼ਣ ਰਾਏ ‘ਤੁਸ਼ਾਰ’ ਨੇ ਕਿਹਾ – ‘ਉਦੋਂ ਜੇਕਰ ਮੀਰ, ਗਾਲਿਬ ਸਨ, ਅੱਜ ਦੇ ਦੌਰ ਵਿੱਚ ਵੀ ਸ਼ਹਰਯਾਰ ਹੈ।’

ਨਮੂਨਾ ਸ਼ਾਇਰੀ[ਸੋਧੋ]

ਇੱਕ ਗਜ਼ਲ[ਸੋਧੋ]

ਜੋ ਬਾਤ ਕਰਨੇ ਕੀ ਥੀ ਕਾਸ਼ ਮੈਨੇ ਕੀ ਹੋਤੀ।
ਤਮਾਮ ਸ਼ਹਰ ਮੇਂ ਇੱਕ ਧੂਪ ਸੀ ਮਚੀ ਹੋਤੀ।

ਬਦਨ ਤਮਾਮ ਗੁਲਾਬੋਂ ਸੇ ਢਕ ਗਯਾ ਹੋਤਾ,
ਕਿ ਉਨ ਲਬੋਂ ਨੇ ਅਗਰ ਆਬਯਾਰੀ ਕੀ ਹੋਤੀ।

ਬਸ ਇਤਨਾ ਹੋਤਾ ਮੇਰੇ ਦੋਨੋਂ ਹਾਥ ਭਰ ਜਾਤੇ,
ਤੇਰੇ ਖ਼ਜ਼ਾਨੇ ਮੇਂ ਬਤਲਾ ਕੋਈ ਕਮਾ ਹੋਤੀ?

ਫ਼ਿਜ਼ਾ ਮੇਂ ਦੇਰ ਤਲਕ ਸਾਂਸੋਂ ਕੇ ਸ਼ਰਰ ਉੜਤੇ,
ਜ਼ਮੀਂ ਪੇ ਦੂਰ ਤਲਕ ਚਾਂਦਨੀ ਬਿਛੀ ਹੋਤੀ।

ਮੈਂ ਇਸ ਤਰਹ ਨ ਜਹਨੱਮ ਕੀ ਸੀੜ੍ਹੀਆਂ ਚੜ੍ਹਤਾ,
ਹਵਸ ਕੋ ਮੇਰੀ ਜੋ ਤੂਨੇ ਹਵਾ ਨ ਦੀ ਹੋਤੀ।

ਹਵਾਲੇ[ਸੋਧੋ]

  1. Shahryar, Faraz recite at mushaira Archived 2011-09-25 at the Wayback Machine. The Hindu, 5 August 2007.
  2. Renowned Urdu Poet.. .milligazette.com. 16–30 September 2004.