ਅਜੀਤ ਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਜੀਤਪਾਲ ਸਿੰਘ
ਨਿਜੀ ਜਾਣਕਾਰੀ
ਪੂਰਾ ਨਾਮ ਅਜੀਤਪਾਲ ਸਿੰਘ
ਜਨਮ ਫਰਮਾ:Birthdate and age
ਸੰਸਾਰਪੁਰ, ਪੰਜਾਬ, ਭਾਰਤ
ਲੰਬਾਈ 5 ਫ਼ੁੱਟ 10 ਇੰਚ (1.78 ਮੀ)[1]
ਖੇਡ ਪੁਜੀਸ਼ਨ Halfback

ਅਜੀਤ ਪਾਲ ਸਿੰਘ (ਜਨਮ 1 ਅਪਰੈਲ 1947[2]) ਭਾਰਤ ਦਾ ਹਾਕੀ ਖਿਡਾਰੀ ਰਿਹਾ ਹੈ। ਅਜੀਤ ਸੈਂਟਰ ਹਾਫ ਪੋਜੀਸ਼ਨ ਉੱਤੇ ਖੇਡਦਾ ਸੀ। ਸਾਲ 1975 ਦੇ ਹਾਕੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਅਜੀਤ ਪਾਲ ਨੂੰ ਭਾਰਤ ਸਰਕਾਰ ਨੇ 1992 ਵਿੱਚ ਪਦਮਸ਼ਰੀ ਪੁਰੂਸਕਾਰ ਨਾਲ ਸਨਮਾਨਿਤ ਕੀਤਾ। ਉਹਨਾਂ ਨੇ 1968 ਤੋਂ 1976 ਦੇ ਦੌਰਾਨ ਤਿੰਨ ਓਲੰਪਿਕਾਂ ਵਿੱਚ ਭਾਰਤ ਦੀ ਤਰਜਮਾਨੀ ਕੀਤੀ, ਇਨ੍ਹਾਂ ਵਿੱਚੋਂ ਦੋ ਓਲੰਪਿਕ ਵਿੱਚ ਭਾਰਤ ਨੇ ਕਾਂਸੀ ਪਦਕ ਪ੍ਰਾਪਤ ਕੀਤਾ।[3] ਭਾਰਤੀ ਓਲੰਪਿਕ ਸੰਘ (ਆਈਓਏ) ਨੇ 2012 ਵਿੱਚ ਕੈਪਟਨ ਅਜੀਤ ਪਾਲ ਸਿੰਘ ਨੂੰ ਲੰਦਨ ਓਲੰਪਿਕ ਲਈ ਭਾਰਤੀ ਦਲ ਦਾ ਪ੍ਰਮੁੱਖ ਨਿਯੁਕਤ ਕੀਤਾ। ਇਹ ਪਹਿਲੀ ਵਾਰ ਸੀ, ਜਦੋਂ ਕਿਸੇ ਸਾਬਕਾ ਖਿਡਾਰੀ ਨੂੰ ਓਲੰਪਿਕ ਖੇਡਾਂ ਵਿੱਚ ਦਲ ਦਾ ਮੁਖੀ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਜਾਂ ਤਾਂ ਸਿਆਸਤਦਾਨਾਂ ਨੂੰ ਜਾਂ ਖੇਡ ਪ੍ਰਬੰਧਕਾਂ ਨੂੰ ਇਸ ਅਹੁਦੇ ਲਈ ਵਿੱਚਾਰਿਆ ਜਾਂਦਾ ਸੀ।[4]

ਹਵਾਲੇ[ਸੋਧੋ]